ਦਸਮ ਗਰੰਥ । दसम ग्रंथ ।

Page 269

ਤਨ ਕਾਮ ਭਰੀ ਗੁਪੀਆ ਸਭ ਹੀ; ਮੁਖ ਤੇ ਇਹ ਭਾਤਨ ਜਵਾਬ ਭਨੋ ॥

तन काम भरी गुपीआ सभ ही; मुख ते इह भातन जवाब भनो ॥

ਮੁਖ ਕਾਨ੍ਹ ਗੁਲਾਬ ਕੋ ਫੂਲ ਭਯੋ; ਇਹ ਨਾਲਿ ਗੁਲਾਬ ਚੁਆਤ ਮਨੋ ॥੨੩੫॥

मुख कान्ह गुलाब को फूल भयो; इह नालि गुलाब चुआत मनो ॥२३५॥

ਮੋਹਿ ਰਹੇ ਸੁਨਿ ਕੈ ਧੁਨਿ ਕੌ ਮ੍ਰਿਗ; ਮੋਹਿ ਪਸਾਰ ਗੇ ਖਗ ਪੈ ਪਖਾ ॥

मोहि रहे सुनि कै धुनि कौ म्रिग; मोहि पसार गे खग पै पखा ॥

ਨੀਰ ਬਹਿਓ ਜਮੁਨਾ ਉਲਟੋ; ਪਿਖਿ ਕੈ ਤਿਹ ਕੋ ਨਰ ਖੋਲ ਰੇ ਚਖਾ ॥

नीर बहिओ जमुना उलटो; पिखि कै तिह को नर खोल रे चखा ॥

ਸ੍ਯਾਮ ਕਹੈ ਤਿਨ ਕੋ ਸੁਨਿ ਕੈ; ਬਛੁਰਾ ਮੁਖ ਸੋ ਕਛੁ ਨ ਚੁਗੈ ਕਖਾ ॥

स्याम कहै तिन को सुनि कै; बछुरा मुख सो कछु न चुगै कखा ॥

ਛੋਡਿ ਚਲੀ ਪਤਨੀ ਅਪਨੇ ਪਤਿ; ਤਾਰਕ ਹ੍ਵੈ ਜਿਮ ਡਾਰਤ ਲਖਾ ॥੨੩੬॥

छोडि चली पतनी अपने पति; तारक ह्वै जिम डारत लखा ॥२३६॥

ਕੋਕਿਲ ਕੀਰ ਕੁਰੰਗਨ ਕੇਹਰਿ; ਮੈਨ ਰਹਿਯੋ ਹ੍ਵੈ ਕੈ ਮਤਵਾਰੋ ॥

कोकिल कीर कुरंगन केहरि; मैन रहियो ह्वै कै मतवारो ॥

ਰੀਝ ਰਹੇ ਸਭ ਹੀ ਪੁਰ ਕੇ ਜਨ; ਆਨਨ ਪੈ ਇਹ ਤੈ ਸਸਿ ਹਾਰੋ ॥

रीझ रहे सभ ही पुर के जन; आनन पै इह तै ससि हारो ॥

ਅਉ ਇਹ ਕੀ ਮੁਰਲੀ ਜੁ ਬਜੈ; ਤਿਹ ਊਪਰਿ ਰਾਗ ਸਭੈ ਫੁਨਿ ਵਾਰੋ ॥

अउ इह की मुरली जु बजै; तिह ऊपरि राग सभै फुनि वारो ॥

ਨਾਰਦ ਜਾਤ ਥਕੈ ਇਹ ਤੈ; ਬੰਸੁਰੀ ਜੁ ਬਜਾਵਤ ਕਾਨਰ ਕਾਰੋ ॥੨੩੭॥

नारद जात थकै इह तै; बंसुरी जु बजावत कानर कारो ॥२३७॥

ਲੋਚਨ ਹੈ ਮ੍ਰਿਗ ਕੇ ਕਟਿ ਕੇਹਰਿ; ਨਾਕ ਕਿਧੋ ਸੁਕ ਸੋ ਤਿਹ ਕੋ ਹੈ ॥

लोचन है म्रिग के कटि केहरि; नाक किधो सुक सो तिह को है ॥

ਗ੍ਰੀਵ ਕਪੋਤ ਸੀ ਹੈ ਤਿਹ ਕੀ; ਅਧਰਾ ਪੀਆ ਸੇ ਹਰਿ ਮੂਰਤਿ ਜੋ ਹੈ ॥

ग्रीव कपोत सी है तिह की; अधरा पीआ से हरि मूरति जो है ॥

ਕੋਕਿਲ ਅਉ ਪਿਕ ਸੇ ਬਚਨਾਮ੍ਰਿਤ; ਸ੍ਯਾਮ ਕਹੈ ਕਬਿ ਸੁੰਦਰ ਸੋਹੈ ॥

कोकिल अउ पिक से बचनाम्रित; स्याम कहै कबि सुंदर सोहै ॥

ਪੈ ਇਹ ਤੇ ਲਜ ਕੈ ਅਬ ਬੋਲਤ; ਮੂਰਤਿ ਲੈਨ ਕਰੈ ਖਗ ਰੋਹੈ ॥੨੩੮॥

पै इह ते लज कै अब बोलत; मूरति लैन करै खग रोहै ॥२३८॥

ਫੂਲ ਗੁਲਾਬ ਨ ਲੇਤ ਹੈ ਤਾਬ; ਸਹਾਬ ਕੋ ਆਬ ਹ੍ਵੈ ਦੇਖਿ ਖਿਸਾਨੋ ॥

फूल गुलाब न लेत है ताब; सहाब को आब ह्वै देखि खिसानो ॥

ਪੈ ਕਮਲਾ ਦਲ ਨਰਗਸ ਕੋ ਗੁਲ; ਲਜਤ ਹ੍ਵੈ ਫੁਨਿ ਦੇਖਤ ਤਾਨੋ ॥

पै कमला दल नरगस को गुल; लजत ह्वै फुनि देखत तानो ॥

ਸ੍ਯਾਮ ਕਿਧੋ ਅਪੁਨੇ ਮਨ ਮੈ; ਬਰਤਾ ਗਨਿ ਕੈ ਕਬਿਤਾ ਇਹ ਠਾਨੋ ॥

स्याम किधो अपुने मन मै; बरता गनि कै कबिता इह ठानो ॥

ਦੇਖਨ ਕੋ ਇਨ ਕੇ ਸਮ ਪੂਰਬ; ਪਛਮ ਡੋਲੈ ਲਹੈ ਨਹਿ ਆਨੋ ॥੨੩੯॥

देखन को इन के सम पूरब; पछम डोलै लहै नहि आनो ॥२३९॥

ਮੰਘਰ ਮੈ ਸਭ ਹੀ ਗੁਪੀਆ; ਮਿਲਿ ਪੂਜਤ ਚੰਡਿ ਪਤੇ ਹਰਿ ਕਾਜੈ ॥

मंघर मै सभ ही गुपीआ; मिलि पूजत चंडि पते हरि काजै ॥

ਪ੍ਰਾਤ ਸਮੇ ਜਮੁਨਾ ਮਧਿ ਨ੍ਹਾਵਤ; ਦੇਖਿ ਤਿਨੈ ਜਲਜੰ ਮੁਖ ਲਾਜੈ ॥

प्रात समे जमुना मधि न्हावत; देखि तिनै जलजं मुख लाजै ॥

ਗਾਵਤ ਗੀਤ ਬਿਲਾਵਲ ਮੈ ਜੁਰਿ; ਬਾਹਨਿ ਸ੍ਯਾਮ ਕਥਾ ਇਹ ਸਾਜੈ ॥

गावत गीत बिलावल मै जुरि; बाहनि स्याम कथा इह साजै ॥

ਅੰਗਿ ਅਨੰਗ ਬਢਿਓ ਤਿਨ ਕੇ; ਪਿਖ ਕੈ ਜਿਹ ਲਾਜ ਕੋ ਭਾਜਨ ਭਾਜੈ ॥੨੪੦॥

अंगि अनंग बढिओ तिन के; पिख कै जिह लाज को भाजन भाजै ॥२४०॥

ਗਾਵਤ ਗੀਤ ਬਿਲਾਵਲ ਮੈ; ਸਭ ਹੀ ਮਿਲਿ ਗੋਪਿਨ ਉਜਲ ਕਾਰੀ ॥

गावत गीत बिलावल मै; सभ ही मिलि गोपिन उजल कारी ॥

ਕਾਨਰ ਕੋ ਭਰਤਾ ਕਰਬੇ ਕਹੁ; ਬਾਛਤ ਹੈ ਪਤਲੀ ਅਰੁ ਭਾਰੀ ॥

कानर को भरता करबे कहु; बाछत है पतली अरु भारी ॥

ਸ੍ਯਾਮ ਕਰੈ ਤਿਨ ਕੇ ਮੁਖ ਕੌ ਪਿਖਿ; ਜੋਤਿ ਕਲਾ ਸਸਿ ਕੀ ਫੁਨਿ ਹਾਰੀ ॥

स्याम करै तिन के मुख कौ पिखि; जोति कला ससि की फुनि हारी ॥

ਨ੍ਹਾਵਤ ਹੈ ਜਮੁਨਾ ਜਲ ਮੈ; ਜਨੁ ਫੂਲ ਰਹੀ ਗ੍ਰਿਹ ਮੈ ਫੁਲਵਾਰੀ ॥੨੪੧॥

न्हावत है जमुना जल मै; जनु फूल रही ग्रिह मै फुलवारी ॥२४१॥

ਨ੍ਹਾਵਤ ਹੈ ਗੁਪੀਆ ਜਲ ਮੈ; ਤਿਨ ਕੇ ਮਨ ਮੈ ਫੁਨਿ ਹਉਲ ਨ ਕੋ ॥

न्हावत है गुपीआ जल मै; तिन के मन मै फुनि हउल न को ॥

ਗੁਨ ਗਾਵਤ ਤਾਲ ਬਜਾਵਤ ਹੈ; ਤਿਹ ਜਾਇ ਕਿਧੌ ਇਕ ਠਉਲਨ ਕੋ ॥

गुन गावत ताल बजावत है; तिह जाइ किधौ इक ठउलन को ॥

ਮੁਖਿ ਤੇ ਉਚਰੈ ਇਹ ਭਾਂਤਿ ਸਭੈ; ਇਤਨੋ ਸੁਖ ਨ ਹਰਿ ਧਉਲਨ ਕੋ ॥

मुखि ते उचरै इह भांति सभै; इतनो सुख न हरि धउलन को ॥

ਕਬਿ ਸ੍ਯਾਮ ਬਿਰਾਜਤ ਹੈ ਅਤਿ ਸਹੀ; ਇਕ ਬਨਿਓ ਸਰ ਸੁੰਦਰ ਕਉਲਨ ਕੋ ॥੨੪੨॥

कबि स्याम बिराजत है अति सही; इक बनिओ सर सुंदर कउलन को ॥२४२॥

TOP OF PAGE

Dasam Granth