ਦਸਮ ਗਰੰਥ । दसम ग्रंथ ।

Page 300

ਗੋਪੀ ਬਾਚ ਕਾਨ੍ਹ ਜੂ ਸੋ ॥

गोपी बाच कान्ह जू सो ॥

ਸਵੈਯਾ ॥

सवैया ॥

ਸੋਊ ਗ੍ਵਾਰਿਨ ਬੋਲਿ ਉਠੀ ਹਰਿ ਸੋ; ਬਚਨਾ ਜਿਨ ਕੇ ਸਮ ਸੁਧ ਅਮੀ ॥

सोऊ ग्वारिन बोलि उठी हरि सो; बचना जिन के सम सुध अमी ॥

ਤਿਹ ਸਾਥ ਲਗੀ ਚਰਚਾ ਕਰਨੇ; ਹਰਤਾ ਮਨ ਸਾਧਨ ਸੁਧਿ ਗਮੀ ॥

तिह साथ लगी चरचा करने; हरता मन साधन सुधि गमी ॥

ਤਜ ਕੈ ਅਪੁਨੇ ਭਰਤਾ ਹਮਰੀ ਮਤਿ; ਕਾਨ੍ਹ ਜੂ ! ਊਪਰਿ ਤੋਹਿ ਰਮੀ ॥

तज कै अपुने भरता हमरी मति; कान्ह जू ! ऊपरि तोहि रमी ॥

ਅਤਿ ਹੀ ਤਨ ਕਾਮ ਕਰਾ ਉਪਜੀ; ਤੁਮ ਕੋ ਪਿਖਏ ਨਹਿ ਜਾਤ ਛਮੀ ॥੪੭੧॥

अति ही तन काम करा उपजी; तुम को पिखए नहि जात छमी ॥४७१॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਭਗਵਾਨਿ ਲਖੀ ਅਪੁਨੇ ਮਨ ਮੈ; ਇਹ ਗ੍ਵਾਰਨਿ ਮੋ ਪਿਖਿ ਮੈਨ ਭਰੀ ॥

भगवानि लखी अपुने मन मै; इह ग्वारनि मो पिखि मैन भरी ॥

ਤਬ ਹੀ ਤਜਿ ਸੰਕ ਸਭੈ ਮਨ ਕੀ; ਤਿਨ ਕੇ ਸੰਗਿ ਮਾਨੁਖ ਕੇਲ ਕਰੀ ॥

तब ही तजि संक सभै मन की; तिन के संगि मानुख केल करी ॥

ਹਰਿ ਜੀ ਕਰਿ ਖੇਲ ਕਿਧੌ ਇਨ ਸੋ; ਜਨੁ ਕਾਮ ਜਰੀ ਇਹ ਕੀਨ ਜਰੀ ॥

हरि जी करि खेल किधौ इन सो; जनु काम जरी इह कीन जरी ॥

ਕਬਿ ਸ੍ਯਾਮ ਕਹੈ ਪਿਖਵੋ ਤੁਮ ਕੌਤੁਕ; ਕਾਨ੍ਹ ਹਰਿਯੋ? ਕਿ ਹਰੀ ਸੁ ਹਰੀ? ॥੪੭੨॥

कबि स्याम कहै पिखवो तुम कौतुक; कान्ह हरियो? कि हरी सु हरी? ॥४७२॥

ਜੋ ਜੁਗ ਤੀਸਰ ਮੂਰਤਿ ਰਾਮ; ਧਰੀ ਜਿਹ ਅਉਰ ਕਰਿਯੋ ਅਤਿ ਸੀਲਾ ॥

जो जुग तीसर मूरति राम; धरी जिह अउर करियो अति सीला ॥

ਸਤ੍ਰਨ ਕੋ ਸੁ ਸੰਘਾਰਿ ਕਹੈ; ਪ੍ਰਤਿਪਾਰਕ ਸਾਧਨ ਕੋ ਹਰਿ ਹੀਲਾ ॥

सत्रन को सु संघारि कहै; प्रतिपारक साधन को हरि हीला ॥

ਦਵਾਪਰ ਮੋ ਸੋਊ ਕਾਨ੍ਹ ਭਯੋ; ਮਰੀਯਾ ਅਰਿ ਕੋ ਧਰੀਯਾ ਪਟ ਪੀਲਾ ॥

दवापर मो सोऊ कान्ह भयो; मरीया अरि को धरीया पट पीला ॥

ਸੋ ਹਰਿ ਭੂਮਿ ਬਿਖੈ ਬ੍ਰਿਜ ਕੀ; ਹਸਿ ਗੋਪਿਨ ਸਾਥ ਕਰੈ ਰਸ ਲੀਲਾ ॥੪੭੩॥

सो हरि भूमि बिखै ब्रिज की; हसि गोपिन साथ करै रस लीला ॥४७३॥

ਮਾਲਸਿਰੀ ਅਰੁ ਰਾਮਕਲੀ; ਸੁਭ ਸਾਰੰਗ ਭਾਵਨ ਸਾਥ ਬਜਾਵੈ ॥

मालसिरी अरु रामकली; सुभ सारंग भावन साथ बजावै ॥

ਜੈਤਸਿਰੀ ਅਰੁ ਸੁਧ ਮਲ੍ਹਾਰ; ਬਿਲਾਵਲ ਕੀ ਧੁਨਿ ਕੂਕਿ ਸੁਨਾਵੈ ॥

जैतसिरी अरु सुध मल्हार; बिलावल की धुनि कूकि सुनावै ॥

ਲੈ ਮੁਰਲੀ ਅਪੁਨੇ ਕਰਿ ਕਾਨ੍ਹ; ਕਿਧੋ ਅਤਿ ਭਾਵਨ ਸਾਥ ਬਜਾਵੈ ॥

लै मुरली अपुने करि कान्ह; किधो अति भावन साथ बजावै ॥

ਪਉਨ ਚਲੈ ਨ, ਰਹੈ ਜਮੁਨਾ ਥਿਰ; ਮੋਹਿ ਰਹੈ, ਧੁਨਿ ਜੋ ਸੁਨਿ ਪਾਵੈ ॥੪੭੪॥

पउन चलै न, रहै जमुना थिर; मोहि रहै, धुनि जो सुनि पावै ॥४७४॥

ਕਾਨ੍ਹ ਬਜਾਵਤ ਹੈ ਸੁਰ ਸੋ; ਫੁਨਿ ਗੋਪਿਨ ਕੇ ਮਨ ਮੈ ਜੋਊ ਭਾਵੈ ॥

कान्ह बजावत है सुर सो; फुनि गोपिन के मन मै जोऊ भावै ॥

ਰਾਮਕਲੀ ਅਰੁ ਸੁਧ ਮਲ੍ਹਾਰ; ਬਿਲਾਵਲ ਕੀ ਅਤਿ ਹੀ ਠਟ ਪਾਵੈ ॥

रामकली अरु सुध मल्हार; बिलावल की अति ही ठट पावै ॥

ਰੀਝਿ ਰਹੈ ਸੁ ਸੁਰੀ ਅਸੁਰੀ; ਮ੍ਰਿਗ ਛਾਡਿ ਮ੍ਰਿਗੀ ਬਨ ਕੀ ਚਲਿ ਆਵੈ ॥

रीझि रहै सु सुरी असुरी; म्रिग छाडि म्रिगी बन की चलि आवै ॥

ਸੋ ਮੁਰਲੀ ਮਹਿ ਸ੍ਯਾਮ ਪ੍ਰਬੀਨ; ਮਨੋ ਕਰਿ ਰਾਗਨ ਰੂਪ ਦਿਖਾਵੈ ॥੪੭੫॥

सो मुरली महि स्याम प्रबीन; मनो करि रागन रूप दिखावै ॥४७५॥

ਸੁਨ ਕੈ ਮੁਰਲੀ ਧੁਨਿ ਕਾਨਰ ਕੀ; ਮਨ ਮੈ ਸਭ ਗ੍ਵਾਰਿਨ ਰੀਝਿ ਰਹੀ ਹੈ ॥

सुन कै मुरली धुनि कानर की; मन मै सभ ग्वारिन रीझि रही है ॥

ਜੋ ਗ੍ਰਿਹ ਲੋਗਨ ਬਾਤ ਕਹੀ; ਤਿਨ ਹੂੰ ਫੁਨਿ ਊਪਰਿ ਸੀਸ ਸਹੀ ਹੈ ॥

जो ग्रिह लोगन बात कही; तिन हूं फुनि ऊपरि सीस सही है ॥

ਸਾਮੁਹਿ ਧਾਇ ਚਲੀ ਹਰਿ ਕੇ; ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ ॥

सामुहि धाइ चली हरि के; उपमा तिह की कबि स्याम कही है ॥

ਮਾਨਹੁ ਪੇਖਿ ਸਮਸਨ ਕੇ ਮੁਖ; ਧਾਇ ਚਲੀ ਮਿਲਿ ਜੂਥ ਅਹੀ ਹੈ ॥੪੭੬॥

मानहु पेखि समसन के मुख; धाइ चली मिलि जूथ अही है ॥४७६॥

ਜਿਨਿ ਰੀਝਿ ਬਿਭੀਛਨ ਰਾਜੁ ਦਯੋ; ਕੁਪ ਕੈ ਦਸ ਸੀਸ ਦਈ ਜਿਨਿ ਪੀੜਾ ॥

जिनि रीझि बिभीछन राजु दयो; कुप कै दस सीस दई जिनि पीड़ा ॥

ਮਾਰੁਤ ਹ੍ਵੈ ਦਲ ਦੈਤਨ ਕੋ; ਛਿਨ ਮੈ ਘਨ ਸੋ ਕਰ ਦੀਨ ਉਝੀੜਾ ॥

मारुत ह्वै दल दैतन को; छिन मै घन सो कर दीन उझीड़ा ॥

ਜਾਹਿ ਮਰਿਯੋ ਮੁਰ ਨਾਮ ਮਹਾ ਸੁਰ; ਆਪਨ ਹੀ ਲੰਘਿ ਮਾਰਗੁ ਭੀੜਾ ॥

जाहि मरियो मुर नाम महा सुर; आपन ही लंघि मारगु भीड़ा ॥

ਸੋ ਫੁਨਿ ਭੂਮਿ ਬਿਖੈ ਬ੍ਰਿਜ ਕੀ ਸੰਗਿ; ਗੋਪਿਨ ਕੈ ਸੁ ਕਰੈ ਰਸ ਕ੍ਰੀੜਾ ॥੪੭੭॥

सो फुनि भूमि बिखै ब्रिज की संगि; गोपिन कै सु करै रस क्रीड़ा ॥४७७॥

TOP OF PAGE

Dasam Granth