ਦਸਮ ਗਰੰਥ । दसम ग्रंथ ।

Page 278

ਜੋਰਿ ਪ੍ਰਨਾਮ ਕਰਿਯੋ ਹਰਿ ਕੋ ਕਰ; ਨਾਥ ! ਸੁਨੋ ਹਮ ਭੂਖ ਲਗੀ ਹੈ ॥

जोरि प्रनाम करियो हरि को कर; नाथ ! सुनो हम भूख लगी है ॥

ਦੂਰ ਹੈ ਸਭ ਗੋਪਿਨ ਕੇ ਘਰ; ਖੇਲਨ ਕੀ ਸਭ ਸੁਧ ਭਗੀ ਹੈ ॥

दूर है सभ गोपिन के घर; खेलन की सभ सुध भगी है ॥

ਡੋਲਤ ਸੰਗ ਲਗੇ ਤੁਮਰੇ ਹਮ; ਕਾਨ੍ਹ ਤਬੈ ਸੁਨਿ ਬਾਤ ਪਗੀ ਹੈ ॥

डोलत संग लगे तुमरे हम; कान्ह तबै सुनि बात पगी है ॥

ਜਾਹੁ ਕਹਿਯੋ ਮਥਰਾ ਗ੍ਰਿਹ ਬਿਪਨ; ਸਤਿ ਕਹਿਯੋ, ਨਹਿ ਬਾਤ ਠਗੀ ਹੈ ॥੩੦੩॥

जाहु कहियो मथरा ग्रिह बिपन; सति कहियो, नहि बात ठगी है ॥३०३॥

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਫੇਰਿ ਕਹੀ ਹਰਿ ਜੀ ਸਭ ਗੋਪਨ; ਕੰਸ ਪੁਰੀ ਇਹ ਹੈ ਤਹ ਜਈਐ ॥

फेरि कही हरि जी सभ गोपन; कंस पुरी इह है तह जईऐ ॥

ਜਗ ਕੋ ਮੰਡਲ ਬਿਪਨ ਕੋ ਗ੍ਰਿਹ; ਪੂਛਤ ਪੂਛਤ ਢੂੰਢ ਸੁ ਲਈਐ ॥

जग को मंडल बिपन को ग्रिह; पूछत पूछत ढूंढ सु लईऐ ॥

ਅੰਜੁਲ ਜੋਰਿ ਸਭੈ ਪਰਿ ਪਾਇਨ; ਤਉ ਫਿਰ ਕੈ ਬਿਨਤੀ ਇਹ ਕਈਐ ॥

अंजुल जोरि सभै परि पाइन; तउ फिर कै बिनती इह कईऐ ॥

ਖਾਨ ਕੇ ਕਾਰਨ ਭੋਜਨ ਮਾਗਤ; ਕਾਨ੍ਹ ਛੁਧਾਤੁਰ ਹੈ ਸੁ ਸੁਨਈਐ ॥੩੦੪॥

खान के कारन भोजन मागत; कान्ह छुधातुर है सु सुनईऐ ॥३०४॥

ਮਾਨ ਲਈ ਜੋਊ ਕਾਨ੍ਹ ਕਹੀ; ਪਰਿ ਪਾਇਨ ਸੀਸ ਨਿਵਾਇ ਚਲੇ ॥

मान लई जोऊ कान्ह कही; परि पाइन सीस निवाइ चले ॥

ਚਲਿ ਕੈ ਪੁਰ ਕੰਸ ਬਿਖੈ ਜੋ ਗਏ; ਗ੍ਰਿਹਿ ਬਿਪਨ ਕੇ ਸਭ ਗੋਪ ਭਲੇ ॥

चलि कै पुर कंस बिखै जो गए; ग्रिहि बिपन के सभ गोप भले ॥

ਕਰਿ ਕੋਟਿ ਪ੍ਰਨਾਮ ਕਰੀ ਬਿਨਤੀ; ਫੁਨਿ ਭੋਜਨ ਮਾਗਤ ਕਾਨ੍ਹ ਖਲੇ ॥

करि कोटि प्रनाम करी बिनती; फुनि भोजन मागत कान्ह खले ॥

ਅਬ ਦੇਖਹੁ ਚਾਤੁਰਤਾ ਇਨ ਕੀ; ਧਰਿ ਬਾਲਕ ਮੂਰਤਿ ਬਿਪ ਛਲੇ ॥੩੦੫॥

अब देखहु चातुरता इन की; धरि बालक मूरति बिप छले ॥३०५॥

ਬਿਪ੍ਰ ਬਾਚ ॥

बिप्र बाच ॥

ਸਵੈਯਾ ॥

सवैया ॥

ਕੋਪ ਭਰੇ ਦਿਜ ਬੋਲ ਉਠੇ; ਹਮ ਤੇ ਤੁਮ ਭੋਜਨ ਮਾਗਨ ਆਏ ॥

कोप भरे दिज बोल उठे; हम ते तुम भोजन मागन आए ॥

ਕਾਨ੍ਹ ਬਡੋ ਸਠ ਅਉ ਮੁਸਲੀ; ਹਮਹੂੰ ਤੁਮਹੂੰ ਸਠ ਸੇ ਲਖ ਪਾਏ ॥

कान्ह बडो सठ अउ मुसली; हमहूं तुमहूं सठ से लख पाए ॥

ਪੇਟ ਭਰੈ ਅਪਨੋ ਤਬ ਹੀ; ਜਬ ਆਨਤ ਤੰਦੁਲ ਮਾਗਿ ਪਰਾਏ ॥

पेट भरै अपनो तब ही; जब आनत तंदुल मागि पराए ॥

ਏਤੇ ਪੈ ਖਾਨ ਕੋ ਮਾਗਤ ਹੈ; ਇਹ ਯੌ ਕਹਿ ਕੈ ਅਤਿ ਬਿਪ ਰਿਸਾਏ ॥੩੦੬॥

एते पै खान को मागत है; इह यौ कहि कै अति बिप रिसाए ॥३०६॥

ਬਿਪਨ ਭੋਜਨ ਜਉ ਨ ਦਯੋ; ਤਬ ਹੀ ਗ੍ਰਿਹ ਗੋਪ ਚਲੇ ਸੁ ਖਿਸਾਨੇ ॥

बिपन भोजन जउ न दयो; तब ही ग्रिह गोप चले सु खिसाने ॥

ਕੰਸ ਪੁਰੀ ਤਜ ਕੈ ਗ੍ਰਿਹ ਬਿਪਨ; ਨਾਖਿ ਚਲੇ ਜਮੁਨਾ ਨਿਜਕਾਨੇ ॥

कंस पुरी तज कै ग्रिह बिपन; नाखि चले जमुना निजकाने ॥

ਬੋਲਿ ਉਠਿਯੋ ਮੁਸਲੀ ਕ੍ਰਿਸਨੰ ਸੰਗਿ; ਅੰਨ੍ਯ ਬਿਨਾ ਜਬ ਆਵਤ ਜਾਨੇ ॥

बोलि उठियो मुसली क्रिसनं संगि; अंन्य बिना जब आवत जाने ॥

ਦੇਖਹੁ ਲੈਨ ਕੋ ਆਵਤ ਥੇ ਦਿਜ; ਦੇਨ ਕੀ ਬੇਰ ਕੋ ਦੂਰ ਪਰਾਨੇ ॥੩੦੭॥

देखहु लैन को आवत थे दिज; देन की बेर को दूर पराने ॥३०७॥

ਕਬਿਤੁ ॥

कबितु ॥

ਬਡੇ ਹੈ ਕੁਮਤੀ ਅਉ ਕੁਜਤੀ ਕੂਰ ਕਾਇਰ ਹੈ; ਬਡੇ ਹੈ ਕਮੂਤ ਅਉ ਕੁਜਾਤਿ ਬਡੇ ਜਗ ਮੈ ॥

बडे है कुमती अउ कुजती कूर काइर है; बडे है कमूत अउ कुजाति बडे जग मै ॥

ਬਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਨ; ਕਰੈ ਅਤਿ ਜਾਰੀ ਬਟਪਾਰੀ ਅਉਰ ਮਗ ਮੈ ॥

बडे चोर चूहरे चपाती लीए तजै प्रान; करै अति जारी बटपारी अउर मग मै ॥

ਬੈਠੇ ਹੈ ਅਜਾਨ ਮਾਨੋ ਕਹੀਅਤ ਹੈ ਸਯਾਨੇ ਕਛੂ; ਜਾਨੇ ਨ ਗਿਆਨ ਸਉ ਕੁਰੰਗ ਬਾਧੇ ਪਗ ਮੈ ॥

बैठे है अजान मानो कहीअत है सयाने कछू; जाने न गिआन सउ कुरंग बाधे पग मै ॥

ਬਡੈ ਹੈ ਕੁਛੈਲ ਪੈ ਕਹਾਵਤ ਹੈ ਛੈਲ ਐਸੇ; ਫਿਰਤ ਨਗਰ ਜੈਸੇ ਫਿਰੈ ਢੋਰ ਵਗ ਮੈ ॥੩੦੮॥

बडै है कुछैल पै कहावत है छैल ऐसे; फिरत नगर जैसे फिरै ढोर वग मै ॥३०८॥

ਮੁਸਲੀ ਬਾਚ ਕਾਨ੍ਹ ਸੋ ॥

मुसली बाच कान्ह सो ॥

ਸਵੈਯਾ ॥

सवैया ॥

ਆਇਸੁ ਹੋਇ ਤਉ ਖੈਚ ਹਲਾ ਸੰਗ; ਮੂਸਲ ਸੋ ਮਥੁਰਾ ਸਭ ਫਾਟੋ ॥

आइसु होइ तउ खैच हला संग; मूसल सो मथुरा सभ फाटो ॥

ਬਿਪਨ ਜਾਇ ਕਹੋ ਪਕਰੋ; ਕਹੋ ਮਾਰਿ ਡਰੋ ਕਹੋ ਰੰਚਕ ਡਾਟੋ ॥

बिपन जाइ कहो पकरो; कहो मारि डरो कहो रंचक डाटो ॥

ਅਉਰ ਕਹੋ ਤੋ ਉਖਾਰਿ ਪੁਰੀ; ਬਲੁ ਕੈ ਅਪੁਨੇ ਜਮੁਨਾ ਮਹਿ ਸਾਟੋ ॥

अउर कहो तो उखारि पुरी; बलु कै अपुने जमुना महि साटो ॥

ਸੰਕਤ ਹੋ ਤੁਮ ਤੇ ਜਦੁਰਾਇ ! ਨ ਹਉ ਇਕਲੋ ਅਰਿ ਕੋ ਸਿਰ ਕਾਟੋ ॥੩੦੯॥

संकत हो तुम ते जदुराइ ! न हउ इकलो अरि को सिर काटो ॥३०९॥

TOP OF PAGE

Dasam Granth