ਦਸਮ ਗਰੰਥ । दसम ग्रंथ ।

Page 280

ਗਵਾਰਿ ਕੇ ਹਾਥ ਪੈ ਹਾਥ ਧਰੇ ਹਰਿ; ਸ੍ਯਾਮ ਕਹੈ ਤਰੁ ਕੇ ਤਰਿ ਠਾਢੇ ॥

गवारि के हाथ पै हाथ धरे हरि; स्याम कहै तरु के तरि ठाढे ॥

ਪਾਟ ਕੋ ਪਾਟ ਧਰੇ ਪੀਯਰੋ ਉਰਿ; ਦੇਖਿ ਜਿਸੈ ਅਤਿ ਆਨੰਦ ਬਾਢੇ ॥

पाट को पाट धरे पीयरो उरि; देखि जिसै अति आनंद बाढे ॥

ਤਾ ਛਬਿ ਕੀ ਅਤਿ ਹੀ ਉਪਮਾ ਕਬਿ; ਜਿਉ ਚੁਨਿ ਲੀ ਤਿਸ ਕੋ ਚੁਨਿ ਕਾਢੈ ॥

ता छबि की अति ही उपमा कबि; जिउ चुनि ली तिस को चुनि काढै ॥

ਮਾਨਹੁ ਪਾਵਸ ਕੀ ਰੁਤਿ ਮੈ; ਚਪਲਾ ਚਮਕੀ ਘਨ ਸਾਵਨ ਗਾਢੇ ॥੩੧੮॥

मानहु पावस की रुति मै; चपला चमकी घन सावन गाढे ॥३१८॥

ਲੋਚਨ ਕਾਨ੍ਹ ਨਿਹਾਰਿ ਤ੍ਰਿਯਾ ਦਿਜ; ਰੂਪ ਕੈ ਪਾਨ ਮਹਾ ਮਤ ਹੂਈ ॥

लोचन कान्ह निहारि त्रिया दिज; रूप कै पान महा मत हूई ॥

ਹੋਇ ਗਈ ਤਨ ਮੈ ਗ੍ਰਿਹ ਕੀ ਸੁਧਿ; ਯੌ ਉਡਗੀ ਜਿਮੁ ਪਉਨ ਸੋ ਰੂਈ ॥

होइ गई तन मै ग्रिह की सुधि; यौ उडगी जिमु पउन सो रूई ॥

ਸ੍ਯਾਮ ਕਹੈ ਤਿਨ ਕੋ ਬਿਰਹਾਗਨਿ; ਯੌ ਭਰਕੀ ਜਿਮੁ ਤੇਲ ਸੋ ਧੂਈ ॥

स्याम कहै तिन को बिरहागनि; यौ भरकी जिमु तेल सो धूई ॥

ਜਿਉ ਟੁਕਰਾ ਪਿਖਿ ਚੁੰਬਕ ਡੋਲਤ; ਬੀਚ ਮਨੋ ਜਲ ਲੋਹ ਕੀ ਸੂਈ ॥੩੧੯॥

जिउ टुकरा पिखि चु्मबक डोलत; बीच मनो जल लोह की सूई ॥३१९॥

ਕਾਨ੍ਹ ਕੇ ਰੂਪ ਨਿਹਾਰਿ ਤ੍ਰਿਯਾ ਦਿਜ; ਪ੍ਰੇਮ ਬਢਿਯੋ ਦੁਖ ਦੂਰ ਭਏ ਹੈ ॥

कान्ह के रूप निहारि त्रिया दिज; प्रेम बढियो दुख दूर भए है ॥

ਭੀਖਮ ਮਾਤ ਕੋ ਜ੍ਯੋ ਪਰਸੇ; ਛਿਨ ਮੈ ਸਭ ਪਾਪ ਬਿਲਾਇ ਗਏ ਹੈ ॥

भीखम मात को ज्यो परसे; छिन मै सभ पाप बिलाइ गए है ॥

ਆਨਨ ਦੇਖਿ ਕੇ ਸ੍ਯਾਮ ਘਨੋ; ਚਿਤ ਬੀਚ ਬਸਿਯੋ ਦ੍ਰਿਗ ਮੂੰਦ ਲਏ ਹੈ ॥

आनन देखि के स्याम घनो; चित बीच बसियो द्रिग मूंद लए है ॥

ਜਿਉ ਧਨਵਾਨ ਮਨੋ ਧਨ ਕੋ; ਧਰਿ ਅੰਦਰ ਧਾਮ ਕਿਵਾਰ ਦਏ ਹੈ ॥੩੨੦॥

जिउ धनवान मनो धन को; धरि अंदर धाम किवार दए है ॥३२०॥

ਸੁਧਿ ਭਈ ਜਬ ਹੀ ਤਨ ਮੈ; ਤਬ ਕਾਨ੍ਹ ਕਹੀ ਹਸਿ ਕੈ ਗ੍ਰਿਹ ਜਾਵਹੁ ॥

सुधि भई जब ही तन मै; तब कान्ह कही हसि कै ग्रिह जावहु ॥

ਬਿਪਨ ਬੀਚ ਕਹੈ ਰਹੀਯੋ ਦਿਨ; ਰੈਨ ਸਭੇ ਹਮਰੈ ਗੁਨ ਗਾਵਹੁ ॥

बिपन बीच कहै रहीयो दिन; रैन सभे हमरै गुन गावहु ॥

ਹੋਇ ਨ ਤ੍ਰਾਸ ਤੁਮੈ ਜਮ ਕੀ; ਹਿਤ ਕੈ ਹਮ ਸੋ ਜੁ ਧਿਆਨ ਲਗਾਵਹੁ ॥

होइ न त्रास तुमै जम की; हित कै हम सो जु धिआन लगावहु ॥

ਜੋ ਤੁਮ ਬਾਤ ਕਰੋ ਇਹ ਹੀ; ਤਬ ਹੀ ਸਬ ਹੀ ਮੁਕਤਾ ਫਲੁ ਪਾਵਹੁ ॥੩੨੧॥

जो तुम बात करो इह ही; तब ही सब ही मुकता फलु पावहु ॥३२१॥

ਦਿਜਨ ਤ੍ਰਿਯੋ ਬਾਚ ॥

दिजन त्रियो बाच ॥

ਸਵੈਯਾ ॥

सवैया ॥

ਪਤਨੀ ਦਿਜ ਕੀ ਇਹ ਬਾਤ ਕਹੀ; ਹਮ ਸੰਗ ਨ ਛਾਡਤ ਕਾਨ੍ਹ ! ਤੁਮਾਰੋ ॥

पतनी दिज की इह बात कही; हम संग न छाडत कान्ह ! तुमारो ॥

ਸੰਗ ਫਿਰੈ ਤੁਮਰੇ ਦਿਨ ਰੈਨਿ; ਚਲੈ ਬ੍ਰਿਜ ਕੌ ਬ੍ਰਿਜ ਜੋਊ ਸਿਧਾਰੋ ॥

संग फिरै तुमरे दिन रैनि; चलै ब्रिज कौ ब्रिज जोऊ सिधारो ॥

ਲਾਗ ਰਹਿਯੋ ਤੁਮ ਸੋ ਹਮਰੋ ਮਨ; ਜਾਤ ਨਹੀ ਮਨ ਧਾਮ ਹਮਾਰੋ ॥

लाग रहियो तुम सो हमरो मन; जात नही मन धाम हमारो ॥

ਪੂਰਨ ਜੋਗ ਕੋ ਪਾਇ ਜੁਗੀਸ੍ਵਰ; ਆਨਤ ਨ ਧਨ ਬੀਚ ਸੰਭਾਰੋ ॥੩੨੨॥

पूरन जोग को पाइ जुगीस्वर; आनत न धन बीच स्मभारो ॥३२२॥

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਸ੍ਰੀ ਭਗਵਾਨ ਤਿਨੈ ਪਿਖਿ ਪ੍ਰੇਮ; ਕਹਿਯੋ ਮੁਖ ਤੇ ਤੁਮ ਧਾਮਿ ਸਿਧਾਰੋ ॥

स्री भगवान तिनै पिखि प्रेम; कहियो मुख ते तुम धामि सिधारो ॥

ਜਾਇ ਸਭੈ ਪਤਿ ਆਪਨ ਆਪਨ; ਕਾਨ੍ਹ ਕਥਾ ਕਹਿ ਤਾਹਿ ਉਧਾਰੋ ॥

जाइ सभै पति आपन आपन; कान्ह कथा कहि ताहि उधारो ॥

ਪੁਤ੍ਰਨ ਪਉਤ੍ਰਨ ਪਤਿਨ ਸੋ; ਇਹ ਕੈ ਚਰਚਾ ਸਭ ਹੀ ਦੁਖੁ ਟਾਰੋ ॥

पुत्रन पउत्रन पतिन सो; इह कै चरचा सभ ही दुखु टारो ॥

ਗੰਧ ਮਲਿਯਾਗਰ ਸ੍ਯਾਮ ਕੋ ਨਾਮ ਲੈ; ਰੂਖਨ ਕੋ ਕਰਿ ਚੰਦਨ ਡਾਰੋ ॥੩੨੩॥

गंध मलियागर स्याम को नाम लै; रूखन को करि चंदन डारो ॥३२३॥

ਮਾਨ ਲਈ ਪਤਨੀ ਦਿਜ ਕੀ; ਸਮ ਅੰਮ੍ਰਿਤ ਕਾਨ੍ਹ ਕਹੀ ਬਤੀਆ ॥

मान लई पतनी दिज की; सम अम्रित कान्ह कही बतीआ ॥

ਜਿਤਨੋ ਹਰਿ ਯਾ ਉਪਦੇਸ ਕਰਿਯੋ; ਤਿਤਨੋ ਨਹਿ ਹੋਤ ਕਛੂ ਜਤੀਆ ॥

जितनो हरि या उपदेस करियो; तितनो नहि होत कछू जतीआ ॥

ਚਰਚਾ ਜਬ ਜਾ ਉਨ ਸੋ ਇਨ ਕੀ; ਤਬ ਹੀ ਉਨ ਕੀ ਭਈ ਯਾ ਗਤੀਆ ॥

चरचा जब जा उन सो इन की; तब ही उन की भई या गतीआ ॥

ਇਨ ਸ੍ਯਾਹ ਭਏ ਮੁਖ ਯੌ ਜੁਵਤੀ ਮੁਖ; ਲਾਲ ਭਏ ਵਹ ਜਿਉ ਰਤੀਆ ॥੩੨੪॥

इन स्याह भए मुख यौ जुवती मुख; लाल भए वह जिउ रतीआ ॥३२४॥

TOP OF PAGE

Dasam Granth