ਦਸਮ ਗਰੰਥ । दसम ग्रंथ ।

Page 253

ਗੋਪਿਨ ਸੋ ਮਿਲ ਕੈ ਹਰਿ ਜੀ; ਜਮੁਨਾ ਤਟਿ ਖੇਲ ਮਚਾਵਤ ਹੈ ॥

गोपिन सो मिल कै हरि जी; जमुना तटि खेल मचावत है ॥

ਜਿਮ ਬੋਲਤ ਹੈ ਖਗ ਬੋਲਤ ਹੈ; ਜਿਮ ਧਾਵਤ ਹੈ ਤਿਮ ਧਾਵਤ ਹੈ ॥

जिम बोलत है खग बोलत है; जिम धावत है तिम धावत है ॥

ਫਿਰਿ ਬੈਠਿ ਬਰੇਤਨ ਮਧ ਮਨੋ; ਹਰਿ ਸੋ ਵਹ ਤਾਲ ਬਜਾਵਤ ਹੈ ॥

फिरि बैठि बरेतन मध मनो; हरि सो वह ताल बजावत है ॥

ਕਬਿ ਸ੍ਯਾਮ ਕਹੈ ਤਿਨ ਕੀ ਉਪਮਾ; ਸੁਭ ਗੀਤ ਭਲੇ ਮੁਖ ਗਾਵਤ ਹੈ ॥੧੧੯॥

कबि स्याम कहै तिन की उपमा; सुभ गीत भले मुख गावत है ॥११९॥

ਕੁੰਜਨ ਮੈ ਜਮੁਨਾ ਤਟਿ ਪੈ; ਮਿਲਿ ਗੋਪਿਨ ਸੋ ਹਰਿ ਖੇਲਤ ਹੈ ॥

कुंजन मै जमुना तटि पै; मिलि गोपिन सो हरि खेलत है ॥

ਤਰਿ ਕੈ ਤਬ ਹੀ ਸਿਗਰੀ ਜਮੁਨਾ; ਹਟਿ ਮਧਿ ਬਰੇਤਨ ਪੇਲਤ ਹੈ ॥

तरि कै तब ही सिगरी जमुना; हटि मधि बरेतन पेलत है ॥

ਫਿਰਿ ਕੂਦਤ ਹੈ ਜੁ ਮਨੋ ਨਟ ਜਿਉ; ਜਲ ਕੋ ਹਿਰਦੇ ਸੰਗਿ ਰੇਲਤ ਹੈ ॥

फिरि कूदत है जु मनो नट जिउ; जल को हिरदे संगि रेलत है ॥

ਫਿਰਿ ਹ੍ਵੈ ਹੁਡੂਆ ਲਰਕੇ ਦੁਹੂੰ ਓਰ ਤੇ; ਆਪਸਿ ਮੈ ਸਿਰ ਮੇਲਤ ਹੈ ॥੧੨੦॥

फिरि ह्वै हुडूआ लरके दुहूं ओर ते; आपसि मै सिर मेलत है ॥१२०॥

ਆਇ ਜਬੈ ਹਰਿ ਜੀ ਗ੍ਰਿਹਿ ਆਪਨੇ; ਖਾਇ ਕੈ ਭੋਜਨ ਖੇਲਨ ਲਾਗੇ ॥

आइ जबै हरि जी ग्रिहि आपने; खाइ कै भोजन खेलन लागे ॥

ਮਾਤ ਕਹੈ ਨ ਰਹੈ ਘਰਿ ਭੀਤਰਿ; ਬਾਹਰਿ ਕੋ ਤਬ ਹੀ ਉਠਿ ਭਾਗੇ ॥

मात कहै न रहै घरि भीतरि; बाहरि को तब ही उठि भागे ॥

ਸ੍ਯਾਮ ਕਹੈ ਤਿਨ ਕੀ ਉਪਮਾ; ਬ੍ਰਿਜ ਕੇ ਪਤਿ ਬੀਥਿਨ ਮੈ ਅਨੁਰਾਗੇ ॥

स्याम कहै तिन की उपमा; ब्रिज के पति बीथिन मै अनुरागे ॥

ਖੇਲ ਮਚਾਇ ਦਯੋ ਲੁਕ ਮੀਚਨ; ਗੋਪ ਸਭੈ ਤਿਹ ਕੇ ਰਸਿ ਪਾਗੇ ॥੧੨੧॥

खेल मचाइ दयो लुक मीचन; गोप सभै तिह के रसि पागे ॥१२१॥

ਖੇਲਤ ਹੈ ਜਮੁਨਾ ਤਟ ਪੈ; ਮਨ ਆਨੰਦ ਕੈ ਹਰਿ ਬਾਰਨ ਸੋ ॥

खेलत है जमुना तट पै; मन आनंद कै हरि बारन सो ॥

ਚੜਿ ਰੂਖ ਚਲਾਵਤ ਸੋਟ ਕਿਧੋ; ਸੋਊ ਧਾਇ ਕੈ ਲਿਆਵੈ ਗੁਆਰਨ ਕੋ ॥

चड़ि रूख चलावत सोट किधो; सोऊ धाइ कै लिआवै गुआरन को ॥

ਕਬਿ ਸ੍ਯਾਮ ਲਖੀ ਤਿਨ ਕੀ ਉਪਮਾ; ਮਨੋ ਮਧਿ ਅਨੰਤ ਅਪਾਰਨ ਸੋ ॥

कबि स्याम लखी तिन की उपमा; मनो मधि अनंत अपारन सो ॥

ਬਲ ਜਾਤ ਸਬੈ ਮੁਨਿ ਦੇਖਨ ਕੌ; ਕਰਿ ਕੈ ਬਹੁ ਜੋਗ ਹਜਾਰਨ ਸੋ ॥੧੨੨॥

बल जात सबै मुनि देखन कौ; करि कै बहु जोग हजारन सो ॥१२२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿਨ ਸੋ ਖੇਲਬੋ ਬਰਨਨੰ ॥

इति स्री बचित्र नाटक ग्रंथे क्रिसनावतारे गोपिन सो खेलबो बरननं ॥


ਅਥ ਮਾਖਨ ਚੁਰਾਇ ਖੈਬੋ ਕਥਨੰ ॥

अथ माखन चुराइ खैबो कथनं ॥

ਸਵੈਯਾ ॥

सवैया ॥

ਖੇਲਨ ਕੇ ਮਿਸ ਪੈ ਹਰਿ ਜੀ; ਘਰਿ ਭੀਤਰ ਪੈਠਿ ਕੈ ਮਾਖਨ ਖਾਵੈ ॥

खेलन के मिस पै हरि जी; घरि भीतर पैठि कै माखन खावै ॥

ਨੈਨਨ ਸੈਨ ਤਬੈ ਕਰਿ ਕੈ; ਸਭ ਗੋਪਿਨ ਕੋ ਤਬ ਹੀ ਸੁ ਖੁਲਾਵੈ ॥

नैनन सैन तबै करि कै; सभ गोपिन को तब ही सु खुलावै ॥

ਬਾਕੀ ਬਚਿਯੋ ਅਪਨੇ ਕਰਿ ਲੈ ਕਰਿ; ਬਾਨਰ ਕੇ ਮੁਖ ਭੀਤਰਿ ਪਾਵੈ ॥

बाकी बचियो अपने करि लै करि; बानर के मुख भीतरि पावै ॥

ਸ੍ਯਾਮ ਕਹੈ ਤਿਹ ਕੀ ਉਪਮਾ; ਇਹ ਕੈ ਬਿਧਿ ਗੋਪਿਨ ਕਾਨ੍ਹ ਖਿਝਾਵੈ ॥੧੨੩॥

स्याम कहै तिह की उपमा; इह कै बिधि गोपिन कान्ह खिझावै ॥१२३॥

ਖਾਇ ਗਯੋ ਹਰਿ ਜੀ ਜਬ ਮਾਖਨ; ਤਉ ਗੁਪੀਆ ਸਭ ਜਾਇ ਪੁਕਾਰੀ ॥

खाइ गयो हरि जी जब माखन; तउ गुपीआ सभ जाइ पुकारी ॥

ਬਾਤ ਸੁਨੋ ਪਤਿ ਕੀ ਪਤਨੀ ਤੁਮ; ਡਾਰ ਦਈ ਦਧਿ ਕੀ ਸਭ ਖਾਰੀ ॥

बात सुनो पति की पतनी तुम; डार दई दधि की सभ खारी ॥

ਕਾਨਹਿ ਕੇ ਡਰ ਤੇ ਹਮ ਚੋਰ ਕੈ; ਰਾਖਤ ਹੈ ਚੜਿ ਊਚ ਅਟਾਰੀ ॥

कानहि के डर ते हम चोर कै; राखत है चड़ि ऊच अटारी ॥

ਊਖਲ ਕੋ ਧਰਿ ਕੈ ਮਨਹਾ ਪਰ; ਖਾਤ ਹੈ ਲੰਗਰ ਦੈ ਕਰਿ ਗਾਰੀ ॥੧੨੪॥

ऊखल को धरि कै मनहा पर; खात है लंगर दै करि गारी ॥१२४॥

ਹੋਤ ਨਹੀ ਜਿਹ ਕੇ ਘਰ ਮੈ; ਦਧਿ ਦੈ ਕਰਿ ਗਾਰਨ ਸੋਰ ਕਰੈ ਹੈ ॥

होत नही जिह के घर मै; दधि दै करि गारन सोर करै है ॥

ਜੋ ਲਰਕਾ ਜਨਿ ਕੈ ਖਿਝ ਹੈ ਜਨ; ਤੋ ਮਿਲਿ ਸੋਟਨ ਸਾਥ ਮਰੈ ਹੈ ॥

जो लरका जनि कै खिझ है जन; तो मिलि सोटन साथ मरै है ॥

ਆਇ ਪਰੈ ਜੁ ਤ੍ਰੀਆ ਤਿਹ ਪੈ; ਸਿਰ ਕੇ ਤਿਹ ਬਾਰ ਉਖਾਰ ਡਰੈ ਹੈ ॥

आइ परै जु त्रीआ तिह पै; सिर के तिह बार उखार डरै है ॥

ਬਾਤ ਸੁਨੋ ਜਸੁਦਾ ! ਸੁਤ ਕੀ; ਸੁ ਬਿਨਾ ਉਤਪਾਤ ਨ ਕਾਨ੍ਹ ਟਰੈ ਹੈ ॥੧੨੫॥

बात सुनो जसुदा ! सुत की; सु बिना उतपात न कान्ह टरै है ॥१२५॥

TOP OF PAGE

Dasam Granth