ਦਸਮ ਗਰੰਥ । दसम ग्रंथ । |
Page 274 ਬਾਤ ਸੁਨੀ ਹਰਿ ਕੀ ਜਬ ਸ੍ਰਉਨਨ; ਰੀਝ ਹਸੀ ਸਭ ਹੀ ਬ੍ਰਿਜ ਬਾਮੈ ॥ बात सुनी हरि की जब स्रउनन; रीझ हसी सभ ही ब्रिज बामै ॥ ਠਾਢੀ ਭਈ ਤਰੁ ਤੀਰ ਤਬੈ; ਹਰੂਏ ਹਰੂਏ ਚਲ ਕੈ ਗਜ ਗਾਮੈ ॥ ठाढी भई तरु तीर तबै; हरूए हरूए चल कै गज गामै ॥ ਬੇਰਿ ਬਨੇ ਤਿਨ ਨੇਤ੍ਰਨ ਕੇ ਜਨੁ; ਮੈਨ ਬਨਾਇ ਧਰੇ ਇਹ ਦਾਮੈ ॥ बेरि बने तिन नेत्रन के जनु; मैन बनाइ धरे इह दामै ॥ ਸ੍ਯਾਮ ਰਸਾਤੁਰ ਪੇਖਤ ਯੌ; ਜਿਮ ਟੂਟਤ ਬਾਜ ਛੁਧਾ ਜੁਤ ਤਾਮੈ ॥੨੭੨॥ स्याम रसातुर पेखत यौ; जिम टूटत बाज छुधा जुत तामै ॥२७२॥ ਕਾਮ ਸੇ ਰੂਪ ਕਲਾਨਿਧਿ ਸੇ ਮੁਖ; ਕੀਰ ਸੇ ਨਾਕ ਕੁਰੰਗ ਸੇ ਨੈਨਨ ॥ काम से रूप कलानिधि से मुख; कीर से नाक कुरंग से नैनन ॥ ਕੰਚਨ ਸੇ ਤਨ, ਦਾਰਿਮ ਦਾਤ; ਕਪੋਤ ਸੇ ਕੰਠ ਸੁ ਕੋਕਿਲ ਬੈਨਨ ॥ कंचन से तन, दारिम दात; कपोत से कंठ सु कोकिल बैनन ॥ ਕਾਨ੍ਹ ਲਗਿਯੋ ਕਹਨੇ ਤਿਨ ਸੋ; ਹਸਿ ਕੈ ਕਬਿ ਸ੍ਯਾਮ ਸਹਾਇਕ ਧੈਨਨ ॥ कान्ह लगियो कहने तिन सो; हसि कै कबि स्याम सहाइक धैनन ॥ ਮੋਹਿ ਲਯੋ ਸਭ ਹੀ ਮਨੁ ਮੇਰੋ; ਸੁ ਭਉਹ ਨਚਾਇ ਤੁਮੈ ਸੰਗ ਸੈਨਨ ॥੨੭੩॥ मोहि लयो सभ ही मनु मेरो; सु भउह नचाइ तुमै संग सैनन ॥२७३॥ ਕਾਨ੍ਹ ਬਡੇ ਰਸ ਕੇ ਹਿਰੀਆ; ਸਬ ਹੀ ਜਲ ਬੀਚ ਅਚਾਨਕ ਹੇਰੀ ॥ कान्ह बडे रस के हिरीआ; सब ही जल बीच अचानक हेरी ॥ ਸਉਹ ਤੁਮੈ ਜਸੁਧਾ, ਕਹੁ ਬਾਤ; ਕਿਸਾਰਥ ਕੌ ਇਹ ਜਾ ਹਮ ਘੇਰੀ ॥ सउह तुमै जसुधा, कहु बात; किसारथ कौ इह जा हम घेरी ॥ ਦੇਹੁ ਕਹਿਯੋ ਸਭ ਹੀ ਹਮਰੇ ਪਟ; ਹੋਹਿਂ ਸਭੈ ਤੁਮਰੀ ਹਮ ਚੇਰੀ ॥ देहु कहियो सभ ही हमरे पट; होहिं सभै तुमरी हम चेरी ॥ ਕੈਸੇ ਪ੍ਰਨਾਮ ਕਰੈ ਤੁਮ ਕੋ? ਅਤਿ ਲਾਜ ਕਰੈ ਹਰਿ ਜੀ ! ਹਮ ਤੇਰੀ ॥੨੭੪॥ कैसे प्रनाम करै तुम को? अति लाज करै हरि जी ! हम तेरी ॥२७४॥ ਪਾਪ ਕਰਿਯੋ ਹਰਿ ਕੈ ਤੁਮਰੇ ਪਟ; ਅਉ ਤਰੁ ਪੈ ਚੜਿ ਸੀਤ ਸਹਾ ਹੈ ॥ पाप करियो हरि कै तुमरे पट; अउ तरु पै चड़ि सीत सहा है ॥ ਜੋ ਹਮ ਪ੍ਰੇਮ ਛਕੇ ਅਤਿ ਹੀ; ਤੁਮ ਕੋ ਹਮ ਢੂੰਢਤ ਢੂੰਢ ਲਹਾ ਹੈ ॥ जो हम प्रेम छके अति ही; तुम को हम ढूंढत ढूंढ लहा है ॥ ਜੋਰ ਪ੍ਰਨਾਮ ਕਰੋ ਹਮ ਕੋ ਕਰ; ਸਉਹ ਲਗੈ ਤੁਮ ਮੇਰੀ ਹਹਾ ਹੈ ॥ जोर प्रनाम करो हम को कर; सउह लगै तुम मेरी हहा है ॥ ਕਾਨ੍ਹ ਕਹੀ ਹਸਿ ਬਾਤ, ਸੁਨੋ; ਸੁਭ ਚਾਰ ਭਈ ਤੁ ਬਿਚਾਰ ਕਹਾ ਹੈ ॥੨੭੫॥ कान्ह कही हसि बात, सुनो; सुभ चार भई तु बिचार कहा है ॥२७५॥ ਸੰਕ ਕਰੋ ਹਮ ਤੇ ਨ ਕਛੂ; ਅਰੁ ਲਾਜ ਕਛੂ ਜੀਅ ਮੈ ਨਹੀ ਕੀਜੈ ॥ संक करो हम ते न कछू; अरु लाज कछू जीअ मै नही कीजै ॥ ਜੋਰਿ ਪ੍ਰਨਾਮ ਕਰੋ ਹਮ ਕੋ ਕਰ; ਦਾਸਨ ਕੀ ਬਿਨਤੀ ਸੁਨਿ ਲੀਜੈ ॥ जोरि प्रनाम करो हम को कर; दासन की बिनती सुनि लीजै ॥ ਕਾਨ੍ਹ ਕਹੀ ਹਸਿ ਕੈ ਤਿਨ ਸੋ; ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ ॥ कान्ह कही हसि कै तिन सो; तुमरे म्रिग से द्रिग देखत जीजै ॥ ਡੇਰਨ ਨਾਹਿ ਕਹੈ ਤੁਮਰੇ; ਇਹ ਤੇ ਤੁਮਰੋ ਕਛੂ ਨਾਹਿਨ ਛੀਜੈ ॥੨੭੬॥ डेरन नाहि कहै तुमरे; इह ते तुमरो कछू नाहिन छीजै ॥२७६॥ ਦੋਹਰਾ ॥ दोहरा ॥ ਕਾਨ੍ਹ ਜਬੈ ਪਟ ਨ ਦਏ; ਤਬ ਗੋਪੀ ਸਭ ਹਾਰਿ ॥ कान्ह जबै पट न दए; तब गोपी सभ हारि ॥ ਕਾਨ੍ਹਿ ਕਹੈ, ਸੋ ਕੀਜੀਐ; ਕੀਨੋ ਇਹੈ ਬਿਚਾਰ ॥੨੭੭॥ कान्हि कहै, सो कीजीऐ; कीनो इहै बिचार ॥२७७॥ ਸਵੈਯਾ ॥ सवैया ॥ ਜੋਰਿ ਪ੍ਰਨਾਮ ਕਰੋ ਹਰਿ ਕੋ ਕਰ; ਆਪਸ ਮੈ ਕਹਿ ਕੈ ਮੁਸਕਾਨੀ ॥ जोरि प्रनाम करो हरि को कर; आपस मै कहि कै मुसकानी ॥ ਸ੍ਯਾਮ ਲਗੀ ਕਹਨੇ ਮੁਖ ਤੇ; ਸਭ ਹੀ ਗੁਪੀਆ ਮਿਲਿ ਅੰਮ੍ਰਿਤ ਬਾਨੀ ॥ स्याम लगी कहने मुख ते; सभ ही गुपीआ मिलि अम्रित बानी ॥ ਹੋਹੁ ਪ੍ਰਸੰਨ੍ਯ ਕਹਿਯੋ ਹਮ ਪੈ ਕਰੁ; ਬਾਤ ਕਹੀ ਤੁਮ, ਸੋ ਹਮ ਮਾਨੀ ॥ होहु प्रसंन्य कहियो हम पै करु; बात कही तुम, सो हम मानी ॥ ਅੰਤਰ ਨਾਹਿ ਰਹਿਯੋ ਇਹ ਜਾ ਅਬ; ਸੋਊ ਭਲੀ, ਤੁਮ ਜੋ ਮਨਿ ਭਾਨੀ ॥੨੭੮॥ अंतर नाहि रहियो इह जा अब; सोऊ भली, तुम जो मनि भानी ॥२७८॥ ਕਾਮ ਕੇ ਬਾਨ ਬਨੀ ਬਰਛੀ; ਭਰੁਟੇ ਧਨੁ ਸੇ ਦ੍ਰਿਗ ਸੁੰਦਰ ਤੇਰੇ ॥ काम के बान बनी बरछी; भरुटे धनु से द्रिग सुंदर तेरे ॥ ਆਨਨ ਹੈ ਸਸਿ ਸੋ ਅਲਕੈ; ਹਰਿ ਮੋਹਿ ਰਹੈ ਮਨ ਰੰਚਕ ਹੇਰੇ ॥ आनन है ससि सो अलकै; हरि मोहि रहै मन रंचक हेरे ॥ ਤਉ ਤੁਮ ਸਾਥ ਕਰੀ ਬਿਨਤੀ; ਜਬ ਕਾਮ ਕਰਾ ਉਪਜੀ ਜੀਅ ਮੇਰੇ ॥ तउ तुम साथ करी बिनती; जब काम करा उपजी जीअ मेरे ॥ ਚੁੰਬਨ ਦੇਹੁ ਕਹਿਓ ਸਭ ਹੀ ਮੁਖ; ਸਉਹ ਹਮੈ ਕਹਿ ਹੈ ਨਹਿ ਡੇਰੇ ॥੨੭੯॥ चु्मबन देहु कहिओ सभ ही मुख; सउह हमै कहि है नहि डेरे ॥२७९॥ |
Dasam Granth |