ਦਸਮ ਗਰੰਥ । दसम ग्रंथ ।

Page 179

ਸਿਧਾਰ ਭੂਪ ਧਾਮ ਕੋ; ਇਤੋ ਨ ਸੋਕ ਕੋ ਧਰੋ ॥

सिधार भूप धाम को; इतो न सोक को धरो ॥

ਬੁਲਾਇ ਬਿੱਪ ਛੋਣ ਕੇ; ਅਰੰਭ ਜੱਗ ਕੋ ਕਰੋ ॥

बुलाइ बिप छोण के; अर्मभ जग को करो ॥

ਸੁਣੰਤ ਬੈਣ ਰਾਵ; ਰਾਜਧਾਨੀਐ ਸਿਧਾਰੀਅੰ ॥

सुणंत बैण राव; राजधानीऐ सिधारीअं ॥

ਬੁਲਾਇ ਕੈ ਬਸਿਸਟ; ਰਾਜਸੂਇ ਕੋ ਸੁਧਾਰੀਅੰ ॥੪੧॥

बुलाइ कै बसिसट; राजसूइ को सुधारीअं ॥४१॥

ਅਨੇਕ ਦੇਸ ਦੇਸ ਕੇ; ਨਰੇਸ ਬੋਲ ਕੈ ਲਏ ॥

अनेक देस देस के; नरेस बोल कै लए ॥

ਦਿਜੇਸ ਬੇਸ ਬੇਸ ਕੇ; ਛਿਤੇਸ ਧਾਮ ਆ ਗਏ ॥

दिजेस बेस बेस के; छितेस धाम आ गए ॥

ਅਨੇਕ ਭਾਂਤ ਮਾਨ ਕੈ; ਦਿਵਾਨ ਬੋਲ ਕੈ ਲਏ ॥

अनेक भांत मान कै; दिवान बोल कै लए ॥

ਸੁ ਜੱਗ ਰਾਜਸੂਇ ਕੋ; ਅਰੰਭ ਤਾ ਦਿਨਾ ਭਏ ॥੪੨॥

सु जग राजसूइ को; अर्मभ ता दिना भए ॥४२॥

ਸੁ ਪਾਦਿ ਅਰਘ ਆਸਨੰ; ਅਨੇਕ ਧੂਪ ਦੀਪ ਕੈ ॥

सु पादि अरघ आसनं; अनेक धूप दीप कै ॥

ਪਖਾਰਿ ਪਾਇ ਬ੍ਰਹਮਣੰ; ਪ੍ਰਦੱਛਣਾ ਬਿਸੇਖ ਦੈ ॥

पखारि पाइ ब्रहमणं; प्रद्छणा बिसेख दै ॥

ਕਰੋਰ ਕੋਰ ਦੱਛਨਾ; ਦਿਜੇਕ ਏਕ ਕਉ ਦਈ ॥

करोर कोर द्छना; दिजेक एक कउ दई ॥

ਸੁ ਜੱਗ ਰਾਜਸੂਇ ਕੀ; ਅਰੰਭ ਤਾ ਦਿਨਾ ਭਈ ॥੪੩॥

सु जग राजसूइ की; अर्मभ ता दिना भई ॥४३॥

ਨਟੇਸ ਦੇਸ ਦੇਸ ਕੇ; ਅਨੇਕ ਗੀਤ ਗਾਵਹੀ ॥

नटेस देस देस के; अनेक गीत गावही ॥

ਅਨੰਤ ਦਾਨ ਮਾਨ ਲੈ; ਬਿਸੇਖ ਸੋਭ ਪਾਵਹੀ ॥

अनंत दान मान लै; बिसेख सोभ पावही ॥

ਪ੍ਰਸੰਨਿ ਲੋਗ ਜੇ ਭਏ; ਸੁ ਜਾਤ ਕਉਨ ਤੇ ਕਹੇ? ॥

प्रसंनि लोग जे भए; सु जात कउन ते कहे? ॥

ਬਿਮਾਨ ਆਸਮਾਨ ਕੇ; ਪਛਾਨ ਮੋਨ ਹੁਐ ਰਹੇ ॥੪੪॥

बिमान आसमान के; पछान मोन हुऐ रहे ॥४४॥

ਹੁਤੀ ਜਿਤੀ ਅਪੱਛਰਾ; ਚਲੀ ਸੁਵਰਗ ਛੋਰ ਕੈ ॥

हुती जिती अपच्छरा; चली सुवरग छोर कै ॥

ਬਿਸੇਖ ਹਾਇ ਭਾਇ ਕੈ; ਨਚੰਤ ਅੰਗ ਮੋਰ ਕੈ ॥

बिसेख हाइ भाइ कै; नचंत अंग मोर कै ॥

ਬਿਅੰਤ ਭੂਪ ਰੀਝਹੀ; ਅਨੰਤ ਦਾਨ ਪਾਵਹੀਂ ॥

बिअंत भूप रीझही; अनंत दान पावहीं ॥

ਬਿਲੋਕਿ ਅੱਛਰਾਨ ਕੋ; ਅਪੱਛਰਾ ਲਜਾਵਹੀਂ ॥੪੫॥

बिलोकि अच्छरान को; अपच्छरा लजावहीं ॥४५॥

ਅਨੰਤ ਦਾਨ ਮਾਨ ਦੈ; ਬੁਲਾਇ ਸੂਰਮਾ ਲਏ ॥

अनंत दान मान दै; बुलाइ सूरमा लए ॥

ਦੁਰੰਤ ਸੈਨ ਸੰਗ ਦੈ; ਦਸੋ ਦਿਸਾ ਪਠੈ ਦਏ ॥

दुरंत सैन संग दै; दसो दिसा पठै दए ॥

ਨਰੇਸ ਦੇਸ ਦੇਸ ਕੇ; ਨ੍ਰਿਪੇਸ ਪਾਇ ਪਾਰੀਅੰ ॥

नरेस देस देस के; न्रिपेस पाइ पारीअं ॥

ਮਹੇਸ ਜੀਤ ਕੈ ਸਭੈ; ਸੁ ਛਤ੍ਰਪਤ੍ਰ ਢਾਰੀਅੰ ॥੪੬॥

महेस जीत कै सभै; सु छत्रपत्र ढारीअं ॥४६॥

ਰੂਆਮਲ ਛੰਦ ॥

रूआमल छंद ॥

ਜੀਤ ਜੀਤ ਨ੍ਰਿਪੰ ਨਰੇਸੁਰ; ਸੱਤ੍ਰ ਮਿੱਤ੍ਰ ਬੁਲਾਇ ॥

जीत जीत न्रिपं नरेसुर; सत्र मित्र बुलाइ ॥

ਬਿਪ੍ਰ ਆਦਿ ਬਿਸਿਸਟ ਤੇ; ਲੈ ਕੈ ਸਭੈ ਰਿਖਰਾਇ ॥

बिप्र आदि बिसिसट ते; लै कै सभै रिखराइ ॥

ਕ੍ਰੁੱਧ ਜੁੱਧ ਕਰੇ ਘਨੇ; ਅਵਗਾਹਿ ਗਾਹਿ ਸੁਦੇਸ ॥

क्रुध जुध करे घने; अवगाहि गाहि सुदेस ॥

ਆਨ ਆਨ ਅਵਧੇਸ ਕੇ; ਪਗ ਲਾਗੀਅੰ ਅਵਨੇਸ ॥੪੭॥

आन आन अवधेस के; पग लागीअं अवनेस ॥४७॥

ਭਾਂਤਿ ਭਾਂਤਿਨ ਦੈ ਲਏ ਸਨਮਾਨ ਆਨ ਨ੍ਰਿਪਾਲ ॥

भांति भांतिन दै लए सनमान आन न्रिपाल ॥

ਅਰਬ ਖਰਬਨ ਦਰਬ ਦੈ; ਗਜ ਰਾਜ ਬਾਜ ਬਿਸਾਲ ॥

अरब खरबन दरब दै; गज राज बाज बिसाल ॥

ਹੀਰ ਚੀਰਨ ਕੋ ਸਕੈ ਗਨ? ਜਟਤ ਜੀਨ ਜਰਾਇ ॥

हीर चीरन को सकै गन? जटत जीन जराइ ॥

ਭਾਉ ਭੂਖਨ ਕੋ ਕਹੈ? ਬਿਧ ਤੇ ਨ ਜਾਤ ਬਤਾਇ ॥੪੮॥

भाउ भूखन को कहै? बिध ते न जात बताइ ॥४८॥

ਪਸਮ ਬਸਤ੍ਰ ਪਟੰਬਰਾਦਿਕ; ਦੀਏ ਭੂਪਨ ਭੂਪ ॥

पसम बसत्र पट्मबरादिक; दीए भूपन भूप ॥

ਰੂਪ ਅਰੂਪ ਸਰੂਪ ਸੋਭਿਤ; ਕਉਨ ਇੰਦ੍ਰ ਕਰੂਪੁ ॥

रूप अरूप सरूप सोभित; कउन इंद्र करूपु ॥

ਦੁਸਟ ਪੁਸਟ ਤ੍ਰਸੈ ਸਭੈ; ਥਰਹਰਯੋ ਸੁਨਿ ਗਿਰਰਾਇ ॥

दुसट पुसट त्रसै सभै; थरहरयो सुनि गिरराइ ॥

ਕਾਟਿ ਕਾਟਿਨ ਦੈ ਮੁਝੈ ਨ੍ਰਿਪ; ਬਾਂਟਿ ਬਾਂਟਿ ਲੁਟਾਇ ॥੪੯॥

काटि काटिन दै मुझै न्रिप; बांटि बांटि लुटाइ ॥४९॥

ਬੇਦ ਧੁਨਿ ਕਰਿ ਕੈ ਸਭੈ ਦਿਜ; ਕੀਅਸ ਜੱਗ ਅਰੰਭ ॥

बेद धुनि करि कै सभै दिज; कीअस जग अर्मभ ॥

ਭਾਂਤਿ ਭਾਂਤਿ ਬੁਲਾਇ ਹੋਮਤ; ਰਿੱਤ ਜਾਨ ਅਸੰਭ ॥

भांति भांति बुलाइ होमत; रित जान अस्मभ ॥

ਅਧਿਕ ਮੁਨਿਬਰ ਜਉ ਕੀਯੋ; ਬਿਧ ਪੂਰਬ ਹੋਮ ਬਨਾਇ ॥

अधिक मुनिबर जउ कीयो; बिध पूरब होम बनाइ ॥

ਜਗ ਕੁੰਡਹੁੱ ਤੇ ਉਠੇ ਤਬ; ਜਗ ਪੁਰਖ ਅਕੁਲਾਇ ॥੫੦॥

जग कुंडहु ते उठे तब; जग पुरख अकुलाइ ॥५०॥

ਖੀਰ ਪਾਤ੍ਰ ਕਢਾਇ ਲੈ ਕਰਿ; ਦੀਨ ਨ੍ਰਿਪ ਕੇ ਆਨ ॥

खीर पात्र कढाइ लै करि; दीन न्रिप के आन ॥

ਭੂਪ ਪਾਇ ਪ੍ਰਸੰਨਿ ਭਯੋ; ਜਿਮੁ ਦਾਰਦੀ ਲੈ ਦਾਨ ॥

भूप पाइ प्रसंनि भयो; जिमु दारदी लै दान ॥

TOP OF PAGE

Dasam Granth