ਦਸਮ ਗਰੰਥ । दसम ग्रंथ ।

Page 315

ਅੰਜਨ ਹੈ ਜਿਹ ਆਖਨ ਮੈ; ਅਰੁ ਬੇਸਰ ਕੋ ਜਿਹ ਭਾਵ ਨਵੀਨੋ ॥

अंजन है जिह आखन मै; अरु बेसर को जिह भाव नवीनो ॥

ਜਾ ਮੁਖ ਕੀ ਸਮ ਚੰਦ ਪ੍ਰਭਾ ਜਸੁ; ਤਾ ਛਬਿ ਕੋ ਕਬਿ ਨੇ ਲਖਿ ਲੀਨੋ ॥

जा मुख की सम चंद प्रभा जसु; ता छबि को कबि ने लखि लीनो ॥

ਸਾਜ ਸਭੈ ਸਜ ਕੈ ਸੁਭ ਸੁੰਦਰ; ਭਾਲ ਬਿਖੈ ਬਿੰਦੂਆ ਇਕ ਦੀਨੋ ॥

साज सभै सज कै सुभ सुंदर; भाल बिखै बिंदूआ इक दीनो ॥

ਦੇਖਤ ਹੀ ਹਰਿ ਰੀਝ ਰਹੇ; ਮਨ ਕੋ ਸਬ ਸੋਕ ਬਿਦਾ ਕਰ ਦੀਨੋ ॥੫੮੧॥

देखत ही हरि रीझ रहे; मन को सब सोक बिदा कर दीनो ॥५८१॥

ਬ੍ਰਿਖਭਾਨੁ ਸੁਤਾ ਸੰਗ ਖੇਲਨ ਕੀ; ਹਸਿ ਕੈ ਹਰਿ ਸੁੰਦਰ ਬਾਤ ਕਹੈ ॥

ब्रिखभानु सुता संग खेलन की; हसि कै हरि सुंदर बात कहै ॥

ਸੁਨਏ ਜਿਹ ਕੇ ਮਨਿ ਆਨੰਦ ਬਾਢਤ; ਜਾ ਸੁਨ ਕੈ ਸਭ ਸੋਕ ਦਹੈ ॥

सुनए जिह के मनि आनंद बाढत; जा सुन कै सभ सोक दहै ॥

ਤਿਹ ਕਉਤੁਕ ਕੌ ਮਨ ਗੋਪਿਨ ਕੋ; ਕਬਿ ਸਯਾਮ ਕਹੈ ਦਿਖਬੋ ਈ ਚਹੈ ॥

तिह कउतुक कौ मन गोपिन को; कबि सयाम कहै दिखबो ई चहै ॥

ਨਭਿ ਮੈ ਪਿਖਿ ਕੈ ਸੁਰ ਗੰਧ੍ਰਬ ਜਾਇ; ਚਲਿਯੋ ਨਹਿ ਜਾਇ, ਸੁ ਰੀਝ ਰਹੈ ॥੫੮੨॥

नभि मै पिखि कै सुर गंध्रब जाइ; चलियो नहि जाइ, सु रीझ रहै ॥५८२॥

ਕਬਿ ਸ੍ਯਾਮ ਕਹੈ ਤਿਹ ਕੀ ਉਪਮਾ; ਜਿਹ ਕੇ ਫੁਨਿ ਉਪਰ ਪੀਤ ਪਿਛਉਰੀ ॥

कबि स्याम कहै तिह की उपमा; जिह के फुनि उपर पीत पिछउरी ॥

ਤਾਹੀ ਕੇ ਆਵਤ ਹੈ ਚਲਿ ਕੈ ਢਿਗ; ਸੁੰਦਰ ਗਾਵਤ ਸਾਰੰਗ ਗਉਰੀ ॥

ताही के आवत है चलि कै ढिग; सुंदर गावत सारंग गउरी ॥

ਸਾਵਲੀਆ ਹਰਿ ਕੈ ਢਿਗ ਆਇ; ਰਹੀ ਅਤਿ ਰੀਝ ਇਕਾਵਤ ਦਉਰੀ ॥

सावलीआ हरि कै ढिग आइ; रही अति रीझ इकावत दउरी ॥

ਇਉ ਉਪਮਾ ਉਪਜੀ ਲਖਿ ਫੂਲ; ਰਹੀ ਲਪਟਾਇ ਮਨੋ ਤ੍ਰੀਯ ਭਉਰੀ ॥੫੮੩॥

इउ उपमा उपजी लखि फूल; रही लपटाइ मनो त्रीय भउरी ॥५८३॥

ਸ੍ਯਾਮ ਕਹੈ ਤਿਹ ਕੀ ਉਪਮਾ; ਜੋਊ ਦੈਤਨ ਕੋ ਰਿਪੁ ਬੀਰ ਜਸੀ ਹੈ ॥

स्याम कहै तिह की उपमा; जोऊ दैतन को रिपु बीर जसी है ॥

ਜੇ ਤਪ ਬੀਚ ਬਡੋ ਤਪੀਆ; ਰਸ ਬਾਤਨ ਮੈ ਅਤਿ ਹੀ ਜੁ ਰਸੀ ਹੈ ॥

जे तप बीच बडो तपीआ; रस बातन मै अति ही जु रसी है ॥

ਜਾਹੀ ਕੋ ਕੰਠ ਕਪੋਤ ਸੋ ਹੈ; ਜਿਹ ਭਾ ਮੁਖ ਕੀ ਸਮ ਜੋਤਿ ਸਸੀ ਹੈ ॥

जाही को कंठ कपोत सो है; जिह भा मुख की सम जोति ससी है ॥

ਤਾ ਮ੍ਰਿਗਨੀ ਤ੍ਰੀਯ ਮਾਰਨ ਕੋ; ਹਰਿ ਭਉਹਨਿ ਕੀ ਅਰੁ ਪੰਚ ਕਸੀ ਹੈ ॥੫੮੪॥

ता म्रिगनी त्रीय मारन को; हरि भउहनि की अरु पंच कसी है ॥५८४॥

ਫਿਰਿ ਕੈ ਹਰਿ ਗ੍ਵਾਰਿਨ ਕੇ ਸੰਗ ਹੋ; ਫੁਨਿ ਗਾਵਤ ਸਾਰੰਗ ਰਾਮਕਲੀ ਹੈ ॥

फिरि कै हरि ग्वारिन के संग हो; फुनि गावत सारंग रामकली है ॥

ਗਾਵਤ ਹੈ ਮਨ ਆਨੰਦ ਕੈ; ਬ੍ਰਿਖਭਾਨੁ ਸੁਤਾ ਸੰਗਿ ਜੂਥ ਅਲੀ ਹੈ ॥

गावत है मन आनंद कै; ब्रिखभानु सुता संगि जूथ अली है ॥

ਤਾ ਸੰਗ ਡੋਲਤ ਹੈ ਭਗਵਾਨ; ਜੋਊ ਅਤਿ ਸੁੰਦਰਿ ਰਾਧੇ ਭਲੀ ਹੈ ॥

ता संग डोलत है भगवान; जोऊ अति सुंदरि राधे भली है ॥

ਰਾਜਤ ਹੈ ਜਿਹ ਕੋ ਸਸਿ ਸੋ ਮੁਖ; ਛਾਜਤ ਭਾ ਦ੍ਰਿਗ ਕੰਜ ਕਲੀ ਹੈ ॥੫੮੫॥

राजत है जिह को ससि सो मुख; छाजत भा द्रिग कंज कली है ॥५८५॥

ਬ੍ਰਿਖਭਾਨੁ ਸੁਤਾ ਸੰਗ ਬਾਤ ਕਹੀ; ਕਬਿ ਸ੍ਯਾਮ ਕਹੈ ਹਰਿ ਜੂ ਰਸਵਾਰੇ ॥

ब्रिखभानु सुता संग बात कही; कबि स्याम कहै हरि जू रसवारे ॥

ਜਾ ਮੁਖ ਕੀ ਸਮ ਚੰਦ ਪ੍ਰਭਾ; ਜਿਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਾਰੇ ॥

जा मुख की सम चंद प्रभा; जिह के म्रिग से द्रिग सुंदर कारे ॥

ਕੇਹਰਿ ਸੀ ਜਿਹ ਕੀ ਕਟਿ ਹੈ; ਤਿਨ ਹੂੰ ਬਚਨਾ ਇਹ ਭਾਂਤਿ ਉਚਾਰੇ ॥

केहरि सी जिह की कटि है; तिन हूं बचना इह भांति उचारे ॥

ਸੋ ਸੁਨਿ ਕੈ ਸਭ ਗ੍ਵਾਰਨੀਯਾ; ਮਨ ਕੇ ਸਭਿ ਸੋਕ ਬਿਦਾ ਕਰਿ ਡਾਰੇ ॥੫੮੬॥

सो सुनि कै सभ ग्वारनीया; मन के सभि सोक बिदा करि डारे ॥५८६॥

ਹਸਿ ਕੈ ਤਿਹ ਬਾਤ ਕਹੀ ਰਸ ਕੀ; ਸੁ ਪ੍ਰਭਾ ਜਿਨ ਹੂੰ ਬੜਵਾਨਲ ਲੀਲੀ ॥

हसि कै तिह बात कही रस की; सु प्रभा जिन हूं बड़वानल लीली ॥

ਜੋ ਜਗ ਬੀਚ ਰਹਿਯੋ ਰਵਿ ਕੈ; ਨਰ ਕੈ, ਤਰੁ ਕੈ, ਗਜ ਅਉਰ ਪਪੀਲੀ ॥

जो जग बीच रहियो रवि कै; नर कै, तरु कै, गज अउर पपीली ॥

ਮੁਖ ਤੇ ਤਿਨ ਸੁੰਦਰ ਬਾਤ ਕਹੀ; ਸੰਗ ਗ੍ਵਾਰਨਿ ਕੇ ਅਤਿ ਸਹੀ ਸੁ ਰਸੀਲੀ ॥

मुख ते तिन सुंदर बात कही; संग ग्वारनि के अति सही सु रसीली ॥

ਤਾ ਸੁਨਿ ਕੈ ਸਭ ਰੀਝ ਰਹੀ; ਸੁਨਿ ਰੀਝ ਰਹੀ, ਬ੍ਰਿਖਭਾਨੁ ਛਬੀਲੀ ॥੫੮੭॥

ता सुनि कै सभ रीझ रही; सुनि रीझ रही, ब्रिखभानु छबीली ॥५८७॥

ਗ੍ਵਾਰਨੀਯਾ ਸੁਨਿ ਸ੍ਰਉਨਨ ਮੈ; ਬਤੀਆ ਹਰਿ ਕੀ ਅਤਿ ਹੀ ਮਨ ਭੀਨੋ ॥

ग्वारनीया सुनि स्रउनन मै; बतीआ हरि की अति ही मन भीनो ॥

ਕੰਠਸਿਰੀ ਅਰੁ ਬੇਸਰਿ ਮਾਗ; ਧਰੈ ਜੋਊ ਸੁੰਦਰ ਸਾਜ ਨਵੀਨੋ ॥

कंठसिरी अरु बेसरि माग; धरै जोऊ सुंदर साज नवीनो ॥

TOP OF PAGE

Dasam Granth