ਦਸਮ ਗਰੰਥ । दसम ग्रंथ । |
Page 135 ਕਿਧੌ ਰਾਗਮਾਲਾ ਰਚੀ ਰੰਗ ਰੂਪੰ ॥ किधौ रागमाला रची रंग रूपं ॥ ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ ॥ किधौ इसत्रि राजा रची भूप भूपं ॥ ਕਿਧੌ ਨਾਗ ਕੰਨਿਆ ਕਿਧੌ ਬਾਸਵੀ ਹੈ ॥ किधौ नाग कंनिआ किधौ बासवी है ॥ ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥੨੩॥੧੯੧॥ किधौ संखनी चित्रनी पदमनी है ॥२३॥१९१॥ ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ॥ लसै चित्र रूपं बचित्रं अपारं ॥ ਮਹਾ ਰੂਪਵੰਤੀ ਮਹਾ ਜੋਬਨਾਰੰ ॥ महा रूपवंती महा जोबनारं ॥ ਮਹਾ ਗਿਆਨਵੰਤੀ ਸੁ ਬਿਗਿਆਨ ਕਰਮੰ ॥ महा गिआनवंती सु बिगिआन करमं ॥ ਪੜੇ ਕੰਠਿ ਬਿਦਿਆ ਸੁ ਬਿਦਿਆਦਿ ਧਰਮੰ ॥੨੪॥੧੯੨॥ पड़े कंठि बिदिआ सु बिदिआदि धरमं ॥२४॥१९२॥ ਲਖੀ ਰਾਜ ਕੰਨਿਆਨ ਤੇ ਰੂਪਵੰਤੀ ॥ लखी राज कंनिआन ते रूपवंती ॥ ਲਸੈ ਜੋਤ ਜ੍ਵਾਲਾ ਅਪਾਰੰ ਅਨੰਤੀ ॥ लसै जोत ज्वाला अपारं अनंती ॥ ਲਖ੍ਯੋ ਤਾਹਿ ਜਨਮੇਜਏ ਆਪ ਰਾਜੰ ॥ लख्यो ताहि जनमेजए आप राजं ॥ ਕਰੇ ਪਰਮ ਭੋਗੰ ਦੀਏ ਸਰਬ ਸਾਜੰ ॥੨੫॥੧੯੩॥ करे परम भोगं दीए सरब साजं ॥२५॥१९३॥ ਬਢਿਓ ਨੇਹੁ ਤਾ ਸੋ ਤਜੀ ਰਾਜ ਕੰਨਿਆ ॥ बढिओ नेहु ता सो तजी राज कंनिआ ॥ ਹੁਤੀ ਸਿਸਟ ਕੀ ਦਿਸਟ ਮਹਿ ਪੁਸਟ ਧੰਨਿਆ ॥ हुती सिसट की दिसट महि पुसट धंनिआ ॥ ਭਇਓ ਏਕ ਪੁਤ੍ਰੰ ਮਹਾ ਸਸਤ੍ਰ ਧਾਰੀ ॥ भइओ एक पुत्रं महा ससत्र धारी ॥ ਦਸੰ ਚਾਰ ਚਉਦਾਹ ਬਿਦਿਆ ਬਿਚਾਰੀ ॥੨੬॥੧੯੪॥ दसं चार चउदाह बिदिआ बिचारी ॥२६॥१९४॥ ਧਰਿਓ ਅਸਮੇਧੰ ਪ੍ਰਿਥਮ ਪੁਤ੍ਰ ਨਾਮੰ ॥ धरिओ असमेधं प्रिथम पुत्र नामं ॥ ਭਇਓ ਅਸਮੇਧਾਨ ਦੂਜੋ ਪ੍ਰਧਾਨੰ ॥ भइओ असमेधान दूजो प्रधानं ॥ ਅਜੈ ਸਿੰਘ ਰਾਖ੍ਯੋ ਰਜੀ ਪੁਤ੍ਰ ਸੂਰੰ ॥ अजै सिंघ राख्यो रजी पुत्र सूरं ॥ ਮਹਾ ਜੰਗ ਜੋਧਾ ਮਹਾ ਜਸ ਪੂਰੰ ॥੨੭॥੧੯੫॥ महा जंग जोधा महा जस पूरं ॥२७॥१९५॥ ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ ॥ भइओ तन दुरुसतं बलिसटं महानं ॥ ਮਹਾਜੰਗ ਜੋਧਾ ਸੁ ਸਸਤ੍ਰੰ ਪ੍ਰਧਾਨੰ ॥ महाजंग जोधा सु ससत्रं प्रधानं ॥ ਹਣੈ ਦੁਸਟ ਪੁਸਟੰ ਮਹਾ ਸਸਤ੍ਰ ਧਾਰੰ ॥ हणै दुसट पुसटं महा ससत्र धारं ॥ ਬਡੇ ਸਤ੍ਰ ਜੀਤੇ ਜਿਵੇ ਰਾਵਣਾਰੰ ॥੨੮॥੧੯੬॥ बडे सत्र जीते जिवे रावणारं ॥२८॥१९६॥ ਚੜਿਓ ਏਕ ਦਿਵਸੰ ਅਖੇਟੰ ਨਰੇਸੰ ॥ चड़िओ एक दिवसं अखेटं नरेसं ॥ ਲਖੇ ਮ੍ਰਿਗ ਧਾਯੋ ਗਯੋ ਅਉਰ ਦੇਸੰ ॥ लखे म्रिग धायो गयो अउर देसं ॥ ਸ੍ਰਮਿਓ ਪਰਮ ਬਾਟੰ ਤਕਿਯੋ ਏਕ ਤਾਲੰ ॥ स्रमिओ परम बाटं तकियो एक तालं ॥ ਤਹਾ ਦਉਰ ਕੈ ਪੀਨ ਪਾਨੰ ਉਤਾਲੰ ॥੨੯॥੧੯੭॥ तहा दउर कै पीन पानं उतालं ॥२९॥१९७॥ ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ॥ करिओ राज सैनं कढिओ बार बाजं ॥ ਤਕੀ ਬਾਜਨੀ ਰੂਪ ਰਾਜੰ ਸਮਾਜੰ ॥ तकी बाजनी रूप राजं समाजं ॥ ਲਗ੍ਯੋ ਆਨ ਤਾ ਕੋ ਰਹ੍ਯੋ ਤਾਹਿ ਗਰਭੰ ॥ लग्यो आन ता को रह्यो ताहि गरभं ॥ ਭਇਓ ਸਿਯਾਮ ਕਰਣੰ ਸੁ ਬਾਜੀ ਅਦਰਬੰ ॥੩੦॥੧੯੮॥ भइओ सियाम करणं सु बाजी अदरबं ॥३०॥१९८॥ ਕਰਿਯੋ ਬਾਜ ਮੇਧੰ ਬਡੋ ਜਗ ਰਾਜਾ ॥ करियो बाज मेधं बडो जग राजा ॥ ਜਿਣੇ ਸਰਬ ਭੂਪੰ ਸਰੇ ਸਰਬ ਕਾਜਾ ॥ जिणे सरब भूपं सरे सरब काजा ॥ ਗਡ੍ਯੋ ਜਗ ਥੰਭੰ ਕਰਿਯੋ ਹੋਮ ਕੁੰਡੰ ॥ गड्यो जग थ्मभं करियो होम कुंडं ॥ ਭਲੀ ਭਾਤ ਪੋਖੇ ਬਲੀ ਬਿਪ੍ਰ ਝੁੰਡੰ ॥੩੧॥੧੯੯॥ भली भात पोखे बली बिप्र झुंडं ॥३१॥१९९॥ ਦਏ ਕੋਟ ਦਾਨੰ ਪਕੇ ਪਰਮ ਪਾਕੰ ॥ दए कोट दानं पके परम पाकं ॥ ਕਲੂ ਮਧਿ ਕੀਨੋ ਬਡੋ ਧਰਮ ਸਾਕੰ ॥ कलू मधि कीनो बडो धरम साकं ॥ ਲਗੀ ਦੇਖਨੇ ਆਪ ਜਿਉ ਰਾਜ ਬਾਲਾ ॥ लगी देखने आप जिउ राज बाला ॥ ਮਹਾ ਰੂਪਵੰਤੀ ਮਹਾ ਜੁਆਲ ਆਲਾ ॥੩੨॥੨੦੦॥ महा रूपवंती महा जुआल आला ॥३२॥२००॥ ਉਡ੍ਯੋ ਪਉਨ ਕੇ ਬੇਗ ਸਿਯੋ ਅਗ੍ਰ ਪਤ੍ਰੰ ॥ उड्यो पउन के बेग सियो अग्र पत्रं ॥ ਹਸੇ ਦੇਖ ਨਗਨੰ ਤ੍ਰੀਯੰ ਬਿਪ੍ਰ ਛਤ੍ਰੰ ॥ हसे देख नगनं त्रीयं बिप्र छत्रं ॥ ਭਇਓ ਕੋਪ ਰਾਜਾ ਗਹੇ ਬਿਪ੍ਰ ਸਰਬੰ ॥ भइओ कोप राजा गहे बिप्र सरबं ॥ ਦਹੇ ਖੀਰ ਖੰਡੰ ਬਡੇ ਪਰਮ ਗਰਬੰ ॥੩੩॥੨੦੧॥ दहे खीर खंडं बडे परम गरबं ॥३३॥२०१॥ ਪ੍ਰਿਥਮ ਬਾਧਿ ਕੈ ਸਰਬ ਮੂੰਡੇ ਮੁੰਡਾਏ ॥ प्रिथम बाधि कै सरब मूंडे मुंडाए ॥ ਪੁਨਰ ਏਡੂਆ ਸੀਸ ਤਾ ਕੇ ਟਿਕਾਏ ॥ पुनर एडूआ सीस ता के टिकाए ॥ ਪੁਨਰ ਤਪਤ ਕੈ ਖੀਰ ਕੇ ਮਧਿ ਡਾਰਿਓ ॥ पुनर तपत कै खीर के मधि डारिओ ॥ ਇਮੰ ਸਰਬ ਬਿਪ੍ਰਾਨ ਕਉ ਜਾਰਿ ਮਾਰਿਓ ॥੩੪॥੨੦੨॥ इमं सरब बिप्रान कउ जारि मारिओ ॥३४॥२०२॥ ਕਿਤੇ ਬਾਧਿ ਕੈ ਬਿਪ੍ਰ ਬਾਚੇ ਦਿਵਾਰੰ ॥ किते बाधि कै बिप्र बाचे दिवारं ॥ ਕਿਤੇ ਬਾਧ ਫਾਸੀ ਦੀਏ ਬਿਪ੍ਰ ਭਾਰੰ ॥ किते बाध फासी दीए बिप्र भारं ॥ ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ ॥ किते बारि बोरे किते अगनि जारे ॥ ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ ॥੩੫॥੨੦੩॥ किते अधि चीरे किते बाध फारे ॥३५॥२०३॥ |
Dasam Granth |