ਦਸਮ ਗਰੰਥ । दसम ग्रंथ ।

Page 178

ਦਿਜ ਬਾਚ ਰਾਜਾ ਸੋਂ ॥

दिज बाच राजा सों ॥

ਪਾਧੜੀ ਛੰਦ ॥

पाधड़ी छंद ॥

ਕੱਹ ਕਹੋ ਪੁਤ੍ਰ ! ਲਾਗੀ ਅਵਾਰ? ॥

कह कहो पुत्र ! लागी अवार? ॥

ਸੁਨਿ ਰਹਿਓ ਮੋਨ ਭੂਪਤ ਉਦਾਰ ॥

सुनि रहिओ मोन भूपत उदार ॥

ਫਿਰਿ ਕਹਯੋ ਕਾਹਿ ਬੋਲਤ ਨ? ਪੂਤ ! ॥

फिरि कहयो काहि बोलत न? पूत ! ॥

ਚੁਪ ਰਹੇ ਰਾਜ, ਲਹਿ ਕੈ ਕਸੂਤ ॥੨੯॥

चुप रहे राज, लहि कै कसूत ॥२९॥

ਨ੍ਰਿਪ ਦੀਓ ਪਾਨ ਤਿਹ ਪਾਨ ਜਾਇ ॥

न्रिप दीओ पान तिह पान जाइ ॥

ਚਕਿ ਰਹੇ ਅੰਧ ਤਿਹੱ ਕਰ ਛੁਹਾਇ ॥

चकि रहे अंध तिह कर छुहाइ ॥

ਕਰ ਕੋਪ ਕਹਿਯੋ ਤੂ ਆਹਿ ਕੋਇ? ॥

कर कोप कहियो तू आहि कोइ? ॥

ਇਮ ਸੁਨਤ ਸਬਦ ਨ੍ਰਿਪ ਦਯੋ ਰੋਇ ॥੩੦॥

इम सुनत सबद न्रिप दयो रोइ ॥३०॥

ਰਾਜਾ ਬਾਚ ਦਿਜ ਸੋਂ ॥

राजा बाच दिज सों ॥

ਪਾਧੜੀ ਛੰਦ ॥

पाधड़ी छंद ॥

ਹੱਉ ਪੁਤ੍ਰ ਘਾਤ ਤਵ ਬ੍ਰਹਮਣੇਸ ! ॥

हउ पुत्र घात तव ब्रहमणेस ! ॥

ਜਿਹ ਹਨਿਯੋ ਸ੍ਰਵਣ ਤਵ ਸੁਤ ਸੁਦੇਸ ॥

जिह हनियो स्रवण तव सुत सुदेस ॥

ਮੈ ਪਰਯੋ ਸਰਣ ਦਸਰਥ ਰਾਇ ॥

मै परयो सरण दसरथ राइ ॥

ਚਾਹੋ ਸੁ ਕਰੋ ਮੋਹਿ ਬਿੱਪ ! ਆਇ ॥੩੧॥

चाहो सु करो मोहि बिप ! आइ ॥३१॥

ਰਾਖੈ ਤੁ ਰਾਖੁ ਮਾਰੈ ਤੁ ਮਾਰੁ ॥

राखै तु राखु मारै तु मारु ॥

ਮੈ ਪਰੋ ਸਰਣ ਤੁਮਰੈ ਦੁਆਰਿ ॥

मै परो सरण तुमरै दुआरि ॥

ਤਬ ਕਹੀ ਕਿਨੋ ਦਸਰਥ ਰਾਇ ॥

तब कही किनो दसरथ राइ ॥

ਬਹੁ ਕਾਸਟ ਅਗਨ ਦ੍ਵੈ ਦੇਇ ਮੰਗਾਇ ॥੩੨॥

बहु कासट अगन द्वै देइ मंगाइ ॥३२॥

ਤਬ ਲੀਯੋ ਅਧਿਕ ਕਾਸਟ ਮੰਗਾਇ ॥

तब लीयो अधिक कासट मंगाइ ॥

ਚੜ ਬੈਠੇ ਤਹਾਂ ਸਲ੍ਹ੍ਹ ਕਉ ਬਨਾਇ ॥

चड़ बैठे तहां सल्ह कउ बनाइ ॥

ਚਹੂੰ ਓਰ ਦਈ ਜੁਆਲਾ ਜਗਾਇ ॥

चहूं ओर दई जुआला जगाइ ॥

ਦਿਜ ਜਾਨ ਗਈ ਪਾਵਕ ਸਿਰਾਇ ॥੩੩॥

दिज जान गई पावक सिराइ ॥३३॥

ਤਬ ਜੋਗ ਅਗਨਿ ਤਨ ਤੇ ਉਪ੍ਰਾਜ ॥

तब जोग अगनि तन ते उप्राज ॥

ਦੁਹੂੰ ਮਰਨ ਜਰਨ ਕੋ ਸਜਿਯੋ ਸਾਜ ॥

दुहूं मरन जरन को सजियो साज ॥

ਤੇ ਭਸਮ ਭਏ ਤਿਹ ਬੀਚ ਆਪ ॥

ते भसम भए तिह बीच आप ॥

ਤਿਹ ਕੋਪ ਦੁਹੂੰ ਨ੍ਰਿਪ ਦੀਯੋ ਸ੍ਰਾਪ ॥੩੪॥

तिह कोप दुहूं न्रिप दीयो स्राप ॥३४॥

ਦਿਜ ਬਾਚ ਰਾਜਾ ਸੋਂ ॥

दिज बाच राजा सों ॥

ਪਾਧੜੀ ਛੰਦ ॥

पाधड़ी छंद ॥

ਜਿਮ ਤਜੇ ਪ੍ਰਾਣ ਹਮ, ਸੁਤਿ ਬਿਛੋਹਿ ॥

जिम तजे प्राण हम, सुति बिछोहि ॥

ਤਿਮ ਲਗੋ ਸ੍ਰਾਪ, ਸੁਨ ਭੂਪ ! ਤੋਹਿ ॥

तिम लगो स्राप, सुन भूप ! तोहि ॥

ਇਮ ਭਾਖ ਜਰਯੋ ਦਿਜ ਸਹਿਤ ਨਾਰਿ ॥

इम भाख जरयो दिज सहित नारि ॥

ਤਜ ਦੇਹ ਕੀਯੋ ਸੁਰਪੁਰ ਬਿਹਾਰ ॥੩੫॥

तज देह कीयो सुरपुर बिहार ॥३५॥

ਰਾਜਾ ਬਾਚ ॥

राजा बाच ॥

ਪਾਧੜੀ ਛੰਦ ॥

पाधड़ी छंद ॥

ਤਬ ਚਹੀ ਭੂਪ ਹਉਂ ਜਰੋਂ ਆਜ ॥

तब चही भूप हउं जरों आज ॥

ਕੈ ਅਤਿਥਿ ਹੋਊਂ ਤਜ ਰਾਜ ਸਾਜ ॥

कै अतिथि होऊं तज राज साज ॥

ਕੈ ਗ੍ਰਹਿ ਜੈ ਕੈ ਕਰਹੋਂ ਉਚਾਰ ॥

कै ग्रहि जै कै करहों उचार ॥

ਮੈ ਦਿਜ ਆਯੋ ਨਿਜ ਕਰ ਸੰਘਾਰ ॥੩੬॥

मै दिज आयो निज कर संघार ॥३६॥

ਦੇਵ ਬਾਨੀ ਬਾਚ ॥

देव बानी बाच ॥

ਪਾਧੜੀ ਛੰਦ ॥

पाधड़ी छंद ॥

ਤਬ ਭਈ ਦੇਵ ਬਾਨੀ ਬਨਾਇ ॥

तब भई देव बानी बनाइ ॥

ਜਿਨ ਕਰੋ ਦੁੱਖ, ਦਸਰਥ ਰਾਇ ! ॥

जिन करो दुख, दसरथ राइ ! ॥

ਤਵ ਧਾਮ ਹੋਹਿਗੇ ਪੁਤ੍ਰ ਬਿਸਨ ॥

तव धाम होहिगे पुत्र बिसन ॥

ਸਭ ਕਾਜ ਆਜ ਸਿਧ ਭਏ ਜਿਸਨ ॥੩੭॥

सभ काज आज सिध भए जिसन ॥३७॥

ਹ੍ਵੈ ਹੈ ਸੁ ਨਾਮ ਰਾਮਾਵਤਾਰ ॥

ह्वै है सु नाम रामावतार ॥

ਕਰ ਹੈ ਸੁ ਸਕਲ ਜਗ ਕੋ ਉਧਾਰ ॥

कर है सु सकल जग को उधार ॥

ਕਰ ਹੈ ਸੁ ਤਨਕ ਮੈ ਦੁਸਟ ਨਾਸ ॥

कर है सु तनक मै दुसट नास ॥

ਇਹ ਭਾਂਤ ਕੀਰਤ ਕਰ ਹੈ ਪ੍ਰਕਾਸ ॥੩੮॥

इह भांत कीरत कर है प्रकास ॥३८॥

ਨਰਾਜ ਛੰਦ ॥

नराज छंद ॥

ਨਚਿੰਤ ਭੂਪ ! ਚਿੰਤ ਧਾਮ; ਰਾਮ ਰਾਇ ਆਇ ਹੈਂ ॥

नचिंत भूप ! चिंत धाम; राम राइ आइ हैं ॥

ਦੁਰੰਤ ਦੁਸਟ ਜੀਤ ਕੈ; ਸੁ ਜੈਤ ਪੱਤ੍ਰ ਪਾਇ ਹੈਂ ॥

दुरंत दुसट जीत कै; सु जैत पत्र पाइ हैं ॥

ਅਖਰਬ ਗਰਬ ਜੇ ਭਰੇ; ਸੁ ਸਰਬ ਗਰਬ ਘਾਲ ਹੈਂ ॥

अखरब गरब जे भरे; सु सरब गरब घाल हैं ॥

ਫਿਰਾਇ ਛੱਤ੍ਰ ਸੀਸ ਪੈ; ਛਤੀਸ ਛੋਣ ਪਾਲ ਹੈਂ ॥੩੯॥

फिराइ छत्र सीस पै; छतीस छोण पाल हैं ॥३९॥

ਅਖੰਡ ਖੰਡ ਖੰਡ ਕੈ; ਅਡੰਡ ਡੰਡ ਦੰਡ ਹੈਂ ॥

अखंड खंड खंड कै; अडंड डंड दंड हैं ॥

ਅਜੀਤ ਜੀਤ ਜੀਤ ਕੈ; ਬਿਸੇਖ ਰਾਜ ਮੰਡ ਹੈਂ ॥

अजीत जीत जीत कै; बिसेख राज मंड हैं ॥

ਕਲੰਕ ਦੂਰ ਕੈ ਸਭੈ; ਨਿਸੰਕ ਲੰਕ ਘਾਇ ਹੈਂ ॥

कलंक दूर कै सभै; निसंक लंक घाइ हैं ॥

ਸੁ ਜੀਤ ਬਾਹ ਬੀਸ; ਗਰਬ ਈਸ ਕੋ ਮਿਟਾਇ ਹੈਂ ॥੪੦॥

सु जीत बाह बीस; गरब ईस को मिटाइ हैं ॥४०॥

TOP OF PAGE

Dasam Granth