ਦਸਮ ਗਰੰਥ । दसम ग्रंथ ।

Page 292

ਸੇਵ ਕਰੈ ਹਰਿ ਕੀ ਹਿਤ ਕੈ; ਕਰਿ ਆਵਤ ਕੇਸਰ ਧੂਪ ਜਗਾਏ ॥

सेव करै हरि की हित कै; करि आवत केसर धूप जगाए ॥

ਦੈਤਨ ਕੋ ਬਧ ਕੈ ਭਗਵਾਨ; ਮਨੋ ਜਗ ਮੈ ਸੁਰ ਫੇਰਿ ਬਸਾਏ ॥੪੦੫॥

दैतन को बध कै भगवान; मनो जग मै सुर फेरि बसाए ॥४०५॥

ਦੋਹਰਾ ॥

दोहरा ॥

ਦੇਵ ਸਕ੍ਰ ਆਦਿਕ ਸਭੈ; ਸਭ ਤਜਿ ਕੈ ਮਨਿ ਮਾਨ ॥

देव सक्र आदिक सभै; सभ तजि कै मनि मान ॥

ਹ੍ਵੈ ਇਕਤ੍ਰ ਕਰਨੈ ਲਗੇ; ਕ੍ਰਿਸਨ ਉਸਤਤੀ ਬਾਨਿ ॥੪੦੬॥

ह्वै इकत्र करनै लगे; क्रिसन उसतती बानि ॥४०६॥

ਕਬਿਤੁ ॥

कबितु ॥

ਪ੍ਰੇਮ ਭਰੇ ਲਾਜ ਕੇ ਜਹਾਜ ਦੋਊ ਦੇਖੀਅਤ; ਬਾਰਿ ਭਰੇ ਅਭ੍ਰਨ ਕੀ ਆਭਾ ਕੋ ਧਰਤ ਹੈ ॥

प्रेम भरे लाज के जहाज दोऊ देखीअत; बारि भरे अभ्रन की आभा को धरत है ॥

ਸੀਲ ਕੇ ਹੈ ਸਿੰਧੁ ਗੁਨ ਸਾਗਰ ਉਜਾਗਰ ਕੇ; ਨਾਗਰ ਨਵਲ ਨੈਨ ਦੋਖਨ ਹਰਤ ਹੈ ॥

सील के है सिंधु गुन सागर उजागर के; नागर नवल नैन दोखन हरत है ॥

ਸਤ੍ਰਨ ਸੰਘਾਰੀ ਇਹ ਕਾਨ੍ਹ ਅਵਤਾਰੀ ਜੂ ਕੇ; ਸਾਧਨ ਕੋ ਦੇਹ ਦੂਖ ਦੂਰ ਕੋ ਕਰਤ ਹੈ ॥

सत्रन संघारी इह कान्ह अवतारी जू के; साधन को देह दूख दूर को करत है ॥

ਮਿਤ੍ਰ ਪ੍ਰਤਿਪਾਰਕ ਏ ਜਗ ਕੇ ਉਧਾਰਕ ਹੈ; ਦੇਖ ਕੈ ਦੁਸਟ ਜਿਹ ਜੀਯ ਤੇ ਜਰਤ ਹੈ ॥੪੦੭॥

मित्र प्रतिपारक ए जग के उधारक है; देख कै दुसट जिह जीय ते जरत है ॥४०७॥

ਸਵੈਯਾ ॥

सवैया ॥

ਕਾਨ੍ਹ ਕੋ ਸੀਸ ਨਿਵਾਇ ਸਭੈ ਸੁਰ; ਆਇਸੁ ਲੈ ਚਲ ਧਾਮਿ ਗਏ ਹੈ ॥

कान्ह को सीस निवाइ सभै सुर; आइसु लै चल धामि गए है ॥

ਗੋਬਿੰਦ ਨਾਮ ਧਰਿਯੋ ਹਰਿ ਕੋ; ਇਹ ਤੈ ਮਨ ਆਨੰਦ ਯਾਦ ਭਏ ਹੈ ॥

गोबिंद नाम धरियो हरि को; इह तै मन आनंद याद भए है ॥

ਰਾਤਿ ਪਰੇ ਚਲਿ ਕੈ ਭਗਵਾਨ ਸੁ; ਡੇਰਨਿ ਆਪਨ ਬੀਚ ਅਏ ਹੈ ॥

राति परे चलि कै भगवान सु; डेरनि आपन बीच अए है ॥

ਪ੍ਰਾਤਿ ਭਏ ਜਗ ਕੇ ਦਿਖਬੇ ਕਹੁ; ਕੀਨ ਸੁ ਸੁੰਦਰ ਖੇਲ ਨਏ ਹੈ ॥੪੦੮॥

प्राति भए जग के दिखबे कहु; कीन सु सुंदर खेल नए है ॥४०८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਇੰਦ੍ਰ ਭੂਲ ਬਖਸਾਵਨ ਨਾਮ ਬਰਨਨੰ ਧਿਆਇ ਸਮਾਪਤਮ ॥

इति स्री बचित्र नाटक ग्रंथे क्रिसनावतारे इंद्र भूल बखसावन नाम बरननं धिआइ समापतम ॥


ਅਥ ਨੰਦ ਕੋ ਬਰੁਨ ਬਾਧ ਕਰਿ ਲੈ ਗਏ ॥

अथ नंद को बरुन बाध करि लै गए ॥

ਸਵੈਯਾ ॥

सवैया ॥

ਨਿਸਿ ਏਕ ਦ੍ਵਾਦਸਿ ਕੇ ਹਰਿ ਤਾਤ; ਚਲਿਯੋ ਜਮੁਨਾ ਮਹਿ ਨ੍ਹਾਵਨ ਕਾਜੈ ॥

निसि एक द्वादसि के हरि तात; चलियो जमुना महि न्हावन काजै ॥

ਆਹਿ ਪਰਿਓ ਜਲ ਮੈ ਬਰੁਨੰ ਗਜ; ਕੋਪਿ ਗਹਿਯੋ ਸਭ ਜੋਰਿ ਸਮਾਜੈ ॥

आहि परिओ जल मै बरुनं गज; कोपि गहियो सभ जोरि समाजै ॥

ਬਾਧ ਚਲੇ ਸੰਗਿ ਲੈ ਬਰੁਨੰ ਪਹਿ; ਕਾਨਰ ਕੇ ਬਿਨੁ ਹੀ ਕੁਪਿ ਗਾਜੈ ॥

बाध चले संगि लै बरुनं पहि; कानर के बिनु ही कुपि गाजै ॥

ਜਾਇ ਕੈ ਠਾਂਢਿ ਕਰਿਓ ਜਬ ਹੀ; ਪਹਿਚਾਨ ਲਯੋ ਦਰੀਆਵਨ ਰਾਜੈ ॥੪੦੯॥

जाइ कै ठांढि करिओ जब ही; पहिचान लयो दरीआवन राजै ॥४०९॥

ਨੰਦ ਬਿਨਾ ਪੁਰਿ ਸੁੰਨ ਭਯੋ; ਸਭ ਹੀ ਮਿਲ ਕੈ ਹਰਿ ਜੀ ਪਹਿ ਆਏ ॥

नंद बिना पुरि सुंन भयो; सभ ही मिल कै हरि जी पहि आए ॥

ਆਇ ਪ੍ਰਨਾਮ ਕਰੇ ਪਰ ਪਾਇਨ; ਨੰਦ ਤ੍ਰਿਯਾਦਿਕ ਤੇ ਘਿਘਿਆਏ ॥

आइ प्रनाम करे पर पाइन; नंद त्रियादिक ते घिघिआए ॥

ਕੈ ਬਹੁ ਭਾਤਨ ਸੋ ਬਿਨਤੀ ਕਰਿ; ਕੈ ਭਗਵਾਨ ਕੋ ਆਇ ਰਿਝਾਏ ॥

कै बहु भातन सो बिनती करि; कै भगवान को आइ रिझाए ॥

ਮੋ ਪਤਿ ਆਜ ਗਏ ਉਠ ਕੈ; ਹਮ ਢੂੰਢਿ ਰਹੇ ਕਹੂੰਐ ਨਹੀ ਪਾਏ ॥੪੧੦॥

मो पति आज गए उठ कै; हम ढूंढि रहे कहूंऐ नही पाए ॥४१०॥

ਕਾਨ੍ਹ ਬਾਚ ॥

कान्ह बाच ॥

ਸ੍ਵੈਯਾ ॥

स्वैया ॥

ਤਾਤ ਕਹਿਓ ਹਸਿ ਕੈ ਜਸੁਧਾ ਪਹਿ; ਤਾਤ ਲਿਆਵਨ ਕੌ ਹਮ ਜੈ ਹੈ ॥

तात कहिओ हसि कै जसुधा पहि; तात लिआवन कौ हम जै है ॥

ਸਾਤ ਅਕਾਸ ਪਤਾਲ ਸੁ ਸਾਤਹਿ; ਜਾਇ ਜਹੀ ਤਹ ਜਾਹੀ ਤੇ ਲਿਯੈ ਹੈ ॥

सात अकास पताल सु सातहि; जाइ जही तह जाही ते लियै है ॥

ਜੌ ਮਰ ਗਿਓ ਤਉ ਜਾ ਜਮ ਕੇ ਪੁਰਿ; ਅਯੁਧ ਲੈ ਕੁਪਿ ਭਾਰਥ ਕੈ ਹੈ ॥

जौ मर गिओ तउ जा जम के पुरि; अयुध लै कुपि भारथ कै है ॥

ਨੰਦ ਕੋ ਆਨਿ ਮਿਲਾਇ ਹਉ ਹਉ; ਕਿਹ ਜਾਇ ਰਮੇ, ਤਊ ਜਾਨ ਨ ਦੈ ਹੈ ॥੪੧੧॥

नंद को आनि मिलाइ हउ हउ; किह जाइ रमे, तऊ जान न दै है ॥४११॥

TOP OF PAGE

Dasam Granth