ਦਸਮ ਗਰੰਥ । दसम ग्रंथ ।

Page 244

ਦੋਹਰਾ ॥

दोहरा ॥

ਕੰਸ ਲਵਾਏ ਜਾਤ ਤਿਨਿ; ਸਕਲ ਪ੍ਰਬਲ ਦਲ ਸਾਜਿ ॥

कंस लवाए जात तिनि; सकल प्रबल दल साजि ॥

ਆਗੇ ਤੇ ਸ੍ਰਵਨਨ ਸੁਨੀ; ਬਿਧ ਕੀ ਅਸੁਭ ਅਵਾਜ ॥੩੮॥

आगे ते स्रवनन सुनी; बिध की असुभ अवाज ॥३८॥

ਨਭਿ ਬਾਨੀ ਬਾਚ ਕੰਸ ਸੋ ॥

नभि बानी बाच कंस सो ॥

ਕਬਿਤੁ ॥

कबितु ॥

ਦੁਖ ਕੋ ਹਰਿਨ ਬਿਧ, ਸਿਧਿ ਕੇ ਕਰਨ ਰੂਪ; ਮੰਗਲ ਧਰਨ ਐਸੋ ਕਹਿਯੋ ਹੈ ਉਚਾਰ ਕੈ ॥

दुख को हरिन बिध, सिधि के करन रूप; मंगल धरन ऐसो कहियो है उचार कै ॥

ਲੀਏ ਕਹਾ ਜਾਤ? ਤੇਰੋ ਕਾਲ ਹੈ ਰੇ ਮੂੜ ਮਤਿ ! ਆਠਵੋ ਗਰਭ ਯਾ ਕੋ ਤੋ ਕੋ ਡਾਰੈ ਮਾਰਿ ਹੈ ॥

लीए कहा जात? तेरो काल है रे मूड़ मति ! आठवो गरभ या को तो को डारै मारि है ॥

ਅਚਰਜ ਮਾਨ ਲੀਨੋ, ਮਨ ਮੈ ਬਿਚਾਰ ਇਹ; ਕਾਢ ਕੈ ਕ੍ਰਿਪਾਨ ਡਾਰੋ ਇਨ ਹੀ ਸੰਘਾਰਿ ਕੈ ॥

अचरज मान लीनो, मन मै बिचार इह; काढ कै क्रिपान डारो इन ही संघारि कै ॥

ਜਾਹਿੰਗੇ ਛਪਾਇ ਕੈ, ਸੁ ਜਾਨੀ ਕੰਸ ਮਨ ਮਾਹਿ; ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ ॥੩੯॥

जाहिंगे छपाइ कै, सु जानी कंस मन माहि; इहै बात भली डारो जर ही उखारि कै ॥३९॥

ਦੋਹਰਾ ॥

दोहरा ॥

ਕੰਸ ਦੋਹੂੰ ਕੇ ਬਧ ਨਮਿਤ; ਲੀਨੋ ਖੜਗ ਨਿਕਾਰਿ ॥

कंस दोहूं के बध नमित; लीनो खड़ग निकारि ॥

ਬਾਸੁਦੇਵ ਅਰੁ ਦੇਵਕੀ; ਡਰੇ ਦੋਊ ਨਰ ਨਾਰਿ ॥੪੦॥

बासुदेव अरु देवकी; डरे दोऊ नर नारि ॥४०॥

ਬਾਸੁਦੇਵ ਬਾਚ ਕੰਸ ਸੋ ॥

बासुदेव बाच कंस सो ॥

ਦੋਹਰਾ ॥

दोहरा ॥

ਬਾਸਦੇਵ ਡਰੁ ਮਾਨ ਕੈ; ਤਾ ਸੋ ਕਹੀ ਸੁਨਾਇ ॥

बासदेव डरु मान कै; ता सो कही सुनाइ ॥

ਜੋ ਯਾ ਹੀ ਤੇ ਜਨਮ ਹੈ; ਮਾਰਹੁ ਤਾਕਹੁ ਰਾਇ ! ॥੪੧॥

जो या ही ते जनम है; मारहु ताकहु राइ ! ॥४१॥

ਕੰਸ ਬਾਚ ਮਨ ਮੈ ॥

कंस बाच मन मै ॥

ਦੋਹਰਾ ॥

दोहरा ॥

ਪੁਤ੍ਰ ਹੇਤ ਕੇ ਭਾਵ ਸੌ; ਮਤਿ ਇਹ ਜਾਇ ਛਪਾਇ ॥

पुत्र हेत के भाव सौ; मति इह जाइ छपाइ ॥

ਬੰਦੀਖਾਨੈ ਦੇਉ ਇਨ; ਇਹੈ ਬਿਚਾਰੀ ਰਾਇ ॥੪੨॥

बंदीखानै देउ इन; इहै बिचारी राइ ॥४२॥


ਅਥ ਦੇਵਕੀ ਬਸੁਦੇਵ ਕੈਦ ਕੀਬੋ ॥

अथ देवकी बसुदेव कैद कीबो ॥

ਸਵੈਯਾ ॥

सवैया ॥

ਡਾਰਿ ਜੰਜੀਰ ਲਏ ਤਿਨ ਪਾਇਨ; ਪੈ ਫਿਰਿ ਕੈ ਮਥੁਰਾ ਮਹਿ ਆਯੋ ॥

डारि जंजीर लए तिन पाइन; पै फिरि कै मथुरा महि आयो ॥

ਸੋ ਸੁਨਿ ਕੈ ਸਭ ਲੋਗ ਕਥਾ; ਅਤਿ ਨਾਮ ਬੁਰੋ ਜਗ ਮੈ ਨਿਕਰਾਯੋ ॥

सो सुनि कै सभ लोग कथा; अति नाम बुरो जग मै निकरायो ॥

ਆਨਿ ਰਖੈ ਗ੍ਰਿਹ ਆਪਨ ਮੈ; ਰਖਵਾਰੀ ਕੋ ਸੇਵਕ ਲੋਗ ਬੈਠਾਯੋ ॥

आनि रखै ग्रिह आपन मै; रखवारी को सेवक लोग बैठायो ॥

ਆਨਿ ਬਡੇਨ ਕੀ ਛਾਡਿ ਦਈ; ਕੁਲ ਭੀਤਰ ਆਪਨੋ ਰਾਹ ਚਲਾਯੋ ॥੪੩॥

आनि बडेन की छाडि दई; कुल भीतर आपनो राह चलायो ॥४३॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਕਿਤਕ ਦਿਵਸ ਬੀਤੇ ਜਬੈ; ਕੰਸ ਰਾਜ ਉਤਪਾਤ ॥

कितक दिवस बीते जबै; कंस राज उतपात ॥

ਤਬੈ ਕਥਾ ਅਉਰੈ ਚਲੀ; ਕਰਮ ਰੇਖ ਕੀ ਬਾਤ ॥੪੪॥

तबै कथा अउरै चली; करम रेख की बात ॥४४॥

ਪ੍ਰਥਮ ਪੁਤ੍ਰ ਦੇਵਕੀ ਕੇ ਜਨਮ ਕਥਨੰ ॥

प्रथम पुत्र देवकी के जनम कथनं ॥

ਦੋਹਰਾ ॥

दोहरा ॥

ਪੁਤ੍ਰ ਭਇਓ ਦੇਵਕੀ ਕੈ; ਕੀਰਤਿ ਮਤ ਤਿਹ ਨਾਮੁ ॥

पुत्र भइओ देवकी कै; कीरति मत तिह नामु ॥

ਬਾਸੁਦੇਵ ਲੈ ਤਾਹਿ ਕੌ; ਗਯੋ ਕੰਸ ਕੈ ਧਾਮ ॥੪੫॥

बासुदेव लै ताहि कौ; गयो कंस कै धाम ॥४५॥

ਸਵੈਯਾ ॥

सवैया ॥

ਲੈ ਕਰਿ ਤਾਤ ਕੋ ਤਾਤ ਚਲਿਯੋ; ਜਬ ਹੀ ਨ੍ਰਿਪ ਕੈ ਦਰ ਊਪਰ ਆਇਓ ॥

लै करि तात को तात चलियो; जब ही न्रिप कै दर ऊपर आइओ ॥

ਜਾਇ ਕਹਿਯੋ ਦਰਵਾਨਨ ਸੋ; ਤਿਨ ਬੋਲਿ ਕੈ ਭੀਤਰ ਜਾਇ ਜਨਾਇਓ ॥

जाइ कहियो दरवानन सो; तिन बोलि कै भीतर जाइ जनाइओ ॥

ਕੰਸ ਕਰੀ ਕਰੁਨਾ ਸਿਸੁ ਦੇਖਿ; ਕਹਿਓ ਹਮ ਹੂੰ ਤੁਮ ਕੋ ਬਖਸਾਇਓ ॥

कंस करी करुना सिसु देखि; कहिओ हम हूं तुम को बखसाइओ ॥

ਫੇਰ ਚਲਿਓ ਗ੍ਰਿਹ ਕੋ ਬਸੁਦੇਵ; ਤਊ ਮਨ ਮੈ ਕਛੁ ਨ ਸੁਖੁ ਪਾਇਓ ॥੪੬॥

फेर चलिओ ग्रिह को बसुदेव; तऊ मन मै कछु न सुखु पाइओ ॥४६॥

ਬਸੁਦੇਵ ਬਾਚ ਮਨ ਮੈ ॥

बसुदेव बाच मन मै ॥

ਦੋਹਰਾ ॥

दोहरा ॥

ਬਾਸੁਦੇਵ ਮਨ ਆਪਨੇ; ਕੀਨੋ ਇਹੈ ਬਿਚਾਰ ॥

बासुदेव मन आपने; कीनो इहै बिचार ॥

ਕੰਸ ਮੂੜ ਦੁਰਮਤਿ ਬਡੋ; ਯਾ ਕੌ ਡਰਿ ਹੈ ਮਾਰਿ ॥੪੭॥

कंस मूड़ दुरमति बडो; या कौ डरि है मारि ॥४७॥

TOP OF PAGE

Dasam Granth