ਦਸਮ ਗਰੰਥ । दसम ग्रंथ ।

Page 204

ਦਲ ਜੋਰ ਕੋਰ ਕਰੋਰ ਲੈ; ਬਡ ਘੋਰ ਤੋਰ ਸਭੈ ਚਲੇ ॥

दल जोर कोर करोर लै; बड घोर तोर सभै चले ॥

ਰਾਮਚੰਦ੍ਰ ਸੁਗ੍ਰੀਵ ਲਛਮਨ; ਅਉਰ ਸੂਰ ਭਲੇ ਭਲੇ ॥

रामचंद्र सुग्रीव लछमन; अउर सूर भले भले ॥

ਜਾਮਵੰਤ ਸੁਖੈਨ ਨੀਲ; ਹਣਵੰਤ ਅੰਗਦ ਕੇਸਰੀ ॥

जामवंत सुखैन नील; हणवंत अंगद केसरी ॥

ਕਪਿ ਪੂਤ ਜੂਥ ਪਜੂਥ ਲੈ; ਉਮਡੇ ਚਹੂੰ ਦਿਸ ਕੈ ਝਰੀ ॥੩੬੭॥

कपि पूत जूथ पजूथ लै; उमडे चहूं दिस कै झरी ॥३६७॥

ਪਾਟਿ ਬਾਰਿਧ ਰਾਜ ਕਉ ਕਰਿ; ਬਾਟਿ ਲਾਂਘ ਗਏ ਜਬੈ ॥

पाटि बारिध राज कउ करि; बाटि लांघ गए जबै ॥

ਦੂਤ ਦਈਤਨ ਕੇ ਹੁਤੇ; ਤਬ ਦਉਰ ਰਾਵਨ ਪੈ ਗਏ ॥

दूत दईतन के हुते; तब दउर रावन पै गए ॥

ਰਨ ਸਾਜ ਬਾਜ ਸਭੈ ਕਰੋ; ਇਕ ਬੇਨਤੀ ਮਨ ਮਾਨੀਐ ॥

रन साज बाज सभै करो; इक बेनती मन मानीऐ ॥

ਗੜ ਲੰਕ ਬੰਕ ਸੰਭਾਰੀਐ; ਰਘੁਬੀਰ ਆਗਮ ਜਾਨੀਐ ॥੩੬੮॥

गड़ लंक बंक स्मभारीऐ; रघुबीर आगम जानीऐ ॥३६८॥

ਧੂਮ੍ਰ ਅੱਛ ਸੁ ਜਾਂਬਮਾਲ; ਬੁਲਾਇ ਵੀਰ ਪਠੈ ਦਏ ॥

धूम्र अच्छ सु जांबमाल; बुलाइ वीर पठै दए ॥

ਸੋਰ ਕੋਰ ਕ੍ਰੋਰ ਕੈ; ਜਹਾਂ ਰਾਮ ਥੇ ਤਹਾਂ ਜਾਤ ਭੇ ॥

सोर कोर क्रोर कै; जहां राम थे तहां जात भे ॥

ਰੋਸ ਕੈ ਹਨਵੰਤ ਥਾ; ਪਗ ਰੋਪ ਪਾਵ ਪ੍ਰਹਾਰੀਯੰ ॥

रोस कै हनवंत था; पग रोप पाव प्रहारीयं ॥

ਜੂਝਿ ਭੂਮਿ ਗਿਰਯੋ ਬਲੀ; ਸੁਰ ਲੋਕ ਮਾਂਝਿ ਬਿਹਾਰੀਯੰ ॥੩੬੯॥

जूझि भूमि गिरयो बली; सुर लोक मांझि बिहारीयं ॥३६९॥

ਜਾਂਬਮਾਲ ਭਿਰੇ ਕਛੂ; ਪੁਨ ਮਾਰਿ ਐਸੇ ਈ ਕੈ ਲਏ ॥

जांबमाल भिरे कछू; पुन मारि ऐसे ई कै लए ॥

ਭਾਜ ਕੀਨ ਪ੍ਰਵੇਸ ਲੰਕ; ਸੰਦੇਸ ਰਾਵਨ ਸੋ ਦਏ ॥

भाज कीन प्रवेस लंक; संदेस रावन सो दए ॥

ਧੂਮਰਾਛ ਸੁ ਜਾਂਬਮਾਲ; ਦੁਹਹੂੰ ਰਾਘਵ ਜੂ ਹਰਿਓ ॥

धूमराछ सु जांबमाल; दुहहूं राघव जू हरिओ ॥

ਹੈ ਕਛੂ ਪ੍ਰਭੁ ਕੇ ਹੀਏ; ਸੁਭ ਮੰਤ੍ਰ ਆਵਤ, ਸੋ ਕਰੋ ॥੩੭੦॥

है कछू प्रभु के हीए; सुभ मंत्र आवत, सो करो ॥३७०॥

ਪੇਖ ਤੀਰ ਅਕੰਪਨੈ; ਦਲ ਸੰਗਿ ਦੈ ਸੁ ਪਠੈ ਦਯੋ ॥

पेख तीर अक्मपनै; दल संगि दै सु पठै दयो ॥

ਭਾਂਤਿ ਭਾਂਤਿ ਬਜੇ ਬਜੰਤ੍ਰ; ਨਿਨੱਦ ਸੱਦ ਪੁਰੀ ਭਯੋ ॥

भांति भांति बजे बजंत्र; निनद्द सद्द पुरी भयो ॥

ਸੁਰ ਰਾਇ ਆਦਿ ਪ੍ਰਹਸਤ ਤੇ; ਇਹ ਭਾਂਤਿ ਮੰਤ੍ਰ ਬਿਚਾਰਿਯੋ ॥

सुर राइ आदि प्रहसत ते; इह भांति मंत्र बिचारियो ॥

ਸੀਅ ਦੇ ਮਿਲੋ ਰਘੁਰਾਜ ਕੋ; ਕਸ ਰੋਸ ਰਾਵ ! ਸੰਭਾਰਿਯੋ? ॥੩੭੧॥

सीअ दे मिलो रघुराज को; कस रोस राव ! स्मभारियो? ॥३७१॥

ਛਪਯ ਛੰਦ ॥

छपय छंद ॥

ਝਲ ਹਲੰਤ ਤਰਵਾਰ; ਬਜਤ ਬਾਜੰਤ੍ਰ ਮਹਾ ਧੁਨ ॥

झल हलंत तरवार; बजत बाजंत्र महा धुन ॥

ਖੜ ਹੜੰਤ ਖਹ ਖੋਲ; ਧਯਾਨ ਤਜਿ ਪਰਤ ਚਵਧ ਮੁਨ ॥

खड़ हड़ंत खह खोल; धयान तजि परत चवध मुन ॥

ਇੱਕ ਇੱਕ ਲੈ ਚਲੈ; ਇੱਕ ਤਨ ਇੱਕ ਅਰੁੱਝੈ ॥

इक्क इक्क लै चलै; इक्क तन इक्क अरुझै ॥

ਅੰਧ ਧੁੰਧ ਪਰ ਗਈ; ਹੱਥਿ ਅਰ ਮੁੱਖ ਨ ਸੁੱਝੈ ॥

अंध धुंध पर गई; हत्थि अर मुक्ख न सुझै ॥

ਸੁਮੁਹੇ ਸੂਰ ਸਾਵੰਤ ਸਭ; ਫਉਜ ਰਾਜ ਅੰਗਦ ਸਮਰ ॥

सुमुहे सूर सावंत सभ; फउज राज अंगद समर ॥

ਜੈ ਸੱਦ ਨਿਨੱਦ ਬਿਹੱਦ ਹੂਅ; ਧਨੁ ਜੰਪਤ ਸੁਰਪੁਰ ਅਮਰ ॥੩੭੨॥

जै सद्द निनद्द बिहद्द हूअ; धनु ज्मपत सुरपुर अमर ॥३७२॥

ਇਤ ਅੰਗਦ ਯੁਵਰਾਜ; ਦੁਤੀਅ ਦਿਸ ਬੀਰ ਅਕੰਪਨ ॥

इत अंगद युवराज; दुतीअ दिस बीर अक्मपन ॥

ਕਰਤ ਬ੍ਰਿਸਟ ਸਰ ਧਾਰ; ਤਜਤ ਨਹੀ ਨੈਕ ਅਯੋਧਨ ॥

करत ब्रिसट सर धार; तजत नही नैक अयोधन ॥

ਹੱਥ ਬੱਥ ਮਿਲ ਗਈ; ਲੁੱਥ ਬਿੱਥਰੀ ਅਹਾੜੰ ॥

हत्थ बत्थ मिल गई; लुत्थ बित्थरी अहाड़ं ॥

ਘੁੱਮੇ ਘਾਇ ਅਘਾਇ; ਬੀਰ ਬੰਕੜੇ ਬਬਾੜੰ ॥

घुमे घाइ अघाइ; बीर बंकड़े बबाड़ं ॥

ਪਿੱਖਤ ਬੈਠ ਬਿਬਾਣ ਬਰ; ਧੰਨ ਧੰਨ ਜੰਪਤ ਅਮਰ ॥

पिक्खत बैठ बिबाण बर; धंन धंन ज्मपत अमर ॥

ਭਵ ਭੂਤ ਭਵਿੱਖਯ ਭਵਾਨ ਮੋ; ਅਬ ਲਗ ਲਖਯੋ ਨ ਅਸ ਸਮਰ ॥੩੭੩॥

भव भूत भविक्खय भवान मो; अब लग लखयो न अस समर ॥३७३॥

ਕਹੂੰ ਮੁੰਡ ਪਿਖੀਅਹ ਕਹੂੰ; ਭਕ ਰੁੰਡ ਪਰੇ ਧਰ ॥

कहूं मुंड पिखीअह कहूं; भक रुंड परे धर ॥

ਕਿਤਹੀ ਜਾਂਘ ਤਰਫੰਤ ਕਹੂੰ; ਉਛਰੰਤ ਸੁ ਛਬ ਕਰ ॥

कितही जांघ तरफंत कहूं; उछरंत सु छब कर ॥

ਭਰਤ ਪੱਤ੍ਰ ਖੇਚਰੰ ਕਹੂੰ; ਚਾਵੰਡ ਚਿਕਾਰੈਂ ॥

भरत पत्र खेचरं कहूं; चावंड चिकारैं ॥

ਕਿਲਕਤ ਕਤਹ ਮਸਾਨ ਕਹੂੰ; ਭੈਰਵ ਭਭਕਾਰੈਂ ॥

किलकत कतह मसान कहूं; भैरव भभकारैं ॥

ਇਹ ਭਾਂਤਿ ਬਿਜੈ ਕਪਿ ਕੀ ਭਈ; ਹਣਯੋ ਅਸੁਰ ਰਾਵਣ ਤਣਾ ॥

इह भांति बिजै कपि की भई; हणयो असुर रावण तणा ॥

ਭੈ ਦੱਗ ਅਦੱਗ ਭੱਗੇ ਹਠੀ; ਗਹਿ ਗਹਿ ਕਰ ਦਾਂਤਨ ਤ੍ਰਿਣਾ ॥੩੭੪॥

भै दग्ग अदग्ग भग्गे हठी; गहि गहि कर दांतन त्रिणा ॥३७४॥

TOP OF PAGE

Dasam Granth