ਦਸਮ ਗਰੰਥ । दसम ग्रंथ ।

Page 187

ਬਾਜਤ ਜੰਗ ਮੁਚੰਗ ਅਪਾਰੰ ॥

बाजत जंग मुचंग अपारं ॥

ਢੋਲ ਮ੍ਰਿਦੰਗ ਸੁਰੰਗ ਸੁਧਾਰੰ ॥

ढोल म्रिदंग सुरंग सुधारं ॥

ਗਾਵਤ ਗੀਤ ਚੰਚਲਾ ਨਾਰੀ ॥

गावत गीत चंचला नारी ॥

ਨੈਨ ਨਚਾਇ ਬਜਾਵਤ ਤਾਰੀ ॥੧੬੧॥

नैन नचाइ बजावत तारी ॥१६१॥

ਭਿੱਛਕਨ ਹਵਸ ਨ ਧਨ ਕੀ ਰਹੀ ॥

भिच्छकन हवस न धन की रही ॥

ਦਾਨ ਸ੍ਵਰਨ ਸਰਤਾ ਹੁਇ ਬਹੀ ॥

दान स्वरन सरता हुइ बही ॥

ਏਕ ਬਾਤ ਮਾਗਨ ਕੱਉ ਆਵੈ ॥

एक बात मागन कउ आवै ॥

ਬੀਸਕ ਬਾਤ ਘਰੈ ਲੈ ਜਾਵੈ ॥੧੬੨॥

बीसक बात घरै लै जावै ॥१६२॥

ਬਨਿ ਬਨਿ ਚਲਤ ਭਏ ਰਘੁਨੰਦਨ ॥

बनि बनि चलत भए रघुनंदन ॥

ਫੂਲੇ ਪੁਹਪ ਬਸੰਤ ਜਾਨੁ ਬਨ ॥

फूले पुहप बसंत जानु बन ॥

ਸੋਭਤ ਕੇਸਰ ਅੰਗਿ ਡਰਾਯੋ ॥

सोभत केसर अंगि डरायो ॥

ਆਨੰਦ ਹੀਏ ਉਛਰ ਜਨ ਆਯੋ ॥੧੬੩॥

आनंद हीए उछर जन आयो ॥१६३॥

ਸਾਜਤ ਭਏ ਅਮਿਤ ਚਤੁਰੰਗਾ ॥

साजत भए अमित चतुरंगा ॥

ਉਮਡ ਚਲਤ ਜਿਹ ਬਿਧਿ ਕਰਿ ਗੰਗਾ ॥

उमड चलत जिह बिधि करि गंगा ॥

ਭਲ ਭਲ ਕੁਅਰ ਚੜੇ ਸਜ ਸੈਨਾ ॥

भल भल कुअर चड़े सज सैना ॥

ਕੋਟਕ ਚੜੇ ਸੂਰ ਜਨੁ ਗੈਨਾ ॥੧੬੪॥

कोटक चड़े सूर जनु गैना ॥१६४॥

ਭਰਥ ਸਹਿਤ ਸੋਭਤ ਸਭ ਭ੍ਰਾਤਾ ॥

भरथ सहित सोभत सभ भ्राता ॥

ਕਹਿ ਨ ਪਰਤ ਮੁਖ ਤੇ ਕਛੁ ਬਾਤਾ ॥

कहि न परत मुख ते कछु बाता ॥

ਮਾਤਨ ਮਨ ਸੁੰਦਰ ਸੁਤ ਮੋਹੈਂ ॥

मातन मन सुंदर सुत मोहैं ॥

ਜਨੁ ਦਿਤ ਗ੍ਰਹ ਰਵਿ ਸਸ ਦੋਊ ਸੋਹੈਂ ॥੧੬੫॥

जनु दित ग्रह रवि सस दोऊ सोहैं ॥१६५॥

ਇਹ ਬਿਧ ਕੈ ਸਜ ਸੁੱਧ ਬਰਾਤਾ ॥

इह बिध कै सज सुध बराता ॥

ਕਛੁ ਨ ਪਰਤ ਕਹਿ ਤਿਨ ਕੀ ਬਾਤਾ ॥

कछु न परत कहि तिन की बाता ॥

ਬਾਢਤ ਕਹਤ ਗ੍ਰੰਥ ਬਾਤਨ ਕਰ ॥

बाढत कहत ग्रंथ बातन कर ॥

ਬਿਦਾ ਹੋਨ ਸਿਸ ਚਲੇ ਤਾਤ ਘਰ ॥੧੬੬॥

बिदा होन सिस चले तात घर ॥१६६॥

ਆਇ ਪਿਤਾ ਕਹੁ ਕੀਨ ਪ੍ਰਨਾਮਾ ॥

आइ पिता कहु कीन प्रनामा ॥

ਜੋਰਿ ਪਾਨ ਠਾਢੇ ਬਨਿ ਧਾਮਾ ॥

जोरि पान ठाढे बनि धामा ॥

ਨਿਰਖਿ ਪੁਤ੍ਰ ਆਨੰਦ ਮਨ ਭਰੇ ॥

निरखि पुत्र आनंद मन भरे ॥

ਦਾਨ ਬਹੁਤ ਬਿੱਪਨ ਕਹ ਕਰੇ ॥੧੬੭॥

दान बहुत बिप्पन कह करे ॥१६७॥

ਤਾਤ ਮਾਤ ਲੈ ਕੰਠਿ ਲਗਾਏ ॥

तात मात लै कंठि लगाए ॥

ਜਨ ਦੁਇ ਰਤਨ ਨਿਰਧਨੀ ਪਾਏ ॥

जन दुइ रतन निरधनी पाए ॥

ਬਿਦਾ ਮਾਂਗ ਜਬ ਗਏ ਰਾਮ ਘਰ ॥

बिदा मांग जब गए राम घर ॥

ਸੀਸ ਰਹੇ ਧਰਿ ਚਰਨ ਕਮਲ ਪਰ ॥੧੬੮॥

सीस रहे धरि चरन कमल पर ॥१६८॥

ਕਬਿੱਤ ॥

कबित्त ॥

ਰਾਮ ਬਿਦਾ ਕਰੇ, ਸਿਰ ਚੂਮਯੋ ਪਾਨ ਪੀਠ ਧਰੇ; ਆਨੰਦ ਸੋ ਭਰੇ, ਲੈ ਤੰਬੋਰ ਆਗੇ ਧਰੇ ਹੈਂ ॥

राम बिदा करे, सिर चूमयो पान पीठ धरे; आनंद सो भरे, लै त्मबोर आगे धरे हैं ॥

ਦੁੰਦਭੀ ਬਜਾਇ, ਤੀਨੋ ਭਾਈ ਯੌ ਚਲਤ ਭਏ; ਮਾਨੋ ਸੂਰ ਚੰਦ ਕੋਟਿ, ਆਨ ਅਵਤਰੇ ਹੈਂ ॥

दुंदभी बजाइ, तीनो भाई यौ चलत भए; मानो सूर चंद कोटि, आन अवतरे हैं ॥

ਕੇਸਰ ਸੋ ਭੀਜੇ ਪਟ, ਸੋਭਾ ਦੇਤ ਐਸੀ ਭਾਂਤ; ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈਂ ॥

केसर सो भीजे पट, सोभा देत ऐसी भांत; मानो रूप राग के सुहाग भाग भरे हैं ॥

ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ; ਕਾਮਜੂ ਨੇ ਕੋਟਿਕ ਕਲਿਯੋਰਾ ਕੈਧੌ ਕਰੇ ਹੈਂ ॥੧੬੯॥

राजा अवधेस के कुमार ऐसे सोभा देत; कामजू ने कोटिक कलियोरा कैधौ करे हैं ॥१६९॥

ਕਬਿੱਤ ॥

कबित ॥

ਅਉਧ ਤੇ ਨਿਸਰ ਚਲੇ, ਲੀਨੇ ਸੰਗਿ ਸੂਰ ਭਲੇ; ਰਨ ਤੇ ਨ ਟਲੇ ਪਲੇ, ਸੋਭਾ ਹੂੰ ਕੇ ਧਾਮ ਕੇ ॥

अउध ते निसर चले, लीने संगि सूर भले; रन ते न टले पले, सोभा हूं के धाम के ॥

ਸੁੰਦਰ ਕੁਮਾਰ, ਉਰ ਹਾਰ ਸੋਭਤ ਅਪਾਰ; ਤੀਨੋ ਲੋਗ ਮੱਧ ਕੀ ਮੁਹੱਯਾ ਸਭ ਬਾਮ ਕੇ ॥

सुंदर कुमार, उर हार सोभत अपार; तीनो लोग मध की मुहया सभ बाम के ॥

ਦੁਰਜਨ ਦਲੱਯਾ, ਤੀਨੋ ਲੋਕ ਕੇ ਜਿਤੱਯਾ; ਤੀਨੋ ਰਾਮ ਜੂ ਕੇ ਭੱਯਾ, ਹੈਂ ਚਹੱਯਾ ਹਰ ਨਾਮ ਕੇ ॥

दुरजन दलया, तीनो लोक के जित्या; तीनो राम जू के भया, हैं चह्या हर नाम के ॥

ਬੁੱਧ ਕੇ ਉਦਾਰ ਹੈਂ, ਸਿੰਗਾਰ ਅਵਤਾਰ; ਦਾਨ ਸੀਲ ਕੇ ਪਹਾਰ, ਕੈ ਕੁਮਾਰ ਬਨੇ ਕਾਮ ਕੇ ॥੧੭੦॥

बुध के उदार हैं, सिंगार अवतार; दान सील के पहार, कै कुमार बने काम के ॥१७०॥

ਅਸ੍ਵ ਬਰਨਨੰ ॥

अस्व बरननं ॥

ਕਬਿੱਤੁ ॥

कबितु ॥

ਨਾਗਰਾ ਕੇ ਨੈਨ ਹੈਂ, ਕਿ ਚਾਤਰਾ ਕੇ ਬੈਨ ਹੈਂ; ਬਘੂਲਾ ਮਾਨੋ ਗੈਨ ਕੈਸੇ ਤੈਸੇ ਥਹਰਤ ਹੈਂ ॥

नागरा के नैन हैं, कि चातरा के बैन हैं; बघूला मानो गैन कैसे तैसे थहरत हैं ॥

ਨ੍ਰਿਤਕਾ ਕੇ ਪਾਉ ਹੈਂ, ਕਿ ਜੂਪ ਕੈਸੇ ਦਾਉ ਹੈਂ; ਕਿ ਛਲ ਕੋ ਦਿਖਾਉ ਕੋਊ, ਤੈਸੇ ਬਿਹਰਤ ਹੈਂ ॥

न्रितका के पाउ हैं, कि जूप कैसे दाउ हैं; कि छल को दिखाउ कोऊ, तैसे बिहरत हैं ॥

TOP OF PAGE

Dasam Granth