ਦਸਮ ਗਰੰਥ । दसम ग्रंथ ।

Page 240

ਕ੍ਰਿਸਨਾਵਤਾਰ ॥

क्रिसनावतार ॥

ੴ ਵਾਹਿਗੁਰੂ ਜੀ ਕੀ ਫਤਿਹ ॥

ੴ वाहिगुरू जी की फतिह ॥

ਸ੍ਰੀ ਅਕਾਲ ਪੁਰਖ ਜੀ ਸਹਾਇ ॥

स्री अकाल पुरख जी सहाइ ॥


ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ ॥

अथ क्रिसनावतार इकीसमो कथनं ॥

ਚੌਪਈ ॥

चौपई ॥

ਅਬ ਬਰਣੋ ਕ੍ਰਿਸਨਾ ਅਵਤਾਰੂ ॥

अब बरणो क्रिसना अवतारू ॥

ਜੈਸ ਭਾਂਤਿ ਬਪੁ ਧਰਿਯੋ ਮੁਰਾਰੂ ॥

जैस भांति बपु धरियो मुरारू ॥

ਪਰਮ ਪਾਪ ਤੇ ਭੂਮਿ ਡਰਾਨੀ ॥

परम पाप ते भूमि डरानी ॥

ਡਗਮਗਾਤ ਬਿਧ ਤੀਰਿ ਸਿਧਾਨੀ ॥੧॥

डगमगात बिध तीरि सिधानी ॥१॥

ਬ੍ਰਹਮਾ ਗਯੋ ਛੀਰ ਨਿਧਿ ਜਹਾ ॥

ब्रहमा गयो छीर निधि जहा ॥

ਕਾਲ ਪੁਰਖ ਇਸਥਿਤ ਥੇ ਤਹਾ ॥

काल पुरख इसथित थे तहा ॥

ਕਹਿਯੋ ਬਿਸਨੁ ਕਹੁ ਨਿਕਟਿ ਬੁਲਾਈ ॥

कहियो बिसनु कहु निकटि बुलाई ॥

ਕ੍ਰਿਸਨ ਅਵਤਾਰ ਧਰਹੁ ਤੁਮ ਜਾਈ ॥੨॥

क्रिसन अवतार धरहु तुम जाई ॥२॥

ਦੋਹਰਾ ॥

दोहरा ॥

ਕਾਲ ਪੁਰਖ ਕੇ ਬਚਨ ਤੇ; ਸੰਤਨ ਹੇਤ ਸਹਾਇ ॥

काल पुरख के बचन ते; संतन हेत सहाइ ॥

ਮਥੁਰਾ ਮੰਡਲ ਕੇ ਬਿਖੈ; ਜਨਮੁ ਧਰੋ ਹਰਿ ਰਾਇ ॥੩॥

मथुरा मंडल के बिखै; जनमु धरो हरि राइ ॥३॥

ਚੌਪਈ ॥

चौपई ॥

ਜੇ ਜੇ ਕ੍ਰਿਸਨ ਚਰਿਤ੍ਰ ਦਿਖਾਏ ॥

जे जे क्रिसन चरित्र दिखाए ॥

ਦਸਮ ਬੀਚ ਸਭ ਭਾਖਿ ਸੁਨਾਏ ॥

दसम बीच सभ भाखि सुनाए ॥

ਗ੍ਯਾਰਾ ਸਹਸ ਬਾਨਵੇ ਛੰਦਾ ॥

ग्यारा सहस बानवे छंदा ॥

ਕਹੇ ਦਸਮ ਪੁਰ ਬੈਠਿ ਅਨੰਦਾ ॥੪॥

कहे दसम पुर बैठि अनंदा ॥४॥


ਅਥ ਦੇਵੀ ਜੂ ਕੀ ਉਸਤਤ ਕਥਨੰ ॥

अथ देवी जू की उसतत कथनं ॥

ਸਵੈਯਾ ॥

सवैया ॥

ਹੋਇ ਕ੍ਰਿਪਾ ਤੁਮਰੀ ਹਮ ਪੈ; ਤੁ ਸਭੈ ਸਗਨੰ ਗੁਨ ਹੀ ਧਰਿ ਹੋਂ ॥

होइ क्रिपा तुमरी हम पै; तु सभै सगनं गुन ही धरि हों ॥

ਜੀਅ ਧਾਰਿ ਬਿਚਾਰ ਤਬੈ ਬਰ ਬੁਧਿ; ਮਹਾ ਅਗਨੰ ਗੁਨ ਕੋ ਹਰਿ ਹੋਂ ॥

जीअ धारि बिचार तबै बर बुधि; महा अगनं गुन को हरि हों ॥

ਬਿਨੁ ਚੰਡਿ ! ਕ੍ਰਿਪਾ ਤੁਮਰੀ ਕਬਹੂੰ; ਮੁਖ ਤੇ ਨਹੀ ਅਛਰ ਹਉ ਕਰਿ ਹੋਂ ॥

बिनु चंडि ! क्रिपा तुमरी कबहूं; मुख ते नही अछर हउ करि हों ॥

ਤੁਮਰੋ ਕਰਿ ਨਾਮੁ ਕਿਧੋ ਤੁਲਹਾ; ਜਿਮ ਬਾਕ ਸਮੁੰਦ੍ਰ ਬਿਖੈ ਤਰਿ ਹੋਂ ॥੫॥

तुमरो करि नामु किधो तुलहा; जिम बाक समुंद्र बिखै तरि हों ॥५॥

ਦੋਹਰਾ ॥

दोहरा ॥

ਰੇ ਮਨ ! ਭਜ ਤੂੰ ਸਾਰਦਾ; ਅਨਗਨ ਗੁਨ ਹੈ ਜਾਹਿ ॥

रे मन ! भज तूं सारदा; अनगन गुन है जाहि ॥

ਰਚੌ ਗ੍ਰੰਥ ਇਹ ਭਾਗਵਤ; ਜਉ ਵੈ ਕ੍ਰਿਪਾ ਕਰਾਹਿ ॥੬॥

रचौ ग्रंथ इह भागवत; जउ वै क्रिपा कराहि ॥६॥

ਕਬਿਤੁ ॥

कबितु ॥

ਸੰਕਟ ਹਰਨ, ਸਭ ਸਿਧਿ ਕੀ ਕਰਨ ਚੰਡ; ਤਾਰਨ ਤਰਨ ਅਰੁ ਲੋਚਨ ਬਿਸਾਲ ਹੈ ॥

संकट हरन, सभ सिधि की करन चंड; तारन तरन अरु लोचन बिसाल है ॥

ਆਦਿ ਜਾ ਕੈ ਆਹਮ ਹੈ, ਅੰਤ ਕੋ ਨ ਪਾਰਾਵਾਰ; ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ ॥

आदि जा कै आहम है, अंत को न पारावार; सरनि उबारन करन प्रतिपाल है ॥

ਅਸੁਰ ਸੰਘਾਰਨ, ਅਨਿਕ ਦੁਖ ਜਾਰਨ ਸੋ; ਪਤਿਤ ਉਧਾਰਨ ਛਡਾਏ ਜਮ ਜਾਲ ਹੈ ॥

असुर संघारन, अनिक दुख जारन सो; पतित उधारन छडाए जम जाल है ॥

ਦੇਵੀ ਬਰੁ ਲਾਇਕ, ਸੁਬੁਧਿ ਹੂ ਕੀ ਦਾਇਕ ਸੁ; ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥

देवी बरु लाइक, सुबुधि हू की दाइक सु; देह बरु पाइक बनावै ग्रंथ हाल है ॥७॥

ਸਵੈਯਾ ॥

सवैया ॥

ਅਦ੍ਰ ਸੁਤਾ ਹੂੰ ਕੀ ਜੋ ਤਨਯਾ; ਮਹਿਖਾਸੁਰ ਕੀ ਮਰਤਾ ਫੁਨਿ ਜੋਊ ॥

अद्र सुता हूं की जो तनया; महिखासुर की मरता फुनि जोऊ ॥

ਇੰਦ੍ਰ ਕੋ ਰਾਜਹਿ ਕੀ ਦਵੈਯਾ; ਕਰਤਾ ਬਧ ਸੁੰਭ ਨਿਸੁੰਭਹਿ ਦੋਊ ॥

इंद्र को राजहि की दवैया; करता बध सु्मभ निसु्मभहि दोऊ ॥

ਜੋ ਜਪ ਕੈ ਇਹ ਸੇਵ ਕਰੈ; ਬਰੁ ਕੋ ਸੁ ਲਹੈ ਮਨ ਇਛਤ ਸੋਊ ॥

जो जप कै इह सेव करै; बरु को सु लहै मन इछत सोऊ ॥

ਲੋਕ ਬਿਖੈ ਉਹ ਕੀ ਸਮਤੁਲ; ਗਰੀਬ ਨਿਵਾਜ ਨ ਦੂਸਰ ਕੋਊ ॥੮॥

लोक बिखै उह की समतुल; गरीब निवाज न दूसर कोऊ ॥८॥

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ ॥

इति स्री देवी जू की उसतति समापतं ॥

TOP OF PAGE

Dasam Granth