ਦਸਮ ਗਰੰਥ । दसम ग्रंथ ।

Page 262

ਹੋਇ ਇਕਤ੍ਰ ਕਿਧੋ ਬ੍ਰਿਜ ਬਾਲਕ; ਅੰਨ ਅਚਿਯੋ ਸਭਨੋ ਜੁ ਪੁਰਾਨੋ ॥

होइ इकत्र किधो ब्रिज बालक; अंन अचियो सभनो जु पुरानो ॥

ਕਾਨ੍ਹ ਕਹੀ ਹਮ ਨਾਗ ਹਨ੍ਯੋ; ਹਰਿ ਕੋ ਇਹ ਖੇਲ ਕਿਨੀ ਨਹਿ ਜਾਨੋ ॥

कान्ह कही हम नाग हन्यो; हरि को इह खेल किनी नहि जानो ॥

ਹੋਇ ਪ੍ਰਸੰਨ ਮਹਾ ਮਨ ਮੈ; ਗਰੜਾਧੁਜ ਕੋ ਕਰਿ ਰਛਕ ਮਾਨੋ ॥

होइ प्रसंन महा मन मै; गरड़ाधुज को करि रछक मानो ॥

ਦਾਨ ਦਯੋ ਹਮ ਕੋ ਜੀਅ ਕੋ; ਇਹ ਮਾਤ ਪਿਤਾ ਪਹਿ ਜਾਇ ਬਖਾਨੋ ॥੧੮੮॥

दान दयो हम को जीअ को; इह मात पिता पहि जाइ बखानो ॥१८८॥

ਇਤਿ ਬ੍ਰਹਮਾ ਬਛਰੇ ਆਨ ਪਾਇ ਪਰਾ ॥

इति ब्रहमा बछरे आन पाइ परा ॥


ਅਥ ਧੇਨਕ ਦੈਤ ਬਧ ਕਥਨੰ ॥

अथ धेनक दैत बध कथनं ॥

ਸਵੈਯਾ ॥

सवैया ॥

ਬਾਰਹ ਸਾਲ ਬਿਤੀਤ ਭਏ; ਤੁ ਲਗੇ ਤਬ ਕਾਨ੍ਹ ਚਰਾਵਨ ਗਾਈ ॥

बारह साल बितीत भए; तु लगे तब कान्ह चरावन गाई ॥

ਸੁੰਦਰ ਰੂਪ ਬਨਿਯੋ ਇਹ ਕੋ; ਕਹ ਕੈ ਇਹ ਤਾਹਿ ਸਰਾਹਤ ਦਾਈ ॥

सुंदर रूप बनियो इह को; कह कै इह ताहि सराहत दाई ॥

ਗ੍ਵਾਰ ਸਨੈ ਬਨ ਬੀਚ ਫਿਰੈ; ਕਬਿ ਨੈ ਉਪਮਾ ਤਿਹ ਕੀ ਲਖਿ ਪਾਈ ॥

ग्वार सनै बन बीच फिरै; कबि नै उपमा तिह की लखि पाई ॥

ਕੰਸਹਿ ਕੇ ਬਧ ਕੇ ਹਿਤ ਕੋ; ਜਨੁ ਬਾਲ ਚਮੂੰ ਭਗਵਾਨਿ ਬਨਾਈ ॥੧੮੯॥

कंसहि के बध के हित को; जनु बाल चमूं भगवानि बनाई ॥१८९॥

ਕਬਿਤੁ ॥

कबितु ॥

ਕਮਲ ਸੋ ਆਨਨ, ਕੁਰੰਗ ਤਾ ਕੇ ਬਾਕੇ ਨੈਨ; ਕਟਿ ਸਮ ਕੇਹਰਿ ਮ੍ਰਿਨਾਲ ਬਾਹੈ ਐਨ ਹੈ ॥

कमल सो आनन, कुरंग ता के बाके नैन; कटि सम केहरि म्रिनाल बाहै ऐन है ॥

ਕੋਕਿਲ ਸੋ ਕੰਠ, ਕੀਰ ਨਾਸਕਾ ਧਨੁਖ ਭਉ ਹੈ; ਬਾਨੀ ਸੁਰ ਸਰ ਜਾਹਿ ਲਾਗੈ ਨਹਿ ਚੈਨ ਹੈ ॥

कोकिल सो कंठ, कीर नासका धनुख भउ है; बानी सुर सर जाहि लागै नहि चैन है ॥

ਤ੍ਰੀਅਨਿ ਕੋ ਮੋਹਤਿ, ਫਿਰਤਿ ਗ੍ਰਾਮ ਆਸ ਪਾਸ; ਬ੍ਰਿਹਨ ਕੇ ਦਾਹਬੇ ਕੋ ਜੈਸੇ ਪਤਿ ਰੈਨ ਹੈ ॥

त्रीअनि को मोहति, फिरति ग्राम आस पास; ब्रिहन के दाहबे को जैसे पति रैन है ॥

ਪੁਨਿ ਮੰਦਿ ਮਤਿ ਲੋਕ, ਕਛੁ ਜਾਨਤ ਨ ਭੇਦ ਯਾ ਕੋ; ਏਤੇ ਪਰ ਕਹੈ, ਚਰਵਾਰੋ ਸ੍ਯਾਮ ਧੇਨ ਹੈ ॥੧੯੦॥

पुनि मंदि मति लोक, कछु जानत न भेद या को; एते पर कहै, चरवारो स्याम धेन है ॥१९०॥

ਗੋਪੀ ਬਾਚ ਕਾਨ੍ਹ ਜੂ ਸੋ ॥

गोपी बाच कान्ह जू सो ॥

ਸਵੈਯਾ ॥

सवैया ॥

ਹੋਇ ਇਕਤ੍ਰ ਬਧੂ ਬ੍ਰਿਜ ਕੀ ਸਭ; ਬਾਤ ਕਹੈ ਮੁਖ ਤੇ ਇਹ ਸ੍ਯਾਮੈ ॥

होइ इकत्र बधू ब्रिज की सभ; बात कहै मुख ते इह स्यामै ॥

ਆਨਨ ਚੰਦ ਬਨੇ ਮ੍ਰਿਗ ਸੇ ਦ੍ਰਿਗ; ਰਾਤਿ ਦਿਨਾ ਬਸਤੋ ਸੁ ਹਿਯਾ ਮੈ ॥

आनन चंद बने म्रिग से द्रिग; राति दिना बसतो सु हिया मै ॥

ਬਾਤ ਨਹੀ ਅਰਿ ਪੈ ਇਹ ਕੀ; ਬਿਰਤਾਤ ਲਖਿਯੋ ਹਮ ਜਾਨ ਜੀਯਾ ਮੈ ॥

बात नही अरि पै इह की; बिरतात लखियो हम जान जीया मै ॥

ਕੈ ਡਰਪੈ ਹਰ ਕੇ ਹਰਿ ਕੋ; ਛਪਿ ਮੈਨ ਰਹਿਯੋ ਅਬ ਲਉ ਤਨ ਯਾ ਮੈ ॥੧੯੧॥

कै डरपै हर के हरि को; छपि मैन रहियो अब लउ तन या मै ॥१९१॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਸੰਗ ਹਲੀ ਹਰਿ ਜੀ ਸਭ ਗ੍ਵਾਰ; ਕਹੀ ਸਭ ਤੀਰ ਸੁਨੋ ਇਹ ਭਈਯਾ ! ॥

संग हली हरि जी सभ ग्वार; कही सभ तीर सुनो इह भईया ! ॥

ਰੂਪ ਧਰੋ ਅਵਤਾਰਨ ਕੋ ਤੁਮ; ਬਾਤ ਇਹੈ ਗਤਿ ਕੀ ਸੁਰ ਗਈਯਾ ॥

रूप धरो अवतारन को तुम; बात इहै गति की सुर गईया ॥

ਨ ਹਮਰੋ ਅਬ ਕੋ ਇਹ ਰੂਪ; ਸਬੈ ਜਗ ਮੈ ਕਿਨਹੂੰ ਲਖ ਪਈਯਾ ॥

न हमरो अब को इह रूप; सबै जग मै किनहूं लख पईया ॥

ਕਾਨ੍ਹ ਕਹਿਯੋ ਹਮ ਖੇਲ ਕਰੈ; ਜੋਊ ਹੋਇ ਭਲੋ ਮਨ ਕੋ ਪਰਚਈਯਾ ॥੧੯੨॥

कान्ह कहियो हम खेल करै; जोऊ होइ भलो मन को परचईया ॥१९२॥

ਤਾਲ ਭਲੇ ਤਿਹ ਠਉਰ ਬਿਖੈ; ਸਭ ਹੀ ਜਨ ਕੇ ਮਨ ਕੇ ਸੁਖਦਾਈ ॥

ताल भले तिह ठउर बिखै; सभ ही जन के मन के सुखदाई ॥

ਸੇਤ ਸਰੋਵਰ ਹੈ ਅਤਿ ਹੀ; ਤਿਨ ਮੈ ਸਰਮਾ ਸਸਿ ਸੀ ਦਮਕਾਈ ॥

सेत सरोवर है अति ही; तिन मै सरमा ससि सी दमकाई ॥

ਮਧਿ ਬਰੇਤਨ ਕੀ ਉਪਮਾ; ਕਬਿ ਨੈ ਮੁਖ ਤੇ ਇਮ ਭਾਖਿ ਸੁਨਾਈ ॥

मधि बरेतन की उपमा; कबि नै मुख ते इम भाखि सुनाई ॥

ਲੋਚਨ ਸਉ ਕਰਿ ਕੈ ਬਸੁਧਾ; ਹਰਿ ਕੇ ਇਹ ਕਉਤਕ ਦੇਖਨਿ ਆਈ ॥੧੯੩॥

लोचन सउ करि कै बसुधा; हरि के इह कउतक देखनि आई ॥१९३॥

TOP OF PAGE

Dasam Granth