ਦਸਮ ਗਰੰਥ । दसम ग्रंथ ।

Page 261

ਪ੍ਰਾਤ ਭਏ ਹਰਿ ਜੀ ਉਠ ਕੈ; ਬਨ ਬੀਚ ਗਏ ਸੰਗ ਲੈ ਕਰ ਬਛੇ ॥

प्रात भए हरि जी उठ कै; बन बीच गए संग लै कर बछे ॥

ਗਾਵਤ ਗੀਤ ਫਿਰਾਵਤ ਹੈ; ਛਟਕਾ ਗਹਿ ਗਵਾਰ ਸਭੈ ਕਰਿ ਹਛੇ ॥

गावत गीत फिरावत है; छटका गहि गवार सभै करि हछे ॥

ਖੇਲਤ ਖੇਲਤ ਨੰਦ ਕੋ ਨੰਦ ਸੁ; ਆਪ ਹੀ ਤੇ ਗਿਰਿ ਕੋ ਉਠਿ ਗਛੇ ॥

खेलत खेलत नंद को नंद सु; आप ही ते गिरि को उठि गछे ॥

ਕੋਊ ਕਹੈ ਇਹ ਖੇਦ ਗਹੈ ਹਮ; ਕੋਊ ਕਹੈ ਇਹ ਨਾਹਨਿ ਨਛੇ ॥੧੮੧॥

कोऊ कहै इह खेद गहै हम; कोऊ कहै इह नाहनि नछे ॥१८१॥

ਹੋਇ ਇਕਤ੍ਰ ਸਨੈ ਹਰਿ ਗ੍ਵਾਰਨ; ਲੈ ਅਪੁਨੇ ਸੰਗਿ ਪੈ ਸਭ ਗਾਈ ॥

होइ इकत्र सनै हरि ग्वारन; लै अपुने संगि पै सभ गाई ॥

ਦੇਖਿ ਤਿਨੈ ਗਿਰਿ ਕੇ ਸਿਰ ਤੇ; ਮਨ ਮੋਹਿ ਬਢਾਇ ਸਭੈ ਉਠਿ ਧਾਈ ॥

देखि तिनै गिरि के सिर ते; मन मोहि बढाइ सभै उठि धाई ॥

ਗੋਪ ਗਏ ਤਿਨ ਪੈ ਚਲ ਕੈ; ਜਬ ਜਾਤ ਪਿਖੀ ਤਿਨ ਨੈਨਨ ਮਾਈ ॥

गोप गए तिन पै चल कै; जब जात पिखी तिन नैनन माई ॥

ਰੋਹ ਭਰੇ ਸੁ ਖਰੇ ਨ ਟਰੇ; ਸੁਤ ਨੰਦਹਿ ਕੇ ਕਹੁ ਬਾਤ ਸੁਨਾਈ ॥੧੮੨॥

रोह भरे सु खरे न टरे; सुत नंदहि के कहु बात सुनाई ॥१८२॥

ਨੰਦ ਬਾਚ ਕਾਨ੍ਹ ਪ੍ਰਤਿ ॥

नंद बाच कान्ह प्रति ॥

ਸਵੈਯਾ ॥

सवैया ॥

ਕਿਉ ਸੁਤ ਗਊਅਨ ਲਿਆਇ ਇਹਾ? ਇਹ ਤੈ ਹਮਰੋ ਸਭ ਹੀ ਦਧਿ ਖੋਯੋ ॥

किउ सुत गऊअन लिआइ इहा? इह तै हमरो सभ ही दधि खोयो ॥

ਚੂੰਘ ਗਏ ਬਛਰਾ ਇਨ ਕੇ; ਇਹ ਤੇ ਹਮਰੇ ਮਨ ਮੈ ਭ੍ਰਮ ਹੋਯੋ ॥

चूंघ गए बछरा इन के; इह ते हमरे मन मै भ्रम होयो ॥

ਕਾਨ੍ਹ ਫਰੇਬ ਕਰਿਯੋ ਤਿਨ ਸੋ; ਮਨ ਮੋਹ ਮਹਾ ਤਿਨ ਕੇ ਜੁ ਕਰੋਯੋ ॥

कान्ह फरेब करियो तिन सो; मन मोह महा तिन के जु करोयो ॥

ਬਾਰਿ ਭਯੋ ਤਤ ਕ੍ਰੋਧ ਮਨੋ; ਤਿਹ ਮੈ ਜਲ ਸੀਤਲ ਮੋਹ ਸਮੋਯੋ ॥੧੮੩॥

बारि भयो तत क्रोध मनो; तिह मै जल सीतल मोह समोयो ॥१८३॥

ਮੋਹਿ ਬਢਿਯੋ ਤਿਨ ਕੇ ਮਨ ਮੈ; ਨਹਿ ਛੋਡਿ ਸਕੈ ਅਪਨੇ ਸੁਤ ਕੋਊ ॥

मोहि बढियो तिन के मन मै; नहि छोडि सकै अपने सुत कोऊ ॥

ਗਊਅਨ ਛੋਡਿ ਸਕੈ ਬਛਰੇ; ਇਤਨੋ ਮਨ ਮੋਹ ਕਰੈ ਤਬ ਸੋਊ ॥

गऊअन छोडि सकै बछरे; इतनो मन मोह करै तब सोऊ ॥

ਪੈ ਗਰੂਏ ਗ੍ਰਿਹਿ ਗੇ ਸੰਗਿ ਲੈ; ਤਿਨ ਚਉਕਿ ਹਲੀ ਇਹਿ ਬਾਤ ਲਖੋਊ ॥

पै गरूए ग्रिहि गे संगि लै; तिन चउकि हली इहि बात लखोऊ ॥

ਦੇਵ ਡਰੀ ਮਮਤਾ ਇਨ ਪੈ; ਕਿ ਚਰਿਤ੍ਰ ਕਿਧੋ ਹਰਿ ਕੋ ਇਹ ਹੋਊ ॥੧੮੪॥

देव डरी ममता इन पै; कि चरित्र किधो हरि को इह होऊ ॥१८४॥

ਸਾਲ ਬਿਤੀਤ ਭਇਓ ਜਬ ਹੀ; ਹਰਿ ਜੀ ਬਨ ਬੀਚ ਗਏ ਦਿਨ ਕਉਨੈ ॥

साल बितीत भइओ जब ही; हरि जी बन बीच गए दिन कउनै ॥

ਦੇਖਨ ਕਉਤਕ ਕੌ ਚਤੁਰਾਨਨ; ਸੀਘ੍ਰ ਭਯੋ ਤਿਹ ਕੋ ਉਠਿ ਗਉਨੈ ॥

देखन कउतक कौ चतुरानन; सीघ्र भयो तिह को उठि गउनै ॥

ਗ੍ਵਾਰ ਵਹੈ ਬਛੁਰੇ ਸੰਗਿ ਹੈ; ਵਹ ਚਕ੍ਰਿਤ ਜਾਇ ਗਇਓ ਹੁਇ ਤਉਨੈ ॥

ग्वार वहै बछुरे संगि है; वह चक्रित जाइ गइओ हुइ तउनै ॥

ਦੇਖਿ ਤਿਨੈ ਡਰ ਕੈ ਪਰਿ ਪਾਇਨ; ਆਇ ਕੈ ਆਨੰਦ ਦੁੰਦਭਿ ਛਉਨੈ ॥੧੮੫॥

देखि तिनै डर कै परि पाइन; आइ कै आनंद दुंदभि छउनै ॥१८५॥

ਬ੍ਰਹਮਾ ਬਾਚ ਕਾਨ੍ਹ ਜੂ ਪ੍ਰਤਿ ॥

ब्रहमा बाच कान्ह जू प्रति ॥

ਸਵੈਯਾ ॥

सवैया ॥

ਹੇ ਕਰੁਣਾ ਨਿਧਿ ! ਹੇ ਜਗ ਕੇ ਪਤਿ ! ਅਚੁਤ ਹੇ ! ਬਿਨਤੀ ਸੁਨ ਲੀਜੈ ॥

हे करुणा निधि ! हे जग के पति ! अचुत हे ! बिनती सुन लीजै ॥

ਚੂਕ ਭਈ ਹਮ ਤੇ ਤੁਮਰੀ; ਤਿਹ ਤੇ ਅਪਰਾਧ ਛਿਮਾਪਨ ਕੀਜੈ ॥

चूक भई हम ते तुमरी; तिह ते अपराध छिमापन कीजै ॥

ਕਾਨ੍ਹ ਕਹੀ ਇਹ ਬਾਤ ਛਿਮੀ; ਹਮ ਨ ਬਿਖ ਅੰਮ੍ਰਿਤ ਛਾਡਿ ਕੈ ਪੀਜੈ ॥

कान्ह कही इह बात छिमी; हम न बिख अम्रित छाडि कै पीजै ॥

ਲਿਆਉ ਕਹਿਓਨ ਲਿਆਇ ਹੋਂ ਜਾਹ; ਸਿਤਾਬ ਅਈਯੋ, ਨਹੀ ਢੀਲ ਕਰੀਜੈ ॥੧੮੬॥

लिआउ कहिओन लिआइ हों जाह; सिताब अईयो, नही ढील करीजै ॥१८६॥

ਲੈ ਬਛਰੈ ਬ੍ਰਹਮਾ ਤਬ ਹੀ; ਛਿਨ ਮੈ ਚਲ ਕੈ ਹਰਿ ਜੀ ਪਹਿ ਆਯੋ ॥

लै बछरै ब्रहमा तब ही; छिन मै चल कै हरि जी पहि आयो ॥

ਕਾਨ੍ਹ ਮਿਲੇ ਜਬ ਹੀ ਸਭ ਗ੍ਵਾਰ; ਤਬੈ ਮਨ ਮੈ ਤਿਨ ਹੂੰ ਸੁਖ ਪਾਯੋ ॥

कान्ह मिले जब ही सभ ग्वार; तबै मन मै तिन हूं सुख पायो ॥

ਲੋਪ ਭਯੋ ਸੰਗਿ ਕੇ ਬਛਰੇ ਤਬ; ਭੇਦ ਕਿਨੀ ਲਖਿ ਜਾਨ ਨ ਪਾਯੋ ॥

लोप भयो संगि के बछरे तब; भेद किनी लखि जान न पायो ॥

ਬਾਲ ਬੁਝੀ ਨ ਕਿਨੀ ਉਠਿ ਬੋਲਿ ਸੁ; ਲਿਆਉ ਵਹੈ ਹਮ ਜੋ ਮਿਲਿ ਖਾਯੋ ॥੧੮੭॥

बाल बुझी न किनी उठि बोलि सु; लिआउ वहै हम जो मिलि खायो ॥१८७॥

TOP OF PAGE

Dasam Granth