ਦਸਮ ਗਰੰਥ । दसम ग्रंथ ।

Page 133

ਏਕ ਕੋਸ ਪ੍ਰਮਾਨ ਲਉ; ਮਖ ਕੁੰਡ ਕੀਨ ਬਨਾਇ ॥

एक कोस प्रमान लउ; मख कुंड कीन बनाइ ॥

ਮੰਤ੍ਰ ਸਕਤ ਕਰਨੈ ਲਗੇ ਤਹਿ; ਹੋਮ ਬਿਪ੍ਰ ਬਨਾਇ ॥

मंत्र सकत करनै लगे तहि; होम बिप्र बनाइ ॥

ਆਨ ਆਨ ਗਿਰੈ ਲਗੇ ਤਹਿ; ਸਰਪ ਕੋਟ ਅਪਾਰ ॥

आन आन गिरै लगे तहि; सरप कोट अपार ॥

ਜਤ੍ਰ ਤਤ੍ਰ ਉਠੀ ਜੈਤ ਧੁਨ; ਭੂਮ ਭੂਰ ਉਦਾਰ ॥੨॥੧੬੬॥

जत्र तत्र उठी जैत धुन; भूम भूर उदार ॥२॥१६६॥

ਹਸਤ ਏਕ ਦੂ ਹਸਤ ਤੀਨ; ਚਉ ਹਸਤ ਪੰਚ ਪ੍ਰਮਾਨ ॥

हसत एक दू हसत तीन; चउ हसत पंच प्रमान ॥

ਬੀਸ ਹਾਥ ਇਕੀਸ ਹਾਥ; ਪਚੀਸ ਹਾਥ ਸਮਾਨ ॥

बीस हाथ इकीस हाथ; पचीस हाथ समान ॥

ਤੀਸ ਹਾਥ ਬਤੀਸ ਹਾਥ; ਛਤੀਸ ਹਾਥ ਗਿਰਾਹਿ ॥

तीस हाथ बतीस हाथ; छतीस हाथ गिराहि ॥

ਆਨ ਆਨ ਗਿਰੈ ਤਹਾ; ਸਭ ਭਸਮ ਭੂਤ ਹੋਇ ਜਾਇ ॥੩॥੧੬੭॥

आन आन गिरै तहा; सभ भसम भूत होइ जाइ ॥३॥१६७॥

ਏਕ ਸੌ ਹਸਤ ਪ੍ਰਮਾਨ; ਦੋ ਸੌ ਹਸਤ ਪ੍ਰਮਾਨ ॥

एक सौ हसत प्रमान; दो सौ हसत प्रमान ॥

ਤੀਨ ਸੌ ਹਸਤ ਪ੍ਰਮਾਨ; ਚਤ੍ਰ ਸੈ ਸੁ ਸਮਾਨ ॥

तीन सौ हसत प्रमान; चत्र सै सु समान ॥

ਪਾਚ ਸੈ ਖਟ ਸੈ ਲਗੇ; ਤਹਿ ਬੀਚ ਆਨ ਗਿਰੰਤ ॥

पाच सै खट सै लगे; तहि बीच आन गिरंत ॥

ਸਹੰਸ ਹਸਤ ਪ੍ਰਮਾਨ ਲਉ ਸਭ; ਹੋਮ ਹੋਤ ਅਨੰਤ ॥੪॥੧੬੮॥

सहंस हसत प्रमान लउ सभ; होम होत अनंत ॥४॥१६८॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਰਚਿਯੋ ਸਰਪ ਮੇਧੰ ਬਡੋ ਜਗ ਰਾਜੰ ॥

रचियो सरप मेधं बडो जग राजं ॥

ਕਰੈ ਬਿਪ ਹੋਮੈ ਸਰੈ ਸਰਬ ਕਾਜੰ ॥

करै बिप होमै सरै सरब काजं ॥

ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ ॥

दहे सरब सरपं अनंतं प्रकारं ॥

ਭੁਜੈ ਭੋਗ ਅਨੰਤੰ ਜੁਗੈ ਰਾਜ ਦੁਆਰੰ ॥੧॥੧੬੯॥

भुजै भोग अनंतं जुगै राज दुआरं ॥१॥१६९॥

ਕਿਤੇ ਅਸਟ ਹਸਤੰ ਸਤੰ ਪ੍ਰਾਇ ਨਾਰੰ ॥

किते असट हसतं सतं प्राइ नारं ॥

ਕਿਤੇ ਦੁਆਦਿਸੇ ਹਸਤ ਲੌ ਪਰਮ ਭਾਰੰ ॥

किते दुआदिसे हसत लौ परम भारं ॥

ਕਿਤੇ ਦ੍ਵੈ ਸਹੰਸ੍ਰ ਕਿਤੇ ਜੋਜਨੇਕੰ ॥

किते द्वै सहंस्र किते जोजनेकं ॥

ਗਿਰੇ ਹੋਮ ਕੁੰਡੰ ਅਪਾਰੰ ਅਚੇਤੰ ॥੨॥੧੭੦॥

गिरे होम कुंडं अपारं अचेतं ॥२॥१७०॥

ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ ॥

किते जोजने दुइ किते तीन जोजन ॥

ਕਿਤੇ ਚਾਰ ਜੋਜਨ ਦਹੇ ਭੂਮ ਭੋਗਨ ॥

किते चार जोजन दहे भूम भोगन ॥

ਕਿਤੇ ਮੁਸਟ ਅੰਗੁਸਟ ਗ੍ਰਿਸਟੰ ਪ੍ਰਮਾਨੰ ॥

किते मुसट अंगुसट ग्रिसटं प्रमानं ॥

ਕਿਤੇ ਡੇਢੁ ਗਿਸਟੇ ਅੰਗੁਸਟੰ ਅਰਧਾਨੰ ॥੩॥੧੭੧॥

किते डेढु गिसटे अंगुसटं अरधानं ॥३॥१७१॥

ਕਿਤੇ ਚਾਰ ਜੋਜਨ ਲਉ ਚਾਰ ਕੋਸੰ ॥

किते चार जोजन लउ चार कोसं ॥

ਛੁਐ ਘ੍ਰਿਤ ਜੈਸੇ ਕਰੈ ਅਗਨ ਹੋਮੰ ॥

छुऐ घ्रित जैसे करै अगन होमं ॥

ਫਣੰ ਫਟਕੈ ਫੇਣਕਾ ਫੰਤਕਾਰੰ ॥

फणं फटकै फेणका फंतकारं ॥

ਛੁਟੈ ਲਪਟ ਜ੍ਵਾਲਾ ਬਸੈ ਬਿਖਧਾਰੰ ॥੪॥੧੭੨॥

छुटै लपट ज्वाला बसै बिखधारं ॥४॥१७२॥

ਕਿਤੇ ਸਪਤ ਜੋਜਨ ਲੌ ਕੋਸ ਅਸਟੰ ॥

किते सपत जोजन लौ कोस असटं ॥

ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ ॥

किते असट जोजन महा परम पुसटं ॥

ਭਯੋ ਘੋਰ ਬਧੰ ਜਰੇ ਕੋਟ ਨਾਗੰ ॥

भयो घोर बधं जरे कोट नागं ॥

ਭਜ੍ਯੋ ਤਛਕੰ ਭਛਕੰ ਜੇਮ ਕਾਗੰ ॥੫॥੧੭੩॥

भज्यो तछकं भछकं जेम कागं ॥५॥१७३॥

ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ ॥

कुलं कोट होमै बिखै वहिण कुंडं ॥

ਬਚੇ ਬਾਧ ਡਾਰੇ ਘਨੇ ਕੁੰਡ ਝੁੰਡੰ ॥

बचे बाध डारे घने कुंड झुंडं ॥

ਭਜ੍ਯੋ ਨਾਗ ਰਾਜੰ ਤਕ੍ਯੋ ਇੰਦ੍ਰ ਲੋਕੰ ॥

भज्यो नाग राजं तक्यो इंद्र लोकं ॥

ਜਰ੍ਯੋ ਬੈਦ ਮੰਤ੍ਰੰ ਭਰ੍ਯੋ ਸਕ੍ਰ ਸੋਕੰ ॥੬॥੧੭੪॥

जर्यो बैद मंत्रं भर्यो सक्र सोकं ॥६॥१७४॥

ਬਧ੍ਯੋ ਮੰਤ੍ਰ ਜੰਤ੍ਰੰ ਗਿਰ੍ਯੋ ਭੂਮ ਮਧੰ ॥

बध्यो मंत्र जंत्रं गिर्यो भूम मधं ॥

ਅੜਿਓ ਆਸਤੀਕੰ ਮਹਾ ਬਿਪ੍ਰ ਸਿਧੰ ॥

अड़िओ आसतीकं महा बिप्र सिधं ॥

ਭਿੜ੍ਯੋ ਭੇੜ ਭੂਪੰ ਝਿਣ੍ਯੋ ਝੇੜ ਝਾੜੰ ॥

भिड़्यो भेड़ भूपं झिण्यो झेड़ झाड़ं ॥

ਮਹਾ ਕ੍ਰੋਧ ਉਠ੍ਯੋ ਤਣੀ ਤੋੜ ਤਾੜੰ ॥੭॥੧੭੫॥

महा क्रोध उठ्यो तणी तोड़ ताड़ं ॥७॥१७५॥

ਤਜ੍ਯੋ ਸ੍ਰਪ ਮੇਧੰ ਭਜ੍ਯੋ ਏਕ ਨਾਥੰ ॥

तज्यो स्रप मेधं भज्यो एक नाथं ॥

ਕ੍ਰਿਪਾ ਮੰਤ੍ਰ ਸੂਝੈ ਸਬੈ ਸ੍ਰਿਸਟ ਸਾਜੰ ॥

क्रिपा मंत्र सूझै सबै स्रिसट साजं ॥

ਸੁਨਹੁ ਰਾਜ ਸਰਦੂਲ ਬਿਦ੍ਯਾ ਨਿਧਾਨੰ ॥

सुनहु राज सरदूल बिद्या निधानं ॥

ਤਪੈ ਤੇਜ ਸਾਵੰਤ ਜੁਆਲਾ ਸਮਾਨੰ ॥੮॥੧੭੬॥

तपै तेज सावंत जुआला समानं ॥८॥१७६॥

ਮਹੀ ਮਾਹ ਰੂਪੰ ਤਪੈ ਤੇਜ ਭਾਨੰ ॥

मही माह रूपं तपै तेज भानं ॥

ਦਸੰ ਚਾਰ ਚਉਦਾਹ ਬਿਦਿਆ ਨਿਧਾਨੰ ॥

दसं चार चउदाह बिदिआ निधानं ॥

ਸੁਨਹੁ ਰਾਜ ਸਾਸਤ੍ਰਗ ਸਾਰੰਗ ਪਾਨੰ ! ॥

सुनहु राज सासत्रग सारंग पानं ! ॥

ਤਜਹੁ ਸਰਪ ਮੇਧੰ ਦਿਜੈ ਮੋਹਿ ਦਾਨੰ ॥੯॥੧੭੭॥

तजहु सरप मेधं दिजै मोहि दानं ॥९॥१७७॥

TOP OF PAGE

Dasam Granth