ਦਸਮ ਗਰੰਥ । दसम ग्रंथ ।

Page 296

ਆਨਨ ਜਾਹਿ ਨਿਸਾਪਤਿ ਸੋ ਦ੍ਰਿਗ; ਕੋਮਲ ਹੈ ਕਮਲਾ ਦਲ ਕੈਸੇ ॥

आनन जाहि निसापति सो द्रिग; कोमल है कमला दल कैसे ॥

ਹੈ ਭਰੁਟੇ ਧਨੁ ਸੇ ਬਰਨੀ ਸਰ; ਦੂਰ ਕਰੈ ਤਨ ਕੇ ਦੁਖਰੈ ਸੇ ॥

है भरुटे धनु से बरनी सर; दूर करै तन के दुखरै से ॥

ਕਾਮ ਕੀ ਸਾਨ ਕੇ ਸਾਥ ਘਸੇ; ਦੁਖ ਸਾਧਨ ਕਟਬੇ ਕਹੁ ਤੈਸੇ ॥

काम की सान के साथ घसे; दुख साधन कटबे कहु तैसे ॥

ਕਉਲ ਕੇ ਪਤ੍ਰ ਕਿਧੋ ਸਸਿ ਸਾਥ; ਲਗੇ ਕਬਿ ਸੁੰਦਰ ਸ੍ਯਾਮ ਅਰੈ ਸੇ ॥੪੪੨॥

कउल के पत्र किधो ससि साथ; लगे कबि सुंदर स्याम अरै से ॥४४२॥

ਬਧਿਕ ਹੈ ਟਟੀਆ ਬਰੁਨੀ; ਧਰ ਕੋਰਨ ਕੀ ਦੁਤਿ ਸਾਇਕ ਸਾਧੇ ॥

बधिक है टटीआ बरुनी; धर कोरन की दुति साइक साधे ॥

ਠਾਢੇ ਹੈ ਕਾਨ੍ਹ ਕਿਧੋ ਬਨ ਮੈ; ਤਨ ਪੈ ਸਿਰ ਪੈ ਅੰਬੁਵਾ ਰੰਗ ਬਾਧੇ ॥

ठाढे है कान्ह किधो बन मै; तन पै सिर पै अ्मबुवा रंग बाधे ॥

ਚਾਲ ਚਲੈ ਹਰੂਏ ਹਰੂਏ; ਮਨੋ ਸੀਖ ਦਈ ਇਹ ਬਾਧਕ ਪਾਧੇ ॥

चाल चलै हरूए हरूए; मनो सीख दई इह बाधक पाधे ॥

ਅਉ ਸਭ ਹੀ ਠਟ ਬਧਕ ਸੇ; ਮਨ ਮੋਹਨ ਜਾਲ ਪੀਤੰਬਰ ਕਾਧੇ ॥੪੪੩॥

अउ सभ ही ठट बधक से; मन मोहन जाल पीत्मबर काधे ॥४४३॥

ਸੋ ਉਠਿ ਠਾਂਢਿ ਕਿਧੋ ਬਨ ਮੈ; ਜੁਗ ਤੀਸਰ ਮੈ ਪਤਿ ਜੋਊ ਸੀਯਾ ॥

सो उठि ठांढि किधो बन मै; जुग तीसर मै पति जोऊ सीया ॥

ਜਮੁਨਾ ਮਹਿ ਖੇਲ ਕੇ ਕਾਰਨ ਕੌ; ਘਸਿ ਚੰਦਨ ਭਾਲ ਮੈ ਟੀਕੋ ਦੀਯਾ ॥

जमुना महि खेल के कारन कौ; घसि चंदन भाल मै टीको दीया ॥

ਭਿਲਰਾ ਡਰਿ ਨੈਨ ਕੇ ਸੈਨਨ ਕੋ; ਸਭ ਗੋਪਿਨ ਕੋ ਮਨ ਚੋਰਿ ਲੀਯਾ ॥

भिलरा डरि नैन के सैनन को; सभ गोपिन को मन चोरि लीया ॥

ਕਬਿ ਸ੍ਯਾਮ ਕਹੈ ਭਗਵਾਨ ਕਿਧੋ; ਰਸ ਕਾਰਨ ਕੋ ਠਗ ਬੇਸ ਕੀਆ ॥੪੪੪॥

कबि स्याम कहै भगवान किधो; रस कारन को ठग बेस कीआ ॥४४४॥

ਦ੍ਰਿਗ ਜਾਹਿ ਮ੍ਰਿਗੀ ਪਤਿ ਕੀ ਸਮ ਹੈ; ਮੁਖ ਜਾਹਿ ਨਿਸਾਪਤਿ ਸੀ ਛਬਿ ਪਾਈ ॥

द्रिग जाहि म्रिगी पति की सम है; मुख जाहि निसापति सी छबि पाई ॥

ਜਾਹਿ ਕੁਰੰਗਨ ਕੇ ਰਿਪੁ ਸੀ ਕਟਿ; ਕੰਚਨ ਸੀ ਤਨ ਨੈ ਛਬਿ ਛਾਈ ॥

जाहि कुरंगन के रिपु सी कटि; कंचन सी तन नै छबि छाई ॥

ਪਾਟ ਬਨੇ ਕਦਲੀ ਦਲ ਦ੍ਵੈ; ਜੰਘਾ ਪਰ ਤੀਰਨ ਸੀ ਦੁਤਿ ਗਾਈ ॥

पाट बने कदली दल द्वै; जंघा पर तीरन सी दुति गाई ॥

ਅੰਗ ਪ੍ਰਤੰਗ ਸੁ ਸੁੰਦਰ ਸ੍ਯਾਮ; ਕਛੂ ਉਪਮਾ ਕਹੀਐ ਨਹੀ ਜਾਈ ॥੪੪੫॥

अंग प्रतंग सु सुंदर स्याम; कछू उपमा कहीऐ नही जाई ॥४४५॥

ਮੁਖ ਜਾਹਿ ਨਿਸਾਪਤਿ ਕੀ ਸਮ ਹੈ; ਬਨ ਮੈ ਤਿਨ ਗੀਤ ਰਿਝਿਯੋ ਅਰੁ ਗਾਯੋ ॥

मुख जाहि निसापति की सम है; बन मै तिन गीत रिझियो अरु गायो ॥

ਤਾ ਸੁਰ ਕੋ ਧੁਨਿ ਸ੍ਰਉਨਨ ਮੈ; ਬ੍ਰਿਜ ਹੂੰ ਕੀ ਤ੍ਰਿਯਾ ਸਭ ਹੀ ਸੁਨਿ ਪਾਯੋ ॥

ता सुर को धुनि स्रउनन मै; ब्रिज हूं की त्रिया सभ ही सुनि पायो ॥

ਧਾਇ ਚਲੀ ਹਰਿ ਕੇ ਮਿਲਬੇ ਕਹੁ; ਤਉ ਸਭ ਕੇ ਮਨ ਮੈ ਜਬ ਭਾਯੋ ॥

धाइ चली हरि के मिलबे कहु; तउ सभ के मन मै जब भायो ॥

ਕਾਨ੍ਹ ਮਨੋ ਮ੍ਰਿਗਨੀ ਜੁਵਤੀ; ਛਲਬੇ ਕਹੁ ਘੰਟਕ ਹੇਰਿ ਬਨਾਯੋ ॥੪੪੬॥

कान्ह मनो म्रिगनी जुवती; छलबे कहु घंटक हेरि बनायो ॥४४६॥

ਮੁਰਲੀ ਮੁਖ ਕਾਨਰ ਕੇ ਤਰੂਏ ਤਰੁ; ਸ੍ਯਾਮ ਕਹੈ ਬਿਧਿ ਖੂਬ ਛਕੀ ॥

मुरली मुख कानर के तरूए तरु; स्याम कहै बिधि खूब छकी ॥

ਬ੍ਰਿਜ ਭਾਮਿਨ ਆ ਪਹੁਚੀ ਦਵਰੀ; ਸੁਧਿ ਹਿਯਾ ਜੁ ਰਹੀ ਨ ਕਛੂ ਮੁਖ ਕੀ ॥

ब्रिज भामिन आ पहुची दवरी; सुधि हिया जु रही न कछू मुख की ॥

ਮੁਖ ਕੋ ਪਿਖਿ ਰੂਪ ਕੇ ਬਸ੍ਯ ਭਈ; ਮਤ ਹ੍ਵੈ ਅਤਿ ਹੀ ਕਹਿ ਕਾਨ੍ਹ ਬਕੀ ॥

मुख को पिखि रूप के बस्य भई; मत ह्वै अति ही कहि कान्ह बकी ॥

ਇਕ ਝੂਮਿ ਪਰੀ, ਇਕ ਗਾਇ ਉਠੀ; ਤਨ ਮੈ ਇਕ ਹ੍ਵੈ ਰਹਿਗੀ ਸੁ ਜਕੀ ॥੪੪੭॥

इक झूमि परी, इक गाइ उठी; तन मै इक ह्वै रहिगी सु जकी ॥४४७॥

ਹਰਿ ਕੀ ਸੁਨਿ ਕੈ ਸੁਰ ਸ੍ਰਉਨਨ ਮੈ; ਸਭ ਧਾਇ ਚਲੀ ਬ੍ਰਿਜਭੂਮਿ ਸਖੀ ॥

हरि की सुनि कै सुर स्रउनन मै; सभ धाइ चली ब्रिजभूमि सखी ॥

ਸਭ ਮੈਨ ਕੇ ਹਾਥਿ ਗਈ ਬਧ ਕੈ; ਸਭ ਸੁੰਦਰ ਸ੍ਯਾਮ ਕੀ ਪੇਖਿ ਅਖੀ ॥

सभ मैन के हाथि गई बध कै; सभ सुंदर स्याम की पेखि अखी ॥

ਨਿਕਰੀ ਗ੍ਰਿਹ ਤੇ ਮ੍ਰਿਗਨੀ ਸਮ, ਮਾਨਹੁ; ਗੋਪਿਨ ਤੇ ਨਹਿ ਜਾਹਿ ਰਖੀ ॥

निकरी ग्रिह ते म्रिगनी सम, मानहु; गोपिन ते नहि जाहि रखी ॥

ਇਹ ਭਾਂਤਿ, ਹਰੀ ਪਹਿ ਆਇ ਗਈ; ਜਨੁ ਆਇ ਗਈ ਸੁਧਿ ਜਾਨਿ ਸਖੀ ॥੪੪੮॥

इह भांति, हरी पहि आइ गई; जनु आइ गई सुधि जानि सखी ॥४४८॥

ਗਈ ਆਇ ਦਸੋ ਦਿਸ ਤੇ ਗੁਪੀਆ; ਸਭ ਹੀ ਰਸ ਕਾਨ੍ਹ ਕੇ ਸਾਥ ਪਗੀ ॥

गई आइ दसो दिस ते गुपीआ; सभ ही रस कान्ह के साथ पगी ॥

ਪਿਖ ਕੈ ਮੁਖਿ ਕਾਨ੍ਹ ਕੋ ਚੰਦ ਕਲਾ; ਸੁ ਚਕੋਰਨ ਸੀ ਮਨ ਮੈ ਉਮਗੀ ॥

पिख कै मुखि कान्ह को चंद कला; सु चकोरन सी मन मै उमगी ॥

TOP OF PAGE

Dasam Granth