ਦਸਮ ਗਰੰਥ । दसम ग्रंथ ।

Page 283

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਹੈ ਨਹੀ ਮੇਘੁ ਸੁਰਪਤਿ ਹਾਥਿ ਸੁ; ਤਾਤ ! ਸੁਨੋ ਅਰੁ ਲੋਕ ਸਭੈ ਰੇ ! ॥

है नही मेघु सुरपति हाथि सु; तात ! सुनो अरु लोक सभै रे ! ॥

ਭੰਜਨ ਭਉ ਅਨਭੈ ਭਗਵਾਨ; ਸੁ ਦੇਤ ਸਭੈ ਜਨ ਕੋ ਅਰੁ ਲੈ ਰੇ ॥

भंजन भउ अनभै भगवान; सु देत सभै जन को अरु लै रे ॥

ਕਿਉ ਮਘਵਾ ਤੁਮ ਪੂਜਨ ਜਾਤ? ਕਰੋ ਤੁਮ ਸੇਵ ਹਿਤੰ ਚਿਤ ਕੈ ਰੇ ॥

किउ मघवा तुम पूजन जात? करो तुम सेव हितं चित कै रे ॥

ਧ੍ਯਾਨ ਧਰੋ ਸਭ ਹੀ ਮਿਲ ਕੈ; ਸਭ ਬਾਤਨ ਕੋ ਤੁਮ ਕੋ ਫਲ ਦੈ ਰੇ ॥੩੩੮॥

ध्यान धरो सभ ही मिल कै; सभ बातन को तुम को फल दै रे ॥३३८॥

ਬਾਸਵ ਜਗ੍ਯਨ ਕੈ ਬਸਿ ਮੇਘ; ਕਿਧੋ ਬ੍ਰਹਮਾ ਇਹ ਬਾਤ ਉਚਾਰੈ ॥

बासव जग्यन कै बसि मेघ; किधो ब्रहमा इह बात उचारै ॥

ਲੋਗਨ ਕੇ ਪ੍ਰਤਿਪਾਰਨ ਕੋ; ਹਰਿ ਸੂਰਜ ਮੈ ਹੁਇ ਕੈ ਜਲ ਡਾਰੈ ॥

लोगन के प्रतिपारन को; हरि सूरज मै हुइ कै जल डारै ॥

ਕਉਤੁਕ ਦੇਖਤ ਜੀਵਨ ਕੋ ਪਿਖਿ; ਕਉਤੁਕ ਹ੍ਵੈ ਸਿਵ ਤਾਹਿ ਸੰਘਾਰੈ ॥

कउतुक देखत जीवन को पिखि; कउतुक ह्वै सिव ताहि संघारै ॥

ਹੈ ਵਹ ਏਕ ਕਿਧੋ ਸਰਤਾ ਸਮ; ਬਾਹਨ ਕੇ ਜਮ ਬਾਹੇ ਬਿਥਾਰੈ ॥੩੩੯॥

है वह एक किधो सरता सम; बाहन के जम बाहे बिथारै ॥३३९॥

ਪਾਥਰ ਪੈ, ਜਲ ਪੈ ਨਗ ਪੈ; ਤਰ ਪੈ ਧਰ ਪੈ ਅਰੁ ਅਉਰ ਨਰੀ ਹੈ ॥

पाथर पै, जल पै नग पै; तर पै धर पै अरु अउर नरी है ॥

ਦੇਵਨ ਪੈ, ਅਰੁ ਦੈਤਨ ਪੈ; ਕਬਿ ਸ੍ਯਾਮ ਕਹੈ ਅਉ ਮੁਰਾਰਿ ਹਰੀ ਹੈ ॥

देवन पै, अरु दैतन पै; कबि स्याम कहै अउ मुरारि हरी है ॥

ਪਛਨ ਪੈ, ਮ੍ਰਿਗਰਾਜਨ ਪੈ; ਮ੍ਰਿਗ ਕੇ ਗਨ ਪੈ ਫੁਨਿ ਹੋਤ ਖਰੀ ਹੈ ॥

पछन पै, म्रिगराजन पै; म्रिग के गन पै फुनि होत खरी है ॥

ਭੇਦ ਕਹਿਯੋ ਇਹ ਬਾਤ ਸਭੈ; ਇਨਹੂੰ ਇਹ ਕੀ ਕਹਾ ਪੂਜ ਕਰੀ ਹੈ? ॥੩੪੦॥

भेद कहियो इह बात सभै; इनहूं इह की कहा पूज करी है? ॥३४०॥

ਤਬ ਹੀ ਹਸਿ ਕੈ ਹਰਿ ਬਾਤ ਕਹੀ; ਨੰਦ ਪੈ ਹਮਰੀ ਬਿਨਤੀ ਸੁਨਿ ਲਈਯੈ ॥

तब ही हसि कै हरि बात कही; नंद पै हमरी बिनती सुनि लईयै ॥

ਪੂਜਹੁ ਬਿਪਨ ਕੋ ਮੁਖ ਗਊਅਨ; ਪੂਜਨ ਜਾ ਗਿਰਿ ਹੈ ਤਹ ਜਈਯੈ ॥

पूजहु बिपन को मुख गऊअन; पूजन जा गिरि है तह जईयै ॥

ਗਊਅਨ ਕੋ ਪਯ ਪੀਜਤ ਹੈ; ਗਿਰਿ ਕੇ ਚੜ੍ਹਿਐ ਮਨਿ ਆਨੰਦ ਪਈਯੈ ॥

गऊअन को पय पीजत है; गिरि के चड़्हिऐ मनि आनंद पईयै ॥

ਦਾਨ ਦਏ ਤਿਨ ਕੇ ਜਸੁ ਹ੍ਯਾ; ਪਰਲੋਕ ਗਏ ਜੁ ਦਯੋ ਸੋਊ ਖਈਯੈ ॥੩੪੧॥

दान दए तिन के जसु ह्या; परलोक गए जु दयो सोऊ खईयै ॥३४१॥

ਤਬ ਹੀ ਭਗਵਾਨ ਕਹੀ ਪਿਤ ਸੋ; ਇਕ ਬਾਤ ਸੁਨੋ, ਤੁ ਕਹੋ ਮਮ ਤੋ ਸੋ ॥

तब ही भगवान कही पित सो; इक बात सुनो, तु कहो मम तो सो ॥

ਪੂਜਹੁ ਜਾਇ ਸਬੈ ਗਿਰਿ ਕੌ ਤੁਮ; ਇੰਦ੍ਰ ਕਰੈ ਕੁਪਿ ਕਿਆ ਫੁਨਿ ਤੋ ਸੋ? ॥

पूजहु जाइ सबै गिरि कौ तुम; इंद्र करै कुपि किआ फुनि तो सो? ॥

ਮੋ ਸੋ ਸੁਪੂਤ ਭਯੋ ਤੁਮਰੇ ਗ੍ਰਿਹਿ; ਮਾਰਿ ਡਰੋ ਮਘਵਾ ਸੰਗਿ ਝੋਸੋ ॥

मो सो सुपूत भयो तुमरे ग्रिहि; मारि डरो मघवा संगि झोसो ॥

ਰਹਸਿ ਕਹੀ ਪਿਤ ! ਪਾਰਥ ਕੀ; ਤਜਿ ਹੈ ਇਹ ਜਾ, ਹਮਰੀ ਅਨ ਮੋ ਸੋ ॥੩੪੨॥

रहसि कही पित ! पारथ की; तजि है इह जा, हमरी अन मो सो ॥३४२॥

ਤਾਤ ਕੀ ਬਾਤ ਜੁ ਨੰਦ ਸੁਨੀ; ਸਭ ਬਾਤ ਭਲੀ ਸਿਰ ਊਪਰ ਬਾਧੀ ॥

तात की बात जु नंद सुनी; सभ बात भली सिर ऊपर बाधी ॥

ਬਾਕੋ ਕੀ ਕੈ ਮੁਰਵੀ ਤਨ ਕੈ; ਧਨੁ ਤੀਛਨ ਮਤ ਮਹਾ ਸਰ ਸਾਧੀ ॥

बाको की कै मुरवी तन कै; धनु तीछन मत महा सर साधी ॥

ਸ੍ਰਉਨਨ ਮੈ ਸੁਨਤਿਯੋ ਇਹ ਬਾਤ; ਕਬੁਧਿ ਗੀ ਛੂਟਿ ਚਿਰੀ ਜਿਹ ਫਾਧੀ ॥

स्रउनन मै सुनतियो इह बात; कबुधि गी छूटि चिरी जिह फाधी ॥

ਮੋਹਿ ਕੀ ਬਾਰਿਦ ਹ੍ਵੈ ਕਰਿ ਗਿਆਨ; ਨਿਵਾਰ ਦਈ ਉਮਡੀ ਜਨੁ ਆਂਧੀ ॥੩੪੩॥

मोहि की बारिद ह्वै करि गिआन; निवार दई उमडी जनु आंधी ॥३४३॥

ਨੰਦ ਬੁਲਾਇ ਕੈ ਗੋਪ ਲਏ; ਹਰਿ ਆਇਸੁ ਮਾਨਿ ਸਿਰ ਊਪਰ ਲੀਆ ॥

नंद बुलाइ कै गोप लए; हरि आइसु मानि सिर ऊपर लीआ ॥

ਪੂਜਹੁ ਗਊਅਨ ਅਉ ਮੁਖ ਬਿਪਨ; ਭਈਅਨ ਸੋ ਇਹ ਆਇਸੁ ਕੀਆ ॥

पूजहु गऊअन अउ मुख बिपन; भईअन सो इह आइसु कीआ ॥

ਫੇਰਿ ਕਹਿਯੋ ਹਮ ਤਉ ਕਹਿਯੋ ਤੋ ਸੋ; ਗ੍ਯਾਨ ਭਲੋ ਮਨ ਮੈ ਸਮਝੀਆ ॥

फेरि कहियो हम तउ कहियो तो सो; ग्यान भलो मन मै समझीआ ॥

ਚਿਤ ਦਯੋ ਸਭਨੋ ਹਮ ਸੋ; ਤਿਹੁ ਲੋਗਨ ਕੋ ਪਤਿ ਚਿਤਨ ਕੀਆ ॥੩੪੪॥

चित दयो सभनो हम सो; तिहु लोगन को पति चितन कीआ ॥३४४॥

TOP OF PAGE

Dasam Granth