ਦਸਮ ਗਰੰਥ । दसम ग्रंथ । |
Page 319 ਜਾਹਿ ਬਿਭੀਛਨਿ ਰਾਜ ਦੀਯੋ; ਜਿਨ ਹੂੰ ਬਰ ਰਾਵਨ ਸੋ ਰਿਪੁ ਸਾਧੋ ॥ जाहि बिभीछनि राज दीयो; जिन हूं बर रावन सो रिपु साधो ॥ ਖੇਲਤ ਹੈ ਸੋਊ ਭੂਮਿ ਬਿਖੈ; ਬ੍ਰਿਜ ਲਾਜ ਜਹਾਜਨ ਕੋ ਤਜਿ ਬਾਧੋ ॥ खेलत है सोऊ भूमि बिखै; ब्रिज लाज जहाजन को तजि बाधो ॥ ਜਾਹਿ ਨਿਕਾਸ ਲਯੋ ਮੁਰਿ ਪ੍ਰਾਨ; ਸੁ ਮਾਪ ਲੀਯੋ ਬਲਿ ਕੋ ਤਨ ਆਧੋ ॥ जाहि निकास लयो मुरि प्रान; सु माप लीयो बलि को तन आधो ॥ ਸ੍ਯਾਮ ਕਹੈ ਸੰਗ ਗ੍ਵਾਰਿਨ ਕੇ; ਅਤਿ ਹੀ ਰਸਿ ਕੈ ਸੋਊ ਖੇਲਤ ਮਾਧੋ ॥੬੧੩॥ स्याम कहै संग ग्वारिन के; अति ही रसि कै सोऊ खेलत माधो ॥६१३॥ ਜੋ ਮੁਰ ਨਾਮ ਮਹਾ ਰਿਪੁ ਪੈ; ਕੁਪ ਕੈ ਅਤਿ ਹੀ ਡਰਈਯਾ ਫੁਨਿ ਭੀਰਨਿ ॥ जो मुर नाम महा रिपु पै; कुप कै अति ही डरईया फुनि भीरनि ॥ ਜੋ ਗਜ ਸੰਕਟ ਕੋ ਕਟੀਯਾ; ਹਰਤਾ ਜੋਊ ਸਾਧਨ ਕੇ ਦੁਖ ਪੀਰਨਿ ॥ जो गज संकट को कटीया; हरता जोऊ साधन के दुख पीरनि ॥ ਸੋ ਬ੍ਰਿਜ ਮੈ ਜਮੁਨਾ ਤਟ ਪੈ; ਕਬਿ ਸ੍ਯਾਮ ਕਹੈ ਹਰੈਯਾ ਤ੍ਰੀਯ ਚੀਰਨਿ ॥ सो ब्रिज मै जमुना तट पै; कबि स्याम कहै हरैया त्रीय चीरनि ॥ ਤਾ ਕਰ ਕੈ ਰਸ ਕੋ ਚਸਕੋ; ਇਹ ਭਾਂਤਿ ਕਹਿਯੋ ਗਨ ਬੀਚ ਅਹੀਰਨਿ ॥੬੧੪॥ ता कर कै रस को चसको; इह भांति कहियो गन बीच अहीरनि ॥६१४॥ ਕਾਨ੍ਹ ਜੂ ਬਾਚ ਗ੍ਵਾਰਿਨ ਸੋ ॥ कान्ह जू बाच ग्वारिन सो ॥ ਸਵੈਯਾ ॥ सवैया ॥ ਕੇਲ ਕਰੋ ਹਮ ਸੰਗ ਕਹਿਓ; ਅਪਨੇ ਮਨ ਮੈ ਕਛੁ ਸੰਕ ਨ ਆਨੋ ॥ केल करो हम संग कहिओ; अपने मन मै कछु संक न आनो ॥ ਝੂਠ ਕਹਿਯੋ ਨਹਿ, ਮਾਨਹੁ ਰੀ ! ਕਹਿਯੋ ਹਮਰੋ, ਤੁਮ ਸਾਚ ਪਛਾਨੋ ॥ झूठ कहियो नहि, मानहु री ! कहियो हमरो, तुम साच पछानो ॥ ਗੁਆਰਨੀਯਾ ਹਰਿ ਕੀ ਸੁਨਿ ਬਾਤ; ਗਈ ਤਜਿ ਲਾਜ ਕਬੈ ਜਸੁ ਠਾਨੋ ॥ गुआरनीया हरि की सुनि बात; गई तजि लाज कबै जसु ठानो ॥ ਰਾਤਿ ਬਿਖੈ ਤਜਿ ਝੀਲਹਿ ਕੋ; ਨਭ ਬੀਚ ਚਲਿਯੋ ਜਿਮ ਜਾਤ ਟਨਾਨੋ ॥੬੧੫॥ राति बिखै तजि झीलहि को; नभ बीच चलियो जिम जात टनानो ॥६१५॥ ਬ੍ਰਿਖਭਾਨੁ ਸੁਤਾ ਹਰਿ ਕੇ ਹਿਤ ਗਾਵਤ; ਗ੍ਵਾਰਿਨ ਕੇ ਸੁ ਕਿਧੌ ਗਨ ਮੈ ॥ ब्रिखभानु सुता हरि के हित गावत; ग्वारिन के सु किधौ गन मै ॥ ਇਮ ਨਾਚਤ ਹੈ ਅਤਿ ਪ੍ਰੇਮ ਭਰੀ; ਬਿਜਲੀ ਜਿਹ ਭਾਂਤਿ ਘਨੇ ਘਨ ਮੈ ॥ इम नाचत है अति प्रेम भरी; बिजली जिह भांति घने घन मै ॥ ਕਬਿ ਨੇ ਉਪਮਾ ਤਿਹ ਗਾਇਬ ਕੀ; ਸੁ ਬਿਚਾਰ ਕਹੀ ਅਪਨੇ ਮਨ ਮੈ ॥ कबि ने उपमा तिह गाइब की; सु बिचार कही अपने मन मै ॥ ਰੁਤਿ ਚੇਤ ਕੀ ਮੈ ਮਨ ਆਨੰਦ ਕੈ; ਕੁਹਕੈ ਮਨੋ ਕੋਕਿਲਕਾ ਬਨ ਮੈ ॥੬੧੬॥ रुति चेत की मै मन आनंद कै; कुहकै मनो कोकिलका बन मै ॥६१६॥ ਹਰਿ ਕੇ ਸੰਗ ਖੇਲਤ ਰੰਗ ਭਰੀ; ਸੁ ਤ੍ਰੀਯਾ ਸਜਿ ਸਾਜ ਸਭੈ ਤਨ ਮੈ ॥ हरि के संग खेलत रंग भरी; सु त्रीया सजि साज सभै तन मै ॥ ਅਤਿ ਹੀ ਕਰ ਕੈ ਹਿਤ ਕਾਨਰ ਸੋ; ਕਰ ਕੈ ਨਹੀ ਬੰਧਨ ਔ ਧਨ ਮੈ ॥ अति ही कर कै हित कानर सो; कर कै नही बंधन औ धन मै ॥ ਫੁਨਿ ਤਾ ਛਬਿ ਕੀ ਅਤਿ ਹੀ ਉਪਮਾ; ਉਪਜੀ ਕਬਿ ਸ੍ਯਾਮ ਕੇ ਯੌ ਮਨ ਮੈ ॥ फुनि ता छबि की अति ही उपमा; उपजी कबि स्याम के यौ मन मै ॥ ਮਨੋ ਸਾਵਨ ਮਾਸ ਕੇ ਮਧ ਬਿਖੈ; ਚਮਕੈ ਜਿਮ ਬਿਦੁਲਤਾ ਘਨ ਮੈ ॥੬੧੭॥ मनो सावन मास के मध बिखै; चमकै जिम बिदुलता घन मै ॥६१७॥ ਸ੍ਯਾਮ ਸੋ ਸੁੰਦਰ ਖੇਲਤ ਹੈ; ਕਬਿ ਸ੍ਯਾਮ ਕਹੈ ਅਤਿ ਹੀ ਰੰਗ ਰਾਚੀ ॥ स्याम सो सुंदर खेलत है; कबि स्याम कहै अति ही रंग राची ॥ ਰੂਪ ਸਚੀ ਅਰੁ ਪੈ ਰਤਿ ਕੀ; ਮਨ ਮੈ ਕਰ ਪ੍ਰੀਤਿ ਸੋ ਖੇਲਤ ਸਾਚੀ ॥ रूप सची अरु पै रति की; मन मै कर प्रीति सो खेलत साची ॥ ਰਾਸ ਕੀ ਖੇਲ ਤਟੈ ਜਮੁਨਾ; ਰਜਨੀ ਅਰੁ ਦ੍ਯੋਸ ਬਿਧਰਕ ਮਾਚੀ ॥ रास की खेल तटै जमुना; रजनी अरु द्योस बिधरक माची ॥ ਚੰਦ੍ਰਭਗਾ ਅਰੁ ਚੰਦ੍ਰਮੁਖੀ; ਬ੍ਰਿਖਭਾਨੁ ਸੁਤਾ ਤਜ ਲਾਜਹਿ ਨਾਚੀ ॥੬੧੮॥ चंद्रभगा अरु चंद्रमुखी; ब्रिखभानु सुता तज लाजहि नाची ॥६१८॥ ਰਾਸ ਕੀ ਖੇਲ ਸੁ ਗ੍ਵਾਰਨੀਯਾ; ਅਤਿ ਹੀ ਤਹ ਸੁੰਦਰ ਭਾਂਤਿ ਰਚੀ ਹੈ ॥ रास की खेल सु ग्वारनीया; अति ही तह सुंदर भांति रची है ॥ ਲੋਚਨ ਹੈ ਜਿਨ ਕੇ ਮ੍ਰਿਗ ਸੇ; ਜਿਨ ਕੇ ਸਮਤੁਲ ਨ ਰੂਪ ਸਚੀ ਹੈ ॥ लोचन है जिन के म्रिग से; जिन के समतुल न रूप सची है ॥ ਕੰਚਨ ਸੇ ਜਿਨ ਕੋ ਤਨ ਹੈ; ਮੁਖ ਹੈ ਸਸਿ ਸੋ ਤਹ ਰਾਧਿ ਗਚੀ ਹੈ ॥ कंचन से जिन को तन है; मुख है ससि सो तह राधि गची है ॥ ਮਾਨੋ ਕਰੀ ਕਰਿ ਲੈ ਕਰਤਾ; ਸੁਧ ਸੁੰਦਰ ਤੇ ਜੋਊ ਬਾਕੀ ਬਚੀ ਹੈ ॥੬੧੯॥ मानो करी करि लै करता; सुध सुंदर ते जोऊ बाकी बची है ॥६१९॥ |
Dasam Granth |