ਦਸਮ ਗਰੰਥ । दसम ग्रंथ ।

Page 236

ਅਥ ਸੀਤਾ ਨੇ ਸਭ ਜੀਵਾਏ ਕਥਨੰ ॥

अथ सीता ने सभ जीवाए कथनं ॥

ਸੀਤਾ ਬਾਚ ਪੁਤ੍ਰਨ ਸੋ ॥

सीता बाच पुत्रन सो ॥

ਚੌਪਈ ॥

चौपई ॥

ਅਬ ਮੋ ਕਉ ਕਾਸਟ ਦੇ ਆਨਾ ॥

अब मो कउ कासट दे आना ॥

ਜਰਉ ਲਾਗਿ ਪਹਿ ਹੋਊਂ ਮਸਾਨਾ ॥

जरउ लागि पहि होऊं मसाना ॥

ਸੁਨਿ ਮੁਨਿ ਰਾਜ ਬਹੁਤ ਬਿਧਿ ਰੋਏ ॥

सुनि मुनि राज बहुत बिधि रोए ॥

ਇਨ ਬਾਲਨ ਹਮਰੇ ਸੁਖ ਖੋਏ ॥੮੨੦॥

इन बालन हमरे सुख खोए ॥८२०॥

ਜਬ ਸੀਤਾ ਤਨ ਚਹਾ ਕਿ ਕਾਢੂੰ ॥

जब सीता तन चहा कि काढूं ॥

ਜੋਗ ਅਗਨਿ ਉਪਰਾਜ ਸੁ ਛਾਡੂੰ ॥

जोग अगनि उपराज सु छाडूं ॥

ਤਬ ਇਮ ਭਈ ਗਗਨ ਤੇ ਬਾਨੀ ॥

तब इम भई गगन ते बानी ॥

ਕਹਾ ਭਈ ਸੀਤਾ ! ਤੈ ਇਯਾਨੀ? ॥੮੨੧॥

कहा भई सीता ! तै इयानी? ॥८२१॥

ਅਰੂਪਾ ਛੰਦ ॥

अरूपा छंद ॥

ਸੁਨੀ ਬਾਨੀ ॥

सुनी बानी ॥

ਸੀਆ ਰਾਨੀ ॥

सीआ रानी ॥

ਲਯੋ ਆਨੀ ॥

लयो आनी ॥

ਕਰੈ ਪਾਨੀ ॥੮੨੨॥

करै पानी ॥८२२॥

ਸੀਤਾ ਬਾਚ ਮਨ ਮੈ ॥

सीता बाच मन मै ॥

ਦੋਹਰਾ ॥

दोहरा ॥

ਜਉ ਮਨ ਬਚ ਕਰਮਨ ਸਹਿਤ; ਰਾਮ ਬਿਨਾ ਨਹੀ ਅਉਰ ॥

जउ मन बच करमन सहित; राम बिना नही अउर ॥

ਤਉ ਏ ਰਾਮ ਸਹਿਤ ਜੀਐ; ਕਹਯੋ ਸੀਆ ਤਿਹ ਠਉਰ ॥੮੨੩॥

तउ ए राम सहित जीऐ; कहयो सीआ तिह ठउर ॥८२३॥

ਅਰੂਪਾ ਛੰਦ ॥

अरूपा छंद ॥

ਸਭੈ ਜਾਗੇ ॥

सभै जागे ॥

ਭ੍ਰਮੰ ਭਾਗੇ ॥

भ्रमं भागे ॥

ਹਠੰ ਤਯਾਗੇ ॥

हठं तयागे ॥

ਪਗੰ ਲਾਗੇ ॥੮੨੪॥

पगं लागे ॥८२४॥

ਸੀਆ ਆਨੀ ॥

सीआ आनी ॥

ਜਗੰ ਰਾਨੀ ॥

जगं रानी ॥

ਧਰਮ ਧਾਨੀ ॥

धरम धानी ॥

ਸਤੀ ਮਾਨੀ ॥੮੨੫॥

सती मानी ॥८२५॥

ਮਨੰ ਭਾਈ ॥

मनं भाई ॥

ਉਰੰ ਲਾਈ ॥

उरं लाई ॥

ਸਤੀ ਜਾਨੀ ॥

सती जानी ॥

ਮਨੈ ਮਾਨੀ ॥੮੨੬॥

मनै मानी ॥८२६॥

ਦੋਹਰਾ ॥

दोहरा ॥

ਬਹੁ ਬਿਧਿ ਸੀਅਹਿ ਸਮੋਧ ਕਰਿ; ਚਲੇ ਅਜੁਧਿਆ ਦੇਸ ॥

बहु बिधि सीअहि समोध करि; चले अजुधिआ देस ॥

ਲਵ ਕੁਸ ਦੋਊ ਪੁਤ੍ਰਨਿ ਸਹਿਤ; ਸ੍ਰੀ ਰਘੁਬੀਰ ਨਰੇਸ ॥੮੨੭॥

लव कुस दोऊ पुत्रनि सहित; स्री रघुबीर नरेस ॥८२७॥

ਚੌਪਈ ॥

चौपई ॥

ਬਹੁਤੁ ਭਾਂਤਿ ਕਰ ਸਿਸਨ ਸਮੋਧਾ ॥

बहुतु भांति कर सिसन समोधा ॥

ਸੀਯ ਰਘੁਬੀਰ ਚਲੇ ਪੁਰਿ ਅਉਧਾ ॥

सीय रघुबीर चले पुरि अउधा ॥

ਅਨਿਕ ਬੇਖ ਸੇ ਸਸਤ੍ਰ ਸੁਹਾਏ ॥

अनिक बेख से ससत्र सुहाए ॥

ਜਾਨਤ ਤੀਨ ਰਾਮ ਬਨ ਆਏ ॥੮੨੮॥

जानत तीन राम बन आए ॥८२८॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰੇ ਤਿਹੂ ਭਿਰਾਤਨ ਸੈਨਾ ਸਹਿਤ ਜੀਬੋ ॥

इति स्री बचित्र नाटके रामवतारे तिहू भिरातन सैना सहित जीबो ॥

ਸੀਤਾ ਦੁਹੂ ਪੁਤ੍ਰਨ ਸਹਿਤ ਪੁਰੀ ਅਵਧ ਪ੍ਰਵੇਸ ਕਥਨੰ ॥

सीता दुहू पुत्रन सहित पुरी अवध प्रवेस कथनं ॥

ਚੌਪਈ ॥

चौपई ॥

ਤਿਹੂੰ ਮਾਤ ਕੰਠਨ ਸੋ ਲਾਏ ॥

तिहूं मात कंठन सो लाए ॥

ਦੋਊ ਪੁਤ੍ਰ ਪਾਇਨ ਲਪਟਾਏ ॥

दोऊ पुत्र पाइन लपटाए ॥

ਬਹੁਰ ਆਨਿ ਸੀਤਾ ਪਗ ਪਰੀ ॥

बहुर आनि सीता पग परी ॥

ਮਿਟ ਗਈ ਤਹੀਂ ਦੁਖਨ ਕੀ ਘਰੀ ॥੮੨੯॥

मिट गई तहीं दुखन की घरी ॥८२९॥

ਬਾਜ ਮੇਧ ਪੂਰਨ ਕੀਅ ਜੱਗਾ ॥

बाज मेध पूरन कीअ जग्गा ॥

ਕਉਸਲੇਸ ਰਘੁਬੀਰ ਅਭੱਗਾ ॥

कउसलेस रघुबीर अभग्गा ॥

ਗ੍ਰਿਹ ਸਪੂਤ ਦੋ ਪੂਤ ਸੁਹਾਏ ॥

ग्रिह सपूत दो पूत सुहाए ॥

ਦੇਸ ਬਿਦੇਸ ਜੀਤ ਗ੍ਰਹ ਆਏ ॥੮੩੦॥

देस बिदेस जीत ग्रह आए ॥८३०॥

ਜੇਤਿਕ ਕਹੇ ਸੁ ਜੱਗ ਬਿਧਾਨਾ ॥

जेतिक कहे सु जग्ग बिधाना ॥

ਬਿਧ ਪੂਰਬ ਕੀਨੇ ਤੇ ਨਾਨਾ ॥

बिध पूरब कीने ते नाना ॥

ਏਕ ਘਾਟ ਸਤ ਕੀਨੇ ਜੱਗਾ ॥

एक घाट सत कीने जग्गा ॥

ਚਟ ਪਟ ਚਕ੍ਰ ਇੰਦ੍ਰ ਉਠਿ ਭੱਗਾ ॥੮੩੧॥

चट पट चक्र इंद्र उठि भग्गा ॥८३१॥

ਰਾਜਸੁਇ ਕੀਨੇ ਦਸ ਬਾਰਾ ॥

राजसुइ कीने दस बारा ॥

ਬਾਜ ਮੇਧਿ ਇੱਕੀਸ ਪ੍ਰਕਾਰਾ ॥

बाज मेधि इक्कीस प्रकारा ॥

ਗਵਾਲੰਭ ਅਜਮੇਧ ਅਨੇਕਾ ॥

गवाल्मभ अजमेध अनेका ॥

ਭੂਮਿ ਮੱਧ ਕਰਮ ਕੀਏ ਅਨੇਕਾ ॥੮੩੨॥

भूमि मद्ध करम कीए अनेका ॥८३२॥

ਨਾਗਮੇਧ ਖਟ ਜੱਗ ਕਰਾਏ ॥

नागमेध खट जग्ग कराए ॥

ਜਉਨ ਕਰੇ ਜਨਮੇ ਜਯ ਪਾਏ ॥

जउन करे जनमे जय पाए ॥

ਅਉਰੈ ਗਨਤ ਕਹਾਂ ਲਗ ਜਾਊਂ ॥

अउरै गनत कहां लग जाऊं ॥

ਗ੍ਰੰਥ ਬਢਨ ਤੇ ਹੀਏ ਡਰਾਊਂ ॥੮੩੩॥

ग्रंथ बढन ते हीए डराऊं ॥८३३॥

ਦਸ ਸਹੰਸ੍ਰ ਦਸ ਬਰਖ ਪ੍ਰਮਾਨਾ ॥

दस सहंस्र दस बरख प्रमाना ॥

ਰਾਜ ਕਰਾ ਪੁਰ ਅਉਧ ਨਿਧਾਨਾ ॥

राज करा पुर अउध निधाना ॥

ਤਬ ਲਉ ਕਾਲ ਦਸਾ ਨੀਅਰਾਈ ॥

तब लउ काल दसा नीअराई ॥

ਰਘੁਬਰ ਸਿਰਿ ਮ੍ਰਿਤ ਡੰਕ ਬਜਾਈ ॥੮੩੪॥

रघुबर सिरि म्रित डंक बजाई ॥८३४॥

TOP OF PAGE

Dasam Granth