ਦਸਮ ਗਰੰਥ । दसम ग्रंथ ।

Page 318

ਖੇਲਤ ਹੈ ਸੋਊ ਗ੍ਵਾਰਿਨ ਮੈ; ਜਿਹ ਕੋ ਬ੍ਰਿਜ ਹੈ ਅਤਿ ਸੁੰਦਰ ਡੇਰਾ ॥

खेलत है सोऊ ग्वारिन मै; जिह को ब्रिज है अति सुंदर डेरा ॥

ਜਾਹੀ ਕੇ ਨੈਨ ਕੁਰੰਗ ਸੇ ਹੈ; ਜਸੁਧਾ ਜੂ ਕੋ ਬਾਲਕ ਨੰਦਹਿ ਕੇਰਾ ॥

जाही के नैन कुरंग से है; जसुधा जू को बालक नंदहि केरा ॥

ਗ੍ਵਾਰਿਨ ਸੋ ਤਹਿ ਘੇਰ ਲਯੋ; ਕਹਿਬੇ ਜਸੁ ਕੋ ਉਮਗਿਯੋ ਮਨ ਮੇਰਾ ॥

ग्वारिन सो तहि घेर लयो; कहिबे जसु को उमगियो मन मेरा ॥

ਮਾਨਹੁ ਮੈਨ ਸੋ ਖੇਲਨ ਕਾਜ; ਕਰਿਯੋ ਮਿਲ ਕੈ ਮਨੋ ਚਾਂਦਨ ਘੇਰਾ ॥੬੦੫॥

मानहु मैन सो खेलन काज; करियो मिल कै मनो चांदन घेरा ॥६०५॥

ਗ੍ਵਾਰਿਨ ਰੀਝ ਰਹੀ ਹਰਿ ਪੇਖਿ; ਸਭੈ ਤਜਿ ਲਾਜਿ ਸੁ ਅਉ ਡਰ ਸਾਸੋ ॥

ग्वारिन रीझ रही हरि पेखि; सभै तजि लाजि सु अउ डर सासो ॥

ਆਈ ਹੈ ਤਿਆਗਿ ਸੋਊ ਗ੍ਰਿਹ ਪੈ; ਭਰਤਾਰ ਕਹੈ ਨ ਕਛੂ ਕਹਿ ਮਾ ਸੋ ॥

आई है तिआगि सोऊ ग्रिह पै; भरतार कहै न कछू कहि मा सो ॥

ਡੋਲਤ ਹੈ ਸੋਊ ਤਾਲ ਬਜਾਇ ਕੈ; ਗਾਵਤ ਹੈ ਕਰਿ ਕੈ ਉਪਹਾਸੋ ॥

डोलत है सोऊ ताल बजाइ कै; गावत है करि कै उपहासो ॥

ਮੋਹਿ ਗਿਰੈ ਧਰ ਪੈ ਸੁ ਤ੍ਰੀਯਾ; ਕਬਿ ਸ੍ਯਾਮ ਕਹੈ ਚਿਤਵੈ ਹਰਿ ਜਾ ਸੋ ॥੬੦੬॥

मोहि गिरै धर पै सु त्रीया; कबि स्याम कहै चितवै हरि जा सो ॥६०६॥

ਜੋ ਜੁਗ ਤੀਸਰ ਹੈ ਕਰਤਾ; ਜੋਊ ਹੈ ਤਨ ਪੈ ਧਰਿਯਾ ਪਟ ਪੀਲੇ ॥

जो जुग तीसर है करता; जोऊ है तन पै धरिया पट पीले ॥

ਜਾਹਿ ਛਲਿਯੋ ਬਲਿਰਾਜ ਬਲੀ; ਜਿਨਿ ਸਤ੍ਰ ਹਨੇ ਕਰਿ ਕੋਪ ਹਠੀਲੇ ॥

जाहि छलियो बलिराज बली; जिनि सत्र हने करि कोप हठीले ॥

ਗ੍ਵਾਰਿਨ ਰੀਝ ਰਹੀ ਧਰਨੀ; ਜੁ ਧਰੇ ਪਟ ਪੀਤਨ ਪੈ ਸੁ ਰੰਗੀਲੇ ॥

ग्वारिन रीझ रही धरनी; जु धरे पट पीतन पै सु रंगीले ॥

ਜਿਉ ਮ੍ਰਿਗਨੀ ਸਰ ਲਾਗਿ ਗਿਰੈ; ਇਹ ਤਿਉ ਹਰਿ ਦੇਖਤ ਨੈਨ ਰਸੀਲੇ ॥੬੦੭॥

जिउ म्रिगनी सर लागि गिरै; इह तिउ हरि देखत नैन रसीले ॥६०७॥

ਕਾਨਰ ਕੇ ਸੰਗ ਖੇਲਤ ਸੋ; ਅਤਿ ਹੀ ਸੁਖ ਕੋ ਕਰ ਕੈ ਤਨ ਮੈ ॥

कानर के संग खेलत सो; अति ही सुख को कर कै तन मै ॥

ਸ੍ਯਾਮ ਹੀ ਸੋ ਅਤਿ ਹੀ ਹਿਤ ਕੈ; ਚਿਤ ਕੈ ਨਹਿ ਬੰਧਨ ਅਉ ਧਨ ਮੈ ॥

स्याम ही सो अति ही हित कै; चित कै नहि बंधन अउ धन मै ॥

ਧਰਿ ਰੰਗਨਿ ਬਸਤ੍ਰ ਸਭੈ ਤਹਿ ਡੋਲਤ; ਯੌ ਉਪਮਾ ਉਪਜੀ ਮਨ ਮੈ ॥

धरि रंगनि बसत्र सभै तहि डोलत; यौ उपमा उपजी मन मै ॥

ਜੋਊ ਫੂਲ ਮੁਖੀ ਤਹ ਫੂਲ ਕੈ ਖੇਲਤ; ਫੂਲ ਸੀ ਹੋਇ ਗਈ ਬਨ ਮੈ ॥੬੦੮॥

जोऊ फूल मुखी तह फूल कै खेलत; फूल सी होइ गई बन मै ॥६०८॥

ਸਭ ਖੇਲਤ ਹੈ ਮਨਿ ਆਨੰਦ ਕੈ; ਭਗਵਾਨ ਕੋ ਧਾਰਿ ਸਬੈ ਮਨ ਮੈ ॥

सभ खेलत है मनि आनंद कै; भगवान को धारि सबै मन मै ॥

ਹਰਿ ਕੇ ਚਿਤਬੇ ਕੀ ਰਹੀ ਸੁਧਿ ਏਕਨ; ਅਉਰ ਰਹੀ ਨ ਕਛੂ ਤਨ ਮੈ ॥

हरि के चितबे की रही सुधि एकन; अउर रही न कछू तन मै ॥

ਨਹੀ ਭੂਤਲ ਮੈ ਅਰੁ ਮਾਤਲੁ ਮੈ; ਇਨਿ ਸੋ ਨਹਿ ਦੇਵਨ ਕੇ ਗਨ ਮੈ ॥

नही भूतल मै अरु मातलु मै; इनि सो नहि देवन के गन मै ॥

ਸੋਊ ਰੀਝ ਸੋ ਸ੍ਯਾਮ ਕਹੈ ਅਤਿ ਹੀ; ਫੁਨਿ ਡੋਲਤ ਗ੍ਵਾਰਿਨ ਕੇ ਗਨ ਮੈ ॥੬੦੯॥

सोऊ रीझ सो स्याम कहै अति ही; फुनि डोलत ग्वारिन के गन मै ॥६०९॥

ਹਸਿ ਕੈ ਭਗਵਾਨ ਕਹੀ ਬਤੀਯਾ; ਬ੍ਰਿਖਭਾਨੁ ਸੁਤਾ ਪਿਖਿ ਰੂਪ ਨਵੀਨੋ ॥

हसि कै भगवान कही बतीया; ब्रिखभानु सुता पिखि रूप नवीनो ॥

ਅੰਜਨ ਆਡ ਧਰੇ ਪੁਨਿ ਬੇਸਰ; ਭਾਵ ਸਭੈ ਜਿਨਿ ਭਾਵਨ ਕੀਨੋ ॥

अंजन आड धरे पुनि बेसर; भाव सभै जिनि भावन कीनो ॥

ਸੁੰਦਰ ਸੇਂਧਰ ਕੋ ਜਿਨ ਲੈ ਕਰਿ; ਭਾਲ ਬਿਖੈ ਬਿੰਦੂਆ ਇਕ ਦੀਨੋ ॥

सुंदर सेंधर को जिन लै करि; भाल बिखै बिंदूआ इक दीनो ॥

ਨੈਨ ਨਚਾਇ ਮਨੈ ਸੁਖ ਪਾਇ; ਚਿਤੈ ਜਦੁਰਾਇ ਤਬੈ ਹਸਿ ਦੀਨੋ ॥੬੧੦॥

नैन नचाइ मनै सुख पाइ; चितै जदुराइ तबै हसि दीनो ॥६१०॥

ਬੀਨ ਸੀ ਗ੍ਵਾਰਿਨ ਗਾਵਤ ਹੈ; ਸੁਨਬੇ ਕਹੁ ਸੁੰਦਰ ਕਾਨਰ ਕਾਰੇ ॥

बीन सी ग्वारिन गावत है; सुनबे कहु सुंदर कानर कारे ॥

ਆਨਨ ਹੈ ਜਿਨ ਕੋ ਸਸਿ ਸੋ; ਸੁ ਬਿਰਾਜਤ ਕੰਜਨ ਸੇ ਦ੍ਰਿਗ ਭਾਰੇ ॥

आनन है जिन को ससि सो; सु बिराजत कंजन से द्रिग भारे ॥

ਝਾਝਨ ਤਾ ਕੀ ਉਠੀ ਧਰ ਪੈ ਧੁਨਿ; ਤਾ ਛਬਿ ਕੋ ਕਬਿ ਸ੍ਯਾਮ ਉਚਾਰੇ ॥

झाझन ता की उठी धर पै धुनि; ता छबि को कबि स्याम उचारे ॥

ਢੋਲਕ ਸੰਗਿ ਤੰਬੂਰਨ ਹੋਇ; ਉਠੇ ਤਹ ਬਾਜਿ ਮ੍ਰਿਦੰਗ ਨਗਾਰੇ ॥੬੧੧॥

ढोलक संगि त्मबूरन होइ; उठे तह बाजि म्रिदंग नगारे ॥६११॥

ਖੇਲਤ ਗ੍ਵਾਰਿਨ ਪ੍ਰੇਮ ਛਕੀ; ਕਬਿ ਸ੍ਯਾਮ ਕਹੈ ਸੰਗ ਕਾਨਰ ਕਾਰੇ ॥

खेलत ग्वारिन प्रेम छकी; कबि स्याम कहै संग कानर कारे ॥

ਛਾਜਤ ਜਾ ਮੁਖ ਚੰਦ ਪ੍ਰਭਾ ਸਮ; ਰਾਜਤ ਕੰਚਨ ਸੇ ਦ੍ਰਿਗ ਭਾਰੇ ॥

छाजत जा मुख चंद प्रभा सम; राजत कंचन से द्रिग भारे ॥

ਜਾ ਪਿਖਿ ਕੰਦ੍ਰਪ ਰੀਝ ਰਹੈ; ਪਿਖਿਏ ਜਿਹ ਕੇ ਮ੍ਰਿਗ ਆਦਿਕ ਹਾਰੇ ॥

जा पिखि कंद्रप रीझ रहै; पिखिए जिह के म्रिग आदिक हारे ॥

ਕੇਹਰਿ ਕੋਕਿਲ ਕੇ ਸਭ ਭਾਵ; ਕਿਧੌ ਇਨ ਪੈ ਗਨ ਊਪਰ ਵਾਰੇ ॥੬੧੨॥

केहरि कोकिल के सभ भाव; किधौ इन पै गन ऊपर वारे ॥६१२॥

TOP OF PAGE

Dasam Granth