ਦਸਮ ਗਰੰਥ । दसम ग्रंथ ।

Page 186

ਤਉ ਹੀ ਗਦਾ ਕਰ ਸਾਰੰਗ ਚਕ੍ਰ; ਲਤਾ ਭ੍ਰਿਗਾ ਕੀ ਉਰ ਮੱਧ ਸੁਹਾਓ ॥

तउ ही गदा कर सारंग चक्र; लता भ्रिगा की उर मध सुहाओ ॥

ਮੇਰੋ ਉਤਾਰ ਕੁਵੰਡ ਮਹਾਂਬਲ; ਮੋਹੂ ਕੱਉ ਆਜ ਚੜਾਇ ਦਿਖਾਓ ॥੧੫੨॥

मेरो उतार कुवंड महांबल; मोहू कउ आज चड़ाइ दिखाओ ॥१५२॥

ਕਬਿ ਬਾਚ ॥

कबि बाच ॥

ਸ੍ਵੈਯਾ ॥

स्वैया ॥

ਸ੍ਰੀ ਰਘੁਬੀਰ ਸਿਰੋਮਨ ਸੂਰ; ਕੁਵੰਡ ਲਯੋ ਕਰ ਮੈ ਹਸਿ ਕੈ ॥

स्री रघुबीर सिरोमन सूर; कुवंड लयो कर मै हसि कै ॥

ਲੀਅ ਚਾਂਪ ਚਟਾਕ ਚੜਾਇ ਬਲੀ; ਖਟ ਟੂਕ ਕਰਯੋ ਛਿਨ ਮੈ ਕਸਿ ਕੈ ॥

लीअ चांप चटाक चड़ाइ बली; खट टूक करयो छिन मै कसि कै ॥

ਨਭ ਕੀ ਗਤਿ ਤਾਹਿ ਹਤੀ ਸਰ ਸੋ; ਅਧ ਬੀਚ ਹੀ ਬਾਤ ਰਹੀ ਬਸਿ ਕੈ ॥

नभ की गति ताहि हती सर सो; अध बीच ही बात रही बसि कै ॥

ਨ ਬਸਾਤ ਕਛੂ ਨਟ ਕੇ ਬਟ ਜਯੋਂ; ਭਵ ਪਾਸ ਨਿਸੰਗਿ ਰਹੈ ਫਸਿ ਕੈ ॥੧੫੩॥

न बसात कछू नट के बट जयों; भव पास निसंगि रहै फसि कै ॥१५३॥

ਇਤਿ ਸ੍ਰੀ ਰਾਮ ਜੁੱਧ ਜਯਤ ॥੨॥

इति स्री राम जुध जयत ॥२॥


ਅਥ ਅਉਧ ਪ੍ਰਵੇਸ ਕਥਨੰ ॥

अथ अउध प्रवेस कथनं ॥

ਸ੍ਵੈਯਾ ॥

स्वैया ॥

ਭੇਟ ਭੁਜਾ ਭਰਿ ਅੰਕਿ ਭਲੇ; ਭਰਿ ਨੈਨ ਦੋਊ ਨਿਰਖੇ ਰਘੁਰਾਈ ॥

भेट भुजा भरि अंकि भले; भरि नैन दोऊ निरखे रघुराई ॥

ਗੁੰਜਤ ਭ੍ਰਿੰਗ ਕਪੋਲਨ ਊਪਰ; ਨਾਗ ਲਵੰਗ ਰਹੇ ਲਿਵ ਲਾਈ ॥

गुंजत भ्रिंग कपोलन ऊपर; नाग लवंग रहे लिव लाई ॥

ਕੰਜ ਕੁਰੰਗ ਕਲਾ ਨਿਧ ਕੇਹਰਿ; ਕੋਕਿਲ ਹੇਰ ਹੀਏ ਹਹਰਾਈ ॥

कंज कुरंग कला निध केहरि; कोकिल हेर हीए हहराई ॥

ਬਾਲ ਲਖੈਂ ਛਬਿ, ਖਾਟ ਪਰੈਂ ਨਹਿ; ਬਾਟ ਚਲੈ ਨਿਰਖੇ ਅਧਿਕਾਈ ॥੧੫੪॥

बाल लखैं छबि, खाट परैं नहि; बाट चलै निरखे अधिकाई ॥१५४॥

ਸੀਅ ਰਹੀ ਮੁਰਛਾਇ ਮਨੈ; ਰਨਿ ਰਾਮ ਕਹਾ ਮਨ ਬਾਤ ਧਰੈਂਗੇ ॥

सीअ रही मुरछाइ मनै; रनि राम कहा मन बात धरैंगे ॥

ਤੋਰਿ ਸਰਾਸਨਿ ਸੰਕਰ ਕੋ ਜਿਮ; ਮੋਹਿ ਬਰਿਓ, ਤਿਮ ਅਉਰ ਬਰੈਂਗੇ ॥

तोरि सरासनि संकर को जिम; मोहि बरिओ, तिम अउर बरैंगे ॥

ਦੂਸਰ ਬਯਾਹ ਬਧੂ ਅਬ ਹੀ; ਮਨ ਤੇ ਮੁਹਿ ਨਾਥ ਬਿਸਾਰ ਡਰੈਂਗੇ ॥

दूसर बयाह बधू अब ही; मन ते मुहि नाथ बिसार डरैंगे ॥

ਦੇਖਤ ਹੌ ਨਿਜ ਭਾਗ ਭਲੇ; ਬਿਧ ਆਜ ਕਹਾ ਇਹ ਠੌਰ ਕਰੈਂਗੇ ॥੧੫੫॥

देखत हौ निज भाग भले; बिध आज कहा इह ठौर करैंगे ॥१५५॥

ਤਉ ਹੀ ਲਉ ਰਾਮ ਜਿਤੇ ਦਿਜ ਕਉ; ਅਪਨੇ ਦਲ ਆਇ ਬਜਾਇ ਬਧਾਈ ॥

तउ ही लउ राम जिते दिज कउ; अपने दल आइ बजाइ बधाई ॥

ਭੱਗੁਲ ਲੋਕ ਫਿਰੈ ਸਭ ਹੀ; ਰਣ ਮੋ ਲਖਿ ਰਾਘਵ ਕੀ ਅਧਕਾਈ ॥

भगुल लोक फिरै सभ ही; रण मो लखि राघव की अधकाई ॥

ਸੀਅ ਰਹੀ, ਰਨ ਰਾਮ ਜਿਤੇ; ਅਵਧੇਸਰ ਬਾਤ ਜਬੈ ਸੁਨਿ ਪਾਈ ॥

सीअ रही, रन राम जिते; अवधेसर बात जबै सुनि पाई ॥

ਫੂਲਿ ਗ੍ਯੋ ਅਤਿ ਹੀ ਮਨ ਮੈ; ਧਨ ਕੇ ਘਨ ਕੀ ਬਰਖਾ ਬਰਖਾਈ ॥੧੫੬॥

फूलि ग्यो अति ही मन मै; धन के घन की बरखा बरखाई ॥१५६॥

ਬੰਦਨਵਾਰ ਬਧੀ ਸਭ ਹੀ ਦਰ; ਚੰਦਨ ਸੌ ਛਿਰਕੇ ਗ੍ਰਹ ਸਾਰੇ ॥

बंदनवार बधी सभ ही दर; चंदन सौ छिरके ग्रह सारे ॥

ਕੇਸਰ ਡਾਰਿ ਬਰਾਤਨ ਪੈ; ਸਭ ਹੀ ਜਨ ਹੁਇ ਪੁਰਹੂਤ ਪਧਾਰੇ ॥

केसर डारि बरातन पै; सभ ही जन हुइ पुरहूत पधारे ॥

ਬਾਜਤ ਤਾਲ ਮੁਚੰਗ ਪਖਾਵਜ; ਨਾਚਤ ਕੋਟਨਿ ਕੋਟਿ ਅਖਾਰੇ ॥

बाजत ताल मुचंग पखावज; नाचत कोटनि कोटि अखारे ॥

ਆਨਿ ਮਿਲੇ ਸਭ ਹੀ ਅਗੂਆ; ਸੁਤ ਕੱਉ ਪਿਤੁ ਲੈ ਪੁਰ ਅਉਧ ਸਿਧਾਰੇ ॥੧੫੭॥

आनि मिले सभ ही अगूआ; सुत कउ पितु लै पुर अउध सिधारे ॥१५७॥

ਚੌਪਈ ॥

चौपई ॥

ਸਭਹੂ ਮਿਲਿ ਗਿਲ ਕੀਯੋ ਉਛਾਹਾ ॥

सभहू मिलि गिल कीयो उछाहा ॥

ਪੂਤ ਤਿਹੂੰ ਕਉ ਰਚਯੋ ਬਿਯਾਹਾ ॥

पूत तिहूं कउ रचयो बियाहा ॥

ਰਾਮ ਸੀਆ ਬਰ ਕੈ ਘਰਿ ਆਏ ॥

राम सीआ बर कै घरि आए ॥

ਦੇਸ ਬਿਦੇਸਨ ਹੋਤ ਬਧਾਏ ॥੧੫੮॥

देस बिदेसन होत बधाए ॥१५८॥

ਜਹ ਤਹ ਹੋਤ ਉਛਾਹ ਅਪਾਰੂ ॥

जह तह होत उछाह अपारू ॥

ਤਿਹੂੰ ਸੁਤਨ ਕੋ ਬਯਾਹ ਬਿਚਾਰੂ ॥

तिहूं सुतन को बयाह बिचारू ॥

ਬਾਜਤ ਤਾਲ ਮ੍ਰਿਦੰਗ ਅਪਾਰੰ ॥

बाजत ताल म्रिदंग अपारं ॥

ਨਾਚਤ ਕੋਟਨ ਕੋਟ ਅਖਾਰੰ ॥੧੫੯॥

नाचत कोटन कोट अखारं ॥१५९॥

ਬਨਿ ਬਨਿ ਬੀਰ ਪਖਰੀਆ ਚਲੇ ॥

बनि बनि बीर पखरीआ चले ॥

ਜੋਬਨਵੰਤ ਸਿਪਾਹੀ ਭਲੇ ॥

जोबनवंत सिपाही भले ॥

ਭਏ ਜਾਇ ਇਸਥਤ ਨ੍ਰਿਪ ਦਰ ਪਰ ॥

भए जाइ इसथत न्रिप दर पर ॥

ਮਹਾਰਥੀ ਅਰੁ ਮਹਾ ਧਨੁਰਧਰ ॥੧੬੦॥

महारथी अरु महा धनुरधर ॥१६०॥

TOP OF PAGE

Dasam Granth