ਦਸਮ ਗਰੰਥ । दसम ग्रंथ ।

Page 320

ਆਈ ਹੈ ਖੇਲਨ ਰਾਸ ਬਿਖੈ; ਸਜ ਕੈ ਸੁ ਤ੍ਰੀਯਾ ਤਨ ਸੁੰਦਰ ਬਾਨੇ ॥

आई है खेलन रास बिखै; सज कै सु त्रीया तन सुंदर बाने ॥

ਪੀਤ ਰੰਗੇ ਇਕ ਰੰਗ ਕਸੁੰਭ ਕੇ; ਏਕ ਹਰੇ ਇਕ ਕੇਸਰ ਸਾਨੇ ॥

पीत रंगे इक रंग कसु्मभ के; एक हरे इक केसर साने ॥

ਤਾ ਛਬਿ ਕੇ ਜਸੁ ਉਚ ਮਹਾ; ਕਬਿ ਨੇ ਅਪਨੇ ਮਨ ਮੈ ਪਹਿਚਾਨੇ ॥

ता छबि के जसु उच महा; कबि ने अपने मन मै पहिचाने ॥

ਨਾਚਤ ਭੂਮਿ ਗਿਰੀ ਧਰਨੀ; ਹਰਿ ਦੇਖ ਰਹੀ ਨਹੀ ਨੈਨ ਅਘਾਨੇ ॥੬੨੦॥

नाचत भूमि गिरी धरनी; हरि देख रही नही नैन अघाने ॥६२०॥

ਤਿਨ ਕੋ ਇਤਨੋ ਹਿਤ ਦੇਖਤ ਹੀ; ਅਤਿ ਆਨੰਦ ਸੋ ਭਗਵਾਨ ਹਸੇ ਹੈ ॥

तिन को इतनो हित देखत ही; अति आनंद सो भगवान हसे है ॥

ਪ੍ਰੀਤਿ ਬਢੀ ਅਤਿ ਗ੍ਵਾਰਿਨ ਸੋ; ਅਤਿ ਹੀ ਰਸ ਕੇ ਫੁਨਿ ਬੀਚ ਫਸੈ ਹੈ ॥

प्रीति बढी अति ग्वारिन सो; अति ही रस के फुनि बीच फसै है ॥

ਜਾ ਤਨ ਦੇਖਤ ਪੁੰਨਿ ਬਢੈ; ਜਿਹ ਦੇਖਤ ਹੀ ਸਭ ਪਾਪ ਨਸੇ ਹੈ ॥

जा तन देखत पुंनि बढै; जिह देखत ही सभ पाप नसे है ॥

ਜਿਉ ਸਸਿ ਅਗ੍ਰ ਲਸੈ ਚਪਲਾ; ਹਰਿ ਦਾਰਮ ਸੇ ਤਿਮ ਦਾਤ ਲਸੇ ਹੈ ॥੬੨੧॥

जिउ ससि अग्र लसै चपला; हरि दारम से तिम दात लसे है ॥६२१॥

ਸੰਗ ਗੋਪਿਨ ਬਾਤ ਕਹੀ ਰਸ ਕੀ; ਜੋਊ ਕਾਨਰ ਹੈ ਸਭ ਦੈਤ ਮਰਈਯਾ ॥

संग गोपिन बात कही रस की; जोऊ कानर है सभ दैत मरईया ॥

ਸਾਧਨ ਕੋ ਜੋਊ ਹੈ ਬਰਤਾ; ਅਉ ਅਸਾਧਨ ਕੋ ਜੋਊ ਨਾਸ ਕਰਈਯਾ ॥

साधन को जोऊ है बरता; अउ असाधन को जोऊ नास करईया ॥

ਰਾਸ ਬਿਖੈ ਸੋਊ ਖੇਲਤ ਹੈ; ਜਸੁਧਾ ਸੁਤ ਜੋ ਮੁਸਲੀਧਰ ਭਈਯਾ ॥

रास बिखै सोऊ खेलत है; जसुधा सुत जो मुसलीधर भईया ॥

ਨੈਨਨ ਕੇ ਕਰ ਕੈ ਸੁ ਕਟਾਛ; ਚੁਰਾਇ ਮਨੋ ਮਤਿ ਗੋਪਿਨ ਲਈਯਾ ॥੬੨੨॥

नैनन के कर कै सु कटाछ; चुराइ मनो मति गोपिन लईया ॥६२२॥

ਦੇਵ ਗੰਧਾਰਿ ਬਿਲਾਵਲ ਸੁਧ; ਮਲਾਰ ਕਹੈ ਕਬਿ ਸ੍ਯਾਮ ਸੁਨਾਈ ॥

देव गंधारि बिलावल सुध; मलार कहै कबि स्याम सुनाई ॥

ਜੈਤਸਿਰੀ ਗੁਜਰੀ ਕੀ ਭਲੀ ਧੁਨਿ; ਰਾਮਕਲੀ ਹੂੰ ਕੀ ਤਾਨ ਬਸਾਈ ॥

जैतसिरी गुजरी की भली धुनि; रामकली हूं की तान बसाई ॥

ਸਥਾਵਰ ਤੇ ਸੁਨ ਕੈ ਸੁਰ ਜੀ; ਜੜ ਜੰਗਮ ਤੇ ਸੁਰ ਜਾ ਸੁਨ ਪਾਈ ॥

सथावर ते सुन कै सुर जी; जड़ जंगम ते सुर जा सुन पाई ॥

ਰਾਸ ਬਿਖੈ ਸੰਗਿ ਗ੍ਵਾਰਿਨ ਕੇ; ਇਹ ਭਾਂਤਿ ਸੋ ਬੰਸੁਰੀ ਕਾਨ੍ਹ ਬਜਾਈ ॥੬੨੩॥

रास बिखै संगि ग्वारिन के; इह भांति सो बंसुरी कान्ह बजाई ॥६२३॥

ਦੀਪਕ ਅਉ ਨਟ ਨਾਇਕ ਰਾਗ; ਭਲੀ ਬਿਧਿ ਗਉਰੀ ਕੀ ਤਾਨ ਬਸਾਈ ॥

दीपक अउ नट नाइक राग; भली बिधि गउरी की तान बसाई ॥

ਸੋਰਠਿ ਸਾਰੰਗ ਰਾਮਕਲੀ; ਸੁਰ ਜੈਤਸਿਰੀ ਸੁਭ ਭਾਂਤਿ ਸੁਨਾਈ ॥

सोरठि सारंग रामकली; सुर जैतसिरी सुभ भांति सुनाई ॥

ਰੀਝ ਰਹੇ ਪ੍ਰਿਥਮੀ ਕੇ ਸਭੈ ਜਨ; ਰੀਝ ਰਹਿਯੋ ਸੁਨ ਕੇ ਸੁਰ ਰਾਈ ॥

रीझ रहे प्रिथमी के सभै जन; रीझ रहियो सुन के सुर राई ॥

ਤੀਰ ਨਦੀ ਸੰਗਿ ਗ੍ਵਾਰਿਨ ਕੇ; ਮੁਰਲੀ ਕਰਿ ਆਨੰਦ ਸ੍ਯਾਮ ਬਜਾਈ ॥੬੨੪॥

तीर नदी संगि ग्वारिन के; मुरली करि आनंद स्याम बजाई ॥६२४॥

ਜਿਹ ਕੇ ਮੁਖ ਕੀ ਸਮ ਚੰਦ੍ਰਪ੍ਰਭਾ; ਤਨ ਕੀ ਇਹ ਭਾ ਮਨੋ ਕੰਚਨ ਸੀ ਹੈ ॥

जिह के मुख की सम चंद्रप्रभा; तन की इह भा मनो कंचन सी है ॥

ਮਾਨਹੁ ਲੈ ਕਰ ਮੈ ਕਰਤਾ; ਸੁ ਅਨੂਪ ਸੀ ਮੂਰਤਿ ਯਾ ਕੀ ਕਸੀ ਹੈ ॥

मानहु लै कर मै करता; सु अनूप सी मूरति या की कसी है ॥

ਚਾਦਨੀ ਮੈ ਗਨ ਗ੍ਵਾਰਿਨ ਕੇ; ਇਹ ਗ੍ਵਾਰਿਨ ਗੋਪਿਨ ਤੇ ਸੁ ਹਛੀ ਹੈ ॥

चादनी मै गन ग्वारिन के; इह ग्वारिन गोपिन ते सु हछी है ॥

ਬਾਤ ਜੁ ਥੀ ਮਨ ਕਾਨਰ ਕੇ; ਬ੍ਰਿਖਭਾਨ ਸੁਤਾ ਸੋਊ ਪੈ ਲਖਿ ਲੀ ਹੈ ॥੬੨੫॥

बात जु थी मन कानर के; ब्रिखभान सुता सोऊ पै लखि ली है ॥६२५॥

ਕਾਨ ਜੂ ਬਾਚ ਰਾਧੇ ਸੋ ॥

कान जू बाच राधे सो ॥

ਦੋਹਰਾ ॥

दोहरा ॥

ਕ੍ਰਿਸਨ ਰਾਧਿਕਾ ਤਨ ਨਿਰਖਿ; ਕਹੀ ਬਿਹਸਿ ਕੈ ਬਾਤ ॥

क्रिसन राधिका तन निरखि; कही बिहसि कै बात ॥

ਮ੍ਰਿਗ ਕੇ ਅਰੁ ਫੁਨਿ ਮੈਨ ਕੇ; ਤੋ ਮੈ ਸਭ ਹੈ ਗਾਤਿ ॥੬੨੬॥

म्रिग के अरु फुनि मैन के; तो मै सभ है गाति ॥६२६॥

ਸਵੈਯਾ ॥

सवैया ॥

ਭਾਗ ਕੋ ਭਾਲ ਹਰਿਯੋ ਸੁਨਿ ਗ੍ਵਾਰਿਨ ! ਛੀਨ ਲਈ ਮੁਖ ਜੋਤਿ ਸਸੀ ਹੈ ॥

भाग को भाल हरियो सुनि ग्वारिन ! छीन लई मुख जोति ससी है ॥

ਨੈਨ ਮਨੋ ਸਰ ਤੀਛਨ ਹੈ; ਭ੍ਰਿਕੁਟੀ ਮਨੋ ਜਾਨੁ ਕਮਾਨ ਕਸੀ ਹੈ ॥

नैन मनो सर तीछन है; भ्रिकुटी मनो जानु कमान कसी है ॥

ਕੋਕਿਲ ਬੈਨ ਕਪੋਤਿ ਸੋ ਕੰਠ; ਕਹੀ ਹਮਰੇ ਮਨ ਜੋਊ ਬਸੀ ਹੈ ॥

कोकिल बैन कपोति सो कंठ; कही हमरे मन जोऊ बसी है ॥

ਏਤੇ ਪੈ ਚੋਰ ਲਯੋ ਹਮਰੋ ਚਿਤ; ਭਾਮਿਨਿ ਦਾਮਿਨਿ ਭਾਂਤਿ ਲਸੀ ਹੈ ॥੬੨੭॥

एते पै चोर लयो हमरो चित; भामिनि दामिनि भांति लसी है ॥६२७॥

TOP OF PAGE

Dasam Granth