ਦਸਮ ਗਰੰਥ । दसम ग्रंथ ।

Page 287

ਕਰਬੇ ਕਹੁ ਰਛ ਸੁ ਗੋਪਨ ਕੀ; ਬਰ ਪੂਟ ਲਯੋ ਨਗ ਕੋ ਪਹਿ ਹਥਾ ॥

करबे कहु रछ सु गोपन की; बर पूट लयो नग को पहि हथा ॥

ਤਨ ਕੋ ਨ ਕਰਿਯੋ ਬਲ ਰੰਚਕ ਤਾਹ; ਕਰਿਯੋ ਜੁ ਹੁਤੋ ਕਰ ਬੀਚ ਜਥਾ ॥

तन को न करियो बल रंचक ताह; करियो जु हुतो कर बीच जथा ॥

ਨ ਚਲੀ ਤਿਨ ਕੀ ਕਿਛੁ ਗੋਪਨ ਪੈ; ਕਬਿ ਸ੍ਯਾਮ ਕਹੈ ਗਜ ਜਾਹਿ ਰਥਾ ॥

न चली तिन की किछु गोपन पै; कबि स्याम कहै गज जाहि रथा ॥

ਮੁਖਿ ਨ੍ਯਾਇ ਖਿਸਾਇ ਚਲਿਯੋ ਗ੍ਰਿਹ ਪੈ; ਇਹ ਬੀਚ ਚਲੀ ਜਗ ਕੇ ਸੁ ਕਥਾ ॥੩੬੮॥

मुखि न्याइ खिसाइ चलियो ग्रिह पै; इह बीच चली जग के सु कथा ॥३६८॥

ਨੰਦ ਕੋ ਨੰਦ ਬਡੋ ਸੁਖ ਕੰਦ; ਰਿਪੁ ਆਰ ਸੁਰੰਦ ਸਬੁਧਿ ਬਿਸਾਰਦ ॥

नंद को नंद बडो सुख कंद; रिपु आर सुरंद सबुधि बिसारद ॥

ਆਨਨ ਚੰਦ ਪ੍ਰਭਾ ਕਹੁ ਮੰਦ; ਕਹੈ ਕਬਿ ਸ੍ਯਾਮ ਜਪੈ ਜਿਹ ਨਾਰਦ ॥

आनन चंद प्रभा कहु मंद; कहै कबि स्याम जपै जिह नारद ॥

ਤਾ ਗਿਰਿ ਕੋਪ ਉਠਾਇ ਲਯੋ; ਜੋਊ ਸਾਧਨ ਕੋ ਹਰਤਾ ਦੁਖ ਦਾਰਦ ॥

ता गिरि कोप उठाइ लयो; जोऊ साधन को हरता दुख दारद ॥

ਮੇਘ ਪਰੇ ਉਪਰਿਯੋ ਨ ਕਛੂ; ਪਛਤਾਇ ਗਏ ਗ੍ਰਿਹ ਕੋ ਉਠਿ ਬਾਰਦ ॥੩੬੯॥

मेघ परे उपरियो न कछू; पछताइ गए ग्रिह को उठि बारद ॥३६९॥

ਕਾਨ੍ਹ ਉਪਾਰਿ ਲਯੋ ਕਰ ਮੋ ਗਿਰਿ; ਏਕ ਪਰੀ ਨਹੀ ਬੂੰਦ ਸੁ ਪਾਨੀ ॥

कान्ह उपारि लयो कर मो गिरि; एक परी नही बूंद सु पानी ॥

ਫੇਰਿ ਕਹੀ ਹਸਿ ਕੈ ਮੁਖ ਤੇ ਹਰਿ; ਕੋ ਮਘਵਾ? ਜੁ ਭਯੋ ਮੁਹਿ ਸਾਨੀ ॥

फेरि कही हसि कै मुख ते हरि; को मघवा? जु भयो मुहि सानी ॥

ਮਾਰਿ ਡਰਿਯੋ ਮੁਰ ਮੈ ਮਧੁ ਕੀਟਭ; ਮਾਰਿਯੋ ਹਮੈ ਮਘਵਾ ਪਤਿ ਮਾਨੀ ॥

मारि डरियो मुर मै मधु कीटभ; मारियो हमै मघवा पति मानी ॥

ਗੋਪਨ ਮੈ ਭਗਵਾਨ ਕਹੀ; ਸੋਊ ਫੈਲ ਪਰੀ ਜਗ ਬੀਚ ਕਹਾਨੀ ॥੩੭੦॥

गोपन मै भगवान कही; सोऊ फैल परी जग बीच कहानी ॥३७०॥

ਗੋਪਨ ਕੀ ਕਰਬੇ ਕਹੁ ਰਛ; ਸਤਕ੍ਰਿਤ ਪੈ ਹਰਿ ਜੀ ਜਬ ਕੋਪੇ ॥

गोपन की करबे कहु रछ; सतक्रित पै हरि जी जब कोपे ॥

ਇਉ ਗਿਰਿ ਕੇ ਤਰਿ ਭਯੋ ਉਠਿ ਠਾਂਢਿ; ਮਨੋ ਰੁਪ ਕੈ ਪਗ ਕੇਹਰਿ ਰੋਪੇ ॥

इउ गिरि के तरि भयो उठि ठांढि; मनो रुप कै पग केहरि रोपे ॥

ਜਿਉ ਜੁਗ ਅੰਤ ਮੈ ਅੰਤਕ ਹ੍ਵੈ ਕਰਿ; ਜੀਵਨ ਕੇ ਸਭ ਕੇ ਉਰਿ ਘੋਪੇ ॥

जिउ जुग अंत मै अंतक ह्वै करि; जीवन के सभ के उरि घोपे ॥

ਜਿਉ ਜਨ ਕੋ ਮਨ ਹੋਤ ਹੈ ਲੋਪ; ਤਿਸੀ ਬਿਧਿ ਮੇਘ ਭਏ ਸਭ ਲੋਪੇ ॥੩੭੧॥

जिउ जन को मन होत है लोप; तिसी बिधि मेघ भए सभ लोपे ॥३७१॥

ਹੋਇ ਸਤਕ੍ਰਿਤ ਊਪਰ ਕੋਪ; ਸੁ ਰਾਖ ਲਈ ਸਭ ਗੋਪ ਦਫਾ ॥

होइ सतक्रित ऊपर कोप; सु राख लई सभ गोप दफा ॥

ਤਿਨਿ ਮੇਘ ਬਿਦਾਰ ਦਏ ਛਿਨ ਮੈ; ਜਿਨਿ ਦੈਤ ਕਰੇ ਸਭ ਏਕ ਗਫਾ ॥

तिनि मेघ बिदार दए छिन मै; जिनि दैत करे सभ एक गफा ॥

ਕਰਿ ਕਉਤੁਕ ਪੈ ਰਿਪੁ ਟਾਰ ਦਏ; ਬਿਨੁ ਹੀ ਧਰਏ ਸਰ ਸ੍ਯਾਮ ਜਫਾ ॥

करि कउतुक पै रिपु टार दए; बिनु ही धरए सर स्याम जफा ॥

ਸਭ ਗੋਪਨ ਕੀ ਕਰਬੈ ਕਹੁ ਰਛ; ਸੁ ਸਕ੍ਰਨ ਲੀਨ ਲਪੇਟ ਸਫਾ ॥੩੭੨॥

सभ गोपन की करबै कहु रछ; सु सक्रन लीन लपेट सफा ॥३७२॥

ਜੁ ਲਈ ਸਭ ਮੇਘ ਲਪੇਟ ਸਫਾ; ਅਰੁ ਲੀਨੋ ਹੈ ਪਬ ਉਪਾਰ ਜਬੈ ॥

जु लई सभ मेघ लपेट सफा; अरु लीनो है पब उपार जबै ॥

ਇਹ ਰੰਚਕ ਸੋ, ਇਹ ਹੈ ਗਰੂਓ ਗਿਰਿ; ਚਿੰਤ ਕਰੀ ਮਨਿ ਬੀਚ ਸਬੈ ॥

इह रंचक सो, इह है गरूओ गिरि; चिंत करी मनि बीच सबै ॥

ਇਹ ਦੈਤਨ ਕੋ ਮਰਤਾ, ਕਰਤਾ ਸੁਖ; ਹੈ ਦਿਵਿਯਾ ਜੀਯ ਦਾਨ ਅਬੈ ॥

इह दैतन को मरता, करता सुख; है दिविया जीय दान अबै ॥

ਇਹ ਕੋ ਤੁਮ ਧ੍ਯਾਨ ਧਰੋ ਸਭ ਹੀ; ਨਹਿ ਧ੍ਯਾਨ ਧਰੋ ਤੁਮ ਅਉਰ ਕਬੈ ॥੩੭੩॥

इह को तुम ध्यान धरो सभ ही; नहि ध्यान धरो तुम अउर कबै ॥३७३॥

ਸਭ ਮੇਘ ਗਏ ਘਟ ਕੇ ਜਬ ਹੀ; ਤਬ ਹੀ ਹਰਖੇ ਫੁਨਿ ਗੋਪ ਸਭੈ ॥

सभ मेघ गए घट के जब ही; तब ही हरखे फुनि गोप सभै ॥

ਇਹ ਭਾਂਤਿ ਲਗੇ ਕਹਨੇ ਮੁਖ ਤੇ; ਭਗਵਾਨ ਦਯੋ ਹਮ ਦਾਨ ਅਭੈ ॥

इह भांति लगे कहने मुख ते; भगवान दयो हम दान अभै ॥

ਮਘਵਾ ਜੁ ਕਰੀ ਕੁਪਿ ਦਉਰ ਹਮੂ ਪਰ; ਸੋ ਤਿਹ ਕੋ ਨਹੀ ਬੇਰ ਲਭੈ ॥

मघवा जु करी कुपि दउर हमू पर; सो तिह को नही बेर लभै ॥

ਅਬ ਕਾਨ੍ਹ ਪ੍ਰਤਾਪ ਤੇ ਹੈ ਘਟ ਬਾਦਰ; ਏਕ ਨ ਦੀਸਤ ਬੀਚ ਨਭੈ ॥੩੭੪॥

अब कान्ह प्रताप ते है घट बादर; एक न दीसत बीच नभै ॥३७४॥

ਗੋਪ ਕਹੈ ਸਭ ਹੀ ਮੁਖ ਤੇ; ਇਹ ਕਾਨ੍ਹ ਬਲੀ ਬਰ ਹੈ ਬਲ ਮੈ ॥

गोप कहै सभ ही मुख ते; इह कान्ह बली बर है बल मै ॥

ਜਿਨਿ ਕੂਦਿ ਕਿਲੇ ਸਤ ਮੋਰ ਮਰਿਯੋ; ਜਿਨਿ ਜੁਧ ਸੰਖਾਸੁਰ ਸੋ ਜਲ ਮੈ ॥

जिनि कूदि किले सत मोर मरियो; जिनि जुध संखासुर सो जल मै ॥

TOP OF PAGE

Dasam Granth