ਦਸਮ ਗਰੰਥ । दसम ग्रंथ ।

Page 238

ਦੋਹਰਾ ॥

दोहरा ॥

ਇੰਦ੍ਰ ਮਤੀ ਹਿਤ ਅਜ ਨ੍ਰਿਪਤ; ਜਿਮ ਗ੍ਰਿਹ ਤਜ ਲੀਅ ਜੋਗ ॥

इंद्र मती हित अज न्रिपत; जिम ग्रिह तज लीअ जोग ॥

ਤਿਮ ਰਘੁਬਰ ਤਨ ਕੋ ਤਜਾ; ਸ੍ਰੀ ਜਾਨਕੀ ਬਿਯੋਗ ॥੮੫੦॥

तिम रघुबर तन को तजा; स्री जानकी बियोग ॥८५०॥

ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਧਿਆਇ ਸਮਾਪਤੰ ॥

इति स्री बचित्र नाटक रामवतारे सीता के हेत म्रित लोक से गए धिआइ समापतं ॥


ਅਥ ਤੀਨੋ ਭ੍ਰਾਤਾ ਤ੍ਰੀਅਨ ਸਹਿਤ ਮਰਬੋ ਕਥਨੰ ॥

अथ तीनो भ्राता त्रीअन सहित मरबो कथनं ॥

ਚੌਪਈ ॥

चौपई ॥

ਰਉਰ ਪਰੀ ਸਗਰੇ ਪੁਰ ਮਾਹੀ ॥

रउर परी सगरे पुर माही ॥

ਕਾਹੂੰ ਰਹੀ ਕਛੂ ਸੁਧ ਨਾਹੀ ॥

काहूं रही कछू सुध नाही ॥

ਨਰ ਨਾਰੀ ਡੋਲਤ ਦੁਖਿਆਰੇ ॥

नर नारी डोलत दुखिआरे ॥

ਜਾਨੁਕ ਗਿਰੇ ਜੂਝਿ ਜੁਝਿਆਰੇ ॥੮੫੧॥

जानुक गिरे जूझि जुझिआरे ॥८५१॥

ਸਗਰ ਨਗਰ ਮਹਿ ਪਰ ਗਈ ਰਉਰਾ ॥

सगर नगर महि पर गई रउरा ॥

ਬਯਾਕੁਲ ਗਿਰੇ ਹਸਤ ਅਰੁ ਘੋਰਾ ॥

बयाकुल गिरे हसत अरु घोरा ॥

ਨਰ ਨਾਰੀ ਮਨ ਰਹਤ ਉਦਾਸਾ ॥

नर नारी मन रहत उदासा ॥

ਕਹਾ ਰਾਮ ਕਰ ਗਏ ਤਮਾਸਾ? ॥੮੫੨॥

कहा राम कर गए तमासा? ॥८५२॥

ਭਰਥਊ ਜੋਗ ਸਾਧਨਾ ਸਾਜੀ ॥

भरथऊ जोग साधना साजी ॥

ਜੋਗ ਅਗਨ ਤਨ ਤੇ ਉਪਰਾਜੀ ॥

जोग अगन तन ते उपराजी ॥

ਬ੍ਰਹਮਰੰਧ੍ਰ ਝਟ ਦੈ ਕਰ ਫੋਰਾ ॥

ब्रहमरंध्र झट दै कर फोरा ॥

ਪ੍ਰਭ ਸੌ ਚਲਤ ਅੰਗ ਨਹੀ ਮੋਰਾ ॥੮੫੩॥

प्रभ सौ चलत अंग नही मोरा ॥८५३॥

ਸਕਲ ਜੋਗ ਕੇ ਕੀਏ ਬਿਧਾਨਾ ॥

सकल जोग के कीए बिधाना ॥

ਲਛਮਨ ਤਜੇ ਤੈਸ ਹੀ ਪ੍ਰਾਨਾ ॥

लछमन तजे तैस ही प्राना ॥

ਬ੍ਰਹਮਰੰਧ੍ਰ ਲਵ ਅਰਿ ਫੁਨ ਫੂਟਾ ॥

ब्रहमरंध्र लव अरि फुन फूटा ॥

ਪ੍ਰਭ ਚਰਨਨ ਤਰ ਪ੍ਰਾਨ ਨਿਖੂਟਾ ॥੮੫੪॥

प्रभ चरनन तर प्रान निखूटा ॥८५४॥

ਲਵ ਕੁਸ ਦੋਊ ਤਹਾਂ ਚਲ ਗਏ ॥

लव कुस दोऊ तहां चल गए ॥

ਰਘੁਬਰ ਸੀਅਹਿ ਜਰਾਵਤ ਭਏ ॥

रघुबर सीअहि जरावत भए ॥

ਅਰ ਪਿਤ ਭ੍ਰਾਤ ਤਿਹੂੰ ਕਹ ਦਹਾ ॥

अर पित भ्रात तिहूं कह दहा ॥

ਰਾਜ ਛਤ੍ਰ ਲਵ ਕੇ ਸਿਰ ਰਹਾ ॥੮੫੫॥

राज छत्र लव के सिर रहा ॥८५५॥

ਤਿਹੂੰਅਨ ਕੀ ਇਸਤ੍ਰੀ ਤਿਹ ਆਈ ॥

तिहूंअन की इसत्री तिह आई ॥

ਸੰਗਿ ਸਤੀ ਹ੍ਵੈ ਸੁਰਗ ਸਿਧਾਈ ॥

संगि सती ह्वै सुरग सिधाई ॥

ਲਵ ਸਿਰ ਧਰਾ ਰਾਜ ਕਾ ਸਾਜਾ ॥

लव सिर धरा राज का साजा ॥

ਤਿਹੂੰਅਨ ਤਿਹੂੰ ਕੁੰਟ ਕੀਅ ਰਾਜਾ ॥੮੫੬॥

तिहूंअन तिहूं कुंट कीअ राजा ॥८५६॥

ਉੱਤਰ ਦੇਸ ਆਪੁ ਕੁਸ ਲੀਆ ॥

उत्तर देस आपु कुस लीआ ॥

ਭਰਥ ਪੁੱਤ੍ਰ ਕਹ ਪੂਰਬ ਦੀਆ ॥

भरथ पुत्र कह पूरब दीआ ॥

ਦੱਛਨ ਦੀਅ ਲੱਛਨ ਕੇ ਬਾਲਾ ॥

दच्छन दीअ लच्छन के बाला ॥

ਪੱਛਮ ਸੱਤ੍ਰੁਘਨ ਸੁਤ ਬੈਠਾਲਾ ॥੮੫੭॥

पच्छम सत्रुघन सुत बैठाला ॥८५७॥

ਦੋਹਰਾ ॥

दोहरा ॥

ਰਾਮ ਕਥਾ ਜੁਗ ਜੁਗ ਅਟਲ; ਸਭ ਕੋਈ ਭਾਖਤ ਨੇਤ ॥

राम कथा जुग जुग अटल; सभ कोई भाखत नेत ॥

ਸੁਰਗ ਬਾਸ ਰਘੁਬਰ ਕਰਾ; ਸਗਰੀ ਪੁਰੀ ਸਮੇਤ ॥੮੫੮॥

सुरग बास रघुबर करा; सगरी पुरी समेत ॥८५८॥

ਇਤਿ ਰਾਮ ਭਿਰਾਤ ਤ੍ਰੀਅਨ ਸਹਿਤ ਸੁਰਗ ਗਏ ਅਰ ਸਗਰੀ ਪੁਰੀ ਸਹਿਤ ਸੁਰਗ ਗਏ ਧਿਆਇ ਸਮਾਪਤਮ ॥

इति राम भिरात त्रीअन सहित सुरग गए अर सगरी पुरी सहित सुरग गए धिआइ समापतम ॥

ਚੌਪਈ ॥

चौपई ॥

ਜੋ ਇਹ ਕਥਾ ਸੁਨੈ ਅਰੁ ਗਾਵੈ ॥

जो इह कथा सुनै अरु गावै ॥

ਦੂਖ ਪਾਪ ਤਿਹ ਨਿਕਟਿ ਨ ਆਵੈ ॥

दूख पाप तिह निकटि न आवै ॥

ਬਿਸਨ ਭਗਤਿ ਕੀ ਏ ਫਲ ਹੋਈ ॥

बिसन भगति की ए फल होई ॥

ਆਧਿ ਬਯਾਧਿ ਛ੍ਵੈ ਸਕੈ ਨ ਕੋਇ ॥੮੫੯॥

आधि बयाधि छ्वै सकै न कोइ ॥८५९॥

ਸੰਮਤ ਸੱਤ੍ਰਹ ਸਹਸ ਪਚਾਵਨ ॥

समत सत्रह सहस पचावन ॥

ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥

हाड़ वदी प्रिथमै सुख दावन ॥

ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥

त्व प्रसादि करि ग्रंथ सुधारा ॥

ਭੂਲ ਪਰੀ ਲਹੁ, ਲੇਹੁ ਸੁਧਾਰਾ ॥੮੬੦॥

भूल परी लहु, लेहु सुधारा ॥८६०॥

ਦੋਹਰਾ ॥

दोहरा ॥

ਨੇਤ੍ਰ ਤੁੰਗ ਕੇ ਚਰਨ ਤਰ; ਸਤਦ੍ਰੱਵ ਤੀਰ ਤਰੰਗ ॥

नेत्र तुंग के चरन तर; सतद्रव तीर तरंग ॥

ਸ੍ਰੀ ਭਗਵਤ ਪੂਰਨ ਕੀਯੋ; ਰਘੁਬਰ ਕਥਾ ਪ੍ਰਸੰਗ ॥੮੬੧॥

स्री भगवत पूरन कीयो; रघुबर कथा प्रसंग ॥८६१॥

TOP OF PAGE

Dasam Granth