ਦਸਮ ਗਰੰਥ । दसम ग्रंथ ।

Page 276

ਕਬਿਤੁ ॥

कबितु ॥

ਤੋਹੀ ਕੋ ਸੁਨੈ ਹੈ, ਜਾਪ ਤੇਰੋ ਹੀ ਜਪੈ ਹੈ; ਧਿਆਨ ਤੇਰੋ ਹੀ ਧਰੈ ਹੈ, ਨ ਜਪੈ ਹੈ ਕਾਹੂੰ ਆਨ ਕੋ ॥

तोही को सुनै है, जाप तेरो ही जपै है; धिआन तेरो ही धरै है, न जपै है काहूं आन को ॥

ਤੇਰੋ ਗੁਨ ਗੈ ਹੈ, ਹਮ ਤੇਰੇ ਹੀ ਕਹੈ ਹੈ; ਫੂਲ ਤੋਹੀ ਪੈ ਡਰੈ ਹੈ, ਸਭ ਰਾਖੈ ਤੇਰੇ ਮਾਨ ਕੋ ॥

तेरो गुन गै है, हम तेरे ही कहै है; फूल तोही पै डरै है, सभ राखै तेरे मान को ॥

ਜੈਸੇ ਬਰੁ ਦੀਨੋ ਹਮੈ, ਹੋਇ ਕੈ ਪ੍ਰਸੰਨਿ ਪਾਛੈ; ਤੈਸੇ ਬਰ ਦੀਜੈ ਹਮੈ ਕਾਨ੍ਹ ਸੁਰ ਗ੍ਯਾਨ ਕੋ ॥

जैसे बरु दीनो हमै, होइ कै प्रसंनि पाछै; तैसे बर दीजै हमै कान्ह सुर ग्यान को ॥

ਦੀਜੀਐ ਬਿਭੂਤਿ, ਕੈ ਬਨਾਸਪਤੀ ਦੀਜੈ ਕੈਧੋ; ਮਾਲਾ ਦੀਜੈ ਮੋਤਿਨ ਕੈ ਮੁੰਦ੍ਰਾ ਦੀਜੈ ਕਾਨ੍ਹ ਕੋ ॥੨੮੭॥

दीजीऐ बिभूति, कै बनासपती दीजै कैधो; माला दीजै मोतिन कै मुंद्रा दीजै कान्ह को ॥२८७॥

ਦੇਵੀ ਬਾਚ ॥

देवी बाच ॥

ਸਵੈਯਾ ॥

सवैया ॥

ਤੋ ਹਸ ਬਾਤ ਕਹੀ ਦੁਰਗਾ; ਹਮ ਤੋ ਤੁਮ ਕੋ ਹਰਿ ਕੋ ਬਰੁ ਦੈ ਹੈ ॥

तो हस बात कही दुरगा; हम तो तुम को हरि को बरु दै है ॥

ਹੋਹੁ ਪ੍ਰਸੰਨਿ ਸਭੈ ਮਨ ਮੈ ਤੁਮ; ਸਤ ਕਹਿਯੋ ਨਹੀ ਝੂਠ ਕਹੈ ਹੈ ॥

होहु प्रसंनि सभै मन मै तुम; सत कहियो नही झूठ कहै है ॥

ਕਾਨਹਿ ਕੋ ਸੁਖ ਹੋ ਤੁਮ ਕੋ; ਹਮ ਸੋ ਸੁਖ ਸੋ ਅਖੀਆ ਭਰਿ ਲੈ ਹੈ ॥

कानहि को सुख हो तुम को; हम सो सुख सो अखीआ भरि लै है ॥

ਜਾਹੁ ਕਹਿਯੋ ਸਭ ਹੀ ਤੁਮ ਡੇਰਨ; ਕਾਲ੍ਹ ਵਹੈ ਬਰੁ ਕੋ ਤੁਮ ਪੈ ਹੈ ॥੨੮੮॥

जाहु कहियो सभ ही तुम डेरन; काल्ह वहै बरु को तुम पै है ॥२८८॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਹ੍ਵੈ ਪ੍ਰਸੰਨ੍ਯ ਸਭ ਬ੍ਰਿਜ ਬਧੂ; ਤਿਹ ਕੋ ਸੀਸ ਨਿਵਾਇ ॥

ह्वै प्रसंन्य सभ ब्रिज बधू; तिह को सीस निवाइ ॥

ਪਰਿ ਪਾਇਨ ਕਰਿ ਬੇਨਤੀ; ਚਲੀ ਗ੍ਰਿਹਨ ਕੌ ਧਾਇ ॥੨੮੯॥

परि पाइन करि बेनती; चली ग्रिहन कौ धाइ ॥२८९॥

ਸਵੈਯਾ ॥

सवैया ॥

ਆਪਸ ਮੈ ਕਰ ਜੋਰਿ ਸਭੈ; ਗੁਪੀਆ ਚਲਿ ਧਾਮ ਗਈ ਹਰਖਾਨੀ ॥

आपस मै कर जोरि सभै; गुपीआ चलि धाम गई हरखानी ॥

ਰੀਝ ਦਯੋ ਹਮ ਕੋ ਦੁਰਗਾ ਬਰੁ; ਸ੍ਯਾਮ ਚਲੀ ਕਹਤੀ ਇਹ ਬਾਨੀ ॥

रीझ दयो हम को दुरगा बरु; स्याम चली कहती इह बानी ॥

ਆਨੰਦ ਮਤ ਭਰੀ ਮਦ ਸੋ; ਸਭ ਸੁੰਦਰ ਧਾਮਨ ਕੋ ਨਿਜਕਾਨੀ ॥

आनंद मत भरी मद सो; सभ सुंदर धामन को निजकानी ॥

ਦਾਨ ਦਯੋ ਦਿਜਹੂੰ ਬਹੁਤਿਯੋ; ਮਨ ਇਛਤ ਹੈ ਹਰਿ ਹੋ ਹਮ ਜਾਨੀ ॥੨੯੦॥

दान दयो दिजहूं बहुतियो; मन इछत है हरि हो हम जानी ॥२९०॥

ਦੋਹਰਾ ॥

दोहरा ॥

ਸਮੈ ਭਲੈ ਇਕ ਘਾਤ ਸਿਉ; ਹ੍ਵੈ ਇਕਤ੍ਰ ਸਭ ਬਾਲ ॥

समै भलै इक घात सिउ; ह्वै इकत्र सभ बाल ॥

ਅੰਗ ਸਭੈ ਗਿਨਨੈ ਲਗੀ; ਕਰਿ ਕੈ ਬਾਤ ਰਸਾਲ ॥੨੯੧॥

अंग सभै गिननै लगी; करि कै बात रसाल ॥२९१॥

ਸਵੈਯਾ ॥

सवैया ॥

ਕੋਊ ਕਹੈ ਹਰਿ ਕੋ ਮੁਖ ਸੁੰਦਰ; ਕੋਊ ਕਹੈ ਸੁਭ ਨਾਕ ਬਨਿਯੋ ਹੈ ॥

कोऊ कहै हरि को मुख सुंदर; कोऊ कहै सुभ नाक बनियो है ॥

ਕੋਊ ਕਹੈ ਕਟਿ ਕੇਹਰਿ ਸੀ ਤਨ; ਕੰਚਨ ਸੋ ਰਿਝਿ ਕਾਹੂ ਗਨਿਯੋ ਹੈ ॥

कोऊ कहै कटि केहरि सी तन; कंचन सो रिझि काहू गनियो है ॥

ਨੈਨ ਕੁਰੰਗ ਸੇ ਕੋਊ ਗਨੈ ਜਸੁ; ਤਾ ਛਬਿ ਕੋ ਕਬਿ ਸ੍ਯਾਮ ਭਨਿਯੋ ਹੈ ॥

नैन कुरंग से कोऊ गनै जसु; ता छबि को कबि स्याम भनियो है ॥

ਲੋਗਨ ਮੈ ਜਿਮ ਜੀਵ ਬਨਿਯੋ; ਤਿਨ ਕੇ ਤਨ ਮੈ ਤਿਮ ਕਾਨ੍ਹ ਮਨਿਯੋ ਹੈ ॥੨੯੨॥

लोगन मै जिम जीव बनियो; तिन के तन मै तिम कान्ह मनियो है ॥२९२॥

ਕਾਨ੍ਹ ਕੋ ਪੇਖਿ ਕਲਾਨਿਧਿ ਸੌ ਮੁਖ; ਰੀਝ ਰਹੀ ਸਭ ਹੀ ਬ੍ਰਿਜ ਬਾਰਾ ॥

कान्ह को पेखि कलानिधि सौ मुख; रीझ रही सभ ही ब्रिज बारा ॥

ਮੋਹਿ ਰਹੇ ਭਗਵਾਨ ਉਤੇ; ਇਨਹੂੰ ਦੁਰਗਾ ਬਰੁ ਚੇਟਕ ਡਾਰਾ ॥

मोहि रहे भगवान उते; इनहूं दुरगा बरु चेटक डारा ॥

ਕਾਨਿ ਟਿਕੈ ਗ੍ਰਿਹ ਅਉਰ ਬਿਖੈ; ਤਿਹ ਕੋ ਅਤਿ ਹੀ ਜਸੁ ਸ੍ਯਾਮ ਉਚਾਰਾ ॥

कानि टिकै ग्रिह अउर बिखै; तिह को अति ही जसु स्याम उचारा ॥

ਜੀਵ ਇਕਤ੍ਰ ਰਹੈ ਤਿਨ ਕੋ; ਇਮ ਟੂਟ ਗਏ ਜਿਉ ਮ੍ਰਿਨਾਲ ਕੀ ਤਾਰਾ ॥੨੯੩॥

जीव इकत्र रहै तिन को; इम टूट गए जिउ म्रिनाल की तारा ॥२९३॥

ਨੇਹੁ ਲਗਿਯੋ ਇਨ ਕੋ ਹਰਿ ਸੌ; ਅਰੁ ਨੇਹੁ ਲਗਿਯੋ ਹਰਿ ਕੋ ਇਨ ਨਾਰੇ ॥

नेहु लगियो इन को हरि सौ; अरु नेहु लगियो हरि को इन नारे ॥

ਚੈਨ ਪਰੈ ਦੁਹ ਕੋ ਨਹਿ ਦ੍ਵੈ ਪਲ; ਨ੍ਹਾਵਨ ਜਾਵਤ ਹੋਤ ਸਵਾਰੇ ॥

चैन परै दुह को नहि द्वै पल; न्हावन जावत होत सवारे ॥

ਸ੍ਯਾਮ ਭਏ ਭਗਵਾਨ ਇਨੈ ਬਸਿ; ਦੈਤਨ ਕੇ ਜਿਹ ਤੇ ਦਲ ਹਾਰੇ ॥

स्याम भए भगवान इनै बसि; दैतन के जिह ते दल हारे ॥

ਖੇਲ ਦਿਖਾਵਤ ਹੈ ਜਗ ਕੌ; ਦਿਨ ਥੋਰਨ ਮੈ ਅਬ ਕੰਸ ਪਛਾਰੇ ॥੨੯੪॥

खेल दिखावत है जग कौ; दिन थोरन मै अब कंस पछारे ॥२९४॥

TOP OF PAGE

Dasam Granth