ਦਸਮ ਗਰੰਥ । दसम ग्रंथ ।

Page 243

ਕਬਿਤੁ ॥

कबितु ॥

ਬਾਸੁਦੇਵ ਆਇਓ ਰਾਜੈ ਮੰਡਲ ਬਨਾਇਓ; ਮਨਿ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ ॥

बासुदेव आइओ राजै मंडल बनाइओ; मनि महा सुख पाइओ ता को आनन निरख कै ॥

ਸੁਗੰਧਿ ਲਗਾਯੋ ਰਾਗ ਗਾਇਨਨ ਗਾਯੋ; ਤਿਸੈ ਬਹੁਤ ਦਿਵਾਯੋ ਬਰ ਲਿਆਯੋ ਜੋ ਪਰਖ ਕੈ ॥

सुगंधि लगायो राग गाइनन गायो; तिसै बहुत दिवायो बर लिआयो जो परख कै ॥

ਛਾਤੀ ਹਾਥ ਲਾਯੋ ਸੀਸ ਨਿਆਯੋ ਉਗ੍ਰਸੈਨ ਤਬੈ; ਆਦਰ ਪਠਾਯੋ ਪੂਜ ਮਨ ਮੈ ਹਰਖ ਕੈ ॥

छाती हाथ लायो सीस निआयो उग्रसैन तबै; आदर पठायो पूज मन मै हरख कै ॥

ਭਯੋ ਜਨੁ ਮੰਗਨ ਨ ਭੂਮਿ ਪਰ ਬਾਦਰ ਸੋ; ਰਾਜਾ ਉਗ੍ਰਸੈਨ ਗਯੋ ਕੰਚਨ ਬਰਖ ਕੈ ॥੨੮॥

भयो जनु मंगन न भूमि पर बादर सो; राजा उग्रसैन गयो कंचन बरख कै ॥२८॥

ਦੋਹਰਾ ॥

दोहरा ॥

ਉਗ੍ਰਸੈਨ ਤਬ ਕੰਸ ਕੋ; ਲਯੋ ਹਜੂਰਿ ਬੁਲਾਇ ॥

उग्रसैन तब कंस को; लयो हजूरि बुलाइ ॥

ਕਹਿਓ ਸਾਥ ਤੁਮ ਜਾਇ ਕੈ; ਦੇਹੁ ਭੰਡਾਰੁ ਖੁਲਾਇ ॥੨੯॥

कहिओ साथ तुम जाइ कै; देहु भंडारु खुलाइ ॥२९॥

ਅਉਰ ਸਮਗਰੀ ਅੰਨ ਕੀ; ਲੈ ਜਾ ਤਾ ਕੇ ਪਾਸਿ ॥

अउर समगरी अंन की; लै जा ता के पासि ॥

ਕਰਿ ਪ੍ਰਨਾਮੁ ਤਾ ਕੋ ਤਬੈ; ਇਉ ਕਰਿਯੋ ਅਰਦਾਸਿ ॥੩੦॥

करि प्रनामु ता को तबै; इउ करियो अरदासि ॥३०॥

ਕਾਲ ਰਾਤ੍ਰ ਕੋ ਬ੍ਯਾਹ ਹੈ; ਕੰਸਹਿ ਕਹੀ ਸੁਨਾਇ ॥

काल रात्र को ब्याह है; कंसहि कही सुनाइ ॥

ਬਾਸੁਦੇਵ ਪੁਰੋਹਿਤ ਕਹੀ; ਭਲੀ ਜੁ ਤੁਮੈ ਸੁਹਾਇ ॥੩੧॥

बासुदेव पुरोहित कही; भली जु तुमै सुहाइ ॥३१॥

ਕੰਸ ਕਹਿਓ ਕਰਿ ਜੋਰਿ ਤਬ; ਸਬੈ ਬਾਤ ਕੋ ਭੇਵ ॥

कंस कहिओ करि जोरि तब; सबै बात को भेव ॥

ਸਾਧਿ ਸਾਧਿ ਪੰਡਿਤ ਕਹਿਯੋ; ਅਸ ਮਾਨੀ ਬਸੁਦੇਵ ॥੩੨॥

साधि साधि पंडित कहियो; अस मानी बसुदेव ॥३२॥

ਸਵੈਯਾ ॥

सवैया ॥

ਰਾਤਿ ਬਿਤੀਤ ਭਈ ਅਰ ਪ੍ਰਾਤਿ; ਭਈ ਫਿਰਿ ਰਾਤਿ ਤਬੈ ਚੜਿ ਆਏ ॥

राति बितीत भई अर प्राति; भई फिरि राति तबै चड़ि आए ॥

ਛਾਡਿ ਦਏ ਹਥਿ ਫੂਲ ਹਜਾਰ ਦੋ; ਊਭੁਚ ਪ੍ਯੋਧਰ ਐਸਿ ਫਿਰਾਏ ॥

छाडि दए हथि फूल हजार दो; ऊभुच प्योधर ऐसि फिराए ॥

ਅਉਰ ਹਵਾਈ ਚਲੀ ਨਭ ਕੋ; ਉਪਮਾ ਤਿਨ ਕੀ ਕਬਿ ਸ੍ਯਾਮ ਸੁਨਾਏ ॥

अउर हवाई चली नभ को; उपमा तिन की कबि स्याम सुनाए ॥

ਦੇਖਹਿ ਕਉਤਕ ਦੇਵ ਸਬੈ; ਤਿਹ ਤੇ ਮਨੋ ਕਾਗਦ ਕੋਟਿ ਪਠਾਏ ॥੩੩॥

देखहि कउतक देव सबै; तिह ते मनो कागद कोटि पठाए ॥३३॥

ਲੈ ਬਸੁਦੇਵ ਕੋ ਅਗ੍ਰ ਪੁਰੋਹਿਤ; ਕੰਸਹਿ ਕੇ ਚਲਿ ਧਾਮ ਗਏ ਹੈ ॥

लै बसुदेव को अग्र पुरोहित; कंसहि के चलि धाम गए है ॥

ਆਗੇ ਤੇ ਨਾਰਿ ਭਈ ਇਕ ਲੇਹਿਸ; ਗਾਗਰ ਪੰਡਿਤ ਡਾਰਿ ਦਏ ਹੈ ॥

आगे ते नारि भई इक लेहिस; गागर पंडित डारि दए है ॥

ਡਾਰਿ ਦਏ ਲਡੂਆ ਗਹਿ ਝਾਟਨਿ; ਤਾ ਕੋ ਸੋਊ ਵੇ ਤੋ ਭਛ ਗਏ ਹੈ ॥

डारि दए लडूआ गहि झाटनि; ता को सोऊ वे तो भछ गए है ॥

ਜਾਦਵ ਬੰਸ ਦੁਹੂੰ ਦਿਸ ਤੇ ਸੁਨਿ; ਕੈ ਸੁ ਅਨੇਕਿਕ ਹਾਸ ਭਏ ਹੈ ॥੩੪॥

जादव बंस दुहूं दिस ते सुनि; कै सु अनेकिक हास भए है ॥३४॥

ਕਬਿਤੁ ॥

कबितु ॥

ਗਾਵਤ ਬਜਾਵਤ ਸੁ ਗਾਰਨ ਦਿਵਾਖਤ; ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ ॥

गावत बजावत सु गारन दिवाखत; आवत सुहावत है मंद मंद गावती ॥

ਕੇਹਰਿ ਸੀ ਕਟਿ, ਅਉ ਕੁਰੰਗਨ ਸੇ ਦ੍ਰਿਗ ਜਾ ਕੇ; ਗਜ ਕੈਸੀ ਚਾਲ ਮਨ ਭਾਵਤ ਸੁ ਆਵਤੀ ॥

केहरि सी कटि, अउ कुरंगन से द्रिग जा के; गज कैसी चाल मन भावत सु आवती ॥

ਮੋਤਿਨ ਕੇ ਚਉਕਿ ਕਰੇ, ਲਾਲਨ ਕੇ ਖਾਰੇ ਧਰੇ; ਬੈਠੇ ਤਬੈ ਦੋਊ ਦੂਲਹਿ ਦੁਲਹੀ ਸੁਹਾਵਤੀ ॥

मोतिन के चउकि करे, लालन के खारे धरे; बैठे तबै दोऊ दूलहि दुलही सुहावती ॥

ਬੇਦਨ ਕੀ ਧੁਨਿ ਕੀਨੀ, ਬਹੁ ਦਛਨਾ ਦਿਜਨ ਦੀਨੀ; ਲੀਨੀ ਸਾਤ ਭਾਵਰੈ ਜੋ ਭਾਵਤੇ ਸੋਭਾਵਤੀ ॥੩੫॥

बेदन की धुनि कीनी, बहु दछना दिजन दीनी; लीनी सात भावरै जो भावते सोभावती ॥३५॥

ਦੋਹਰਾ ॥

दोहरा ॥

ਰਾਤਿ ਭਏ ਬਸੁਦੇਵ ਜੂ; ਕੀਨੋ ਤਹਾ ਬਿਲਾਸ ॥

राति भए बसुदेव जू; कीनो तहा बिलास ॥

ਪ੍ਰਾਤ ਭਏ ਉਠ ਕੈ ਤਬੈ; ਗਇਓ ਸਸੁਰ ਕੇ ਪਾਸਿ ॥੩੬॥

प्रात भए उठ कै तबै; गइओ ससुर के पासि ॥३६॥

ਸਵੈਯਾ ॥

सवैया ॥

ਸਾਜ ਸਮੇਤ ਦਏ ਗਜ ਆਯੁਤ ਸੁ; ਅਉਰ ਦਏ ਤ੍ਰਿਗੁਣੀ ਰਥਨਾਰੇ ॥

साज समेत दए गज आयुत सु; अउर दए त्रिगुणी रथनारे ॥

ਲਛ ਭਟੰ ਦਸ ਲਛ ਤੁਰੰਗਮ; ਊਟ ਅਨੇਕ ਭਰੇ ਜਰ ਭਾਰੇ ॥

लछ भटं दस लछ तुरंगम; ऊट अनेक भरे जर भारे ॥

ਛਤੀਸ ਕੋਟ ਦਏ ਦਲ ਪੈਦਲ; ਸੰਗਿ ਕਿਧੋ ਤਿਨ ਕੇ ਰਖਵਾਰੇ ॥

छतीस कोट दए दल पैदल; संगि किधो तिन के रखवारे ॥

ਕੰਸ ਤਬੈ ਤਿਹ ਰਾਖਨ ਕਉ; ਮਨੋ ਆਪ ਭਏ ਰਥ ਕੇ ਹਕਵਾਰੇ ॥੩੭॥

कंस तबै तिह राखन कउ; मनो आप भए रथ के हकवारे ॥३७॥

TOP OF PAGE

Dasam Granth