ਦਸਮ ਗਰੰਥ । दसम ग्रंथ ।

Page 172

ਦੇਵ ਰਾਇ ਜੀਅ ਮੋ ਭਲੁ ਮਾਨਾ ॥

देव राइ जीअ मो भलु माना ॥

ਬਡਾ ਕਰਮੁ ਅਬ ਬਿਸਨੁ ਕਰਾਨਾ ॥

बडा करमु अब बिसनु कराना ॥

ਆਨੰਦ ਬਢਾ ਸੋਕ ਮਿਟ ਗਯੋ ॥

आनंद बढा सोक मिट गयो ॥

ਘਰਿ ਘਰਿ ਸਬਹੂੰ ਬਧਾਵਾ ਭਯੋ ॥੧੮॥

घरि घरि सबहूं बधावा भयो ॥१८॥

ਦੋਹਰਾ ॥

दोहरा ॥

ਬਿਸਨ ਐਸ ਉਪਦੇਸ ਦੈ; ਸਬ ਹੂੰ ਧਰਮ ਛੁਟਾਇ ॥

बिसन ऐस उपदेस दै; सब हूं धरम छुटाइ ॥

ਅਮਰਾਵਤਿ ਸੁਰ ਨਗਰ ਮੋ; ਬਹੁਰਿ ਬਿਰਾਜਿਯੋ ਜਾਇ ॥੧੯॥

अमरावति सुर नगर मो; बहुरि बिराजियो जाइ ॥१९॥

ਸ੍ਰਾਵਗੇਸ ਕੋ ਰੂਪ ਧਰਿ; ਦੈਤ ਕੁਪੰਥ ਸਬ ਡਾਰਿ ॥

स्रावगेस को रूप धरि; दैत कुपंथ सब डारि ॥

ਪੰਦ੍ਰਵੇਂ ਅਵਤਾਰ ਇਮ; ਧਾਰਤ ਭਯੋ ਮੁਰਾਰਿ ॥੨੦॥

पंद्रवें अवतार इम; धारत भयो मुरारि ॥२०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਅਰਹੰਤ ਪਦ੍ਰਸਵੋਂ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੫॥

इति स्री बचित्र नाटक ग्रंथे अरहंत पद्रसवों अवतार समापतम सतु सुभम सतु ॥१५॥


ਅਥ ਮਨੁ ਰਾਜਾ ਅਵਤਾਰ ਕਥਨੰ ॥

अथ मनु राजा अवतार कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਚੌਪਈ ॥

चौपई ॥

ਸ੍ਰਾਵਗ ਮਤ ਸਬ ਹੀ ਜਨ ਲਾਗੇ ॥

स्रावग मत सब ही जन लागे ॥

ਧਰਮ ਕਰਮ ਸਬ ਹੀ ਤਜਿ ਭਾਗੇ ॥

धरम करम सब ही तजि भागे ॥

ਤ੍ਯਾਗ ਦਈ ਸਬਹੂੰ ਹਰਿ ਸੇਵਾ ॥

त्याग दई सबहूं हरि सेवा ॥

ਕੋਇ ਨ ਮਾਨਤ ਭੇ ਗੁਰ ਦੇਵਾ ॥੧॥

कोइ न मानत भे गुर देवा ॥१॥

ਸਾਧ ਅਸਾਧ ਸਬੈ ਹੁਐ ਗਏ ॥

साध असाध सबै हुऐ गए ॥

ਧਰਮ ਕਰਮ ਸਬ ਹੂੰ ਤਜਿ ਦਏ ॥

धरम करम सब हूं तजि दए ॥

ਕਾਲ ਪੁਰਖ ਆਗ੍ਯਾ ਤਬ ਦੀਨੀ ॥

काल पुरख आग्या तब दीनी ॥

ਬਿਸਨੁ ਚੰਦ ਸੋਈ ਬਿਧਿ ਕੀਨੀ ॥੨॥

बिसनु चंद सोई बिधि कीनी ॥२॥

ਮਨੁ ਹ੍ਵੈ ਰਾਜ ਵਤਾਰ ਅਵਤਰਾ ॥

मनु ह्वै राज वतार अवतरा ॥

ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ ॥

मनु सिमिरितहि प्रचुर जगि करा ॥

ਸਕਲ ਕੁਪੰਥੀ ਪੰਥਿ ਚਲਾਏ ॥

सकल कुपंथी पंथि चलाए ॥

ਪਾਪ ਕਰਮ ਤੇ ਲੋਗ ਹਟਾਏ ॥੩॥

पाप करम ते लोग हटाए ॥३॥

ਰਾਜ ਅਵਤਾਰ ਭਯੋ ਮਨੁ ਰਾਜਾ ॥

राज अवतार भयो मनु राजा ॥

ਸਰਬ ਹੀ ਸਿਰਜੇ ਧਰਮ ਕੇ ਸਾਜਾ ॥

सरब ही सिरजे धरम के साजा ॥

ਪਾਪ ਕਰਾ ਤਾ ਕੋ ਗਹਿ ਮਾਰਾ ॥

पाप करा ता को गहि मारा ॥

ਸਕਲ ਪ੍ਰਜਾ ਕਹੁ ਮਾਰਗਿ ਡਾਰਾ ॥੪॥

सकल प्रजा कहु मारगि डारा ॥४॥

ਪਾਪ ਕਰਾ ਜਾ ਹੀ ਤਹ ਮਾਰਸ ॥

पाप करा जा ही तह मारस ॥

ਸਕਲ ਪ੍ਰਜਾ ਕਹੁ ਧਰਮ ਸਿਖਾਰਸ ॥

सकल प्रजा कहु धरम सिखारस ॥

ਨਾਮ ਦਾਨ ਸਬਹੂਨ ਸਿਖਾਰਾ ॥

नाम दान सबहून सिखारा ॥

ਸ੍ਰਾਵਗ ਪੰਥ ਦੂਰ ਕਰਿ ਡਾਰਾ ॥੫॥

स्रावग पंथ दूर करि डारा ॥५॥

ਜੇ ਜੇ ਭਾਜਿ ਦੂਰ ਕਹੁ ਗਏ ॥

जे जे भाजि दूर कहु गए ॥

ਸ੍ਰਾਵਗ ਧਰਮਿ ਸੋਊ ਰਹਿ ਗਏ ॥

स्रावग धरमि सोऊ रहि गए ॥

ਅਉਰ ਪ੍ਰਜਾ ਸਬ ਮਾਰਗਿ ਲਾਈ ॥

अउर प्रजा सब मारगि लाई ॥

ਕੁਪੰਥ ਪੰਥ ਤੇ ਸੁਪੰਥ ਚਲਾਈ ॥੬॥

कुपंथ पंथ ते सुपंथ चलाई ॥६॥

ਰਾਜ ਅਵਤਾਰ ਭਯੋ ਮਨੁ ਰਾਜਾ ॥

राज अवतार भयो मनु राजा ॥

ਕਰਮ ਧਰਮ ਜਗ ਮੋ ਭਲੁ ਸਾਜਾ ॥

करम धरम जग मो भलु साजा ॥

ਸਕਲ ਕੁਪੰਥੀ ਪੰਥ ਚਲਾਏ ॥

सकल कुपंथी पंथ चलाए ॥

ਪਾਪ ਕਰਮ ਤੇ ਧਰਮ ਲਗਾਏ ॥੭॥

पाप करम ते धरम लगाए ॥७॥

ਦੋਹਰਾ ॥

दोहरा ॥

ਪੰਥ ਕੁਪੰਥੀ ਸਬ ਲਗੇ; ਸ੍ਰਾਵਗ ਮਤ ਭਯੋ ਦੂਰ ॥

पंथ कुपंथी सब लगे; स्रावग मत भयो दूर ॥

ਮਨੁ ਰਾਜਾ ਕੋ ਜਗਤ ਮੋ; ਰਹਿਯੋ ਸੁਜਸੁ ਭਰਪੂਰ ॥੮॥

मनु राजा को जगत मो; रहियो सुजसु भरपूर ॥८॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਨੁ ਰਾਜਾ ਅਵਤਾਰ ਸੋਲ੍ਹਵਾ ਸਮਾਪਤਮ ਸਤੁ ਸੁਭਮ ਸਤੁ ॥੧੬॥

इति स्री बचित्र नाटके ग्रंथे मनु राजा अवतार सोल्हवा समापतम सतु सुभम सतु ॥१६॥


ਅਥ ਧਨੰਤਰ ਬੈਦ ਅਵਤਾਰ ਕਥਨੰ ॥

अथ धनंतर बैद अवतार कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਚੌਪਈ ॥

चौपई ॥

ਸਭ ਧਨਵੰਤ ਭਏ ਜਗ ਲੋਗਾ ॥

सभ धनवंत भए जग लोगा ॥

ਏਕ ਨ ਰਹਾ ਤਿਨੋ ਤਨ ਸੋਗਾ ॥

एक न रहा तिनो तन सोगा ॥

ਭਾਂਤਿ ਭਾਂਤਿ ਭੱਛਤ ਪਕਵਾਨਾ ॥

भांति भांति भछत पकवाना ॥

ਉਪਜਤ ਰੋਗ ਦੇਹ ਤਿਨ ਨਾਨਾ ॥੧॥

उपजत रोग देह तिन नाना ॥१॥

TOP OF PAGE

Dasam Granth