ਦਸਮ ਗਰੰਥ । दसम ग्रंथ ।

Page 222

ਚੌਬੋਲਾ ਛੰਦ ॥

चौबोला छंद ॥

ਧਾਏ ਮਹਾਂ ਬੀਰ, ਸਾਧੇ ਸਿਤੰ ਤੀਰ; ਕਾਛੇ ਰਣੰ ਚੀਰ ਬਾਨਾ ਸੁਹਾਏ ॥

धाए महां बीर, साधे सितं तीर; काछे रणं चीर बाना सुहाए ॥

ਰਵਾਂ ਕਰਦ ਮਰਕਬ, ਯਲੋ ਤੇਜ ਇਮ ਸਭ; ਚੂੰ ਤੁੰਦ ਅਜਦ ਹੋਓ ਮਿਆ ਜੰਗਾਹੇ ॥

रवां करद मरकब, यलो तेज इम सभ; चूं तुंद अजद होओ मिआ जंगाहे ॥

ਭਿੜੇ ਆਇ ਈਹਾ, ਬੁਲੇ ਬੈਣ ਕੀਹਾਂ; ਕਰੇਂ ਘਾਇ ਜੀਹਾਂ ਭਿੜੇ ਭੇੜ ਭੱਜੇ ॥

भिड़े आइ ईहा, बुले बैण कीहां; करें घाइ जीहां भिड़े भेड़ भज्जे ॥

ਪੀਯੋ ਪੋਸਤਾਨੇ, ਭਛੋ ਰਾਬੜੀਨੇ; ਕਹਾਂ ਛੈਅਣੀ ਰੋਧਣੀਨੇ ਨਿਹਾਰੈਂ ॥੬੦੬॥

पीयो पोसताने, भछो राबड़ीने; कहां छैअणी रोधणीने निहारैं ॥६०६॥

ਗਾਜੇ ਮਹਾ ਸੂਰ, ਘੁਮੀ ਰਣੰ ਹੂਰ; ਭਰਮੀ ਨਭੰ ਪੂਰ ਬੇਖੰ ਅਨੂਪੰ ॥

गाजे महा सूर, घुमी रणं हूर; भरमी नभं पूर बेखं अनूपं ॥

ਵਲੇ ਵੱਲ ਸਾਈ ! ਜੀਵੀ ਜੁਗਾਂ ਤਾਈ; ਤੈਂਡੇ ਘੋਲੀ ਜਾਈ ਅਲਾਵੀਤ ਐਸੇ ॥

वले वल्ल साई ! जीवी जुगां ताई; तैंडे घोली जाई अलावीत ऐसे ॥

ਲਗੋ ਲਾਰ ਥਾਨੇ, ਬਰੋ ਰਾਜ ! ਮਾਨੇ; ਕਹੋ ਅਉਰ ਕਾਨੇ? ਹਠੀ ਛਾਡ ਥੇਸੋ ॥

लगो लार थाने, बरो राज ! माने; कहो अउर काने? हठी छाड थेसो ॥

ਬਰੋ ਆਨ ਮੋ ਕੋ, ਭਜੋ ਆਨ ਤੋ ਕੋ; ਚਲੋ ਦੇਵ ਲੋਕੋ ਤਜੋ ਬੇਗ ਲੰਕਾ ॥੬੦੭॥

बरो आन मो को, भजो आन तो को; चलो देव लोको तजो बेग लंका ॥६०७॥

ਸ੍ਵੈਯਾ ॥

स्वैया ॥

ਅਨੰਤਤੁਕਾ ॥

अनंततुका ॥

ਰੋਸ ਭਰਯੋ ਤਜ ਹੋਸ ਨਿਸਾਚਰ; ਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ ॥

रोस भरयो तज होस निसाचर; स्री रघुराज को घाइ प्रहारे ॥

ਜੋਸ ਬਡੋ ਕਰ ਕਉਸਲਿਸੰ; ਅਧ ਬੀਚ ਹੀ ਤੇ ਸਰ ਕਾਟ ਉਤਾਰੇ ॥

जोस बडो कर कउसलिसं; अध बीच ही ते सर काट उतारे ॥

ਫੇਰ ਬਡੋ ਕਰ ਰੋਸ ਦਿਵਾਰਦਨ; ਧਾਇ ਪਰੈਂ ਕਪਿ ਪੁੰਜ ਸੰਘਾਰੈ ॥

फेर बडो कर रोस दिवारदन; धाइ परैं कपि पुंज संघारै ॥

ਪੱਟਸ ਲੋਹ ਹਥੀ ਪਰ ਸੰਗੜੀਏ; ਜੰਬੁਵੇ ਜਮਦਾੜ ਚਲਾਵੈ ॥੬੦੮॥

पट्टस लोह हथी पर संगड़ीए; ज्मबुवे जमदाड़ चलावै ॥६०८॥

ਚੌਬੋਲਾ ਸ੍ਵੈਯਾ ॥

चौबोला स्वैया ॥

ਸ੍ਰੀ ਰਘੁਰਾਜ ਸਰਾਸਨ ਲੈ; ਰਿਸ ਠਾਟ ਘਨੀ ਰਨ ਬਾਨ ਪ੍ਰਹਾਰੇ ॥

स्री रघुराज सरासन लै; रिस ठाट घनी रन बान प्रहारे ॥

ਬੀਰਨ ਮਾਰ ਦੁਸਾਰ ਗਏ; ਸਰ ਅੰਬਰ ਤੇ ਬਰਸੇ ਜਨ ਓਰੇ ॥

बीरन मार दुसार गए; सर अ्मबर ते बरसे जन ओरे ॥

ਬਾਜ ਗਜੀ ਰਥ ਸਾਜ ਗਿਰੇ ਧਰ; ਪਤ੍ਰ ਅਨੇਕ ਸੁ ਕਉਨ ਗਨਾਵੈ ॥

बाज गजी रथ साज गिरे धर; पत्र अनेक सु कउन गनावै ॥

ਫਾਗਨ ਪਉਨ ਪ੍ਰਚੰਡ ਬਹੇ; ਬਨ ਪੱਤ੍ਰਨ ਤੇ ਜਨ ਪੱਤ੍ਰ ਉਡਾਨੇ ॥੬੦੯॥

फागन पउन प्रचंड बहे; बन पत्रन ते जन पत्र उडाने ॥६०९॥

ਸ੍ਵੈਯਾ ਛੰਦ ॥

स्वैया छंद ॥

ਰੋਸ ਭਰਯੋ ਰਨ ਮੌ ਰਘੁਨਾਥ; ਸੁ ਰਾਵਨ ਕੋ ਬਹੁ ਬਾਨ ਪ੍ਰਹਾਰੇ ॥

रोस भरयो रन मौ रघुनाथ; सु रावन को बहु बान प्रहारे ॥

ਸ੍ਰੋਣਨ ਨੈਕ ਲਗਯੋ ਤਿਨ ਕੇ; ਤਨ ਫੋਰ ਜਿਰੈ ਤਨ ਪਾਰ ਪਧਾਰੇ ॥

स्रोणन नैक लगयो तिन के; तन फोर जिरै तन पार पधारे ॥

ਬਾਜ ਗਜੀ ਰਥ ਰਾਜ ਰਥੀ; ਰਣ ਭੂਮਿ ਗਿਰੇ ਇਹ ਭਾਂਤਿ ਸੰਘਾਰੇ ॥

बाज गजी रथ राज रथी; रण भूमि गिरे इह भांति संघारे ॥

ਜਾਨੋ ਬਸੰਤ ਕੇ ਅੰਤ ਸਮੈ; ਕਦਲੀ ਦਲ ਪਉਨ ਪ੍ਰਚੰਡ ਉਖਾਰੇ ॥੬੧੦॥

जानो बसंत के अंत समै; कदली दल पउन प्रचंड उखारे ॥६१०॥

ਧਾਇ ਪਰੇ ਕਰ ਕੋਪ ਬਨੇਚਰ; ਹੈ ਤਿਨ ਕੇ ਜੀਅ ਰੋਸ ਜਗਯੋ ॥

धाइ परे कर कोप बनेचर; है तिन के जीअ रोस जगयो ॥

ਕਿਲਕਾਰ ਪੁਕਾਰ ਪਰੇ ਚਹੂੰ ਘਾਰਣ; ਛਾਡਿ ਹਠੀ ਨਹਿ ਏਕ ਭਗਯੋ ॥

किलकार पुकार परे चहूं घारण; छाडि हठी नहि एक भगयो ॥

ਗਹਿ ਬਾਨ ਕਮਾਨ ਗਦਾ ਬਰਛੀ; ਉਤ ਤੇ ਦਲ ਰਾਵਨ ਕੋ ਉਮਗਯੋ ॥

गहि बान कमान गदा बरछी; उत ते दल रावन को उमगयो ॥

ਭਟ ਜੂਝਿ ਅਰੂਝਿ ਗਿਰੇ ਧਰਣੀ; ਦਿਜਰਾਜ ਭ੍ਰਮਯੋ ਸਿਵ ਧਯਾਨ ਡਿਗਯੋ ॥੬੧੧॥

भट जूझि अरूझि गिरे धरणी; दिजराज भ्रमयो सिव धयान डिगयो ॥६११॥

ਜੂਝਿ ਅਰੂਝਿ ਗਿਰੇ ਭਟਵਾ ਤਨ; ਘਾਇਨ ਘਾਇ ਘਨੇ ਭਿਭਰਾਨੇ ॥

जूझि अरूझि गिरे भटवा तन; घाइन घाइ घने भिभराने ॥

ਜੰਬੁਕ ਗਿੱਧ ਪਿਸਾਚ ਨਿਸਾਚਰ; ਫੂਲ ਫਿਰੇ ਰਨ ਮੌ ਰਹਸਾਨੇ ॥

ज्मबुक गिद्ध पिसाच निसाचर; फूल फिरे रन मौ रहसाने ॥

ਕਾਂਪ ਉਠੀ ਸੁ ਦਿਸਾ ਬਿਦਿਸਾ; ਦਿਗਪਾਲਨ ਫੇਰ ਪ੍ਰਲੈ ਅਨੁਮਾਨੇ ॥

कांप उठी सु दिसा बिदिसा; दिगपालन फेर प्रलै अनुमाने ॥

ਭੂਮਿ ਅਕਾਸ ਉਦਾਸ ਭਏ; ਗਨ ਦੇਵ ਅਦੇਵ ਭ੍ਰਮੇ ਭਹਰਾਨੇ ॥੬੧੨॥

भूमि अकास उदास भए; गन देव अदेव भ्रमे भहराने ॥६१२॥

TOP OF PAGE

Dasam Granth