ਦਸਮ ਗਰੰਥ । दसम ग्रंथ ।

Page 175

ਦੋਹਰਾ ॥

दोहरा ॥

ਕਥਾ ਬ੍ਰਿਧ ਤੇ ਮੈ ਡਰੋ; ਕਹਾਂ ਕਰੋ ਬਖਯਾਨ? ॥

कथा ब्रिध ते मै डरो; कहां करो बखयान? ॥

ਨਿਸਾਹੰਤ ਅਸੁਰੇਸ ਸੋ; ਸਰ ਤੇ ਭਯੋ ਨਿਦਾਨ ॥੨੭॥

निसाहंत असुरेस सो; सर ते भयो निदान ॥२७॥

ਇਤਿ ਸ੍ਰੀ ਬਚਿਤ੍ਰ ਨਾਟਕੇ ਸੂਰਜ ਅਵਤਾਰ ਅਸਟ ਦਸਮੋ ਅਵਤਾਰ ਸਮਾਪਤ ॥੧੮॥

इति स्री बचित्र नाटके सूरज अवतार असट दसमो अवतार समापत ॥१८॥


ਅਥ ਚੰਦ੍ਰ ਅਵਤਾਰ ਕਥਨੰ ॥

अथ चंद्र अवतार कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਦੋਧਕ ਛੰਦ ॥

दोधक छंद ॥

ਫੇਰਿ ਗਨੋ ਨਿਸਰਾਜ ਬਿਚਾਰਾ ॥

फेरि गनो निसराज बिचारा ॥

ਜੈਸ ਧਰਯੋ ਅਵਤਾਰ ਮੁਰਾਰਾ ॥

जैस धरयो अवतार मुरारा ॥

ਬਾਤ ਪੁਰਾਤਨ ਭਾਖ ਸੁਨਾਊਂ ॥

बात पुरातन भाख सुनाऊं ॥

ਜਾ ਤੇ ਕਬ ਕੁਲ ਸਰਬ ਰਿਝਾਊਂ ॥੧॥

जा ते कब कुल सरब रिझाऊं ॥१॥

ਦੋਧਕ ॥

दोधक ॥

ਨੈਕ ਕ੍ਰਿਸਾ ਕਹੁ ਠਉਰ ਨ ਹੋਈ ॥

नैक क्रिसा कहु ठउर न होई ॥

ਭੂਖਨ ਲੋਗ ਮਰੈ ਸਭ ਕੋਈ ॥

भूखन लोग मरै सभ कोई ॥

ਅੰਧਿ ਨਿਸਾ ਦਿਨ ਭਾਨੁ ਜਰਾਵੈ ॥

अंधि निसा दिन भानु जरावै ॥

ਤਾ ਤੇ ਕ੍ਰਿਸ ਕਹੂੰ ਹੋਨ ਨ ਪਾਵੈ ॥੨॥

ता ते क्रिस कहूं होन न पावै ॥२॥

ਲੋਗ ਸਭੈ ਇਹ ਤੇ ਅਕੁਲਾਨੇ ॥

लोग सभै इह ते अकुलाने ॥

ਭਾਜਿ ਚਲੇ ਜਿਮ ਪਾਤ ਪੁਰਾਨੇ ॥

भाजि चले जिम पात पुराने ॥

ਭਾਂਤ ਹੀ ਭਾਂਤ ਕਰੇ ਹਰਿ ਸੇਵਾ ॥

भांत ही भांत करे हरि सेवा ॥

ਤਾਂ ਤੇ ਪ੍ਰਸੰਨ ਭਏ ਗੁਰਦੇਵਾ ॥੩॥

तां ते प्रसंन भए गुरदेवा ॥३॥

ਨਾਰਿ ਨ ਸੇਵ ਕਰੈਂ ਨਿਜ ਨਾਥੰ ॥

नारि न सेव करैं निज नाथं ॥

ਲੀਨੇ ਹੀ ਰੋਸੁ ਫਿਰੈਂ ਜੀਅ ਸਾਥੰ ॥

लीने ही रोसु फिरैं जीअ साथं ॥

ਕਾਮਨਿ ਕਾਮੁ ਕਹੂੰ ਨ ਸੰਤਾਵੈ ॥

कामनि कामु कहूं न संतावै ॥

ਕਾਮ ਬਿਨਾ ਕੋਊ ਕਾਮੁ ਨ ਭਾਵੈ ॥੪॥

काम बिना कोऊ कामु न भावै ॥४॥

ਤੋਮਰ ਛੰਦ ॥

तोमर छंद ॥

ਪੂਜੇ ਨ ਕੋ ਤ੍ਰੀਯਾ ਨਾਥ ॥

पूजे न को त्रीया नाथ ॥

ਐਂਠੀ ਫਿਰੈ ਜੀਅ ਸਾਥ ॥

ऐंठी फिरै जीअ साथ ॥

ਦੁਖੁ ਵੈ ਨ ਤਿਨ ਕਹੁ ਕਾਮ ॥

दुखु वै न तिन कहु काम ॥

ਤਾ ਤੇ ਨ ਬਿਨਵਤ ਬਾਮ ॥੫॥

ता ते न बिनवत बाम ॥५॥

ਕਰ ਹੈ ਨ ਪਤਿ ਕੀ ਸੇਵ ॥

कर है न पति की सेव ॥

ਪੂਜੈ ਨ ਗੁਰ ਗੁਰਦੇਵ ॥

पूजै न गुर गुरदेव ॥

ਧਰ ਹੈਂ ਨ ਹਰਿ ਕੋ ਧਯਾਨ ॥

धर हैं न हरि को धयान ॥

ਕਰਿ ਹੈਂ ਨ ਨਿਤ ਇਸਨਾਨ ॥੬॥

करि हैं न नित इसनान ॥६॥

ਤਬ ਕਾਲ ਪੁਰਖ ਬੁਲਾਇ ॥

तब काल पुरख बुलाइ ॥

ਬਿਸਨੈ ਕਹਯੋ ਸਮਝਾਇ ॥

बिसनै कहयो समझाइ ॥

ਸਸਿ ਕੋ ਧਰਿਹੁ ਅਵਤਾਰ ॥

ससि को धरिहु अवतार ॥

ਨਹੀ ਆਨ ਬਾਤ ਬਿਚਾਰ ॥੭॥

नही आन बात बिचार ॥७॥

ਤਬ ਬਿਸਨ ਸੀਸ ਨਿਵਾਇ ॥

तब बिसन सीस निवाइ ॥

ਕਰਿ ਜੋਰਿ ਕਹੀ ਬਨਾਇ ॥

करि जोरि कही बनाइ ॥

ਧਰਿਹੋਂ ਦਿਨਾਂਤ ਵਤਾਰ ॥

धरिहों दिनांत वतार ॥

ਜਿਤ ਹੋਇ ਜਗਤ ਕੁਮਾਰ ॥੮॥

जित होइ जगत कुमार ॥८॥

ਤਬ ਮਹਾਂ ਤੇਜ ਮੁਰਾਰ ॥

तब महां तेज मुरार ॥

ਧਰਿਯੋ ਸੁ ਚੰਦ੍ਰ ਅਵਤਾਰ ॥

धरियो सु चंद्र अवतार ॥

ਤਨ ਕੈ ਮਦਨ ਕੋ ਬਾਨ ॥

तन कै मदन को बान ॥

ਮਾਰਿਯੋ ਤ੍ਰੀਯਨ ਕਹ ਤਾਨ ॥੯॥

मारियो त्रीयन कह तान ॥९॥

ਤਾ ਤੇ ਭਈ ਤ੍ਰੀਯ ਦੀਨ ॥

ता ते भई त्रीय दीन ॥

ਸਭ ਗਰਬ ਹੁਐ ਗਯੋ ਛੀਨ ॥

सभ गरब हुऐ गयो छीन ॥

ਲਾਗੀ ਕਰਨ ਪਤਿ ਸੇਵ ॥

लागी करन पति सेव ॥

ਯਾ ਤੇ ਪ੍ਰਸੰਨਿ ਭਏ ਦੇਵ ॥੧੦॥

या ते प्रसंनि भए देव ॥१०॥

ਬਹੁ ਕ੍ਰਿਸਾ ਲਾਗੀ ਹੋਨ ॥

बहु क्रिसा लागी होन ॥

ਲਖ ਚੰਦ੍ਰਮਾ ਕੀ ਜੌਨ ॥

लख चंद्रमा की जौन ॥

ਸਭ ਭਏ ਸਿਧ ਬਿਚਾਰ ॥

सभ भए सिध बिचार ॥

ਇਮ ਭਯੋ ਚੰਦ੍ਰ ਅਵਤਾਰ ॥੧੧॥

इम भयो चंद्र अवतार ॥११॥

ਚੌਪਈ ॥

चौपई ॥

ਇਮ ਹਰਿ ਧਰਾ ਚੰਦ੍ਰ ਅਵਤਾਰਾ ॥

इम हरि धरा चंद्र अवतारा ॥

ਬਢਿਯੋ ਗਰਬ ਲਹਿ ਰੂਪ ਅਪਾਰਾ ॥

बढियो गरब लहि रूप अपारा ॥

ਆਨ ਕਿਸੂ ਕਹੁ ਚਿਤ ਨ ਲਿਆਯੋ ॥

आन किसू कहु चित न लिआयो ॥

ਤਾ ਤੇ ਤਾਹਿ ਕਲੰਕ ਲਗਾਯੋ ॥੧੨॥

ता ते ताहि कलंक लगायो ॥१२॥

ਭਜਤ ਭਯੋ ਅੰਬਰ ਕੀ ਦਾਰਾ ॥

भजत भयो अ्मबर की दारा ॥

ਤਾ ਤੇ ਕੀਯ ਮੁਨ ਰੋਸ ਅਪਾਰਾ ॥

ता ते कीय मुन रोस अपारा ॥

ਕਿਸਨਾਰਜੁਨ ਮ੍ਰਿਗ ਚਰਮ ਚਲਾਯੋ ॥

किसनारजुन म्रिग चरम चलायो ॥

ਤਿਹੱ ਕਰਿ ਤਾਹਿ ਕਲੰਕ ਲਗਾਯੋ ॥੧੩॥

तिहक् करि ताहि कलंक लगायो ॥१३॥

ਸ੍ਰਾਪ ਲਗਯੋ ਤਾਂ ਕੋ ਮੁਨਿ ਸੰਦਾ ॥

स्राप लगयो तां को मुनि संदा ॥

ਘਟਤ ਬਢਤ ਤਾ ਦਿਨ ਤੇ ਚੰਦਾ ॥

घटत बढत ता दिन ते चंदा ॥

ਲਜਿਤ ਅਧਿਕ ਹਿਰਦੇ ਮੋ ਭਯੋ ॥

लजित अधिक हिरदे मो भयो ॥

ਗਰਬ ਅਖਰਬ ਦੂਰ ਹੁਐ ਗਯੋ ॥੧੪॥

गरब अखरब दूर हुऐ गयो ॥१४॥

ਤਪਸਾ ਕਰੀ ਬਹੁਰੁ ਤਿਹ ਕਾਲਾ ॥

तपसा करी बहुरु तिह काला ॥

ਕਾਲ ਪੁਰਖ ਪੁਨ ਭਯੋ ਦਿਆਲਾ ॥

काल पुरख पुन भयो दिआला ॥

ਛਈ ਰੋਗ ਤਿਹ ਸਕਲ ਬਿਨਾਸਾ ॥

छई रोग तिह सकल बिनासा ॥

ਭਯੋ ਸੂਰ ਤੇ ਊਚ ਨਿਵਾਸਾ ॥੧੫॥

भयो सूर ते ऊच निवासा ॥१५॥

ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ ॥

इति चंद्र अवतार उनीसवों ॥१९॥ सुभम सतु ॥

TOP OF PAGE

Dasam Granth