ਦਸਮ ਗਰੰਥ । दसम ग्रंथ ।

Page 188

ਹਾਕੇ ਬਾਜ ਬੀਰ ਹੈਂ, ਤੁਫੰਗ ਕੈਸੇ ਤੀਰ ਹੈਂ; ਕਿ ਅੰਜਨੀ ਕੇ ਧੀਰ ਹੈਂ, ਕਿ ਧੁਜਾ ਸੇ ਫਹਰਤ ਹੈਂ ॥

हाके बाज बीर हैं, तुफंग कैसे तीर हैं; कि अंजनी के धीर हैं, कि धुजा से फहरत हैं ॥

ਲਹਰੈਂ ਅਨੰਗ ਕੀ, ਤਰੰਗ ਜੈਸੇ ਗੰਗ ਕੀ; ਅਨੰਗ ਕੈਸੇ ਅੰਗ ਜਯੋਂ, ਨ ਕਹੂੰ ਠਹਰਤ ਹੈਂ ॥੧੭੧॥

लहरैं अनंग की, तरंग जैसे गंग की; अनंग कैसे अंग जयों, न कहूं ठहरत हैं ॥१७१॥

ਨਿਸਾ ਨਿਸਨਾਥਿ ਜਾਨੈ, ਦਿਨ ਦਿਨਪਤਿ ਮਾਨੈ; ਭਿੱਛਕਨ ਦਾਤਾ ਕੈ ਪ੍ਰਮਾਨੇ ਮਹਾਂ ਦਾਨ ਹੈਂ ॥

निसा निसनाथि जानै, दिन दिनपति मानै; भिच्छकन दाता कै प्रमाने महां दान हैं ॥

ਅਉਖਧੀ ਕੇ ਰੋਗਨ, ਅਨੰਤ ਰੂਪ ਜੋਗਨ; ਸਮੀਪ ਕੈ ਬਿਯੋਗਨ, ਮਹੇਸ ਮਹਾ ਮਾਨ ਹੈਂ ॥

अउखधी के रोगन, अनंत रूप जोगन; समीप कै बियोगन, महेस महा मान हैं ॥

ਸੱਤ੍ਰੈ ਖੱਗ ਖਯਾਤਾ, ਸਿਸ ਰੂਪਨ ਕੇ ਮਾਤਾ; ਮਹਾਂ ਗਯਾਨੀ ਗਯਾਨ ਗਯਾਤਾ, ਕੈ ਬਿਧਾਤਾ ਕੈ ਸਮਾਨ ਹੈਂ ॥

सत्रै खग खयाता, सिस रूपन के माता; महां गयानी गयान गयाता, कै बिधाता कै समान हैं ॥

ਗਨਨ ਗਨੇਸ ਮਾਨੈ, ਸੁਰਨ ਸੁਰੇਸ ਜਾਨੈ; ਜੈਸੇ ਪੇਖੈ ਤੈਸੇ ਈ ਲਖੇ ਬਿਰਾਜਮਾਨ ਹੈਂ ॥੧੭੨॥

गनन गनेस मानै, सुरन सुरेस जानै; जैसे पेखै तैसे ई लखे बिराजमान हैं ॥१७२॥

ਸੁਧਾ ਸੌ ਸੁਧਾਰੇ ਰੂਪ, ਸੋਭਤ ਉਜਿਯਾਰੇ ਕਿਧੌ; ਸਾਚੇ ਬੀਚ ਢਾਰੇ, ਮਹਾ ਸੋਭਾ ਕੈ ਸੁਧਾਰ ਕੈ ॥

सुधा सौ सुधारे रूप, सोभत उजियारे किधौ; साचे बीच ढारे, महा सोभा कै सुधार कै ॥

ਕਿਧੌ ਮਹਾ ਮੋਹਨੀ ਕੇ ਮੋਹਬੇ ਨਮਿੱਤ ਬੀਰ; ਬਿਧਨਾ ਬਨਾਏ ਮਹਾਂ ਬਿਧ ਸੋ ਬਿਚਾਰ ਕੈ ॥

किधौ महा मोहनी के मोहबे नमित्त बीर; बिधना बनाए महां बिध सो बिचार कै ॥

ਕਿਧੌ ਦੇਵ ਦੈਤਨ ਬਿਬਾਦ ਛਾਡ ਬਡੇ ਚਿਰ; ਮਥ ਕੈ ਸਮੁੰਦ੍ਰ ਛੀਰ ਲੀਨੇ ਹੈ ਨਿਕਾਰ ਕੈ ॥

किधौ देव दैतन बिबाद छाड बडे चिर; मथ कै समुंद्र छीर लीने है निकार कै ॥

ਕਿਧੌ ਬਿਸ੍ਵਨਾਥ ਜੂ ਬਨਾਏ ਨਿਜ ਪੇਖਬੇ ਕਉ; ਅਉਰ ਨ ਸਕਤ ਐਸੀ ਸੂਰਤੈ ਸੁਧਾਰ ਕੈ ॥੧੭੩॥

किधौ बिस्वनाथ जू बनाए निज पेखबे कउ; अउर न सकत ऐसी सूरतै सुधार कै ॥१७३॥

ਸੀਮ ਤਜਿ ਆਪਨੀ, ਬਿਰਾਨੇ ਦੇਸ ਲਾਂਘ ਲਾਂਘ; ਰਾਜਾ ਮਿਥਲੇਸ ਕੇ ਪਹੂਚੇ ਦੇਸ ਆਨ ਕੈ ॥

सीम तजि आपनी, बिराने देस लांघ लांघ; राजा मिथलेस के पहूचे देस आन कै ॥

ਤੁਰਹੀ ਅਨੰਤ ਬਾਜੈ, ਦੁੰਦਭੀ ਅਪਾਰ ਗਾਜੈ; ਭਾਂਤਿ ਭਾਂਤਿ ਬਾਜਨ ਬਜਾਏ ਜੋਰ ਜਾਨ ਕੈ ॥

तुरही अनंत बाजै, दुंदभी अपार गाजै; भांति भांति बाजन बजाए जोर जान कै ॥

ਆਗੈ ਆਨਿ ਤੀਨੈ ਨ੍ਰਿਪ ਕੰਠ ਲਾਇ ਲੀਨੇ ਰੀਤ; ਰੂੜ ਸਭੈ ਕੀਨੇ ਬੈਠੇ ਬੇਦ ਕੈ ਬਿਧਾਨ ਕੈ ॥

आगै आनि तीनै न्रिप कंठ लाइ लीने रीत; रूड़ सभै कीने बैठे बेद कै बिधान कै ॥

ਬਰਿਖਯੋ ਧਨ ਕੀ ਧਾਰ, ਪਾਇਯਤ ਨ ਪਾਰਾਵਾਰ; ਭਿੱਛਕ ਭਏ ਨ੍ਰਿਪਾਰ, ਐਸੇ ਪਾਇ ਦਾਨ ਕੈ ॥੧੭੪॥

बरिखयो धन की धार, पाइयत न पारावार; भिच्छक भए न्रिपार, ऐसे पाइ दान कै ॥१७४॥

ਬਾਨੇ ਫਹਰਾਨੇ ਘਹਰਾਨੇ ਦੁੰਦਭ ਅਰਰਾਨੇ; ਜਨਕ ਪੁਰੀ ਕੌ ਨੀਅਰਾਨੇ ਬੀਰ ਜਾਇ ਕੈ ॥

बाने फहराने घहराने दुंदभ अरराने; जनक पुरी कौ नीअराने बीर जाइ कै ॥

ਕਹੂੰ ਚਉਰ ਢਾਰੈ, ਕਹੂੰ ਚਾਰਣ ਉਚਾਰੈ; ਕਹੂੰ ਭਾਟ ਜੁ ਪੁਕਾਰੈ ਛੰਦ ਸੁੰਦਰ ਬਨਾਇ ਕੈ ॥

कहूं चउर ढारै, कहूं चारण उचारै; कहूं भाट जु पुकारै छंद सुंदर बनाइ कै ॥

ਕਹੂੰ ਬੀਨ ਬਾਜੈ, ਕੋਊ ਬਾਸੁਰੀ ਮ੍ਰਿਦੰਗ ਸਾਜੈ; ਦੇਖੇ ਕਾਮ ਲਾਜੈ, ਰਹੇ ਭਿੱਛਕ ਅਘਾਇ ਕੈ ॥

कहूं बीन बाजै, कोऊ बासुरी म्रिदंग साजै; देखे काम लाजै, रहे भिच्छक अघाइ कै ॥

ਰੰਕ ਤੇ ਸੁ ਰਾਜਾ ਭਏ, ਆਸਿਖ ਅਸੇਖ ਦਏ; ਮਾਂਗਤ ਨ ਭਏ ਫੇਰ, ਐਸੋ ਦਾਨ ਪਾਇ ਕੈ ॥੧੭੫॥

रंक ते सु राजा भए, आसिख असेख दए; मांगत न भए फेर, ऐसो दान पाइ कै ॥१७५॥

ਆਨ ਕੈ ਜਨਕ ਲੀਨੋ ਕੰਠ ਸੋ ਲਗਾਇ ਤਿਹੂੰ; ਆਦਰ ਦੁਰੰਤ ਕੈ ਅਨੰਤ ਭਾਂਤਿ ਲਏ ਹੈਂ ॥

आन कै जनक लीनो कंठ सो लगाइ तिहूं; आदर दुरंत कै अनंत भांति लए हैं ॥

ਬੇਦ ਕੇ ਬਿਧਾਨ ਕੈ ਕੈ ਬਯਾਸ ਤੇ ਬਧਾਈ ਬੇਦ; ਏਕ ਏਕ ਬਿਪ੍ਰ ਕਉ ਬਿਸੇਖ ਸ੍ਵਰਨ ਦਏ ਹੈਂ ॥

बेद के बिधान कै कै बयास ते बधाई बेद; एक एक बिप्र कउ बिसेख स्वरन दए हैं ॥

ਰਾਜਕੁਆਰ ਸਭੈ ਪਹਿਰਾਇ ਸਿਰਪਾਇਨ ਤੇ; ਮੋਤੀਮਾਨ ਕਰਕੇ ਬਰਖ ਮੇਘ ਗਏ ਹੈਂ ॥

राजकुआर सभै पहिराइ सिरपाइन ते; मोतीमान करके बरख मेघ गए हैं ॥

ਦੰਤੀ ਸ੍ਵੇਤ ਦੀਨੇ ਕੇਤੇ ਸਿੰਧਲੀ ਤੁਰੇ ਨਵੀਨੇ; ਰਾਜਾ ਕੇ ਕੁਮਾਰ ਤੀਨੋ ਬਯਾਹ ਕੈ ਪਠਏ ਹੈਂ ॥੧੭੬॥

दंती स्वेत दीने केते सिंधली तुरे नवीने; राजा के कुमार तीनो बयाह कै पठए हैं ॥१७६॥

ਦੋਧਕ ਛੰਦ ॥

दोधक छंद ॥

ਬਿਯਾਹ ਸੁਤਾ ਨ੍ਰਿਪ ਕੀ ਨ੍ਰਿਪਬਾਲੰ ॥

बियाह सुता न्रिप की न्रिपबालं ॥

ਮਾਂਗ ਬਿਦਾ ਮੁਖਿ ਲੀਨ ਉਤਾਲੰ ॥

मांग बिदा मुखि लीन उतालं ॥

ਸਾਜਨ ਬਾਜ ਚਲੇ ਗਜ ਸੰਜੁਤ ॥

साजन बाज चले गज संजुत ॥

ਏਸਨਏਸ ਨਰੇਸਨ ਕੇ ਜੁਤ ॥੧੭੭॥

एसनएस नरेसन के जुत ॥१७७॥

TOP OF PAGE

Dasam Granth