ਦਸਮ ਗਰੰਥ । दसम ग्रंथ ।

Page 197

ਭਰਥ ਬਾਚ ਰਾਮ ਪ੍ਰਤਿ ॥

भरथ बाच राम प्रति ॥

ਕੰਠ ਅਭੂਖਨ ਛੰਦ ॥

कंठ अभूखन छंद ॥

ਜਾਉ ਕਹਾ? ਪਗ ਭੇਟ ਕਹਉ ਤੁਹ ॥

जाउ कहा? पग भेट कहउ तुह ॥

ਲਾਜ ਨ ਲਾਗਤ? ਰਾਮ ! ਕਹੋ ਮੁਹ ॥

लाज न लागत? राम ! कहो मुह ॥

ਮੈ ਅਤਿ ਦੀਨ ਮਲੀਨ ਬਿਨਾ ਗਤ ॥

मै अति दीन मलीन बिना गत ॥

ਰਾਖ ਲੈ ਰਾਜ ਬਿਖੈ ਚਰਨਾਮ੍ਰਿਤ ॥੨੮੭॥

राख लै राज बिखै चरनाम्रित ॥२८७॥

ਚੱਛ ਬਿਹੀਨ ਸੁੱਪਛ ਜਿਮੰ ਕਰ ॥

चछ बिहीन सुप्पछ जिमं कर ॥

ਤਿਉ ਪ੍ਰਭ ਤੀਰ ਗਿਰਯੋ ਪਗ ਭਰਥਰ ॥

तिउ प्रभ तीर गिरयो पग भरथर ॥

ਅੰਕ ਰਹੇ ਗਹ ਰਾਮ ਤਿਸੈ ਤਬ ॥

अंक रहे गह राम तिसै तब ॥

ਰੋਇ ਮਿਲੇ ਲਛਨਾਦਿ ਭੱਯਾ ਸਭ ॥੨੮੮॥

रोइ मिले लछनादि भया सभ ॥२८८॥

ਪਾਨਿ ਪੀਆਇ ਜਗਾਇ ਸੁ ਬੀਰਹ ॥

पानि पीआइ जगाइ सु बीरह ॥

ਫੇਰਿ ਕਹਯੋ ਹਸ ਸ੍ਰੀ ਰਘੁਬੀਰਹ ॥

फेरि कहयो हस स्री रघुबीरह ॥

ਤ੍ਰਿਯੋਦਸ ਬਰਖ ਗਏ ਫਿਰਿ ਐਹੈ ॥

त्रियोदस बरख गए फिरि ऐहै ॥

ਜਾਹੁ ਹਮੈ ਕਛੁ ਕਾਜ ਕਿਵੈਹੈ ॥੨੮੯॥

जाहु हमै कछु काज किवैहै ॥२८९॥

ਚੀਨ ਗਏ ਚਤੁਰਾ ਚਿਤ ਮੋ ਸਭ ॥

चीन गए चतुरा चित मो सभ ॥

ਸ੍ਰੀ ਰਘੁਬੀਰ ਕਹੀ ਅਸ ਕੈ ਜਬ ॥

स्री रघुबीर कही अस कै जब ॥

ਮਾਤ ਸਮੋਧ ਸੁ ਪਾਵਰਿ ਲੀਨੀ ॥

मात समोध सु पावरि लीनी ॥

ਅਉਰ ਬਸੇ ਪੁਰ ਅਉਧ ਨ ਚੀਨੀ ॥੨੯੦॥

अउर बसे पुर अउध न चीनी ॥२९०॥

ਸੀਸ ਜਟਾਨ ਕੋ ਜੂਟ ਧਰੇ ਬਰ ॥

सीस जटान को जूट धरे बर ॥

ਰਾਜ ਸਮਾਜ ਦੀਯੋ ਪਊਵਾ ਪਰ ॥

राज समाज दीयो पऊवा पर ॥

ਰਾਜ ਕਰੇ ਦਿਨੁ ਹੋਤ ਉਜਿਆਰੈ ॥

राज करे दिनु होत उजिआरै ॥

ਰੈਨਿ ਭਏ ਰਘੁਰਾਜ ਸੰਭਾਰੈ ॥੨੯੧॥

रैनि भए रघुराज स्मभारै ॥२९१॥

ਜੱਜਰ ਭਯੋ ਝੁਰ ਝੰਝਰ ਜਿਉ ਤਨ ॥

जजर भयो झुर झंझर जिउ तन ॥

ਰਾਖਤ ਸ੍ਰੀ ਰਘੁਰਾਜ ਬਿਖੈ ਮਨ ॥

राखत स्री रघुराज बिखै मन ॥

ਬੈਰਿਨ ਕੇ ਰਨ ਬਿੰਦ ਨਿਕੰਦਤ ॥

बैरिन के रन बिंद निकंदत ॥

ਭਾਖਤ ਕੰਠਿ ਅਭੂਖਨ ਛੰਦਤ ॥੨੯੨॥

भाखत कंठि अभूखन छंदत ॥२९२॥

ਝੂਲਾ ਛੰਦ ॥

झूला छंद ॥

ਇਤੈ ਰਾਮ ਰਾਜੰ ॥

इतै राम राजं ॥

ਕਰੈ ਦੇਵ ਕਾਜੰ ॥

करै देव काजं ॥

ਧਰੋ ਬਾਨ ਪਾਨੰ ॥

धरो बान पानं ॥

ਭਰੈ ਬੀਰ ਮਾਨੰ ॥੨੯੩॥

भरै बीर मानं ॥२९३॥

ਜਹਾਂ ਸਾਲ ਭਾਰੇ ॥

जहां साल भारे ॥

ਦ੍ਰੁਮੰ ਤਾਲ ਨਯਾਰੇ ॥

द्रुमं ताल नयारे ॥

ਛੁਏ ਸੁਰਗ ਲੋਕੰ ॥

छुए सुरग लोकं ॥

ਹਰੈ ਜਾਤ ਸੋਕੰ ॥੨੯੪॥

हरै जात सोकं ॥२९४॥

ਤਹਾਂ ਰਾਮ ਪੈਠੇ ॥

तहां राम पैठे ॥

ਮਹਾਂਬੀਰ ਐਠੇ ॥

महांबीर ऐठे ॥

ਲੀਏ ਸੰਗਿ ਸੀਤਾ ॥

लीए संगि सीता ॥

ਮਹਾਂ ਸੁਭ੍ਰ ਗੀਤਾ ॥੨੯੫॥

महां सुभ्र गीता ॥२९५॥

ਬਿਧੁੰ ਬਾਕ ਬੈਣੀ ॥

बिधुं बाक बैणी ॥

ਮ੍ਰਿਗੀ ਰਾਜ ਨੈਣੀ ॥

म्रिगी राज नैणी ॥

ਕਟੰ ਛੀਨ ਦੇ ਸੀ ॥

कटं छीन दे सी ॥

ਪਰੀ ਪਦਮਨੀ ਸੀ ॥੨੯੬॥

परी पदमनी सी ॥२९६॥

ਝੂਲਨਾ ਛੰਦ ॥

झूलना छंद ॥

ਚੜੈ ਪਾਨ ਬਾਨੀ, ਧਰੇ ਸਾਨ ਮਾਨੋ; ਚਛਾ ਬਾਨ ਸੋਹੈ ਦੋਊ ਰਾਮ ਰਾਨੀ ॥

चड़ै पान बानी, धरे सान मानो; चछा बान सोहै दोऊ राम रानी ॥

ਫਿਰੈ ਖਿਆਲ ਸੋ ਏਕ ਹਵਾਲ ਸੇਤੀ; ਛੁਟੇ ਇੰਦ੍ਰ ਸੇਤੀ ਮਨੋ ਇੰਦ੍ਰ ਧਾਨੀ ॥

फिरै खिआल सो एक हवाल सेती; छुटे इंद्र सेती मनो इंद्र धानी ॥

ਮਨੋ ਨਾਗ ਬਾਂਕੇ ਲਜੀ ਆਬ ਫਾਂਕੈ; ਰੰਗੇ ਰੰਗ ਸੁਹਾਬ ਸੌ ਰਾਮ ਬਾਰੇ ॥

मनो नाग बांके लजी आब फांकै; रंगे रंग सुहाब सौ राम बारे ॥

ਮ੍ਰਿਗਾ ਦੇਖਿ ਮੋਹੇ ਲਖੇ ਮੀਨ ਰੋਹੇ; ਜਿਨੈ ਨੈਕ ਚੀਨੇ ਤਿਨੋ ਪ੍ਰਾਨ ਵਾਰੇ ॥੨੯੭॥

म्रिगा देखि मोहे लखे मीन रोहे; जिनै नैक चीने तिनो प्रान वारे ॥२९७॥

ਸੁਨੇ ਕੂਕ ਕੇ ਕੋਕਲਾ ਕੋਪ ਕੀਨੇ; ਮੁਖੰ ਦੇਖ ਕੈ ਚੰਦ ਦਾਰੇਰ ਖਾਈ ॥

सुने कूक के कोकला कोप कीने; मुखं देख कै चंद दारेर खाई ॥

ਲਖੇ ਨੈਨ ਬਾਂਕੇ ਮਨੈ ਮੀਨ ਮੋਹੈ; ਲਖੇ ਜਾਤ ਕੇ ਸੂਰ ਕੀ ਜੋਤਿ ਛਾਈ ॥

लखे नैन बांके मनै मीन मोहै; लखे जात के सूर की जोति छाई ॥

ਮਨੋ ਫੂਲ ਫੂਲੇ ਲਗੇ ਨੈਨ ਝੂਲੇ, ਲਖੇ ਲੋਗ ਭੂਲੇ ਬਨੇ ਜੋਰ ਐਸੇ ॥

मनो फूल फूले लगे नैन झूले, लखे लोग भूले बने जोर ऐसे ॥

ਲਖੇ ਨੈਨ ਥਾਰੇ ਬਿਧੇ ਰਾਮ ਪਿਆਰੇ; ਰੰਗੇ ਰੰਗ ਸਾਰਾਬ ਸੁਹਾਬ ਜੈਸੇ ॥੨੯੮॥

लखे नैन थारे बिधे राम पिआरे; रंगे रंग साराब सुहाब जैसे ॥२९८॥

ਰੰਗੇ ਰੰਗ ਰਾਤੇ, ਮਯੰ ਮੱਤ ਮਾਤੇ; ਮਕਬੂਲਿ ਗੁੱਲਾਬ ਕੇ ਫੂਲ ਸੋਹੈਂ ॥

रंगे रंग राते, मयं मत माते; मकबूलि गुलाब के फूल सोहैं ॥

ਨਰਗਸ ਨੇ ਦੇਖ ਕੈ ਨਾਕ ਐਂਠਾ; ਮ੍ਰਿਗੀਰਾਜ ਕੇ ਦੇਖਤੈਂ ਮਾਨ ਮੋਹੈਂ ॥

नरगस ने देख कै नाक ऐंठा; म्रिगीराज के देखतैं मान मोहैं ॥

ਸਬੋ ਰੋਜ ਸਰਾਬ ਨੇ ਸੋਰ ਲਾਇਆ; ਪ੍ਰਜਾ ਆਮ ਜਾਹਾਨ ਕੇ ਪੇਖ ਵਾਰੇ ॥

सबो रोज सराब ने सोर लाइआ; प्रजा आम जाहान के पेख वारे ॥

ਭਵਾ ਤਾਨ ਕਮਾਨ ਕੀ ਭਾਂਤ ਪਿਆਰੀਨਿ; ਕਮਾਨ ਹੀ ਨੈਨ ਕੇ ਬਾਨ ਮਾਰੇ ॥੨੯੯॥

भवा तान कमान की भांत पिआरीनि; कमान ही नैन के बान मारे ॥२९९॥

TOP OF PAGE

Dasam Granth