ਦਸਮ ਗਰੰਥ । दसम ग्रंथ ।

Page 298

ਮਾਲਸਿਰੀ ਅਰੁ ਰਾਮਕਲੀ; ਸੁਭ ਸਾਰੰਗ ਭਾਵਨ ਸਾਥ ਬਸਾਵੈ ॥

मालसिरी अरु रामकली; सुभ सारंग भावन साथ बसावै ॥

ਜੈਤਸਿਰੀ ਅਰੁ ਸੁਧ ਮਲਾਰ; ਬਿਲਾਵਲ ਕੀ ਧੁਨਿ ਕੂਕ ਸੁਨਾਵੈ ॥

जैतसिरी अरु सुध मलार; बिलावल की धुनि कूक सुनावै ॥

ਲੈ ਮੁਰਲੀ ਅਪੁਨੇ ਕਰਿ ਕਾਨ੍ਹ; ਕਿਧੌ ਅਤਿ ਹੀ ਹਿਤ ਸਾਥ ਬਜਾਵੈ ॥

लै मुरली अपुने करि कान्ह; किधौ अति ही हित साथ बजावै ॥

ਪਉਨ ਚਲੈ ਨ, ਰਹੈ ਜਮੁਨਾ ਥਿਰ; ਮੋਹਿ ਰਹੈ, ਧੁਨਿ ਜੋ ਸੁਨਿ ਪਾਵੈ ॥੪੫੭॥

पउन चलै न, रहै जमुना थिर; मोहि रहै, धुनि जो सुनि पावै ॥४५७॥

ਸੁਨ ਕੇ ਮੁਰਲੀ ਧੁਨਿ ਕਾਨਰ ਕੀ; ਸਭ ਗੋਪਿਨ ਕੀ ਸਭ ਸੁਧਿ ਛੁਟੀ ॥

सुन के मुरली धुनि कानर की; सभ गोपिन की सभ सुधि छुटी ॥

ਸਭ ਛਾਡਿ ਚਲੀ ਅਪਨੇ ਗ੍ਰਿਹ ਕਾਰਜ; ਕਾਨ੍ਹ ਹੀ ਕੀ ਧੁਨਿ ਸਾਥ ਜੁਟੀ ॥

सभ छाडि चली अपने ग्रिह कारज; कान्ह ही की धुनि साथ जुटी ॥

ਠਗਨੀ ਸੁਰ ਹੈ ਕਬਿ ਸ੍ਯਾਮ ਕਹੈ; ਇਨ ਅੰਤਰ ਕੀ ਸਭ ਮਤਿ ਲੁਟੀ ॥

ठगनी सुर है कबि स्याम कहै; इन अंतर की सभ मति लुटी ॥

ਮ੍ਰਿਗਨੀ ਸਮ ਹੈ ਚਲਤ ਯੌ ਇਨ ਕੇ ਮਗ; ਲਾਜ ਕੀ ਬੇਲ ਤਰਾਕ ਤੁਟੀ ॥੪੫੮॥

म्रिगनी सम है चलत यौ इन के मग; लाज की बेल तराक तुटी ॥४५८॥

ਕਾਨ੍ਹ ਕੋ ਰੂਪ ਨਿਹਾਰ ਰਹੀ ਤ੍ਰਿਯਾ; ਸ੍ਯਾਮ ਕਹੈ ਕਬਿ ਹੋਇ ਇਕਾਠੀ ॥

कान्ह को रूप निहार रही त्रिया; स्याम कहै कबि होइ इकाठी ॥

ਜਿਉ ਸੁਰ ਕੀ ਧੁਨਿ ਕੌ ਸੁਨ ਕੈ; ਮ੍ਰਿਗਨੀ ਚਲਿ ਆਵਤ, ਜਾਤ ਨ ਨਾਠੀ ॥

जिउ सुर की धुनि कौ सुन कै; म्रिगनी चलि आवत, जात न नाठी ॥

ਮੈਨ ਸੋ ਮਤ ਹ੍ਵੈ ਕੂਦਤ ਕਾਨ੍ਹ; ਸੁ ਛੋਰਿ ਮਨੋ ਸਭ ਲਾਜ ਕੀ ਗਾਠੀ ॥

मैन सो मत ह्वै कूदत कान्ह; सु छोरि मनो सभ लाज की गाठी ॥

ਗੋਪਿਨ ਕੋ ਮਨੁ ਯੌ ਚੁਰਿ ਗਯੋ; ਜਿਮ ਖੋਰਰ ਪਾਥਰ ਪੈ ਚਰਨਾਠੀ ॥੪੫੯॥

गोपिन को मनु यौ चुरि गयो; जिम खोरर पाथर पै चरनाठी ॥४५९॥

ਹਸਿ ਬਾਤ ਕਰੈ ਹਰਿ ਸੋ ਗੁਪੀਆ; ਕਬਿ ਸ੍ਯਾਮ ਕਹੈ ਜਿਨ ਭਾਗ ਬਡੇ ॥

हसि बात करै हरि सो गुपीआ; कबि स्याम कहै जिन भाग बडे ॥

ਮੋਹਿ ਸਭੈ ਪ੍ਰਗਟਿਯੋ ਇਨ ਕੋ; ਪਿਖ ਕੈ ਹਰਿ ਪਾਪਨ ਜਾਲ ਲਡੇ ॥

मोहि सभै प्रगटियो इन को; पिख कै हरि पापन जाल लडे ॥

ਕ੍ਰਿਸਨੰ ਤਨ ਮਧਿ ਬਧੂ ਬ੍ਰਿਜ ਕੀ; ਮਨ ਹ੍ਵੈ ਕਰਿ ਆਤੁਰ ਅਤਿ ਗਡੇ ॥

क्रिसनं तन मधि बधू ब्रिज की; मन ह्वै करि आतुर अति गडे ॥

ਸੋਊ ਸਤਿ ਕਿਧੋ ਮਨ ਜਾਹਿ ਗਡੇ; ਸੁ ਅਧੰਨਿ ਜਿਨੋ ਮਨ ਹੈ ਅਗਡੇ ॥੪੬੦॥

सोऊ सति किधो मन जाहि गडे; सु अधंनि जिनो मन है अगडे ॥४६०॥

ਨੈਨ ਚੁਰਾਇ ਮਹਾ ਸੁਖ ਪਾਇ; ਕਛੂ ਮੁਸਕਾਇ ਭਯੋ ਹਰਿ ਠਾਂਢੋ ॥

नैन चुराइ महा सुख पाइ; कछू मुसकाइ भयो हरि ठांढो ॥

ਮੋਹਿ ਰਹੀ ਬ੍ਰਿਜ ਬਾਮ ਸਭੈ; ਅਤਿ ਹੀ ਤਿਨ ਕੈ ਮਨਿ ਆਨੰਦ ਬਾਢੋ ॥

मोहि रही ब्रिज बाम सभै; अति ही तिन कै मनि आनंद बाढो ॥

ਜਾ ਭਗਵਾਨ ਕਿਧੋ ਸੀਯ ਜੀਤ ਕੈ; ਮਾਰਿ ਡਰਿਯੋ ਰਿਪੁ ਰਾਵਨ ਗਾਢੋ ॥

जा भगवान किधो सीय जीत कै; मारि डरियो रिपु रावन गाढो ॥

ਤਾ ਭਗਵਾਨ ਕਿਧੋ ਮੁਖ ਤੇ; ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢੋ ॥੪੬੧॥

ता भगवान किधो मुख ते; मुकता नुकता सम अम्रित काढो ॥४६१॥

ਕਾਨ੍ਹ ਜੂ ਬਾਚ ਗੋਪੀ ਪ੍ਰਤਿ ॥

कान्ह जू बाच गोपी प्रति ॥

ਸਵੈਯਾ ॥

सवैया ॥

ਆਜੁ ਭਯੋ ਝੜ ਹੈ ਜਮੁਨਾ ਤਟਿ; ਖੇਲਨ ਕੀ ਅਬ ਘਾਤ ਬਣੀ ॥

आजु भयो झड़ है जमुना तटि; खेलन की अब घात बणी ॥

ਤਜ ਕੈ ਡਰ ਖੇਲ ਕਰੋ ਹਮ ਸੋ; ਕਬਿ ਸ੍ਯਾਮ ਕਹਿਯੋ ਹਸਿ ਕਾਨ੍ਹ ਅਣੀ ॥

तज कै डर खेल करो हम सो; कबि स्याम कहियो हसि कान्ह अणी ॥

ਜੋ ਸੁੰਦਰ ਹੈ ਤੁਮ ਮੈ ਸੋਊ ਖੇਲਹੁ; ਖੇਲਹੁ ਨਾਹਿ ਜਣੀ ਰੁ ਕਣੀ ॥

जो सुंदर है तुम मै सोऊ खेलहु; खेलहु नाहि जणी रु कणी ॥

ਇਹ ਭਾਂਤਿ ਕਹੈ ਹਸਿ ਕੈ ਰਸ ਬੋਲ; ਕਿਧੋ ਹਰਤਾ ਜੋਊ ਮਾਨ ਫਣੀ ॥੪੬੨॥

इह भांति कहै हसि कै रस बोल; किधो हरता जोऊ मान फणी ॥४६२॥

ਹਸਿ ਕੈ ਸੁ ਕਹੀ ਬਤੀਆ ਤਿਨ ਸੋ; ਕਬਿ ਸ੍ਯਾਮ ਕਹੈ ਹਰਿ ਜੋ ਰਸ ਰਾਤੋ ॥

हसि कै सु कही बतीआ तिन सो; कबि स्याम कहै हरि जो रस रातो ॥

ਨੈਨ ਮ੍ਰਿਗੀਪਤਿ ਸੇ ਤਿਹ ਕੇ; ਇਮ ਚਾਲ ਚਲੈ, ਜਿਮ ਗਈਯਰ ਮਾਤੋ ॥

नैन म्रिगीपति से तिह के; इम चाल चलै, जिम गईयर मातो ॥

ਦੇਖਤ ਮੂਰਤਿ ਕਾਨ੍ਹ ਕੀ ਗੋਪਿਨ; ਭੂਲਿ ਗਈ ਗ੍ਰਿਹ ਕੀ ਸੁਧ ਸਾਤੋ ॥

देखत मूरति कान्ह की गोपिन; भूलि गई ग्रिह की सुध सातो ॥

ਚੀਰ ਗਏ ਉਡ ਕੈ ਤਨ ਕੈ; ਅਰੁ ਟੂਟ ਗਯੋ, ਨੈਨ ਤੇ ਲਾਜ ਕੋ ਨਾਤੋ ॥੪੬੩॥

चीर गए उड कै तन कै; अरु टूट गयो, नैन ते लाज को नातो ॥४६३॥

TOP OF PAGE

Dasam Granth