ਦਸਮ ਗਰੰਥ । दसम ग्रंथ ।

Page 145

ਸਤਿਜੁਗ ਮੈ ਸੁਨਿ ਰਾਇ ! ॥

सतिजुग मै सुनि राइ ! ॥

ਮਖ ਕੀਨ ਚੰਡ ਬਨਾਇ ॥

मख कीन चंड बनाइ ॥

ਅਰਿ ਮਾਰ ਕੈ ਮਹਿਖੇਸ ॥

अरि मार कै महिखेस ॥

ਬਹੁ ਤੋਖ ਕੀਨ ਪਸੇਸ ॥੯॥੩੨੮॥

बहु तोख कीन पसेस ॥९॥३२८॥

ਮਹਿਖੇਸ ਕਉ ਰਣ ਘਾਇ ॥

महिखेस कउ रण घाइ ॥

ਸਿਰਿ ਇੰਦ੍ਰ ਛਤ੍ਰ ਫਿਰਾਇ ॥

सिरि इंद्र छत्र फिराइ ॥

ਕਰਿ ਤੋਖ ਜੋਗਨਿ ਸਰਬ ॥

करि तोख जोगनि सरब ॥

ਕਰਿ ਦੂਰ ਦਾਨਵ ਗਰਬ ॥੧੦॥੩੨੯॥

करि दूर दानव गरब ॥१०॥३२९॥

ਮਹਿਖੇਸ ਕਉ ਰਣਿ ਜੀਤਿ ॥

महिखेस कउ रणि जीति ॥

ਦਿਜ ਦੇਵ ਕੀਨ ਅਭੀਤ ॥

दिज देव कीन अभीत ॥

ਤ੍ਰਿਦਸੇਸ ਲੀਨ ਬੁਲਾਇ ॥

त्रिदसेस लीन बुलाइ ॥

ਛਿਤ ਛੀਨ ਛਤ੍ਰ ਫਿਰਾਇ ॥੧੧॥੩੩੦॥

छित छीन छत्र फिराइ ॥११॥३३०॥

ਮੁਖਚਾਰ ਲੀਨ ਬੁਲਾਇ ॥

मुखचार लीन बुलाइ ॥

ਚਿਤ ਚਉਪ ਸਿਉ ਜਗ ਮਾਇ ॥

चित चउप सिउ जग माइ ॥

ਕਰਿ ਜਗ ਕੋ ਆਰੰਭ ॥

करि जग को आर्मभ ॥

ਅਨਖੰਡ ਤੇਜ ਪ੍ਰਚੰਡ ॥੧੨॥੩੩੧॥

अनखंड तेज प्रचंड ॥१२॥३३१॥

ਤਬ ਬੋਲੀਯੋ ਮੁਖ ਚਾਰ ॥

तब बोलीयो मुख चार ॥

ਸੁਨਿ ਚੰਡਿ ਚੰਡ ਜੁਹਾਰ ! ॥

सुनि चंडि चंड जुहार ! ॥

ਜਿਮ ਹੋਇ ਆਇਸ ਮੋਹਿ ॥

जिम होइ आइस मोहि ॥

ਤਿਮ ਭਾਖਊ ਮਤ ਤੋਹਿ ॥੧੩॥੩੩੨॥

तिम भाखऊ मत तोहि ॥१३॥३३२॥

ਜਗ ਜੀਅ ਜੰਤ ਅਪਾਰ ॥

जग जीअ जंत अपार ॥

ਨਿਜ ਲੀਨ ਦੇਵ ਹਕਾਰ ॥

निज लीन देव हकार ॥

ਅਰਿ ਕਾਟਿ ਕੈ ਪਲ ਖੰਡ ॥

अरि काटि कै पल खंड ॥

ਪੜਿ ਬੇਦ ਮੰਤ੍ਰ ਉਦੰਡ ॥੧੪॥੩੩੩॥

पड़ि बेद मंत्र उदंड ॥१४॥३३३॥

ਰੂਆਲ ਛੰਦ ॥ ਤ੍ਵਪ੍ਰਸਾਦਿ ॥

रूआल छंद ॥ त्वप्रसादि ॥

ਬੋਲਿ ਬਿਪਨ ਮੰਤ੍ਰ ਮਿਤ੍ਰਨ; ਜਗ ਕੀਨ ਅਪਾਰ ॥

बोलि बिपन मंत्र मित्रन; जग कीन अपार ॥

ਇੰਦ੍ਰ ਅਉਰ ਉਪਿੰਦ੍ਰ ਲੈ ਕੈ; ਬੋਲਿ ਕੈ ਮੁਖ ਚਾਰ ॥

इंद्र अउर उपिंद्र लै कै; बोलि कै मुख चार ॥

ਕਉਨ ਭਾਤਨ ਕੀਜੀਐ ਅਬ; ਜਗ ਕੋ ਆਰੰਭ ॥

कउन भातन कीजीऐ अब; जग को आर्मभ ॥

ਆਜ ਮੋਹਿ ਉਚਾਰੀਐ; ਸੁਨਿ ਮਿਤ੍ਰ ਮੰਤ੍ਰ ! ਅਸੰਭ ॥੧॥੩੩੪॥

आज मोहि उचारीऐ; सुनि मित्र मंत्र ! अस्मभ ॥१॥३३४॥

ਮਾਸ ਕੇ ਪਲ ਕਾਟਿ ਕੈ; ਪੜਿ ਬੇਦ ਮੰਤ੍ਰ ਅਪਾਰ ॥

मास के पल काटि कै; पड़ि बेद मंत्र अपार ॥

ਅਗਨਿ ਭੀਤਰ ਹੋਮੀਐ; ਸੁਨਿ ਰਾਜ ਰਾਜ ! ਅਬਿਚਾਰ ॥

अगनि भीतर होमीऐ; सुनि राज राज ! अबिचार ॥

ਛੇਦਿ ਚਿਛੁਰ ਬਿੜਾਰਾਸੁਰ; ਧੂਲਿ ਕਰਣਿ ਖਪਾਇ ॥

छेदि चिछुर बिड़ारासुर; धूलि करणि खपाइ ॥

ਮਾਰ ਦਾਨਵ ਕਉ ਕਰਿਓ ਮਖ; ਦੈਤ ਮੇਧ ਬਨਾਇ ॥੨॥੩੩੫॥

मार दानव कउ करिओ मख; दैत मेध बनाइ ॥२॥३३५॥

ਤੈਸ ਹੀ ਮਖ ਕੀਜੀਐ; ਸੁਨਿ ਰਾਜ ਰਾਜ ! ਪ੍ਰਚੰਡ ॥

तैस ही मख कीजीऐ; सुनि राज राज ! प्रचंड ॥

ਜੀਤਿ ਦਾਨਵ ਦੇਸ ਕੇ; ਬਲਵਾਨ ਪੁਰਖ ਅਖੰਡ ॥

जीति दानव देस के; बलवान पुरख अखंड ॥

ਤੈਸ ਹੀ ਮਖ ਮਾਰ ਕੈ; ਸਿਰਿ ਇੰਦ੍ਰ ਛਤ੍ਰ ਫਿਰਾਇ ॥

तैस ही मख मार कै; सिरि इंद्र छत्र फिराइ ॥

ਜੈਸ ਸੁਰ ਸੁਖੁ ਪਾਇਓ; ਤਿਵ ਸੰਤ ਹੋਹੁ ਸਹਾਇ ॥੩॥੩੩੬॥

जैस सुर सुखु पाइओ; तिव संत होहु सहाइ ॥३॥३३६॥

TOP OF PAGE

Dasam Granth