ਦਸਮ ਗਰੰਥ । दसम ग्रंथ ।

Page 308

ਖੇਲਤ ਗ੍ਵਾਰਿਨ ਮਧਿ ਸੋਊ; ਕਬਿ ਸ੍ਯਾਮ ਕਹੈ ਹਰਿ ਜੂ ਛਬਿ ਵਾਰੋ ॥

खेलत ग्वारिन मधि सोऊ; कबि स्याम कहै हरि जू छबि वारो ॥

ਖੇਲਤ ਹੈ ਸੋਊ ਮੈਨ ਭਰੀ; ਇਨ ਹੂੰ ਪਰ ਮਾਨਹੁ ਚੇਟਕ ਡਾਰੋ ॥

खेलत है सोऊ मैन भरी; इन हूं पर मानहु चेटक डारो ॥

ਤੀਰ ਨਦੀ ਬ੍ਰਿਜ ਭੂਮਿ ਬਿਖੈ; ਅਤਿ ਹੋਤ ਹੈ ਸੁੰਦਰ ਭਾਂਤਿ ਅਖਾਰੋ ॥

तीर नदी ब्रिज भूमि बिखै; अति होत है सुंदर भांति अखारो ॥

ਰੀਝ ਰਹੈ ਪ੍ਰਿਥਮੀ ਕੇ ਸਭੈ ਜਨ; ਰੀਝ ਰਹਿਯੋ ਸੁਰ ਮੰਡਲ ਸਾਰੋ ॥੫੩੦॥

रीझ रहै प्रिथमी के सभै जन; रीझ रहियो सुर मंडल सारो ॥५३०॥

ਗਾਵਤ ਏਕ ਨਚੈ ਇਕ ਗ੍ਵਾਰਨਿ; ਤਾਰਿਨ ਕਿੰਕਨ ਕੀ ਧੁਨਿ ਬਾਜੈ ॥

गावत एक नचै इक ग्वारनि; तारिन किंकन की धुनि बाजै ॥

ਜਿਉ ਮ੍ਰਿਗ ਰਾਜਤ ਬੀਚ ਮ੍ਰਿਗੀ; ਹਰਿ ਤਿਉ ਗਨ ਗ੍ਵਾਰਿਨ ਬੀਚ ਬਿਰਾਜੈ ॥

जिउ म्रिग राजत बीच म्रिगी; हरि तिउ गन ग्वारिन बीच बिराजै ॥

ਨਾਚਤ ਸੋਊ ਮਹਾ ਹਿਤ ਸੋ; ਕਬਿ ਸ੍ਯਾਮ ਪ੍ਰਭਾ ਤਿਨ ਕੀ ਇਮ ਛਾਜੈ ॥

नाचत सोऊ महा हित सो; कबि स्याम प्रभा तिन की इम छाजै ॥

ਗਾਇਬ ਪੇਖਿ ਰਿਸੈ ਗਨ ਗੰਧ੍ਰਬ; ਨਾਚਬ ਦੇਖਿ ਬਧੂ ਸੁਰ ਲਾਜੈ ॥੫੩੧॥

गाइब पेखि रिसै गन गंध्रब; नाचब देखि बधू सुर लाजै ॥५३१॥

ਰਸ ਕਾਰਨ ਕੋ ਭਗਵਾਨ ਤਹਾ; ਕਬਿ ਸ੍ਯਾਮ ਕਹੈ ਰਸ ਖੇਲ ਕਰਿਯੋ ॥

रस कारन को भगवान तहा; कबि स्याम कहै रस खेल करियो ॥

ਮਨ ਯੌ ਉਪਜੀ ਉਪਮਾ ਹਰਿ ਜੂ; ਇਨ ਪੈ ਜਨੁ ਚੇਟਕ ਮੰਤ੍ਰ ਡਰਿਯੋ ॥

मन यौ उपजी उपमा हरि जू; इन पै जनु चेटक मंत्र डरियो ॥

ਪਿਖ ਕੈ ਜਿਹ ਕੋ ਸੁਰ ਅਛ੍ਰਨ ਕੇ; ਗਿਰਿ ਬੀਚ ਲਜਾਇ ਬਪੈ ਸੁ ਧਰਿਯੋ ॥

पिख कै जिह को सुर अछ्रन के; गिरि बीच लजाइ बपै सु धरियो ॥

ਗੁਪੀਆ ਸੰਗਿ ਕਾਨ੍ਹ ਕੇ ਡੋਲਤ ਹੈ; ਇਨ ਕੋ ਮਨੂਆ ਜਬ ਕਾਨ੍ਹ ਹਰਿਯੋ ॥੫੩੨॥

गुपीआ संगि कान्ह के डोलत है; इन को मनूआ जब कान्ह हरियो ॥५३२॥

ਸ੍ਯਾਮ ਕਹੈ ਸਭ ਹੀ ਗੁਪੀਆ; ਹਰਿ ਕੇ ਸੰਗਿ ਡੋਲਤ ਹੈ ਸਭ ਹੂਈਆ ॥

स्याम कहै सभ ही गुपीआ; हरि के संगि डोलत है सभ हूईआ ॥

ਗਾਵਤ ਏਕ, ਫਿਰੈ ਇਕ ਨਾਚਤ; ਏਕ ਫਿਰੈ ਰਸ ਰੰਗ ਅਕੂਈਆ ॥

गावत एक, फिरै इक नाचत; एक फिरै रस रंग अकूईआ ॥

ਏਕ ਕਹੈ ਭਗਵਾਨ ਹਰੀ; ਇਕ ਲੈ ਹਰਿ ਨਾਮੁ, ਪਰੈ ਗਿਰਿ ਭੂਈਆ ॥

एक कहै भगवान हरी; इक लै हरि नामु, परै गिरि भूईआ ॥

ਯੌ ਉਪਜੀ ਉਪਮਾ ਪਿਖਿ ਚੁੰਮਕ; ਲਾਗੀ ਫਿਰੈ ਤਿਹ ਕੇ ਸੰਗ ਸੂਈਆ ॥੫੩੩॥

यौ उपजी उपमा पिखि चुमक; लागी फिरै तिह के संग सूईआ ॥५३३॥

ਸੰਗ ਗ੍ਵਾਰਿਨ ਕਾਨ੍ਹ ਕਹੀ ਹਸਿ ਕੈ; ਕਬਿ ਸ੍ਯਾਮ ਕਹੈ ਅਧ ਰਾਤਿ ਸਮੈ ॥

संग ग्वारिन कान्ह कही हसि कै; कबि स्याम कहै अध राति समै ॥

ਹਮ ਹੂੰ ਤੁਮ ਹੂੰ ਤਜਿ ਕੈ ਸਭ ਖੇਲ; ਸਭੈ ਮਿਲ ਕੈ ਹਮ ਧਾਮਿ ਰਮੈ ॥

हम हूं तुम हूं तजि कै सभ खेल; सभै मिल कै हम धामि रमै ॥

ਹਰਿ ਆਇਸੁ ਮਾਨਿ ਚਲੀ ਗ੍ਰਿਹ ਕੋ; ਸਭ ਗ੍ਵਾਰਨੀਯਾ ਕਰਿ ਦੂਰ ਗਮੈ ॥

हरि आइसु मानि चली ग्रिह को; सभ ग्वारनीया करि दूर गमै ॥

ਅਬ ਜਾਇ ਟਿਕੈ ਸਭ ਆਸਨ ਮੈ; ਕਰਿ ਕੈ ਸਭ ਪ੍ਰਾਤ ਕੀ ਨੇਹ ਤਮੈ ॥੫੩੪॥

अब जाइ टिकै सभ आसन मै; करि कै सभ प्रात की नेह तमै ॥५३४॥

ਹਰਿ ਸੋ ਅਰੁ ਗੋਪਿਨ ਸੰਗਿ ਕਿਧੋ; ਕਬਿ ਸ੍ਯਾਮ ਕਹੈ ਅਤਿ ਖੇਲ ਭਯੋ ਹੈ ॥

हरि सो अरु गोपिन संगि किधो; कबि स्याम कहै अति खेल भयो है ॥

ਲੈ ਹਰਿ ਜੀ ਤਿਨ ਕੋ ਸੰਗ ਆਪਨ; ਤਿਆਗ ਕੈ ਖੇਲ ਕੋ ਧਾਮਿ ਅਯੋ ਹੈ ॥

लै हरि जी तिन को संग आपन; तिआग कै खेल को धामि अयो है ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਅਪੁਨੇ ਮਨਿ ਚੀਨ ਲਯੋ ਹੈ ॥

ता छबि को जसु उच महा; कबि ने अपुने मनि चीन लयो है ॥

ਕਾਗਜੀਏ ਰਸ ਕੋ ਅਤਿ ਹੀ ਸੁ; ਮਨੋ ਗਨਤੀ ਕਰਿ ਜੋਰੁ ਦਯੋ ਹੈ ॥੫੩੫॥

कागजीए रस को अति ही सु; मनो गनती करि जोरु दयो है ॥५३५॥


ਅਥ ਕਰਿ ਪਕਰ ਖੇਲਬੋ ਕਥਨੰ ॥

अथ करि पकर खेलबो कथनं ॥

ਰਾਸ ਮੰਡਲ ॥

रास मंडल ॥

ਸਵੈਯਾ ॥

सवैया ॥

ਪ੍ਰਾਤ ਭਏ ਹਰਿ ਜੂ ਤਜਿ ਕੈ; ਗ੍ਰਿਹ ਧਾਇ ਗਏ ਉਠਿ ਠਉਰ ਕਹਾ ਕੋ ॥

प्रात भए हरि जू तजि कै; ग्रिह धाइ गए उठि ठउर कहा को ॥

ਫੂਲ ਰਹੇ ਜਿਹਿ ਫੂਲ ਭਲੀ ਬਿਧਿ; ਤੀਰ ਬਹੈ ਜਮੁਨਾ ਸੋ ਤਹਾ ਕੋ ॥

फूल रहे जिहि फूल भली बिधि; तीर बहै जमुना सो तहा को ॥

ਖੇਲਤ ਹੈ ਸੋਊ ਭਾਂਤਿ ਭਲੀ; ਕਬਿ ਸ੍ਯਾਮ ਕਹੈ ਕਛੁ ਤ੍ਰਾਸ ਨ ਤਾ ਕੋ ॥

खेलत है सोऊ भांति भली; कबि स्याम कहै कछु त्रास न ता को ॥

ਸੰਗ ਬਜਾਵਤ ਹੈ ਮੁਰਲੀ; ਸੋਊ ਗਊਅਨ ਕੇ ਮਿਸ ਗ੍ਵਾਰਨਿਯਾ ਕੋ ॥੫੩੬॥

संग बजावत है मुरली; सोऊ गऊअन के मिस ग्वारनिया को ॥५३६॥

TOP OF PAGE

Dasam Granth