ਦਸਮ ਗਰੰਥ । दसम ग्रंथ ।

Page 317

ਮੋਤਿਨ ਮਾਲ ਢਰੀ ਗਰ ਤੇ; ਕਬਿ ਨੇ ਤਿਹ ਕੋ ਜਸੁ ਐਸੇ ਕਹਿਯੋ ਹੈ ॥

मोतिन माल ढरी गर ते; कबि ने तिह को जसु ऐसे कहियो है ॥

ਆਨਨ ਚੰਦ੍ਰ ਮਨੋ ਪ੍ਰਗਟੇ; ਛਪਿ ਕੈ ਅੰਧਿਆਰੁ ਪਤਾਰਿ ਗਯੋ ਹੈ ॥੫੯੬॥

आनन चंद्र मनो प्रगटे; छपि कै अंधिआरु पतारि गयो है ॥५९६॥

ਦੋਹਰਾ ॥

दोहरा ॥

ਗ੍ਵਾਰਿਨ ਰੂਪ ਨਿਹਾਰ ਕੈ; ਇਉ ਉਪਜਯੋ ਜੀਯ ਭਾਵ ॥

ग्वारिन रूप निहार कै; इउ उपजयो जीय भाव ॥

ਰਾਜਤ ਜ੍ਯੋ ਮਹਿ ਚਾਦਨੀ; ਕੰਜਨ ਸਹਿਤ ਤਲਾਵ ॥੫੯੭॥

राजत ज्यो महि चादनी; कंजन सहित तलाव ॥५९७॥

ਸਵੈਯਾ ॥

सवैया ॥

ਲੋਚਨ ਹੈ ਜਿਨ ਕੇ ਸੁ ਪ੍ਰਭਾਧਰ; ਆਨਨ ਹੈ ਜਿਨ ਕੋ ਸਮ ਮੈਨਾ ॥

लोचन है जिन के सु प्रभाधर; आनन है जिन को सम मैना ॥

ਕੈ ਕੈ ਕਟਾਛ ਚੁਰਾਇ ਲਯੋ ਮਨ; ਪੈ ਤਿਨ ਕੋ ਜੋਊ ਰਛਕ ਧੈਨਾ ॥

कै कै कटाछ चुराइ लयो मन; पै तिन को जोऊ रछक धैना ॥

ਕੇਹਰਿ ਸੀ ਜਿਨ ਕੀ ਕਟਿ ਹੈ; ਸੁ ਕਪੋਤ ਸੋ ਕੰਠ ਸੁ ਕੋਕਿਲ ਬੈਨਾ ॥

केहरि सी जिन की कटि है; सु कपोत सो कंठ सु कोकिल बैना ॥

ਤਾਹਿ ਲਯੋ ਹਰਿ ਕੈ ਹਰਿ ਕੋ ਮਨ; ਭਉਹ ਨਚਾਇ ਨਚਾਇ ਕੈ ਨੈਨਾ ॥੫੯੮॥

ताहि लयो हरि कै हरि को मन; भउह नचाइ नचाइ कै नैना ॥५९८॥

ਕਾਨ੍ਹ ਬਿਰਾਜਤ ਗ੍ਵਾਰਿਨ ਮੈ; ਕਬਿ ਸ੍ਯਾਮ ਕਹੈ ਜਿਨ ਕੋ ਕਛੁ ਭਉ ਨਾ ॥

कान्ह बिराजत ग्वारिन मै; कबि स्याम कहै जिन को कछु भउ ना ॥

ਤਾਤ ਕੀ ਬਾਤ ਕੋ ਨੈਕੁ ਸੁਨੈ; ਜਿਨ ਕੇ ਸੰਗ ਭ੍ਰਾਤ ਕਰਿਯੋ ਬਨਿ ਗਉਨਾ ॥

तात की बात को नैकु सुनै; जिन के संग भ्रात करियो बनि गउना ॥

ਤਾ ਕੀ ਲਟੈ ਲਟਕੈ ਤਨ ਮੋ; ਜੋਊ ਸਾਧਨ ਕੇ ਮਨਿ ਗਿਆਨ ਦਿਵਉਨਾ ॥

ता की लटै लटकै तन मो; जोऊ साधन के मनि गिआन दिवउना ॥

ਸੰਦਲ ਪੈ ਉਪਜੀ ਉਪਮਾ; ਮਨੋ ਲਾਗ ਰਹੇ ਅਹਿ ਰਾਜਨ ਛਉਨਾ ॥੫੯੯॥

संदल पै उपजी उपमा; मनो लाग रहे अहि राजन छउना ॥५९९॥

ਖੇਲਤ ਹੈ ਸੋਊ ਗ੍ਵਾਰਿਨ ਮੈ; ਜੋਊ ਊਪਰ ਪੀਤ ਧਰੇ ਉਪਰਉਨਾ ॥

खेलत है सोऊ ग्वारिन मै; जोऊ ऊपर पीत धरे उपरउना ॥

ਜੋ ਸਿਰ ਸਤ੍ਰਨ ਕੇ ਹਰਿਤਾ; ਜੋਊ ਸਾਧਨ ਕੋ ਵਰੁ ਦਾਨ ਦਿਵਉਨਾ ॥

जो सिर सत्रन के हरिता; जोऊ साधन को वरु दान दिवउना ॥

ਬੀਚ ਰਹਿਯੋ ਜਗ ਕੇ ਰਵਿ ਕੈ; ਕਬਿ ਸ੍ਯਾਮ ਕਹੈ ਜਿਹ ਕੋ ਪੁਨਿ ਖਉਨਾ ॥

बीच रहियो जग के रवि कै; कबि स्याम कहै जिह को पुनि खउना ॥

ਰਾਜਤ ਯੌ ਅਲਕੈ ਤਿਨ ਕੀ; ਮਨੋ ਚੰਦਨ ਲਾਗ ਰਹੇ ਅਹਿ ਛਉਨਾ ॥੬੦੦॥

राजत यौ अलकै तिन की; मनो चंदन लाग रहे अहि छउना ॥६००॥

ਕੀਰ ਸੇ ਨਾਕ ਕੁਰੰਗ ਸੇ ਨੈਨਨ; ਡੋਲਤ ਹੈ ਸੋਊ ਬੀਚ ਤ੍ਰੀਯਾ ਮੈ ॥

कीर से नाक कुरंग से नैनन; डोलत है सोऊ बीच त्रीया मै ॥

ਜੋ ਮਨ ਸਤ੍ਰਨ ਬੀਚ ਰਵਿਯੋ; ਜੋ ਰਹਿਯੋ ਰਵਿ ਸਾਧਨ ਬੀਚ ਹੀਯਾ ਮੈ ॥

जो मन सत्रन बीच रवियो; जो रहियो रवि साधन बीच हीया मै ॥

ਤਾ ਛਬਿ ਕੋ ਜਸੁ ਉਚ ਮਹਾ; ਇਹ ਭਾਂਤਿਨ ਸੋ ਫੁਨਿ ਉਚਰੀਯਾ ਮੈ ॥

ता छबि को जसु उच महा; इह भांतिन सो फुनि उचरीया मै ॥

ਤਾ ਰਸ ਕੀ ਹਮ ਬਾਤ ਕਹੀ; ਜੋਊ ਰਾਵਨ ਸੁ ਬਸਿਯੋ ਹੈ ਜੀਆ ਮੈ ॥੬੦੧॥

ता रस की हम बात कही; जोऊ रावन सु बसियो है जीआ मै ॥६०१॥

ਖੇਲਤ ਸੰਗ ਗ੍ਵਾਰਿਨ ਕੇ; ਕਬਿ ਸ੍ਯਾਮ ਕਹੈ ਜੋਊ ਕਾਨਰ ਕਾਲਾ ॥

खेलत संग ग्वारिन के; कबि स्याम कहै जोऊ कानर काला ॥

ਰਾਜਤ ਹੈ ਸੋਈ ਬੀਚ ਖਰੋ; ਸੋ ਬਿਰਾਜਤ ਹੈ ਗਿਰਦੇ ਤਿਹ ਬਾਲਾ ॥

राजत है सोई बीच खरो; सो बिराजत है गिरदे तिह बाला ॥

ਫੂਲ ਰਹੇ ਜਹ ਫੂਲ ਭਲੀ ਬਿਧਿ; ਹੈ ਅਤਿ ਹੀ ਜਹ ਚੰਦ ਉਜਾਲਾ ॥

फूल रहे जह फूल भली बिधि; है अति ही जह चंद उजाला ॥

ਗੋਪਿਨ ਨੈਨਨ ਕੀ ਸੁ ਮਨੋ; ਪਹਰੀ ਭਗਵਾਨ ਸੁ ਕੰਜਨ ਮਾਲਾ ॥੬੦੨॥

गोपिन नैनन की सु मनो; पहरी भगवान सु कंजन माला ॥६०२॥

ਦੋਹਰਾ ॥

दोहरा ॥

ਬਰਨਨ ਚੰਦ੍ਰਭਗਾ ਕਹਿਯੋ; ਅਤਿ ਨਿਰਮਲ ਕੈ ਬੁਧਿ ॥

बरनन चंद्रभगा कहियो; अति निरमल कै बुधि ॥

ਉਪਮਾ ਤਾਹਿ ਤਨਉਰ ਕੀ; ਸੂਰਜ ਸੀ ਹੈ ਸੁਧਿ ॥੬੦੩॥

उपमा ताहि तनउर की; सूरज सी है सुधि ॥६०३॥

ਸਵੈਯਾ ॥

सवैया ॥

ਸ੍ਯਾਮ ਕੇ ਜਾ ਪਿਖਿ ਸ੍ਯਾਮ ਕਹੈ; ਅਤਿ ਲਾਜਹਿ ਕੇ ਫੁਨਿ ਜਾਲ ਅਟੇ ਹੈ ॥

स्याम के जा पिखि स्याम कहै; अति लाजहि के फुनि जाल अटे है ॥

ਜਾ ਕੀ ਪ੍ਰਭਾ ਅਤਿ ਸੁੰਦਰ ਪੈ; ਸੁਤ ਭਾਵਨ ਭਾਵ ਸੁ ਵਾਰਿ ਸੁਟੇ ਹੈ ॥

जा की प्रभा अति सुंदर पै; सुत भावन भाव सु वारि सुटे है ॥

ਜਿਹ ਕੋ ਪਿਖਿ ਕੈ ਜਨ ਰੀਝ ਰਹੈ; ਸੁ ਮੁਨੀਨ ਕੇ ਪੇਖਿ ਧਿਆਨ ਛੁਟੇ ਹੈ ॥

जिह को पिखि कै जन रीझ रहै; सु मुनीन के पेखि धिआन छुटे है ॥

ਰਾਜਤ ਰਾਧੇ ਅਹੀਰਿ ਤਨਉਰ ਕੇ; ਮਾਨਹੁ ਸੂਰਜ ਸੇ ਪ੍ਰਗਟੇ ਹੈ ॥੬੦੪॥

राजत राधे अहीरि तनउर के; मानहु सूरज से प्रगटे है ॥६०४॥

TOP OF PAGE

Dasam Granth