ਦਸਮ ਗਰੰਥ । दसम ग्रंथ ।

Page 313

ਕੇਲ ਕੈ ਰਾਸ ਮੈ ਰੀਝ ਰਹੀ; ਕਬਿ ਸ੍ਯਾਮ ਕਹੈ ਮਨ ਆਨੰਦ ਕੈ ਕੈ ॥

केल कै रास मै रीझ रही; कबि स्याम कहै मन आनंद कै कै ॥

ਚੰਦ੍ਰਮੁਖੀ ਤਨ ਕੰਚਨ ਭਾ; ਹਸਿ ਸੁੰਦਰ ਬਾਤ ਕਹੀ ਉਮਗੈ ਕੈ ॥

चंद्रमुखी तन कंचन भा; हसि सुंदर बात कही उमगै कै ॥

ਪੇਖਤ ਮੂਰਤਿ ਭੀ ਰਸ ਕੇ ਬਸਿ; ਆਪਨ ਤੇ ਬਢ ਵਾਹਿ ਲਖੈ ਕੈ ॥

पेखत मूरति भी रस के बसि; आपन ते बढ वाहि लखै कै ॥

ਜਿਉ ਮ੍ਰਿਗਨੀ ਮ੍ਰਿਗ ਪੇਖਤ ਤਿਉ; ਬ੍ਰਿਖਭਾਨ ਸੁਤਾ ਭਗਵਾਨ ਚਿਤੈ ਕੈ ॥੫੬੬॥

जिउ म्रिगनी म्रिग पेखत तिउ; ब्रिखभान सुता भगवान चितै कै ॥५६६॥

ਬ੍ਰਿਖਭਾਨੁ ਸੁਤਾ ਪਿਖਿ ਰੀਝ ਰਹੀ; ਅਤਿ ਸੁੰਦਰਿ ਸੁੰਦਰ ਕਾਨ੍ਹ ਕੋ ਆਨਨ ॥

ब्रिखभानु सुता पिखि रीझ रही; अति सुंदरि सुंदर कान्ह को आनन ॥

ਰਾਜਤ ਤੀਰ ਨਦੀ ਜਿਹ ਕੇ; ਸੁ ਬਿਰਾਜਤ ਫੂਲਨ ਕੇ ਜੁਤ ਕਾਨਨ ॥

राजत तीर नदी जिह के; सु बिराजत फूलन के जुत कानन ॥

ਨੈਨ ਕੈ ਭਾਵਨ ਸੋ ਹਰਿ ਕੋ; ਮਨੁ ਮੋਹਿ ਲਇਓ, ਰਸ ਕੀ ਅਭਿਮਾਨਨ ॥

नैन कै भावन सो हरि को; मनु मोहि लइओ, रस की अभिमानन ॥

ਜਿਉ ਰਸ ਲੋਗਨ ਭਉਹਨ ਲੈ ਧਨੁ; ਨੈਨਨ ਸੈਨ ਸੁ ਕੰਜ ਸੇ ਬਾਨਨ ॥੫੬੭॥

जिउ रस लोगन भउहन लै धनु; नैनन सैन सु कंज से बानन ॥५६७॥

ਕਾਨ੍ਹ ਸੋ ਪ੍ਰੀਤਿ ਬਢੀ ਤਿਨ ਕੀ; ਨ ਘਟੀ ਕਛੁ ਹੈ, ਬਢਹੀ ਸੁ ਭਈ ਹੈ ॥

कान्ह सो प्रीति बढी तिन की; न घटी कछु है, बढही सु भई है ॥

ਡਾਰ ਕੈ ਲਾਜ ਸਭੈ ਮਨ ਕੀ; ਹਰਿ ਕੈ ਸੰਗਿ ਖੇਲਨ ਕੋ ਉਮਈ ਹੈ ॥

डार कै लाज सभै मन की; हरि कै संगि खेलन को उमई है ॥

ਸ੍ਯਾਮ ਕਹੈ ਤਿਨ ਕੀ ਉਪਮਾ; ਅਤਿ ਹੀ ਜੁ ਤ੍ਰੀਆ ਅਤਿ ਰੂਪ ਰਈ ਹੈ ॥

स्याम कहै तिन की उपमा; अति ही जु त्रीआ अति रूप रई है ॥

ਸੁੰਦਰ ਕਾਨ੍ਹ ਜੂ ਕੌ ਪਿਖਿ ਕੈ; ਤਨਮੈ ਸਭ ਗ੍ਵਾਰਿਨ ਹੋਇ ਗਈ ਹੈ ॥੫੬੮॥

सुंदर कान्ह जू कौ पिखि कै; तनमै सभ ग्वारिन होइ गई है ॥५६८॥

ਨੈਨ ਮ੍ਰਿਗੀ ਤਨ ਕੰਚਨ ਕੇ; ਸਭ ਚੰਦ੍ਰਮੁਖੀ ਮਨੋ ਸਿੰਧੁ ਰਚੀ ਹੈ ॥

नैन म्रिगी तन कंचन के; सभ चंद्रमुखी मनो सिंधु रची है ॥

ਜਾ ਸਮ ਰੂਪ ਨ ਰਾਜਤ ਹੈ; ਰਤਿ, ਰਾਵਨ ਤ੍ਰੀਯ, ਨ ਅਉਰ ਸਚੀ ਹੈ ॥

जा सम रूप न राजत है; रति, रावन त्रीय, न अउर सची है ॥

ਤਾ ਮਹਿ ਰੀਝ ਮਹਾ ਕਰਤਾਰ; ਕ੍ਰਿਪਾ ਕਟਿ ਕੇਹਰ ਕੈ ਸੁ ਗਚੀ ਹੈ ॥

ता महि रीझ महा करतार; क्रिपा कटि केहर कै सु गची है ॥

ਤਾ ਸੰਗ ਪ੍ਰੀਤਿ ਕਹੈ ਕਬਿ ਸ੍ਯਾਮ; ਮਹਾ ਭਗਵਾਨਹਿ ਕੀ ਸੁ ਮਚੀ ਹੈ ॥੫੬੯॥

ता संग प्रीति कहै कबि स्याम; महा भगवानहि की सु मची है ॥५६९॥

ਰਾਗਨ ਅਉਰ ਸੁਭਾਵਨ ਕੀ; ਅਤਿ ਗਾਰਨ ਕੀ ਤਹ ਮਾਡ ਪਰੀ ॥

रागन अउर सुभावन की; अति गारन की तह माड परी ॥

ਬ੍ਰਿਜ ਗੀਤਨ ਕੀ ਅਤਿ ਹਾਸਨ ਸੋ; ਜਹ ਖੇਲਤ ਭੀ ਕਈ ਏਕ ਘਰੀ ॥

ब्रिज गीतन की अति हासन सो; जह खेलत भी कई एक घरी ॥

ਗਾਵਤ ਏਕ ਬਜਾਵਤ ਤਾਲ; ਕਹੈ ਇਕ, ਨਾਚਹੁ ਆਇ ਅਰੀ ! ॥

गावत एक बजावत ताल; कहै इक, नाचहु आइ अरी ! ॥

ਕਬਿ ਸ੍ਯਾਮ ਕਹੈ ਤਿਹ ਠਉਰ ਬਿਖੈ; ਜਿਹ ਠਉਰ ਬਿਖੈ ਹਰਿ ਰਾਸ ਕਰੀ ॥੫੭੦॥

कबि स्याम कहै तिह ठउर बिखै; जिह ठउर बिखै हरि रास करी ॥५७०॥

ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ; ਖੇਲਤ ਰਾਸ ਬਿਖੈ ਬਿਧਿ ਆਛੀ ॥

जदुराइ को आइसु पाइ त्रीया सभ; खेलत रास बिखै बिधि आछी ॥

ਇੰਦ੍ਰ ਸਭਾ ਜਿਹ ਸਿੰਧੁ ਸੁਤਾ; ਜਿਮ ਖੇਲਨ ਕੇ ਹਿਤ ਕਾਛਨ ਕਾਛੀ ॥

इंद्र सभा जिह सिंधु सुता; जिम खेलन के हित काछन काछी ॥

ਕੈ ਇਹ ਕਿੰਨਰ ਕੀ ਦੁਹਿਤਾ; ਕਿਧੌ ਨਾਗਨ ਕੀ, ਕਿਧੌ ਹੈ ਇਹ ਤਾਛੀ ॥

कै इह किंनर की दुहिता; किधौ नागन की, किधौ है इह ताछी ॥

ਰਾਸ ਬਿਖੈ ਇਮ ਨਾਚਤ ਹੈ; ਜਿਮ ਕੇਲ ਕਰੈ ਜਲ ਭੀਤਰ ਮਾਛੀ ॥੫੭੧॥

रास बिखै इम नाचत है; जिम केल करै जल भीतर माछी ॥५७१॥

ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ; ਮਧਿਮ ਲਾਗਤ ਜੋਤਿ ਸਸੀ ਹੈ ॥

जिह के मुखि देखि छटा सुभ सुंदर; मधिम लागत जोति ससी है ॥

ਭਉਰਨ ਭਾਇ ਸੋ ਛਾਜਤ ਹੈ; ਮਦਨੈ ਮਨੋ ਤਾਨ ਕਮਾਨ ਕਸੀ ਹੈ ॥

भउरन भाइ सो छाजत है; मदनै मनो तान कमान कसी है ॥

ਤਾਹੀ ਕੇ ਆਨਨ ਸੁੰਦਰ ਤੇ; ਸੁਰ ਰਾਗਹ ਕੀ ਸਭ ਭਾਂਤਿ ਬਸੀ ਹੈ ॥

ताही के आनन सुंदर ते; सुर रागह की सभ भांति बसी है ॥

ਜਿਉ ਮਧੁ ਬੀਚ ਫਸੈ ਮਖੀਆ; ਮਤਿ ਲੋਗਨ ਕੀ ਇਹ ਭਾਂਤਿ ਫਸੀ ਹੈ ॥੫੭੨॥

जिउ मधु बीच फसै मखीआ; मति लोगन की इह भांति फसी है ॥५७२॥

ਫਿਰਿ ਸੁੰਦਰ ਆਨਨ ਤੇ ਹਰਿ ਜੂ; ਬਿਧਿ ਸੁੰਦਰ ਸੋ ਇਕ ਤਾਨ ਬਸਾਯੋ ॥

फिरि सुंदर आनन ते हरि जू; बिधि सुंदर सो इक तान बसायो ॥

TOP OF PAGE

Dasam Granth