ਦਸਮ ਗਰੰਥ । दसम ग्रंथ ।

Page 242

ਅਥ ਦੇਵਕੀ ਕੋ ਬਰੁ ਢੂੰਢਬੋ ਕਥਨੰ ॥

अथ देवकी को बरु ढूंढबो कथनं ॥

ਦੋਹਰਾ ॥

दोहरा ॥

ਜਬੈ ਭਈ ਵਹਿ ਕੰਨਿਕਾ; ਸੁੰਦਰ ਬਰ ਕੈ ਜੋਗੁ ॥

जबै भई वहि कंनिका; सुंदर बर कै जोगु ॥

ਰਾਜ ਕਹੀ ਬਰ ਕੇ ਨਿਮਿਤ; ਢੂੰਢਹੁ ਅਪਨਾ ਲੋਗ ॥੧੭॥

राज कही बर के निमित; ढूंढहु अपना लोग ॥१७॥

ਦੂਤ ਪਠੇ ਤਿਨ ਜਾਇ ਕੈ; ਨਿਰਖ੍ਯੋ ਹੈ ਬਸੁਦੇਵ ॥

दूत पठे तिन जाइ कै; निरख्यो है बसुदेव ॥

ਮਦਨ ਬਦਨ ਸੁਖ ਕੋ ਸਦਨੁ; ਲਖੈ ਤਤ ਕੋ ਭੇਵ ॥੧੮॥

मदन बदन सुख को सदनु; लखै तत को भेव ॥१८॥

ਕਬਿਤੁ ॥

कबितु ॥

ਦੀਨੋ ਹੈ ਤਿਲਕੁ, ਜਾਇ ਭਾਲਿ ਬਸੁਦੇਵ ਜੂ ਕੇ; ਡਾਰਿਯੋ ਨਾਰੀਏਰ ਗੋਦ ਮਾਹਿ ਦੈ ਅਸੀਸ ਕੌ ॥

दीनो है तिलकु, जाइ भालि बसुदेव जू के; डारियो नारीएर गोद माहि दै असीस कौ ॥

ਦੀਨੀ ਹੈ ਬਡਾਈ, ਪੈ ਮਿਠਾਈ ਹੂੰ ਤੇ ਮੀਠੀ ਸਭ; ਜਨ ਮਨਿ ਭਾਈ ਅਉਰ ਈਸਨ ਕੇ ਈਸ ਕੌ ॥

दीनी है बडाई, पै मिठाई हूं ते मीठी सभ; जन मनि भाई अउर ईसन के ईस कौ ॥

ਮਨ ਜੁ ਪੈ ਆਈ, ਸੋ ਤੋ ਕਹਿ ਕੈ ਸੁਨਾਈ; ਤਾ ਕੀ ਸੋਭਾ ਸਭ ਭਾਈ, ਮਨ ਮਧ ਘਰਨੀਸ ਕੋ ॥

मन जु पै आई, सो तो कहि कै सुनाई; ता की सोभा सभ भाई, मन मध घरनीस को ॥

ਸਾਰੇ ਜਗ ਗਾਈ, ਜਿਨਿ ਸੋਭਾ ਜਾ ਕੀ ਗਾਈ; ਸੋ ਤੋ ਏਕ ਲੋਕ ਕਹਾ? ਲੋਕ ਭੇਦੇ ਬੀਸ ਤੀਸ ਕੋ ॥੧੯॥

सारे जग गाई, जिनि सोभा जा की गाई; सो तो एक लोक कहा? लोक भेदे बीस तीस को ॥१९॥

ਦੋਹਰਾ ॥

दोहरा ॥

ਕੰਸ ਬਾਸਦੇਵੈ ਤਬੈ; ਜੋਰਿਓ ਬ੍ਯਾਹ ਸਮਾਜ ॥

कंस बासदेवै तबै; जोरिओ ब्याह समाज ॥

ਪ੍ਰਸੰਨ ਭਏ ਸਭ ਧਰਨਿ ਮੈ; ਬਾਜਨ ਲਾਗੇ ਬਾਜ ॥੨੦॥

प्रसंन भए सभ धरनि मै; बाजन लागे बाज ॥२०॥


ਅਥ ਦੇਵਕੀ ਕੋ ਬ੍ਯਾਹ ਕਥਨੰ ॥

अथ देवकी को ब्याह कथनं ॥

ਸਵੈਯਾ ॥

सवैया ॥

ਆਸਨਿ ਦਿਜਨ ਕੋ ਧਰ ਕੈ; ਤਰਿ ਤਾ ਕੋ ਨਵਾਇ ਲੈ ਜਾਇ ਬੈਠਾਯੋ ॥

आसनि दिजन को धर कै; तरि ता को नवाइ लै जाइ बैठायो ॥

ਕੁੰਕਮ ਕੋ ਘਸ ਕੈ ਕਰਿ ਪੁਰੋਹਿਤ; ਬੇਦਨ ਕੀ ਧੁਨਿ ਸਿਉ ਤਿਹ ਲਾਯੋ ॥

कुंकम को घस कै करि पुरोहित; बेदन की धुनि सिउ तिह लायो ॥

ਡਾਰਤ ਫੂਲ ਪੰਚਾਮ੍ਰਿਤਿ ਅਛਤ; ਮੰਗਲਚਾਰ ਭਇਓ ਮਨ ਭਾਯੋ ॥

डारत फूल पंचाम्रिति अछत; मंगलचार भइओ मन भायो ॥

ਭਾਟ ਕਲਾਵੰਤ ਅਉਰ ਗੁਨੀ ਸਭ; ਲੈ ਬਖਸੀਸ ਮਹਾ ਜਸੁ ਗਾਯੋ ॥੨੧॥

भाट कलावंत अउर गुनी सभ; लै बखसीस महा जसु गायो ॥२१॥

ਦੋਹਰਾ ॥

दोहरा ॥

ਰੀਤਿ ਬਰਾਤਿਨ ਦੁਲਹ ਕੀ; ਬਾਸੁਦੇਵ ਸਭ ਕੀਨ ॥

रीति बरातिन दुलह की; बासुदेव सभ कीन ॥

ਤਬੈ ਕਾਜ ਚਲਬੇ ਨਿਮਿਤ; ਮਥੁਰਾ ਮੈ ਮਨੁ ਦੀਨ ॥੨੨॥

तबै काज चलबे निमित; मथुरा मै मनु दीन ॥२२॥

ਬਾਸਦੇਵ ਕੋ ਆਗਮਨ; ਉਗ੍ਰਸੈਨ ਸੁਨਿ ਲੀਨ ॥

बासदेव को आगमन; उग्रसैन सुनि लीन ॥

ਚਮੂ ਸਬੈ ਚਤੁਰੰਗਨੀ; ਭੇਜਿ ਅਗਾਊ ਦੀਨ ॥੨੩॥

चमू सबै चतुरंगनी; भेजि अगाऊ दीन ॥२३॥

ਸਵੈਯਾ ॥

सवैया ॥

ਆਪਸ ਮੈ ਮਿਲਬੇ ਹਿਤ ਕਉ; ਦਲ ਸਾਜ ਚਲੇ ਧੁਜਨੀ ਪਤਿ ਐਸੇ ॥

आपस मै मिलबे हित कउ; दल साज चले धुजनी पति ऐसे ॥

ਲਾਲ ਕਰੇ ਪਟ ਪੈ ਡਰ ਕੇਸਰ; ਰੰਗ ਭਰੇ ਪ੍ਰਤਿਨਾ ਪਤਿ ਕੈਸੇ ॥

लाल करे पट पै डर केसर; रंग भरे प्रतिना पति कैसे ॥

ਰੰਚਕ ਤਾ ਛਬਿ ਢੂੰਢਿ ਲਈ ਕਬਿ; ਨੈ ਮਨ ਕੇ ਫੁਨਿ ਭੀਤਰ ਮੈ ਸੇ ॥

रंचक ता छबि ढूंढि लई कबि; नै मन के फुनि भीतर मै से ॥

ਦੇਖਨ ਕਉਤਕਿ ਬਿਆਹਹਿ ਕੋ; ਨਿਕਸੇ ਇਹੁ ਕੁੰਕੁਮ ਆਨੰਦ ਜੈਸੇ ॥੨੪॥

देखन कउतकि बिआहहि को; निकसे इहु कुंकुम आनंद जैसे ॥२४॥

ਦੋਹਰਾ ॥

दोहरा ॥

ਕੰਸ ਅਉਰ ਬਸੁਦੇਵ ਜੂ; ਆਪਸਿ ਮੈ ਮਿਲਿ ਅੰਗ ॥

कंस अउर बसुदेव जू; आपसि मै मिलि अंग ॥

ਤਬੈ ਬਹੁਰਿ ਦੇਵਨ ਲਗੇ; ਗਾਰੀ ਰੰਗਾ ਰੰਗ ॥੨੫॥

तबै बहुरि देवन लगे; गारी रंगा रंग ॥२५॥

ਸੋਰਠਾ ॥

सोरठा ॥

ਦੁੰਦਭਿ ਤਬੈ ਬਜਾਇ; ਆਏ ਜੋ ਮਥੁਰਾ ਨਿਕਟਿ ॥

दुंदभि तबै बजाइ; आए जो मथुरा निकटि ॥

ਤਾ ਛਬਿ ਕੋ ਨਿਰਖਾਇ; ਹਰਖ ਭਇਓ ਹਰਿਖਾਇ ਕੈ ॥੨੬॥

ता छबि को निरखाइ; हरख भइओ हरिखाइ कै ॥२६॥

ਸਵੈਯਾ ॥

सवैया ॥

ਆਵਤ ਕੋ ਸੁਨਿ ਕੈ ਬਸੁਦੇਵਹਿ; ਰੂਪ ਸਜੇ ਅਪੁਨੇ ਤਨਿ ਨਾਰੀ ॥

आवत को सुनि कै बसुदेवहि; रूप सजे अपुने तनि नारी ॥

ਗਾਵਤ ਗੀਤ ਬਜਾਵਤ ਤਾਲਿ; ਦਿਵਾਵਤਿ ਆਵਤ ਨਾਗਰਿ ਗਾਰੀ ॥

गावत गीत बजावत तालि; दिवावति आवत नागरि गारी ॥

ਕੋਠਨ ਪੈ ਨਿਰਖੈ ਚੜਿ ਤਾਸਨਿ; ਤਾ ਛਬਿ ਕੀ ਉਪਮਾ ਜੀਅ ਧਾਰੀ ॥

कोठन पै निरखै चड़ि तासनि; ता छबि की उपमा जीअ धारी ॥

ਬੈਠਿ ਬਿਵਾਨ ਕੁਟੰਬ ਸਮੇਤ ਸੁ; ਦੇਖਤ ਦੇਵਨ ਕੀ ਮਹਤਾਰੀ ॥੨੭॥

बैठि बिवान कुट्मब समेत सु; देखत देवन की महतारी ॥२७॥

TOP OF PAGE

Dasam Granth