ਦਸਮ ਗਰੰਥ । दसम ग्रंथ । |
Page 223 ਰਾਵਨ ਰੋਸ ਭਰਯੋ ਰਨ ਮੋ; ਰਿਸ ਸੌ ਸਰ ਓਘ ਪ੍ਰਓਘ ਪ੍ਰਹਾਰੇ ॥ रावन रोस भरयो रन मो; रिस सौ सर ओघ प्रओघ प्रहारे ॥ ਭੂਮਿ ਅਕਾਸ ਦਿਸਾ ਬਿਦਿਸਾ; ਸਭ ਓਰ ਰੁਕੇ ਨਹਿ ਜਾਤ ਨਿਹਾਰੇ ॥ भूमि अकास दिसा बिदिसा; सभ ओर रुके नहि जात निहारे ॥ ਸ੍ਰੀ ਰਘੁਰਾਜ ਸਰਾਸਨ ਲੈ; ਛਿਨ ਮੌ ਛੁਭ ਕੈ ਸਰ ਪੁੰਜ ਨਿਵਾਰੇ ॥ स्री रघुराज सरासन लै; छिन मौ छुभ कै सर पुंज निवारे ॥ ਜਾਨਕ ਭਾਨ ਉਦੈ ਨਿਸ ਕਉ; ਲਖਿ ਕੈ ਸਭ ਹੀ ਤਪ ਤੇਜ ਪਧਾਰੇ ॥੬੧੩॥ जानक भान उदै निस कउ; लखि कै सभ ही तप तेज पधारे ॥६१३॥ ਰੋਸ ਭਰੇ ਰਨ ਮੋ ਰਘੁਨਾਥ; ਕਮਾਨ ਲੈ ਬਾਨ ਅਨੇਕ ਚਲਾਏ ॥ रोस भरे रन मो रघुनाथ; कमान लै बान अनेक चलाए ॥ ਬਾਜ ਗਜੀ ਗਜਰਾਜ ਘਨੇ; ਰਥ ਰਾਜ ਬਨੇ ਕਰਿ ਰੋਸ ਉਡਾਏ ॥ बाज गजी गजराज घने; रथ राज बने करि रोस उडाए ॥ ਜੇ ਦੁਖ ਦੇਹ ਕਟੇ ਸੀਅ ਕੇ ਹਿਤ; ਤੇ ਰਨ ਆਜ ਪ੍ਰਤੱਖ ਦਿਖਾਏ ॥ जे दुख देह कटे सीअ के हित; ते रन आज प्रतक्ख दिखाए ॥ ਰਾਜੀਵ ਲੋਚਨ ਰਾਮ ਕੁਮਾਰ; ਘਨੋ ਰਨ ਘਾਲ ਘਨੋ ਘਰ ਘਾਏ ॥੬੧੪॥ राजीव लोचन राम कुमार; घनो रन घाल घनो घर घाए ॥६१४॥ ਰਾਵਨ ਰੋਸ ਭਰਯੋ ਗਰਜਯੋ; ਰਨ ਮੋ ਲਹਿ ਕੈ ਸਭ ਸੈਨ ਭਜਾਨਯੋ ॥ रावन रोस भरयो गरजयो; रन मो लहि कै सभ सैन भजानयो ॥ ਆਪ ਹੀ ਹਾਕ ਹਥਿਯਾਰ ਹਠੀ; ਗਹਿ ਸ੍ਰੀ ਰਘੁਨੰਦਨ ਸੋ ਰਣ ਠਾਨਯੋ ॥ आप ही हाक हथियार हठी; गहि स्री रघुनंदन सो रण ठानयो ॥ ਚਾਬਕ ਮਾਰ ਕੁਦਾਇ ਤੁਰੰਗਨ; ਜਾਇ ਪਰਯੋ ਕਛੁ ਤ੍ਰਾਸ ਨ ਮਾਨਯੋ ॥ चाबक मार कुदाइ तुरंगन; जाइ परयो कछु त्रास न मानयो ॥ ਬਾਨਨ ਤੇ ਬਿਧੁ ਬਾਹਨ ਤੇ; ਮਨ ਮਾਰਤ ਕੋ ਰਥ ਛੋਰਿ ਸਿਧਾਨਯੋ ॥੬੧੫॥ बानन ते बिधु बाहन ते; मन मारत को रथ छोरि सिधानयो ॥६१५॥ ਸ੍ਰੀ ਰਘੁਨੰਦਨ ਕੀ ਭੁਜ ਕੇ; ਜਬ ਛੋਰ ਸਰਾਸਨ ਬਾਨ ਉਡਾਨੇ ॥ स्री रघुनंदन की भुज के; जब छोर सरासन बान उडाने ॥ ਭੂੰਮਿ ਅਕਾਸ ਪਤਾਰ ਚਹੂੰ ਚਕ; ਪੂਰ ਰਹੇ ਨਹੀ ਜਾਤ ਪਛਾਨੇ ॥ भूमि अकास पतार चहूं चक; पूर रहे नही जात पछाने ॥ ਤੋਰ ਸਨਾਹ ਸੁਬਾਹਨ ਕੇ ਤਨ; ਆਹ ਕਰੀ ਨਹੀ ਪਾਰ ਪਰਾਨੇ ॥ तोर सनाह सुबाहन के तन; आह करी नही पार पराने ॥ ਛੋਦ ਕਰੋਟਨ ਓਟਨ ਕੋਟ; ਅਟਾਨਮੋ ਜਾਨਕੀ ਬਾਨ ਪਛਾਨੇ ॥੬੧੬॥ छोद करोटन ओटन कोट; अटानमो जानकी बान पछाने ॥६१६॥ ਸ੍ਰੀ ਅਸੁਰਾਰਦਨ ਕੇ ਕਰ ਕੋ; ਜਿਨ ਏਕ ਹੀ ਬਾਨ ਬਿਖੈ ਤਨ ਚਾਖਯੋ ॥ स्री असुरारदन के कर को; जिन एक ही बान बिखै तन चाखयो ॥ ਭਾਜ ਸਰਯੋ ਨ ਭਿਰਯੋ ਹਠ ਕੈ; ਭਟ ਏਕ ਹੀ ਘਾਇ ਧਰਾ ਪਰ ਰਾਖਯੋ ॥ भाज सरयो न भिरयो हठ कै; भट एक ही घाइ धरा पर राखयो ॥ ਛੇਦ ਸਨਾਹ ਸੁਬਾਹਨ ਕੋ ਸਰ; ਓਟਨ ਕੋਟ ਕਰੋਟਨ ਨਾਖਯੋ ॥ छेद सनाह सुबाहन को सर; ओटन कोट करोटन नाखयो ॥ ਸੁਆਰ ਜੁਝਾਰ ਅਪਾਰ ਹਠੀ; ਰਨ ਹਾਰ ਗਿਰੇ ਧਰ, ਹਾਇ ਨ ਭਾਖਯੋ ॥੬੧੭॥ सुआर जुझार अपार हठी; रन हार गिरे धर, हाइ न भाखयो ॥६१७॥ ਆਨ ਅਰੇ ਸੁ ਮਰੇ ਸਭ ਹੀ ਭਟ; ਜੀਤ ਬਚੇ ਰਨ ਛਾਡਿ ਪਰਾਨੇ ॥ आन अरे सु मरे सभ ही भट; जीत बचे रन छाडि पराने ॥ ਦੇਵ ਅਦੇਵਨ ਕੇ ਜਿਤੀਯਾ ਰਨ; ਕੋਟ ਹਤੇ ਕਰ ਏਕ ਨ ਜਾਨੇ ॥ देव अदेवन के जितीया रन; कोट हते कर एक न जाने ॥ ਸ੍ਰੀ ਰਘੁਰਾਜ ਪ੍ਰਾਕ੍ਰਮ ਕੋ; ਲਖ ਤੇਜ ਸੰਬੂਹ ਸਭੈ ਭਹਰਾਨੇ ॥ स्री रघुराज प्राक्रम को; लख तेज स्मबूह सभै भहराने ॥ ਓਟਨ ਕੂਦ ਕਰੋਟਨ ਫਾਂਧ ਸੁ; ਲੰਕਹਿ ਛਾਡਿ ਬਿਲੰਕ ਸਿਧਾਨੇ ॥੬੧੮॥ ओटन कूद करोटन फांध सु; लंकहि छाडि बिलंक सिधाने ॥६१८॥ ਰਾਵਨ ਰੋਸ ਭਰਯੋ ਰਨ ਮੋ; ਗਹਿ ਬੀਸ ਹੂੰ ਬਾਹਿ ਹਥਯਾਰ ਪ੍ਰਹਾਰੇ ॥ रावन रोस भरयो रन मो; गहि बीस हूं बाहि हथयार प्रहारे ॥ ਭੂੰਮਿ ਅਕਾਸ ਦਿਸਾ ਬਿਦਿਸਾ; ਚਕਿ ਚਾਰ ਰੁਕੇ ਨਹੀ ਜਾਤ ਨਿਹਾਰੇ ॥ भूमि अकास दिसा बिदिसा; चकि चार रुके नही जात निहारे ॥ ਫੋਕਨ ਤੈ ਫਲ ਤੈ ਮੱਧ ਤੈ; ਅਧ ਤੈ ਬਧ ਕੈ ਰਣ ਮੰਡਲ ਡਾਰੇ ॥ फोकन तै फल तै मद्ध तै; अध तै बध कै रण मंडल डारे ॥ ਛੰਤ੍ਰ ਧੁਜਾ ਬਰ ਬਾਜ ਰਥੀ ਰਥ; ਕਾਟਿ ਸਭੈ ਰਘੁਰਾਜ ਉਤਾਰੇ ॥੬੧੯॥ छंत्र धुजा बर बाज रथी रथ; काटि सभै रघुराज उतारे ॥६१९॥ ਰਾਵਨ ਚਉਪ ਚਲਯੋ ਚਪ ਕੈ; ਨਿਜ ਬਾਜ ਬਿਹੀਨ ਜਬੈ ਰਥ ਜਾਨਯੋ ॥ रावन चउप चलयो चप कै; निज बाज बिहीन जबै रथ जानयो ॥ ਢਾਲ ਤ੍ਰਿਸੂਲ ਗਦਾ ਬਰਛੀ ਗਹਿ; ਸ੍ਰੀ ਰਘੁਨੰਦਨ ਸੋ ਰਨ ਠਾਨਯੋ ॥ ढाल त्रिसूल गदा बरछी गहि; स्री रघुनंदन सो रन ठानयो ॥ ਧਾਇ ਪਰਯੋ ਲਲਕਾਰ ਹਠੀ; ਕਪ ਪੁੰਜਨ ਕੋ ਕਛੁ ਤ੍ਰਾਸ ਨ ਮਾਨਯੋ ॥ धाइ परयो ललकार हठी; कप पुंजन को कछु त्रास न मानयो ॥ ਅੰਗਦ ਆਦਿ ਹਨਵੰਤ ਤੇ ਲੈ ਭਟ; ਕੋਟ ਹੁਤੇ ਕਰ ਏਕ ਨ ਜਾਨਯੋ ॥੬੨੦॥ अंगद आदि हनवंत ते लै भट; कोट हुते कर एक न जानयो ॥६२०॥ |
Dasam Granth |