ਦਸਮ ਗਰੰਥ । दसम ग्रंथ ।

Page 173

ਰੋਗਾਕੁਲ ਸਭ ਹੀ ਭਏ ਲੋਗਾ ॥

रोगाकुल सभ ही भए लोगा ॥

ਉਪਜਾ ਅਧਿਕ ਪ੍ਰਜਾ ਕੋ ਸੋਗਾ ॥

उपजा अधिक प्रजा को सोगा ॥

ਪਰਮ ਪੁਰਖ ਕੀ ਕਰੀ ਬਡਾਈ ॥

परम पुरख की करी बडाई ॥

ਕ੍ਰਿਪਾ ਕਰੀ ਤਿਨ ਪਰ ਹਰਿ ਰਾਈ ॥੨॥

क्रिपा करी तिन पर हरि राई ॥२॥

ਬਿਸਨ ਚੰਦ ਕੋ ਕਹਾ ਬੁਲਾਈ ॥

बिसन चंद को कहा बुलाई ॥

ਧਰ ਅਵਤਾਰ ਧਨੰਤਰ ਜਾਈ ॥

धर अवतार धनंतर जाई ॥

ਆਯੁਰਬੇਦ ਕੋ ਕਰੋ ਪ੍ਰਕਾਸਾ ॥

आयुरबेद को करो प्रकासा ॥

ਰੋਗ ਪ੍ਰਜਾ ਕੋ ਕਰਿਯਹੁ ਨਾਸਾ ॥੩॥

रोग प्रजा को करियहु नासा ॥३॥

ਦੋਹਰਾ ॥

दोहरा ॥

ਤਾ ਤੇ ਦੇਵ ਇਕਤ੍ਰ ਹੁਐ; ਮਥਯੋ ਸਮੁੰਦ੍ਰਹਿ ਜਾਇ ॥

ता ते देव इकत्र हुऐ; मथयो समुंद्रहि जाइ ॥

ਰੋਗ ਬਿਨਾਸਨ ਪ੍ਰਜਾ ਹਿਤ; ਕਢਯੋ ਧਨੰਤਰ ਰਾਇ ॥੪॥

रोग बिनासन प्रजा हित; कढयो धनंतर राइ ॥४॥

ਚੌਪਈ ॥

चौपई ॥

ਆਯੁਰਬੇਦ ਤਿਨ ਕੀਯੋ ਪ੍ਰਕਾਸਾ ॥

आयुरबेद तिन कीयो प्रकासा ॥

ਜਗ ਕੇ ਰੋਗ ਕਰੇ ਸਬ ਨਾਸਾ ॥

जग के रोग करे सब नासा ॥

ਬਈਦ ਸਾਸਤ੍ਰ ਕਹੁ ਪ੍ਰਗਟ ਦਿਖਾਵਾ ॥

बईद सासत्र कहु प्रगट दिखावा ॥

ਭਿੰਨ ਭਿੰਨ ਅਉਖਧੀ ਬਤਾਵਾ ॥੫॥

भिंन भिंन अउखधी बतावा ॥५॥

ਦੋਹਰਾ ॥

दोहरा ॥

ਰੋਗ ਰਹਤ ਕਰ ਅਉਖਧੀ; ਸਭ ਹੀ ਕਰਿਯੋ ਜਹਾਨ ॥

रोग रहत कर अउखधी; सभ ही करियो जहान ॥

ਕਾਲ ਪਾਇ ਤੱਛਕ ਹਨਿਯੋ; ਸੁਰ ਪੁਰ ਕੀਯੋ ਪਯਾਨ ॥੬॥

काल पाइ तछक हनियो; सुर पुर कीयो पयान ॥६॥

ਇਤਿ ਸ੍ਰੀ ਬਚਿਤ੍ਰ ਨਾਟਕੇ ਧਨੰਤ੍ਰ ਅਵਤਾਰ ਸਤਾਰਵਾਂ ॥੧੭॥ ਸੁਭਮ ਸਤ ॥

इति स्री बचित्र नाटके धनंत्र अवतार सतारवां ॥१७॥ सुभम सत ॥


ਅਥ ਸੂਰਜ ਅਵਤਾਰ ਕਥਨੰ ॥

अथ सूरज अवतार कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਚੌਪਈ ॥

चौपई ॥

ਬਹੁਰਿ ਬਢੇ ਦਿਤਿ ਪੁਤ੍ਰ ਅਤੁਲਿ ਬਲਿ ॥

बहुरि बढे दिति पुत्र अतुलि बलि ॥

ਅਰਿ ਅਨੇਕ ਜੀਤੇ ਜਿਨ ਜਲਿ ਥਲਿ ॥

अरि अनेक जीते जिन जलि थलि ॥

ਕਾਲ ਪੁਰਖ ਕੀ ਆਗਯਾ ਪਾਈ ॥

काल पुरख की आगया पाई ॥

ਰਵਿ ਅਵਤਾਰ ਧਰਿਯੋ ਹਰਿ ਰਾਈ ॥੧॥

रवि अवतार धरियो हरि राई ॥१॥

ਜੇ ਜੇ ਹੋਤ ਅਸੁਰ ਬਲਵਾਨਾ ॥

जे जे होत असुर बलवाना ॥

ਰਵਿ ਮਾਰਤ ਤਿਨ ਕੋ ਬਿਧਿ ਨਾਨਾ ॥

रवि मारत तिन को बिधि नाना ॥

ਅੰਧਕਾਰ ਧਰਨੀ ਤੇ ਹਰੇ ॥

अंधकार धरनी ते हरे ॥

ਪ੍ਰਜਾ ਕਾਜ ਗ੍ਰਿਹ ਕੇ ਉਠਿ ਪਰੇ ॥੨॥

प्रजा काज ग्रिह के उठि परे ॥२॥

ਨਰਾਜ ਛੰਦ ॥

नराज छंद ॥

ਬਿਸਾਰਿ ਆਲਸੰ ਸਭੈ, ਪ੍ਰਭਾਤ ਲੋਗ ਜਾਗਹੀਂ ॥

बिसारि आलसं सभै, प्रभात लोग जागहीं ॥

ਅਨੰਤ ਜਾਪ ਕੋ ਜਪੈਂ, ਬਿਅੰਤ ਧਯਾਨ ਪਾਗਹੀਂ ॥

अनंत जाप को जपैं, बिअंत धयान पागहीं ॥

ਦੁਰੰਤ ਕਰਮ ਕੋ ਕਰੈਂ, ਅਥਾਪ ਥਾਪ ਥਾਪਹੀਂ ॥

दुरंत करम को करैं, अथाप थाप थापहीं ॥

ਗਾਇਤ੍ਰੀ ਸੰਧਿਯਾਨ ਕੈ, ਅਜਾਪ ਜਾਪ ਜਾਪਹੀ ॥੩॥

गाइत्री संधियान कै, अजाप जाप जापही ॥३॥

ਸੁ ਦੇਵ ਕਰਮ ਆਦਿ ਲੈ, ਪ੍ਰਭਾਤ ਜਾਗ ਕੈ ਕਰੈਂ ॥

सु देव करम आदि लै, प्रभात जाग कै करैं ॥

ਸੁ ਜੱਗ ਧੂਪ ਦੀਪ ਹੋਮ, ਬੇਦ ਬਿਯਾਕਰਨ ਰਰੈਂ ॥

सु जग धूप दीप होम, बेद बियाकरन ररैं ॥

ਸੁ ਪਿਤ੍ਰ ਕਰਮ ਹੈਂ ਜਿਤੇ, ਸੋ ਬ੍ਰਿਤਬ੍ਰਿਤ ਕੋ ਕਰੈਂ ॥

सु पित्र करम हैं जिते, सो ब्रितब्रित को करैं ॥

ਜੁ ਸਾਸਤ੍ਰ ਸਿਮ੍ਰਿਤਿ ਉਚਰੰਤ, ਸੁ ਧਰਮ ਧਯਾਨ ਕੋ ਧਰੈਂ ॥੪॥

जु सासत्र सिम्रिति उचरंत, सु धरम धयान को धरैं ॥४॥

ਅਰਧ ਨਿਰਾਜ ਛੰਦ ॥

अरध निराज छंद ॥

ਸੁ ਧੂੰਮ ਧੂੰਮ ਹੀ ॥

सु धूम धूम ही ॥

ਕਰੰਤ ਸੈਨ ਭੂੰਮ ਹੀ ॥

करंत सैन भूम ही ॥

ਬਿਅੰਤ ਧਯਾਨ ਧਯਾਵਹੀਂ ॥

बिअंत धयान धयावहीं ॥

ਦੁਰੰਤ ਠਉਰ ਪਾਵਹੀਂ ॥੫॥

दुरंत ठउर पावहीं ॥५॥

ਅਨੰਤ ਮੰਤ੍ਰ ਉਚਰੈਂ ॥

अनंत मंत्र उचरैं ॥

ਸੁ ਜੋਗ ਜਾਪਨਾ ਕਰੈਂ ॥

सु जोग जापना करैं ॥

ਨ੍ਰਿਬਾਨ ਪੁਰਖ ਧਯਾਵਹੀਂ ॥

न्रिबान पुरख धयावहीं ॥

ਬਿਮਾਨ ਅੰਤਿ ਪਾਵਹੀਂ ॥੬॥

बिमान अंति पावहीं ॥६॥

ਦੋਹਰਾ ॥

दोहरा ॥

ਬਹੁਤ ਕਾਲ ਇਮ ਬੀਤਯੋ; ਕਰਤ ਧਰਮੁ ਅਰੁ ਦਾਨ ॥

बहुत काल इम बीतयो; करत धरमु अरु दान ॥

ਬਹੁਰਿ ਅਸੁਰਿ ਬਢਿਯੋ ਪ੍ਰਬਲ; ਦੀਰਘੁ ਕਾਇ ਦਤੁ ਮਾਨ ॥੭॥

बहुरि असुरि बढियो प्रबल; दीरघु काइ दतु मान ॥७॥

ਚੌਪਈ ॥

चौपई ॥

ਬਾਣ ਪ੍ਰਜੰਤ ਬਢਤ ਨਿਤਪ੍ਰਤਿ ਤਨ ॥

बाण प्रजंत बढत नितप्रति तन ॥

ਨਿਸ ਦਿਨ ਘਾਤ ਕਰਤ ਦਿਜ ਦੇਵਨ ॥

निस दिन घात करत दिज देवन ॥

ਦੀਰਘੁ ਕਾਇਐ ਸੋ ਰਿਪੁ ਭਯੋ ॥

दीरघु काइऐ सो रिपु भयो ॥

ਰਵਿ ਰਥ ਹਟਕ ਚਲਨ ਤੇ ਗਯੋ ॥੮॥

रवि रथ हटक चलन ते गयो ॥८॥

TOP OF PAGE

Dasam Granth