ਦਸਮ ਗਰੰਥ । दसम ग्रंथ ।

Page 314

ਸੋਰਠਿ ਸਾਰੰਗ ਸੁਧ ਮਲਾਰ; ਬਿਲਾਵਲ ਕੀ ਸੁਰ ਭੀਤਰ ਗਾਯੋ ॥

सोरठि सारंग सुध मलार; बिलावल की सुर भीतर गायो ॥

ਸੋ ਅਪਨੇ ਸੁਨ ਸ੍ਰਉਨਨ ਮੈ; ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ ਪਾਯੋ ॥

सो अपने सुन स्रउनन मै; ब्रिज गवारनीया अति ही सुखु पायो ॥

ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ; ਰੀਝ ਰਹੈ, ਜਿਨ ਹੂੰ ਸੁਨਿ ਪਾਯੋ ॥੫੭੩॥

मोहि रहे बन के खग अउ म्रिग; रीझ रहै, जिन हूं सुनि पायो ॥५७३॥

ਤਹ ਗਾਵਤ ਗੀਤ ਭਲੈ ਹਰਿ ਜੂ; ਕਬਿ ਸ੍ਯਾਮ ਕਹੈ ਕਰਿ ਭਾਵ ਛਬੈ ॥

तह गावत गीत भलै हरि जू; कबि स्याम कहै करि भाव छबै ॥

ਮੁਰਲੀ ਜੁਤ ਗ੍ਵਰਾਨਿ ਭੀਤਰ ਰਾਜਤ; ਜ੍ਯੋ ਮ੍ਰਿਗਨੀ ਮ੍ਰਿਗ ਬੀਚ ਫਬੈ ॥

मुरली जुत ग्वरानि भीतर राजत; ज्यो म्रिगनी म्रिग बीच फबै ॥

ਜਿਹ ਕੋ ਸਭ ਲੋਗਨ ਮੈ ਜਸੁ ਗਾਵਤ; ਛੂਟਤ ਹੈ ਤਿਨ ਤੇ ਨ ਕਬੈ ॥

जिह को सभ लोगन मै जसु गावत; छूटत है तिन ते न कबै ॥

ਤਿਨਿ ਖੇਲਨ ਕੋ ਮਨ ਗੋਪਿਨ ਕੋ; ਛਿਨ ਬੀਚ ਲੀਯੋ ਫੁਨਿ ਚੋਰ ਸਬੈ ॥੫੭੪॥

तिनि खेलन को मन गोपिन को; छिन बीच लीयो फुनि चोर सबै ॥५७४॥

ਕਬਿ ਸ੍ਯਾਮ ਕਹੈ ਉਪਮਾ ਤਿਹ ਕੀ; ਜਿਨ ਜੋਬਨ ਰੂਪ ਅਨੂਪ ਗਹਿਯੋ ਹੈ ॥

कबि स्याम कहै उपमा तिह की; जिन जोबन रूप अनूप गहियो है ॥

ਜਾ ਮੁਖ ਦੇਖਿ ਅਨੰਦ ਬਢਿਯੋ; ਜਿਹ ਕੋ ਸੁਨਿ ਸ੍ਰਉਨਨ ਸੋਕ ਦਹਿਯੋ ਹੈ ॥

जा मुख देखि अनंद बढियो; जिह को सुनि स्रउनन सोक दहियो है ॥

ਆਨੰਦ ਕੈ ਬ੍ਰਿਖਭਾਨੁ ਸੁਤਾ; ਹਰਿ ਕੇ ਸੰਗ ਜ੍ਵਾਬ ਸੁ ਐਸ ਕਹਿਯੋ ਹੈ ॥

आनंद कै ब्रिखभानु सुता; हरि के संग ज्वाब सु ऐस कहियो है ॥

ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ; ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ ॥੫੭੫॥

ता के सुने त्रीया मोहि रही; सुनि कै जिह को हरि रीझ रहियो है ॥५७५॥

ਗ੍ਵਾਰਨੀਯਾ ਮਿਲ ਕੈ ਸੰਗਿ ਕਾਨ੍ਹ ਕੈ; ਖੇਲਤ ਹੈ ਕਬਿ ਸ੍ਯਾਮ ਸਬੈ ॥

ग्वारनीया मिल कै संगि कान्ह कै; खेलत है कबि स्याम सबै ॥

ਨ ਰਹੀ ਤਿਨ ਕੋ ਸੁਧਿ ਅੰਗਨ ਕੀ; ਨਹਿ ਚੀਰਨ ਕੀ ਤਿਨ ਕੋ ਸੁ ਤਬੈ ॥

न रही तिन को सुधि अंगन की; नहि चीरन की तिन को सु तबै ॥

ਸੁ ਗਨੋ ਕਹ ਲਉ ਤਿਨ ਕੀ ਉਪਮਾ? ਅਤਿ ਹੀ ਗਨ ਮੈ ਮਨਿ ਤਾ ਕੀ ਛਬੈ ॥

सु गनो कह लउ तिन की उपमा? अति ही गन मै मनि ता की छबै ॥

ਮਨ ਭਾਵਨ ਗਾਵਨ ਕੀ ਚਰਚਾ; ਕਛੁ ਥੋਰੀਯੈ ਹੈ ਸੁਨਿ ਲੇਹੁ ਅਬੈ ॥੫੭੬॥

मन भावन गावन की चरचा; कछु थोरीयै है सुनि लेहु अबै ॥५७६॥

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਬਾਤ ਕਹੀ ਤਿਨ ਸੋ ਕ੍ਰਿਸਨ; ਅਤਿ ਹੀ ਬਿਹਸਿ ਕੈ ਚੀਤਿ ॥

बात कही तिन सो क्रिसन; अति ही बिहसि कै चीति ॥

ਮੀਤ ! ਰਸਹਿ ਕੀ ਰੀਤਿ ਸੋ; ਕਹਿਯੋ ਸੁ ਗਾਵਹੁ ਗੀਤ ॥੫੭੭॥

मीत ! रसहि की रीति सो; कहियो सु गावहु गीत ॥५७७॥

ਸਵੈਯਾ ॥

सवैया ॥

ਬਤੀਆ ਸੁਨਿ ਕੈ ਸਭ ਗ੍ਵਾਰਨੀਯਾ; ਸੁਭ ਗਾਵਤ ਸੁੰਦਰ ਗੀਤ ਸਭੈ ॥

बतीआ सुनि कै सभ ग्वारनीया; सुभ गावत सुंदर गीत सभै ॥

ਸਿੰਧੁ ਸੁਤਾ ਰੁ ਘ੍ਰਿਤਾਚੀ ਤ੍ਰੀਯਾ; ਇਨ ਸੀ ਨਹੀ ਨਾਚਤ ਇੰਦ੍ਰ ਸਭੈ ॥

सिंधु सुता रु घ्रिताची त्रीया; इन सी नही नाचत इंद्र सभै ॥

ਦਿਵਯਾ ਇਨ ਕੇ ਸੰਗਿ ਖੇਲਤ ਹੈ; ਗਜ ਕੋ ਕਬਿ ਸ੍ਯਾਮ ਸੁ ਦਾਨ ਅਭੈ ॥

दिवया इन के संगि खेलत है; गज को कबि स्याम सु दान अभै ॥

ਚੜ ਕੈ ਸੁ ਬਿਵਾਨਨ ਸੁੰਦਰ ਮੈ; ਸੁਰ ਦੇਖਨ ਆਵਤ ਤਿਆਗ ਨਭੈ ॥੫੭੮॥

चड़ कै सु बिवानन सुंदर मै; सुर देखन आवत तिआग नभै ॥५७८॥

ਤ੍ਰੇਤਹਿ ਹੋ ਜਿਨਿ ਰਾਮ ਬਲੀ; ਜਗ ਜੀਤਿ ਮਰਿਯੋ ਸੁ ਧਰਿਯੋ ਅਤਿ ਸੀਲਾ ॥

त्रेतहि हो जिनि राम बली; जग जीति मरियो सु धरियो अति सीला ॥

ਗਾਇ ਕੈ ਗੀਤ ਭਲੀ ਬਿਧਿ ਸੋ; ਫੁਨਿ ਗ੍ਵਾਰਿਨ ਬੀਚ ਕਰੈ ਰਸ ਲੀਲਾ ॥

गाइ कै गीत भली बिधि सो; फुनि ग्वारिन बीच करै रस लीला ॥

ਰਾਜਤ ਹੈ ਜਿਹ ਕੋ ਤਨ ਸ੍ਯਾਮ; ਬਿਰਾਜਤ ਊਪਰ ਕੋ ਪਟ ਪੀਲਾ ॥

राजत है जिह को तन स्याम; बिराजत ऊपर को पट पीला ॥

ਖੇਲਤ ਸੋ ਸੰਗਿ ਗੋਪਿਨ ਕੈ; ਕਬਿ ਸ੍ਯਾਮ ਕਹੈ ਜਦੁਰਾਇ ਹਠੀਲਾ ॥੫੭੯॥

खेलत सो संगि गोपिन कै; कबि स्याम कहै जदुराइ हठीला ॥५७९॥

ਬੋਲਤ ਹੈ ਜਹ ਕੋਕਿਲਕਾ; ਅਰੁ ਸੋਰ ਕਰੈ ਚਹੂੰ ਓਰ ਰਟਾਸੀ ॥

बोलत है जह कोकिलका; अरु सोर करै चहूं ओर रटासी ॥

ਸ੍ਯਾਮ ਕਹੈ ਤਿਹ ਸ੍ਯਾਮ ਕੀ ਦੇਹ; ਰਜੈ ਅਤਿ ਸੁੰਦਰ ਮੈਨ ਘਟਾ ਸੀ ॥

स्याम कहै तिह स्याम की देह; रजै अति सुंदर मैन घटा सी ॥

ਤਾ ਪਿਖਿ ਕੈ ਮਨ ਗ੍ਵਾਰਿਨ ਤੇ; ਉਪਜੀ ਅਤਿ ਹੀ ਮਨੋ ਘੋਰ ਘਟਾ ਸੀ ॥

ता पिखि कै मन ग्वारिन ते; उपजी अति ही मनो घोर घटा सी ॥

ਤਾ ਮਹਿ ਯੌ ਬ੍ਰਿਖਭਾਨ ਸੁਤਾ; ਦਮਕੈ ਮਨੋ ਸੁੰਦਰ ਬਿਜੁ ਛਟਾ ਸੀ ॥੫੮੦॥

ता महि यौ ब्रिखभान सुता; दमकै मनो सुंदर बिजु छटा सी ॥५८०॥

TOP OF PAGE

Dasam Granth