ਦਸਮ ਗਰੰਥ । दसम ग्रंथ ।

Page 254

ਬਾਤ ਸੁਨੀ ਜਬ ਗੋਪਿਨ ਕੀ; ਜਸੁਦਾ ਤਬ ਹੀ ਮਨ ਮਾਹਿ ਖਿਝੀ ਹੈ ॥

बात सुनी जब गोपिन की; जसुदा तब ही मन माहि खिझी है ॥

ਆਇ ਗਯੋ ਹਰਿ ਜੀ ਤਬ ਹੀ; ਪਿਖਿ ਪੁਤ੍ਰਹਿ ਕੌ ਮਨ ਮਾਹਿ ਰਿਝੀ ਹੈ ॥

आइ गयो हरि जी तब ही; पिखि पुत्रहि कौ मन माहि रिझी है ॥

ਬੋਲ ਉਠੇ ਨੰਦ ਲਾਲ ਤਬੈ; ਇਹ ਗਵਾਰ ਖਿਝਾਵਨ ਮੋਹਿ ਗਿਝੀ ਹੈ ॥

बोल उठे नंद लाल तबै; इह गवार खिझावन मोहि गिझी है ॥

ਮਾਤ ! ਕਹਾ ਦਧਿ ਦੋਸੁ ਲਗਾਵਤ? ਮਾਰ ਬਿਨਾ ਇਹ ਨਾਹਿ ਸਿਝੀ ਹੈ ॥੧੨੬॥

मात ! कहा दधि दोसु लगावत? मार बिना इह नाहि सिझी है ॥१२६॥

ਮਾਤ ਕਹਿਯੋ ਅਪਨੇ ਸੁਤ ਕੋ; ਕਹੁ, ਕਿਉ ਕਰਿ ਤੋਹਿ ਖਿਝਾਵਤ ਗੋਪੀ? ॥

मात कहियो अपने सुत को; कहु, किउ करि तोहि खिझावत गोपी? ॥

ਮਾਤ ਸੌ ਬਾਤ ਕਹੀ ਸੁਤ ਯੌ; ਕਰਿ ਸੋ ਗਹਿ ਭਾਗਤ ਹੈ ਮੁਹਿ ਟੋਪੀ ॥

मात सौ बात कही सुत यौ; करि सो गहि भागत है मुहि टोपी ॥

ਡਾਰ ਕੈ ਨਾਸ ਬਿਖੈ ਅੰਗੁਰੀ; ਸਿਰਿ ਮਾਰਤ ਹੈ ਮੁਝ ਕੋ ਵਹ ਥੋਪੀ ॥

डार कै नास बिखै अंगुरी; सिरि मारत है मुझ को वह थोपी ॥

ਨਾਕ ਘਸਾਇ ਹਸਾਇ ਉਨੈ ਫਿਰਿ; ਲੇਤ ਤਬੈ ਵਹ ਦੇਤ ਹੈ ਟੋਪੀ ॥੧੨੭॥

नाक घसाइ हसाइ उनै फिरि; लेत तबै वह देत है टोपी ॥१२७॥

ਜਸੁਧਾ ਬਾਚ ਗੋਪਿਨ ਸੋ ॥

जसुधा बाच गोपिन सो ॥

ਸਵੈਯਾ ॥

सवैया ॥

ਮਾਤ ਖਿਝੀ ਉਨ ਗੋਪਿਨ ਕੋ; ਤੁਮ ਕਿਉ ਸੁਤ ਮੋਹਿ ਖਿਝਾਵਤ ਹਉ? ਰੀ ! ॥

मात खिझी उन गोपिन को; तुम किउ सुत मोहि खिझावत हउ? री ! ॥

ਬੋਲਤ ਹੋ ਅਪਨੇ ਮੁਖ ਤੇ; ਹਮਰੇ ਧਨ ਹੈ ਦਧਿ ਦਾਮ ਸੁ ਗਉ ਰੀ ! ॥

बोलत हो अपने मुख ते; हमरे धन है दधि दाम सु गउ री ! ॥

ਮੂੜ ਅਹੀਰ ਨ ਜਾਨਤ ਹੈ; ਬਢਿ ਬੋਲਤ ਹੋ ਸੁ ਰਹੋ ਤੁਮ ਠਉ ਰੀ ! ॥

मूड़ अहीर न जानत है; बढि बोलत हो सु रहो तुम ठउ री ! ॥

ਕਾਨਹਿ ਸਾਧ, ਬਿਨਾ ਅਪਰਾਧਹਿ; ਬੋਲਹਿਂਗੀ ਜੁ ਭਈ ਕਛੁ ਬਉਰੀ ॥੧੨੮॥

कानहि साध, बिना अपराधहि; बोलहिंगी जु भई कछु बउरी ॥१२८॥

ਦੋਹਰਾ ॥

दोहरा ॥

ਬਿਨਤੀ ਕੈ ਜਸੁਦਾ ਤਬੈ; ਦੋਊ ਦਏ ਮਿਲਾਇ ॥

बिनती कै जसुदा तबै; दोऊ दए मिलाइ ॥

ਕਾਨ੍ਹ ਬਿਗਾਰੈ ਸੇਰ ਦਧਿ; ਲੇਹੁ ਮਨ ਕੁ ਤੁਮ ਆਇ ॥੧੨੯॥

कान्ह बिगारै सेर दधि; लेहु मन कु तुम आइ ॥१२९॥

ਗੋਪੀ ਬਾਚ ਜਸੋਧਾ ਸੋ ॥

गोपी बाच जसोधा सो ॥

ਦੋਹਰਾ ॥

दोहरा ॥

ਤਬ ਗੋਪੀ ਮਿਲਿ ਯੋ ਕਹੀ; ਮੋਹਨ ਜੀਵੈ ਤੋਹਿ ॥

तब गोपी मिलि यो कही; मोहन जीवै तोहि ॥

ਯਾਹਿ ਦੇਹਿ ਹਮ ਖਾਨ ਦਧਿ; ਸਭ ਮਨਿ ਕਰੈ ਨ ਕ੍ਰੋਹਿ ॥੧੩੦॥

याहि देहि हम खान दधि; सभ मनि करै न क्रोहि ॥१३०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮਾਖਨ ਚੁਰੈਬੋ ਬਰਨਨੰ ॥

इति स्री बचित्र नाटक ग्रंथे क्रिसनावतारे माखन चुरैबो बरननं ॥


ਅਥ ਜਸੁਧਾ ਕੋ ਬਿਸਵ ਸਾਰੀ ਮੁਖ ਪਸਾਰਿ ਦਿਖੈਬੋ ॥

अथ जसुधा को बिसव सारी मुख पसारि दिखैबो ॥

ਸਵੈਯਾ ॥

सवैया ॥

ਗੋਪੀ ਗਈ ਅਪੁਨੇ ਗ੍ਰਿਹ ਮੈ; ਤਬ ਤੇ ਹਰਿ ਜੀ ਇਕ ਖੇਲ ਮਚਾਈ ॥

गोपी गई अपुने ग्रिह मै; तब ते हरि जी इक खेल मचाई ॥

ਸੰਗਿ ਲਯੋ ਅਪੁਨੇ ਮੁਸਲੀ ਧਰ; ਦੇਖਤ ਤਾ ਮਿਟੀਆ ਇਨ ਖਾਈ ॥

संगि लयो अपुने मुसली धर; देखत ता मिटीआ इन खाई ॥

ਭੋਜਨ ਖਾਨਹਿ ਕੋ ਤਜਿ ਖੇਲੈ; ਸੁ ਗੁਵਾਰ ਚਲੇ ਘਰ ਕੋ ਸਭ ਧਾਈ ॥

भोजन खानहि को तजि खेलै; सु गुवार चले घर को सभ धाई ॥

ਜਾਇ ਹਲੀ ਸੁ ਕਹਿਓ ਜਸੁਧਾ ਪਹਿ; ਬਾਤ ਵਹੈ ਤਿਨ ਖੋਲਿ ਸੁਨਾਈ ॥੧੩੧॥

जाइ हली सु कहिओ जसुधा पहि; बात वहै तिन खोलि सुनाई ॥१३१॥

ਮਾਤ ਗਹਿਯੋ ਰਿਸ ਕੈ ਸੁਤ ਕੋ; ਤਬ ਲੈ ਛਿਟੀਆ ਤਨ ਤਾਹਿ ਪ੍ਰਹਾਰਿਯੋ ॥

मात गहियो रिस कै सुत को; तब लै छिटीआ तन ताहि प्रहारियो ॥

ਤਉ ਮਨ ਮਧਿ ਡਰਿਯੋ ਹਰਿ ਜੀ; ਜਸੁਧਾ ਜਸੁਧਾ ਕਰਿ ਕੈ ਜੁ ਪੁਕਾਰਿਯੋ ॥

तउ मन मधि डरियो हरि जी; जसुधा जसुधा करि कै जु पुकारियो ॥

ਦੇਖਹੁ ਆਇ ਸਬੈ ਮੁਹਿ ਕੋ ਮੁਖ; ਮਾਤ ਕਹਿਯੋ ਤਬ ਤਾਤ ਪਸਾਰਿਯੋ ॥

देखहु आइ सबै मुहि को मुख; मात कहियो तब तात पसारियो ॥

ਸ੍ਯਾਮ ਕਹੈ ਤਿਨ ਆਨਨ ਮੈ; ਸਭ ਹੀ ਧਰ ਮੂਰਤਿ ਬਿਸਵ ਦਿਖਾਰਿਯੋ ॥੧੩੨॥

स्याम कहै तिन आनन मै; सभ ही धर मूरति बिसव दिखारियो ॥१३२॥

ਸਿੰਧੁ ਧਰਾਧਰ ਅਉ ਧਰਨੀ ਸਭ; ਥਾਂ ਬਲਿ ਕੋ ਪੁਰਿ ਅਉ ਪੁਰਿ ਨਾਗਨਿ ॥

सिंधु धराधर अउ धरनी सभ; थां बलि को पुरि अउ पुरि नागनि ॥

ਅਉਰ ਸਭੈ ਨਿਰਖੇ ਤਿਹ ਮੈ ਪੁਰ; ਬੇਦ ਪੜੈ ਬ੍ਰਹਮਾ ਗਨਿਤਾ ਗਨਿ ॥

अउर सभै निरखे तिह मै पुर; बेद पड़ै ब्रहमा गनिता गनि ॥

ਰਿਧਿ ਅਉ ਸਿਧਿ ਅਉ ਆਪਨੇ ਦੇਖ ਕੈ; ਜਾਨਿ ਅਭੇਵ ਲਗੀ ਪਗ ਲਾਗਨ ॥

रिधि अउ सिधि अउ आपने देख कै; जानि अभेव लगी पग लागन ॥

ਸ੍ਯਾਮ ਕਹੈ ਤਿਨ ਚੱਛਨ ਸੋ; ਸਭ ਦੇਖ ਲਯੋ ਜੁ ਬਡੀ ਬਡਿਭਾਗਨਿ ॥੧੩੩॥

स्याम कहै तिन चच्छन सो; सभ देख लयो जु बडी बडिभागनि ॥१३३॥

TOP OF PAGE

Dasam Granth