ਦਸਮ ਗਰੰਥ । दसम ग्रंथ । |
Page 285 ਆਇਸੁ ਮਾਨਿ ਪੁਰੰਦਰ ਕੋ; ਅਪਨੇ ਸਭ ਮੇਘਨ ਕਾਛ ਸੁ ਕਾਛੇ ॥ आइसु मानि पुरंदर को; अपने सभ मेघन काछ सु काछे ॥ ਧਾਇ ਚਲੇ ਬ੍ਰਿਜ ਕੇ ਮਰਬੇ ਕਹੁ; ਘੇਰਿ ਦਸੋ ਦਿਸ ਤੇ ਘਨ ਆਛੇ ॥ धाइ चले ब्रिज के मरबे कहु; घेरि दसो दिस ते घन आछे ॥ ਕੋਪ ਭਰੇ ਅਰੁ ਬਾਰਿ ਭਰੇ; ਬਧਬੇ ਕਉ ਚਲੇ ਚਰੀਆ ਜੋਊ ਬਾਛੇ ॥ कोप भरे अरु बारि भरे; बधबे कउ चले चरीआ जोऊ बाछे ॥ ਛਿਪ੍ਰ ਚਲੇ ਕਰਬੇ ਨ੍ਰਿਪ ਕਾਰਜ; ਛੋਡਿ ਚਲੇ ਬਨਿਤਾ ਸੁਤ ਪਾਛੇ ॥੩੫੩॥ छिप्र चले करबे न्रिप कारज; छोडि चले बनिता सुत पाछे ॥३५३॥ ਦੈਤ ਸੰਖਾਸੁਰ ਕੇ ਮਰਬੇ ਕਹੁ; ਰੂਪੁ ਧਰਿਯੋ ਜਲ ਮੈ ਜਿਨਿ ਮਛਾ ॥ दैत संखासुर के मरबे कहु; रूपु धरियो जल मै जिनि मछा ॥ ਸਿੰਧੁ ਮਥਿਯੋ ਜਬ ਹੀ ਅਸੁਰਾਸੁਰ; ਮੇਰੁ ਤਰੈ ਭਯੋ ਕਛਪ ਹਛਾ ॥ सिंधु मथियो जब ही असुरासुर; मेरु तरै भयो कछप हछा ॥ ਸੋ ਅਬ ਕਾਨ੍ਹ ਭਯੋ ਇਹ ਠਉਰਿ; ਚਰਾਵਤ ਹੈ ਬ੍ਰਿਜ ਕੇ ਸਭ ਬਛਾ ॥ सो अब कान्ह भयो इह ठउरि; चरावत है ब्रिज के सभ बछा ॥ ਖੇਲ ਦਿਖਾਵਤ ਹੈ ਜਗ ਕੋ; ਇਹ ਹੈ ਕਰਤਾ ਸਭ ਜੀਵਨ ਰਛਾ ॥੩੫੪॥ खेल दिखावत है जग को; इह है करता सभ जीवन रछा ॥३५४॥ ਆਇਸ ਮਾਨਿ ਸਭੈ ਮਘਵਾ; ਹਰਿ ਕੇ ਪੁਰ ਘੇਰਿ ਘਨੇ ਘਨ ਗਾਜੈ ॥ आइस मानि सभै मघवा; हरि के पुर घेरि घने घन गाजै ॥ ਦਾਮਿਨਿ ਜਿਉ ਗਰਜੈ ਜਨੁ ਰਾਮ ਕੇ; ਸਾਮੁਹਿ ਰਾਵਨ ਦੁੰਦਭਿ ਬਾਜੈ ॥ दामिनि जिउ गरजै जनु राम के; सामुहि रावन दुंदभि बाजै ॥ ਸੋ ਧੁਨਿ ਸ੍ਰਉਨਨ ਮੈ ਸੁਨਿ ਗੋਪ; ਦਸੋ ਦਿਸ ਕੋ ਡਰ ਕੈ ਉਠਿ ਭਾਜੈ ॥ सो धुनि स्रउनन मै सुनि गोप; दसो दिस को डर कै उठि भाजै ॥ ਆਇ ਪਰੇ ਹਰਿ ਕੇ ਸਭ ਪਾਇਨ; ਆਪਨ ਜੀਵ ਸਹਾਇਕ ਕਾਜੈ ॥੩੫੫॥ आइ परे हरि के सभ पाइन; आपन जीव सहाइक काजै ॥३५५॥ ਮੇਘਨ ਕੋ ਡਰ ਕੈ ਹਰਿ ਸਾਮੁਹਿ; ਗੋਪ ਪੁਕਾਰਤ ਹੈ ਦੁਖੁ ਮਾਝਾ ॥ मेघन को डर कै हरि सामुहि; गोप पुकारत है दुखु माझा ॥ ਰਛ ਕਰੋ ਹਮਰੀ ਕਰੁਨਾਨਿਧਿ ! ਬ੍ਰਿਸਟ ਭਈ ਦਿਨ ਅਉ ਸਤ ਸਾਝਾ ॥ रछ करो हमरी करुनानिधि ! ब्रिसट भई दिन अउ सत साझा ॥ ਏਕ ਬਚੀ ਨ ਗਊ ਪੁਰ ਕੀ; ਮਰਗੀ ਦੁਧਰੀ ਬਛਰੇ ਅਰੁ ਬਾਝਾ ॥ एक बची न गऊ पुर की; मरगी दुधरी बछरे अरु बाझा ॥ ਅਗ੍ਰਜ ਸ੍ਯਾਮ ਕੇ ਰੋਵਤ ਇਉ; ਜਿਮ ਹੀਰ ਬਿਨਾ ਪਿਖਏ ਪਤਿ ਰਾਝਾ ॥੩੫੬॥ अग्रज स्याम के रोवत इउ; जिम हीर बिना पिखए पति राझा ॥३५६॥ ਕਬਿਤੁ ॥ कबितु ॥ ਕਾਲੀ ਨਾਥ ! ਕੇਸੀ ਰਿਪੁ ! ਕਉਲ ਨੈਨ ! ਕਉਲ ਨਾਭਿ ! ਕਮਲਾ ਕੇ ਪਤਿ ! ਇਹ ਬਿਨਤੀ ਸੁਨੀਜੀਯੈ ॥ काली नाथ ! केसी रिपु ! कउल नैन ! कउल नाभि ! कमला के पति ! इह बिनती सुनीजीयै ॥ ਕਾਮ ਰੂਪ ! ਕੰਸ ਕੇ ਪ੍ਰਹਾਰੀ ! ਕਾਜਕਾਰੀ ਪ੍ਰਭ ! ਕਾਮਿਨੀ ਕੇ ਕਾਮ ਕੇ ਨਿਵਾਰੀ ! ਕਾਮ ਕੀਜੀਯੈ ॥ काम रूप ! कंस के प्रहारी ! काजकारी प्रभ ! कामिनी के काम के निवारी ! काम कीजीयै ॥ ਕਉਲਾਸਨ ਪਤਿ ! ਕੁੰਭਕਾਨ ਕੇ ਮਰਈਯਾ ! ਕਾਲਨੇਮਿ ਕੇ ਬਧਈਯਾ ! ਐਸੀ ਕੀਜੈ, ਜਾ ਤੇ ਜੀਜੀਯੈ ॥ कउलासन पति ! कु्मभकान के मरईया ! कालनेमि के बधईया ! ऐसी कीजै, जा ते जीजीयै ॥ ਕਾਰਮਾ ਹਰਨ ! ਕਾਜ ਸਾਧਨ ਕਰਤ ਤੁਮ; ਕ੍ਰਿਪਾਨਿਧਿ ! ਦਾਸਨ ਅਰਜ ਸੁਨਿ ਲੀਜੀਯੈ ॥੩੫੭॥ कारमा हरन ! काज साधन करत तुम; क्रिपानिधि ! दासन अरज सुनि लीजीयै ॥३५७॥ ਸਵੈਯਾ ॥ सवैया ॥ ਬੂੰਦਨ ਤੀਰਨ ਸੀ ਸਭ ਹੀ; ਕੁਪ ਕੈ ਬ੍ਰਿਜ ਕੇ ਪੁਰ ਪੈ ਜਬ ਪਈਯਾ ॥ बूंदन तीरन सी सभ ही; कुप कै ब्रिज के पुर पै जब पईया ॥ ਸੋਊ ਸਹੀ ਨ ਗਈ ਕਿਹ ਪੈ; ਸਭ ਧਾਮਨ ਬੇਧਿ ਧਰਾ ਲਗਿ ਗਈਯਾ ॥ सोऊ सही न गई किह पै; सभ धामन बेधि धरा लगि गईया ॥ ਸੋ ਪਿਖਿ ਗੋਪਨ ਨੈਨਨ ਸੋ; ਬਿਨਤੀ ਹਰਿ ਕੇ ਅਗੂਆ ਪਹੁਚਈਯਾ ॥ सो पिखि गोपन नैनन सो; बिनती हरि के अगूआ पहुचईया ॥ ਕੋਪ ਭਰਿਯੋ ਹਮ ਪੈ ਮਘਵਾ; ਹਮਰੀ ਤੁਮ ਰਛ ਕਰੋ ਉਠਿ ਸਈਯਾ ! ॥੩੫੮॥ कोप भरियो हम पै मघवा; हमरी तुम रछ करो उठि सईया ! ॥३५८॥ ਦੀਸਤ ਹੈ ਨ ਕਹੂੰ ਅਰਣੋਦਿਤ; ਘੇਰਿ ਦਸੋ ਦਿਸ ਤੇ ਘਨ ਆਵੈ ॥ दीसत है न कहूं अरणोदित; घेरि दसो दिस ते घन आवै ॥ ਕੋਪ ਭਰੇ ਜਨੁ ਕੇਹਰਿ ਗਾਜਤ; ਦਾਮਿਨਿ ਦਾਤ ਨਿਕਾਸਿ ਡਰਾਵੈ ॥ कोप भरे जनु केहरि गाजत; दामिनि दात निकासि डरावै ॥ ਗੋਪਨ ਜਾਇ ਕਰੀ ਬਿਨਤੀ; ਹਰਿ ਪੈ, ਸੁਨੀਯੈ ਹਰਿ ! ਜੋ ਤੁਮ ਭਾਵੈ ॥ गोपन जाइ करी बिनती; हरि पै, सुनीयै हरि ! जो तुम भावै ॥ ਸਿੰਘ ਕੇ ਦੇਖਤ ਸਿੰਘਨ ਸ੍ਯਾਰ; ਕਹੈ ਕੁਪ ਕੈ, ਜਮ ਲੋਕ ਪਠਾਵੈ ॥੩੫੯॥ सिंघ के देखत सिंघन स्यार; कहै कुप कै, जम लोक पठावै ॥३५९॥ |
Dasam Granth |