ਦਸਮ ਗਰੰਥ । दसम ग्रंथ । |
Page 203 ਲਘੁ ਬੀਰ ਉਠਾਇ ਸੁ ਅੰਕ ਭਰੇ ॥ लघु बीर उठाइ सु अंक भरे ॥ ਮੁਖ ਪੋਛ ਤਬੈ ਬਚਨਾ ਉਚਰੇ ॥ मुख पोछ तबै बचना उचरे ॥ ਕਸ ਅਧੀਰ ਪਰੇ ਪ੍ਰਭ ਧੀਰ ਧਰੋ ॥ कस अधीर परे प्रभ धीर धरो ॥ ਸੀਅ ਜਾਇ ਕਹਾ? ਤਿਹ ਸੋਧ ਕਰੋ ॥੩੫੭॥ सीअ जाइ कहा? तिह सोध करो ॥३५७॥ ਉਠ ਠਾਂਢਿ ਭਏ ਫਿਰਿ ਭੂਮ ਗਿਰੇ ॥ उठ ठांढि भए फिरि भूम गिरे ॥ ਪਹਰੇਕਕ ਲਉ ਫਿਰ ਪ੍ਰਾਨ ਫਿਰੇ ॥ पहरेकक लउ फिर प्रान फिरे ॥ ਤਨ ਚੇਤ ਸੁਚੇਤ ਉਠੇ ਹਰਿ ਯੌਂ ॥ तन चेत सुचेत उठे हरि यौं ॥ ਰਣ ਮੰਡਲ ਮੱਧਿ ਗਿਰਯੋ ਭਟ ਜਯੋਂ ॥੩੫੮॥ रण मंडल मद्धि गिरयो भट जयों ॥३५८॥ ਛਹੂੰ ਓਰ ਪੁਕਾਰ ਬਕਾਰ ਥਕੇ ॥ छहूं ओर पुकार बकार थके ॥ ਲਘੁ ਭ੍ਰਾਤ ਬਹੁ ਭਾਂਤਿ ਝਥੇ ॥ लघु भ्रात बहु भांति झथे ॥ ਉਠ ਕੈ ਪੁਨ ਪ੍ਰਾਤ ਇਸਨਾਨ ਗਏ ॥ उठ कै पुन प्रात इसनान गए ॥ ਜਲ ਜੰਤ ਸਭੈ ਜਰਿ ਛਾਰਿ ਭਏ ॥੩੫੯॥ जल जंत सभै जरि छारि भए ॥३५९॥ ਬਿਰਹੀ ਜਿਹ ਓਰ ਸੁ ਦਿਸਟ ਧਰੈ ॥ बिरही जिह ओर सु दिसट धरै ॥ ਫਲ ਫੂਲ ਪਲਾਸ ਅਕਾਸ ਜਰੈ ॥ फल फूल पलास अकास जरै ॥ ਕਰ ਸੌ ਧਰ ਜਉਨ ਛੁਅੰਤ ਭਈ ॥ कर सौ धर जउन छुअंत भई ॥ ਕਚ ਬਾਸਨ ਜਯੋਂ ਪਕ ਫੂਟ ਗਈ ॥੩੬੦॥ कच बासन जयों पक फूट गई ॥३६०॥ ਜਿਹ ਭੂਮ ਥਲੀ ਪਰ ਰਾਮ ਫਿਰੇ ॥ जिह भूम थली पर राम फिरे ॥ ਦਵ ਜਯੋਂ ਜਲ ਪਾਤ ਪਲਾਸ ਗਿਰੇ ॥ दव जयों जल पात पलास गिरे ॥ ਟੁਟ ਆਸੂ ਆਰਣ ਨੈਨ ਝਰੀ ॥ टुट आसू आरण नैन झरी ॥ ਮਨੋ ਤਾਤ ਤਵਾ ਪਰ ਬੂੰਦ ਪਰੀ ॥੩੬੧॥ मनो तात तवा पर बूंद परी ॥३६१॥ ਤਨ ਰਾਘਵ ਭੇਟ ਸਮੀਰ ਜਰੀ ॥ तन राघव भेट समीर जरी ॥ ਤਜ ਧੀਰ ਸਰੋਵਰ ਸਾਂਝ ਦੁਰੀ ॥ तज धीर सरोवर सांझ दुरी ॥ ਨਹਿ ਤੱਤ੍ਰ ਥਲੀ ਸਤ ਪੱਤ੍ਰ ਰਹੇ ॥ नहि तत्र थली सत पत्र रहे ॥ ਜਲ ਜੰਤ ਪਰਤ੍ਰਿਨ ਪਤ੍ਰ ਦਹੇ ॥੩੬੨॥ जल जंत परत्रिन पत्र दहे ॥३६२॥ ਇਤ ਢੂੰਢ ਬਨੇ ਰਘੁਨਾਥ ਫਿਰੇ ॥ इत ढूंढ बने रघुनाथ फिरे ॥ ਉਤ ਰਾਵਨ ਆਨ ਜਟਾਯੁ ਘਿਰੇ ॥ उत रावन आन जटायु घिरे ॥ ਰਣ ਛੋਰ ਹਠੀ ਪਗ ਦੁਐ ਨ ਭਜਯੋ ॥ रण छोर हठी पग दुऐ न भजयो ॥ ਉਡ ਪੱਛ ਗਏ, ਪੈ ਨ ਪੱਛ ਤਜਯੋ ॥੩੬੩॥ उड पच्छ गए, पै न पच्छ तजयो ॥३६३॥ ਗੀਤਾ ਮਾਲਤੀ ਛੰਦ ॥ गीता मालती छंद ॥ ਪਛਰਾਜ ! ਰਾਵਨ ਮਾਰਿ ਕੈ; ਰਘੁਰਾਜ ਸੀਤਹਿ ਲੈ ਗਯੋ ॥ पछराज ! रावन मारि कै; रघुराज सीतहि लै गयो ॥ ਨਭਿ ਓਰ ਖੋਰ ਨਿਹਾਰ ਕੈ; ਸੁ ਜਟਾਉ ਸੀਅ ਸੰਦੇਸ ਦਯੋ ॥ नभि ओर खोर निहार कै; सु जटाउ सीअ संदेस दयो ॥ ਤਬ ਜਾਨ ਰਾਮ ਗਏ ਬਲੀ; ਸੀਅ ਸੱਤ ਰਾਵਨ ਹੀ ਹਰੀ ॥ तब जान राम गए बली; सीअ सत्त रावन ही हरी ॥ ਹਨਵੰਤ ਮਾਰਗ ਮੋ ਮਿਲੇ; ਤਬ ਮਿੱਤ੍ਰਤਾ ਤਾ ਸੋਂ ਕਰੀ ॥੩੬੪॥ हनवंत मारग मो मिले; तब मित्रता ता सों करी ॥३६४॥ ਤਿਨ ਆਨ ਸ੍ਰੀ ਰਘੁਰਾਜ ਕੇ; ਕਪਿਰਾਜ ਪਾਇਨ ਡਾਰਯੋ ॥ तिन आन स्री रघुराज के; कपिराज पाइन डारयो ॥ ਤਿਨ ਬੈਠ ਗੈਠ ਇਕੈਠ ਹ੍ਵੈ; ਇਹ ਭਾਂਤਿ ਮੰਤ੍ਰ ਬਿਚਾਰਯੋ ॥ तिन बैठ गैठ इकैठ ह्वै; इह भांति मंत्र बिचारयो ॥ ਕਪਿ ਬੀਰ ਧੀਰ ਸਧੀਰ ਕੇ; ਭਟ ਮੰਤ੍ਰ ਬੀਰ ਬਿਚਾਰ ਕੈ ॥ कपि बीर धीर सधीर के; भट मंत्र बीर बिचार कै ॥ ਅਪਨਾਇ ਸੁਗ੍ਰਿਵ ਕਉ ਚਲੁ; ਕਪਿਰਾਜ ਬਾਲ ਸੰਘਾਰ ਕੈ ॥੩੬੫॥ अपनाइ सुग्रिव कउ चलु; कपिराज बाल संघार कै ॥३६५॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਲ ਬਧਹ ਧਿਆਇ ਸਮਾਪਤਮ ॥੮॥ इति स्री बचित्र नाटक ग्रंथे बाल बधह धिआइ समापतम ॥८॥ ਅਥ ਹਨੂਮਾਨ ਸੋਧ ਕੋ ਪਠੈਬੋ ॥ अथ हनूमान सोध को पठैबो ॥ ਗੀਤਾ ਮਾਲਤੀ ਛੰਦ ॥ गीता मालती छंद ॥ ਦਲ ਬਾਂਟ ਚਾਰ ਦਿਸਾ ਪਠਯੋ; ਹਨਵੰਤ ਲੰਕ ਪਠੈ ਦਏ ॥ दल बांट चार दिसा पठयो; हनवंत लंक पठै दए ॥ ਲੈ ਮੁਦ੍ਰਕਾ ਲਖ ਬਾਰਿਧੈ; ਜਹੱ ਸੀ ਹੁਤੀ ਤਹ ਜਾਤ ਭੇ ॥ लै मुद्रका लख बारिधै; जह सी हुती तह जात भे ॥ ਪੁਰ ਜਾਰਿ ਅੱਛ ਕੁਮਾਰ ਛੈ; ਬਨ ਟਾਰਿ ਕੈ ਫਿਰ ਆਇਯੋ ॥ पुर जारि अच्छ कुमार छै; बन टारि कै फिर आइयो ॥ ਕ੍ਰਿਤ ਚਾਰ ਜੋ ਅਮਰਾਰਿ ਕੋ; ਸਭ ਰਾਮ ਤੀਰ ਜਤਾਇਯੋ ॥੩੬੬॥ क्रित चार जो अमरारि को; सभ राम तीर जताइयो ॥३६६॥ |
Dasam Granth |