ਦਸਮ ਗਰੰਥ । दसम ग्रंथ ।

Page 303

ਸੁਕ ਬਾਚ ਰਾਜਾ ਸੋ ॥

सुक बाच राजा सो ॥

ਸਵੈਯਾ ॥

सवैया ॥

ਰਾਜਨ ਪਾਸ ਬ੍ਯਾਸ ਕੋ ਬਾਲ; ਕਥਾ ਸੁ ਅਰੌਚਕ ਭਾਂਤਿ ਸੁਨਾਵੈ ॥

राजन पास ब्यास को बाल; कथा सु अरौचक भांति सुनावै ॥

ਗ੍ਵਾਰਨੀਆ ਬਿਰਹਾਨੁਲ ਭਾਵ; ਕਰੈ ਬਿਰਹਾਨਲ ਕੋ ਉਪਜਾਵੈ ॥

ग्वारनीआ बिरहानुल भाव; करै बिरहानल को उपजावै ॥

ਪੰਚ ਭੂ ਆਤਮ ਲੋਗਨ ਕੋ; ਇਹ ਕਉਤੁਕ ਕੈ ਅਤਿ ਹੀ ਡਰ ਪਾਵੈ ॥

पंच भू आतम लोगन को; इह कउतुक कै अति ही डर पावै ॥

ਕਾਨ੍ਹ ਕੋ ਧ੍ਯਾਨ ਕਰੇ ਜਬ ਹੀ; ਬਿਰਹਾਨਲ ਕੀ ਲਪਟਾਨ ਬੁਝਾਵੈ ॥੪੯੪॥

कान्ह को ध्यान करे जब ही; बिरहानल की लपटान बुझावै ॥४९४॥

ਬ੍ਰਿਖਭਾਸੁਰ ਗ੍ਵਾਰਨਿ ਏਕ ਬਨੈ; ਬਛੁਰਾਸੁਰ ਮੂਰਤਿ ਏਕ ਧਰੈ ॥

ब्रिखभासुर ग्वारनि एक बनै; बछुरासुर मूरति एक धरै ॥

ਇਕ ਹ੍ਵੈ ਚਤੁਰਾਨਨ ਗ੍ਵਾਰ ਹਰੈ; ਇਕ ਹ੍ਵੈ ਬ੍ਰਹਮਾ ਫਿਰਿ ਪਾਇ ਪਰੈ ॥

इक ह्वै चतुरानन ग्वार हरै; इक ह्वै ब्रहमा फिरि पाइ परै ॥

ਇਕ ਹ੍ਵੈ ਬਗੁਲਾ ਭਗਵਾਨ ਕੇ ਸਾਥ; ਮਹਾ ਕਰ ਕੈ ਮਨਿ ਕੋਪ ਲਰੈ ॥

इक ह्वै बगुला भगवान के साथ; महा कर कै मनि कोप लरै ॥

ਇਹ ਭਾਂਤਿ ਬਧੂ ਬ੍ਰਿਜ ਖੇਲ ਕਰੈ; ਜਿਹ ਭਾਂਤਿ ਕਿਧੋ ਨੰਦ ਲਾਲ ਕਰੈ ॥੪੯੫॥

इह भांति बधू ब्रिज खेल करै; जिह भांति किधो नंद लाल करै ॥४९५॥

ਕਾਨ੍ਹ ਚਰਿਤ੍ਰ ਸਭੈ ਕਰ ਕੈ; ਸਭ ਗ੍ਵਾਰਿਨ ਫੇਰਿ ਲਗੀ ਗੁਨ ਗਾਵਨ ॥

कान्ह चरित्र सभै कर कै; सभ ग्वारिन फेरि लगी गुन गावन ॥

ਤਾਲ ਬਜਾਇ ਬਜਾ ਮੁਰਲੀ; ਕਬਿ ਸ੍ਯਾਮ ਕਹੈ ਅਤਿ ਹੀ ਕਰਿ ਭਾਵਨ ॥

ताल बजाइ बजा मुरली; कबि स्याम कहै अति ही करि भावन ॥

ਫੇਰਿ ਚਿਤਾਰ ਕਹਿਯੋ ਹਮਰੇ ਸੰਗਿ; ਖੇਲ ਕਰਿਯੋ ਹਰਿ ਜੀ ਇਹ ਠਾਵਨ ॥

फेरि चितार कहियो हमरे संगि; खेल करियो हरि जी इह ठावन ॥

ਗ੍ਵਾਰਿਨ ਸ੍ਯਾਮ ਕੀ ਭੂਲ ਗਈ ਸੁਧਿ; ਬੀਚ ਲਗੀ ਮਨ ਕੇ ਦੁਖ ਪਾਵਨ ॥੪੯੬॥

ग्वारिन स्याम की भूल गई सुधि; बीच लगी मन के दुख पावन ॥४९६॥

ਅਤਿ ਹੋਇ ਗਈ ਤਨ ਮੈ ਹਰਿ ਸਾਥ; ਸੁ ਗੋਪਿਨ ਕੀ ਸਭ ਹੀ ਘਰਨੀ ॥

अति होइ गई तन मै हरि साथ; सु गोपिन की सभ ही घरनी ॥

ਤਿਹ ਰੂਪ ਨਿਹਾਰ ਕੈ ਬਸਿ ਭਈ; ਜੁ ਹੁਤੀ ਅਤਿ ਰੂਪਨ ਕੀ ਧਰਨੀ ॥

तिह रूप निहार कै बसि भई; जु हुती अति रूपन की धरनी ॥

ਇਹ ਭਾਂਤਿ ਪਰੀ ਮੁਰਝਾਇ ਧਰੀ; ਕਬਿ ਨੇ ਉਪਮਾ ਤਿਹ ਕੀ ਬਰਨੀ ॥

इह भांति परी मुरझाइ धरी; कबि ने उपमा तिह की बरनी ॥

ਜਿਮ ਘੰਟਕ ਹੇਰ ਮੈ ਭੂਮਿ ਕੇ ਬੀਚ; ਪਰੈ ਗਿਰ ਬਾਨ ਲਗੇ ਹਰਨੀ ॥੪੯੭॥

जिम घंटक हेर मै भूमि के बीच; परै गिर बान लगे हरनी ॥४९७॥

ਬਰੁਨੀ ਸਰ ਭਉਹਨ ਕੋ ਧਨੁ ਕੈ; ਸੁ ਸਿੰਗਾਰ ਕੇ ਸਾਜਨ ਸਾਥ ਕਰੀ ॥

बरुनी सर भउहन को धनु कै; सु सिंगार के साजन साथ करी ॥

ਰਸ ਕੋ ਮਨ ਮੈ ਅਤਿ ਹੀ ਕਰਿ ਕੋਪ; ਸੁ ਕਾਨ੍ਹ ਕੇ ਸਾਮੁਹਿ ਜਾਇ ਅਰੀ ॥

रस को मन मै अति ही करि कोप; सु कान्ह के सामुहि जाइ अरी ॥

ਅਤਿ ਹੀ ਕਰਿ ਨੇਹੁ ਕੋ ਕ੍ਰੋਧੁ ਮਨੈ; ਤਿਹ ਠਉਰ ਤੇ ਪੈਗ ਨ ਏਕ ਟਰੀ ॥

अति ही करि नेहु को क्रोधु मनै; तिह ठउर ते पैग न एक टरी ॥

ਮਨੋ ਮੈਨ ਹੀ ਸੋ ਅਤਿ ਹੀ ਰਨ ਕੈ; ਧਰਨੀ ਪਰ ਗ੍ਵਾਰਿਨ ਜੂਝਿ ਪਰੀ ॥੪੯੮॥

मनो मैन ही सो अति ही रन कै; धरनी पर ग्वारिन जूझि परी ॥४९८॥

ਤਿਨ ਗ੍ਵਾਰਿਨ ਕੋ ਅਤਿ ਹੀ ਪਿਖਿ ਪ੍ਰੇਮ; ਤਬੈ ਪ੍ਰਗਟੇ ਭਗਵਾਨ ਸਿਤਾਬੀ ॥

तिन ग्वारिन को अति ही पिखि प्रेम; तबै प्रगटे भगवान सिताबी ॥

ਜੋਤਿ ਭਈ ਧਰਨੀ ਪਰ ਇਉ; ਰਜਨੀ ਮਹਿ ਛੂਟਤ ਜਿਉ ਮਹਤਾਬੀ ॥

जोति भई धरनी पर इउ; रजनी महि छूटत जिउ महताबी ॥

ਚਉਕ ਪਰੀ ਤਬ ਹੀ ਇਹ ਇਉ; ਜੈਸੇ ਚਉਕ ਪਰੈ ਤਮ ਮੈ ਡਰਿ ਖੁਆਬੀ ॥

चउक परी तब ही इह इउ; जैसे चउक परै तम मै डरि खुआबी ॥

ਛਾਡਿ ਚਲਿਯੋ ਤਨ ਕੋ ਮਨ ਇਉ; ਜਿਮ ਭਾਜਤ ਹੈ ਗ੍ਰਿਹ ਛਾਡਿ ਸਰਾਬੀ ॥੪੯੯॥

छाडि चलियो तन को मन इउ; जिम भाजत है ग्रिह छाडि सराबी ॥४९९॥

ਗ੍ਵਾਰਿਨ ਧਾਇ ਚਲੀ ਮਿਲਬੇ ਕਹੁ; ਜੋ ਪਿਖਏ ਭਗਵਾਨ ਗੁਮਾਨੀ ॥

ग्वारिन धाइ चली मिलबे कहु; जो पिखए भगवान गुमानी ॥

ਜਿਉ ਮ੍ਰਿਗਨੀ ਮ੍ਰਿਗ ਦੇਖਿ ਚਲੈ; ਜੁ ਹੁਤੀ ਅਤਿ ਰੂਪ ਬਿਖੈ ਅਭਿਮਾਨੀ ॥

जिउ म्रिगनी म्रिग देखि चलै; जु हुती अति रूप बिखै अभिमानी ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੈ ਮੁਖ ਤੇ ਇਹ ਭਾਂਤਿ ਬਖਾਨੀ ॥

ता छबि की अति ही उपमा; कबि नै मुख ते इह भांति बखानी ॥

ਜਿਉ ਜਲ ਚਾਤ੍ਰਿਕ ਬੂੰਦ ਪਰੈ; ਜਿਮ ਕੂਦਿ ਪਰੈ ਮਛਲੀ ਪਿਖਿ ਪਾਨੀ ॥੫੦੦॥

जिउ जल चात्रिक बूंद परै; जिम कूदि परै मछली पिखि पानी ॥५००॥

TOP OF PAGE

Dasam Granth