ਦਸਮ ਗਰੰਥ । दसम ग्रंथ ।

Page 286

ਕੋਪ ਭਰੇ ਹਮਰੇ ਪੁਰ ਮੈ; ਬਹੁ ਮੇਘਨ ਕੇ ਇਹ ਠਾਟ ਠਟੇ ॥

कोप भरे हमरे पुर मै; बहु मेघन के इह ठाट ठटे ॥

ਜਿਹ ਕੋ ਗਜ ਬਾਹਨ ਲੋਕ ਕਹੈ; ਜਿਨਿ ਪਬਨ ਕੇ ਪਰ ਕੋਪ ਕਟੇ ॥

जिह को गज बाहन लोक कहै; जिनि पबन के पर कोप कटे ॥

ਤੁਮ ਹੋ ਕਰਤਾ ਸਭ ਹੀ ਜਗ ਕੇ; ਤੁਮ ਹੀ ਸਿਰ ਰਾਵਨ ਕਾਟਿ ਸਟੇ ॥

तुम हो करता सभ ही जग के; तुम ही सिर रावन काटि सटे ॥

ਤੁਮ ਸਿਯੋ ਫੁਨਿ ਦੇਖਿਤ ਗੋਪਨ ਕੋ; ਘਨ ਘੋਰਿ ਡਰਾਵਤ ਕੋਪ ਲਟੇ ॥੩੬੦॥

तुम सियो फुनि देखित गोपन को; घन घोरि डरावत कोप लटे ॥३६०॥

ਕਾਨ੍ਹ ਬਡੋ ਸੁਨਿ ਲੋਕ ਤੁਮੈ ਫੁਨਿ; ਜਾਮ ਸੁ ਜਾਪ ਕਰੈ ਤੁਹ ਆਠੋ ॥

कान्ह बडो सुनि लोक तुमै फुनि; जाम सु जाप करै तुह आठो ॥

ਨੀਰ ਹੁਤਾਸਨ ਭੂਮਿ ਧਰਾਧਰ; ਥਾਪਿ ਕਰਿਯੋ ਤੁਮ ਹੀ ਪ੍ਰਭ ਕਾਠੋ ॥

नीर हुतासन भूमि धराधर; थापि करियो तुम ही प्रभ काठो ॥

ਬੇਦ ਦਏ ਕਰ ਕੈ ਤੁਮ ਹੀ; ਜਗ ਮੈ ਛਿਨ ਤਾਤ ਭਯੋ ਜਬ ਘਾਠੋ ॥

बेद दए कर कै तुम ही; जग मै छिन तात भयो जब घाठो ॥

ਸਿੰਧੁ ਮਥਿਯੋ ਤੁਮ ਹੀ ਤ੍ਰੀਯ ਹ੍ਵੈ ਕਰਿ; ਦੀਨ ਸੁਰਾਸੁਰ ਅਮ੍ਰਿਤ ਬਾਟੋ ॥੩੬੧॥

सिंधु मथियो तुम ही त्रीय ह्वै करि; दीन सुरासुर अम्रित बाटो ॥३६१॥

ਗੋਪਨ ਫੇਰਿ ਕਹੀ ਮੁਖ ਤੇ; ਬਿਨੁ ਤੈ ਹਮਰੋ ਕੋਊ ਅਉਰ ਨ ਆਡਾ ॥

गोपन फेरि कही मुख ते; बिनु तै हमरो कोऊ अउर न आडा ॥

ਮੇਘਨ ਮਾਰਿ ਬਿਥਾਰ ਡਰੋ; ਕੁਪਿ ਬਾਲਕ ਮੂਰਤਿ ਜਿਉ ਤੁਮ ਗਾਡਾ ॥

मेघन मारि बिथार डरो; कुपि बालक मूरति जिउ तुम गाडा ॥

ਮੇਘਨ ਕੋ ਪਿਖਿ ਰੂਪ ਭਯਾਨਕ; ਬਹੁਤੁ ਡਰੈ ਫੁਨਿ ਜੀਉ ਅਸਾਡਾ ॥

मेघन को पिखि रूप भयानक; बहुतु डरै फुनि जीउ असाडा ॥

ਕਾਨ੍ਹ ਅਬੈ ਪੁਸਤੀਨ ਹ੍ਵੈ ਆਪ; ਉਤਾਰ ਡਰੋ ਸਭ ਗੋਪਨ ਜਾਡਾ ॥੩੬੨॥

कान्ह अबै पुसतीन ह्वै आप; उतार डरो सभ गोपन जाडा ॥३६२॥

ਆਇਸੁ ਪਾਇ ਪੁਰੰਦਰ ਕੋ; ਘਨਘੋਰ ਘਟਾ ਚਹੂੰ ਓਰ ਤੇ ਆਵੈ ॥

आइसु पाइ पुरंदर को; घनघोर घटा चहूं ओर ते आवै ॥

ਕੈ ਕਰ ਕ੍ਰੁਧ ਕਿਧੋ ਮਨ ਮਧਿ; ਬ੍ਰਿਜ ਊਪਰ ਆਨ ਕੈ ਬਹੁ ਬਲ ਪਾਵੈ ॥

कै कर क्रुध किधो मन मधि; ब्रिज ऊपर आन कै बहु बल पावै ॥

ਅਉ ਅਤਿ ਹੀ ਚਪਲਾ ਚਮਕੈ; ਬਹੁ ਬੂੰਦਨ ਤੀਰਨ ਸੀ ਬਰਖਾਵੈ ॥

अउ अति ही चपला चमकै; बहु बूंदन तीरन सी बरखावै ॥

ਗੋਪ ਕਹੈ ਹਮ ਤੇ ਭਈ ਚੂਕ; ਸੁ ਯਾ ਤੇ ਹਮੈ ਗਰਜੈ ਔ ਡਰਾਵੈ ॥੩੬੩॥

गोप कहै हम ते भई चूक; सु या ते हमै गरजै औ डरावै ॥३६३॥

ਆਜ ਭਯੋ ਉਤਪਾਤ ਬਡੋ ਡਰੁ; ਸਮਾਨਿ ਸਭੈ ਹਰਿ ਪਾਸ ਪੁਕਾਰੇ ॥

आज भयो उतपात बडो डरु; समानि सभै हरि पास पुकारे ॥

ਕੋਪ ਕਰਿਯੋ ਹਮ ਪੈ ਮਘਵਾ; ਤਿਹ ਤੇ ਬ੍ਰਿਜ ਪੈ ਬਰਖੇ ਘਨ ਭਾਰੇ ॥

कोप करियो हम पै मघवा; तिह ते ब्रिज पै बरखे घन भारे ॥

ਭਛਿ ਭਖਿਯੋ ਇਹ ਕੋ ਤੁਮ ਹੂ; ਤਿਹ ਤੇ ਬ੍ਰਿਜ ਕੇ ਜਨ ਕੋਪਿ ਸੰਘਾਰੇ ॥

भछि भखियो इह को तुम हू; तिह ते ब्रिज के जन कोपि संघारे ॥

ਰਛਕ ਹੋ ਸਭ ਹੀ ਜਗ ਕੇ ਤੁਮ; ਰਛ ਕਰੋ ਹਮਰੀ ਰਖਵਾਰੇ ॥੩੬੪॥

रछक हो सभ ही जग के तुम; रछ करो हमरी रखवारे ॥३६४॥

ਹੋਇ ਕ੍ਰਿਪਾਲ ਅਬੈ ਭਗਵਾਨ; ਕ੍ਰਿਪਾ ਕਰਿ ਕੈ ਇਨ ਕੋ ਤੁਮ ਕਾਢੋ ॥

होइ क्रिपाल अबै भगवान; क्रिपा करि कै इन को तुम काढो ॥

ਕੋਪ ਕਰਿਯੋ ਹਮ ਪੈ ਮਘਵਾ; ਦਿਨ ਸਾਤ ਇਹਾ ਬਰਖਿਯੋ ਘਨ ਗਾਢੋ ॥

कोप करियो हम पै मघवा; दिन सात इहा बरखियो घन गाढो ॥

ਭ੍ਰਾਤ ਬਲੀ ਇਨਿ ਰਛਨ ਕੋ; ਤਬ ਹੀ ਕਰਿ ਕੋਪ ਭਯੋ ਉਠਿ ਠਾਂਢੋ ॥

भ्रात बली इनि रछन को; तब ही करि कोप भयो उठि ठांढो ॥

ਜੀਵ ਗਯੋ ਘਟ ਮੇਘਨ ਕੋ; ਸਭ ਗੋਪਨ ਕੇ ਮਨ ਆਨੰਦ ਬਾਢੋ ॥੩੬੫॥

जीव गयो घट मेघन को; सभ गोपन के मन आनंद बाढो ॥३६५॥

ਗੋਪਨ ਕੀ ਸੁਨ ਕੈ ਬਿਨਤੀ ਹਰਿ; ਗੋਪ ਸਭੈ ਅਪਨੇ ਕਰਿ ਜਾਣੇ ॥

गोपन की सुन कै बिनती हरि; गोप सभै अपने करि जाणे ॥

ਮੇਘਨ ਕੇ ਬਧਬੇ ਕਹੁ ਕਾਨ੍ਹ; ਚਲਿਯੋ ਉਠਿ ਕੈ ਕਰਤਾ ਜੋਊ ਤਾਣੇ ॥

मेघन के बधबे कहु कान्ह; चलियो उठि कै करता जोऊ ताणे ॥

ਤਾ ਛਬਿ ਕੇ ਜਸ ਉਚ ਮਹਾ; ਕਬਿ ਨੇ ਅਪਨੇ ਮਨ ਮੈ ਪਹਿਚਾਣੇ ॥

ता छबि के जस उच महा; कबि ने अपने मन मै पहिचाणे ॥

ਇਉ ਚਲ ਗਯੋ ਜਿਮ ਸਿੰਘ ਮ੍ਰਿਗੀ ਪਿਖਿ; ਆਇ ਹੈ ਜਾਨ ਕਿਧੋ ਮੂਹਿ ਡਾਣੇ ॥੩੬੬॥

इउ चल गयो जिम सिंघ म्रिगी पिखि; आइ है जान किधो मूहि डाणे ॥३६६॥

ਮੇਘਨ ਕੇ ਬਧ ਕਾਜ ਚਲਿਯੋ; ਭਗਵਾਨ ਕਿਧੋ ਰਸ ਭੀਤਰ ਰਤਾ ॥

मेघन के बध काज चलियो; भगवान किधो रस भीतर रता ॥

ਰਾਮ ਭਯੋ ਜੁਗ ਤੀਸਰ ਮਧਿ; ਮਰਿਯੋ ਤਿਨ ਰਾਵਨ ਕੈ ਰਨ ਅਤਾ ॥

राम भयो जुग तीसर मधि; मरियो तिन रावन कै रन अता ॥

ਅਉਧ ਕੇ ਬੀਚ ਬਧੂ ਬਰਬੇ ਕਹੁ; ਕੋਪ ਕੈ ਬੈਲ ਨਥੇ ਜਿਹ ਸਤਾ ॥

अउध के बीच बधू बरबे कहु; कोप कै बैल नथे जिह सता ॥

ਗੋਪਨ ਗੋਧਨ ਰਛਨ ਕਾਜ; ਤੁਰਿਯੋ ਤਿਹ ਕੋ ਗਜ ਜਿਉ ਮਦ ਮਤਾ ॥੩੬੭॥

गोपन गोधन रछन काज; तुरियो तिह को गज जिउ मद मता ॥३६७॥

TOP OF PAGE

Dasam Granth