ਦਸਮ ਗਰੰਥ । दसम ग्रंथ ।

Page 250

ਅਥ ਨਾਮ ਕਰਣ ਕਥਨੰ ॥

अथ नाम करण कथनं ॥

ਦੋਹਰਾ ॥

दोहरा ॥

ਬਾਸੁਦੇਵ ਗਰਗ ਕੋ ਨਿਕਟਿ ਲੈ; ਕਹੀ ਜੁ ਤਾਹਿ ਸੁਨਾਇ ॥

बासुदेव गरग को निकटि लै; कही जु ताहि सुनाइ ॥

ਗੋਕੁਲ ਨੰਦਹਿ ਕੇ ਭਵਨਿ; ਕ੍ਰਿਪਾ ਕਰੋ ਤੁਮ ਜਾਇ ॥੯੪॥

गोकुल नंदहि के भवनि; क्रिपा करो तुम जाइ ॥९४॥

ਉਤੈ ਤਾਤ ਹਮਰੇ ਤਹਾ; ਨਾਮ ਕਰਨ ਕਰਿ ਦੇਹੁ ॥

उतै तात हमरे तहा; नाम करन करि देहु ॥

ਹਮ ਤੁਮ ਬਿਨੁ ਨਹੀ ਜਾਨਹੀ; ਅਉਰ ਸ੍ਰਉਨ ਸੁਨ ਲੇਹੁ ॥੯੫॥

हम तुम बिनु नही जानही; अउर स्रउन सुन लेहु ॥९५॥

ਸਵੈਯਾ ॥

सवैया ॥

ਬੇਗ ਚਲਿਯੋ ਦਿਜ ਗੋਕੁਲ ਕੋ; ਬਸੁਦੇਵ ਮਹਾਨ ਕਹੀ ਸੋਈ ਮਾਨੀ ॥

बेग चलियो दिज गोकुल को; बसुदेव महान कही सोई मानी ॥

ਨੰਦ ਕੇ ਧਾਮ ਗਯੋ ਤਬ ਹੀ; ਬਹੁ ਆਦਰ ਤਾਹਿ ਕਰਿਯੋ ਨੰਦ ਰਾਨੀ ॥

नंद के धाम गयो तब ही; बहु आदर ताहि करियो नंद रानी ॥

ਨਾਮੁ ਸੁ ਕ੍ਰਿਸਨ ਕਹਿਓ ਇਹ ਕੋ ਕਰਿ; ਮਾਨ ਲਈ ਇਹ ਬਾਤ ਬਖਾਨੀ ॥

नामु सु क्रिसन कहिओ इह को करि; मान लई इह बात बखानी ॥

ਲਾਇ ਲਗੰਨ ਨਛਤ੍ਰਨ ਸੋਧਿ; ਕਹੀ ਸਮਝਾਇ ਅਕਥ ਕਹਾਨੀ ॥੯੬॥

लाइ लगंन नछत्रन सोधि; कही समझाइ अकथ कहानी ॥९६॥

ਦੋਹਰਾ ॥

दोहरा ॥

ਕ੍ਰਿਸਨ ਨਾਮ ਤਾ ਕੋ ਧਰਿਯੋ; ਗਰਗਹਿ ਮਨੈ ਬਿਚਾਰਿ ॥

क्रिसन नाम ता को धरियो; गरगहि मनै बिचारि ॥

ਸਿਆਮ ਪਲੋਟੈ ਪਾਇ ਜਿਹ; ਇਹ ਸਮ ਮਨੋ ਮੁਰਾਰਿ ॥੯੭॥

सिआम पलोटै पाइ जिह; इह सम मनो मुरारि ॥९७॥

ਸੁਕਲ ਬਰਨ ਸਤਿਜੁਗਿ ਭਏ; ਪੀਤ ਬਰਨ ਤ੍ਰੇਤਾਇ ॥

सुकल बरन सतिजुगि भए; पीत बरन त्रेताइ ॥

ਪੀਤ ਬਰਨ ਪਟ ਸਿਆਮ ਤਨ; ਨਰ ਨਾਹਨਿ ਕੇ ਨਾਹਿ ॥੯੮॥

पीत बरन पट सिआम तन; नर नाहनि के नाहि ॥९८॥

ਸਵੈਯਾ ॥

सवैया ॥

ਅੰਨ੍ਯ ਦਯੋ ਗਰਗੈ ਜਬ ਨੰਦਹਿ; ਤਉ ਉਠਿ ਕੈ ਜਮੁਨਾ ਤਟਿ ਆਯੋ ॥

अंन्य दयो गरगै जब नंदहि; तउ उठि कै जमुना तटि आयो ॥

ਨ੍ਹਾਇ ਕਟੈ ਕਰਿ ਕੈ ਧੁਤੀਆ; ਹਰਿ ਕੋ ਅਰੁ ਦੇਵਨ ਭੋਗ ਲਗਾਯੋ ॥

न्हाइ कटै करि कै धुतीआ; हरि को अरु देवन भोग लगायो ॥

ਆਇ ਗਏ ਨੰਦ ਲਾਲ ਤਬੈ; ਕਰ ਸੋ ਗਹਿ ਕੈ ਅਪੁਨੇ ਮੁਖ ਪਾਯੋ ॥

आइ गए नंद लाल तबै; कर सो गहि कै अपुने मुख पायो ॥

ਚਕ੍ਰਤ ਹ੍ਵੈ ਗਯੋ ਪੇਖਿ ਤਬੈ; ਤਿਹ ਅੰਨ੍ਯ ਸਭੈ ਇਨ ਭੀਟਿ ਗਵਾਯੋ ॥੯੯॥

चक्रत ह्वै गयो पेखि तबै; तिह अंन्य सभै इन भीटि गवायो ॥९९॥

ਫੇਰਿ ਬਿਚਾਰ ਕਰਿਯੋ ਮਨ ਮੈ; ਇਹ ਤੇ ਨਹਿ ਬਾਲਕ ਪੈ ਹਰਿ ਜੀ ਹੈ ॥

फेरि बिचार करियो मन मै; इह ते नहि बालक पै हरि जी है ॥

ਮਾਨਸ ਪੰਚ ਭੂ ਆਤਮ ਕੋ; ਮਿਲਿ ਕੈ ਤਿਨ ਸੋ ਕਰਤਾ ਸਰਜੀ ਹੈ ॥

मानस पंच भू आतम को; मिलि कै तिन सो करता सरजी है ॥

ਯਾਦ ਕਰੀ ਮਮਤਾ ਇਹ ਕਾਰਨ; ਮਧ ਕੋ ਦੂਰ ਕਰੈ ਕਰਜੀ ਹੈ ॥

याद करी ममता इह कारन; मध को दूर करै करजी है ॥

ਮੂੰਦ ਲਈ ਤਿਹ ਕੀ ਮਤਿ ਯੌ; ਪਟ ਸੌ ਤਨ ਢਾਪਤ ਜਿਉ ਦਰਜੀ ਹੈ ॥੧੦੦॥

मूंद लई तिह की मति यौ; पट सौ तन ढापत जिउ दरजी है ॥१००॥

ਨੰਦ ਕੁਮਾਰ ਤ੍ਰਿਬਾਰ ਭਯੋ ਜਬ; ਤੋ ਮਨਿ ਬਾਮਨ ਕ੍ਰੋਧ ਕਰਿਓ ਹੈ ॥

नंद कुमार त्रिबार भयो जब; तो मनि बामन क्रोध करिओ है ॥

ਮਾਤ ਖਿਝੀ ਜਸੁਦਾ ਹਰਿ ਕੋ; ਗਹਿ ਕੈ ਉਰ ਆਪਨੇ ਲਾਇ ਧਰਿਓ ਹੈ ॥

मात खिझी जसुदा हरि को; गहि कै उर आपने लाइ धरिओ है ॥

ਬੋਲ ਉਠੇ ਭਗਵਾਨ ਤਬੈ; ਇਹ ਦੋਸ ਨ ਹੈ, ਮੁਹਿ ਯਾਦ ਕਰਿਓ ਹੈ ॥

बोल उठे भगवान तबै; इह दोस न है, मुहि याद करिओ है ॥

ਪੰਡਿਤ ਜਾਨ ਲਈ ਮਨ ਮੈ; ਉਠ ਕੈ ਤਿਹ ਕੇ ਤਬ ਪਾਇ ਪਰਿਓ ਹੈ ॥੧੦੧॥

पंडित जान लई मन मै; उठ कै तिह के तब पाइ परिओ है ॥१०१॥

ਦੋਹਰਾ ॥

दोहरा ॥

ਨੰਦ ਦਾਨ ਤਾ ਕੌ ਦਯੋ; ਕਹ ਲਉ ਕਹੋ ਸੁਨਾਇ? ॥

नंद दान ता कौ दयो; कह लउ कहो सुनाइ? ॥

ਗਰਗ ਆਪਨੇ ਘਰਿ ਚਲਿਯੋ; ਮਹਾ ਪ੍ਰਮੁਦ ਮਨਿ ਪਾਇ ॥੧੦੨॥

गरग आपने घरि चलियो; महा प्रमुद मनि पाइ ॥१०२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨਾਮਕਰਨ ਬਰਨਨੰ ॥

इति स्री बचित्र नाटक ग्रंथे क्रिसनावतारे नामकरन बरननं ॥

ਸਵੈਯਾ ॥

सवैया ॥

ਬਾਲਕ ਰੂਪ ਧਰੇ ਹਰਿ ਜੀ; ਪਲਨਾ ਪਰ ਝੂਲਤ ਹੈ ਤਬ ਕੈਸੇ? ॥

बालक रूप धरे हरि जी; पलना पर झूलत है तब कैसे? ॥

ਮਾਤ ਲਡਾਵਤ ਹੈ ਤਿਹ ਕੌ; ਔ ਝੁਲਾਵਤ ਹੈ ਕਰਿ ਮੋਹਿਤ ਕੈਸੇ? ॥

मात लडावत है तिह कौ; औ झुलावत है करि मोहित कैसे? ॥

ਤਾ ਛਬਿ ਕੀ ਉਪਮਾ ਅਤਿ ਹੀ; ਕਬਿ ਸ੍ਯਾਮ ਕਹੀ ਮੁਖ ਤੇ ਫੁਨਿ ਐਸੇ ॥

ता छबि की उपमा अति ही; कबि स्याम कही मुख ते फुनि ऐसे ॥

ਭੂਮਿ ਦੁਖੀ ਮਨ ਮੈ ਅਤਿ ਹੀ; ਜਨੁ ਪਾਲਤ ਹੈ ਰਿਪੁ ਦੈਤਨ ਜੈਸੇ ॥੧੦੩॥

भूमि दुखी मन मै अति ही; जनु पालत है रिपु दैतन जैसे ॥१०३॥

TOP OF PAGE

Dasam Granth