ਦਸਮ ਗਰੰਥ । दसम ग्रंथ ।

Page 130

ਤ੍ਰੈ ਜੁਗ ਮਹੀਪ ਬਰਨੇ ਨ ਜਾਤ ॥

त्रै जुग महीप बरने न जात ॥

ਗਾਥਾ ਅਨੰਤ ਉਪਮਾ ਅਗਾਤ ॥

गाथा अनंत उपमा अगात ॥

ਜੋ ਕੀਏ ਜਗਤ ਮੈ ਜਗ ਧਰਮ ॥

जो कीए जगत मै जग धरम ॥

ਬਰਨੇ ਨ ਜਾਹਿ ਤੇ ਅਮਿਤ ਕਰਮ ॥੧੦॥੧੩੫॥

बरने न जाहि ते अमित करम ॥१०॥१३५॥

ਕਲਜੁਗ ਤੇ ਆਦਿ ਜੋ ਭਏ ਮਹੀਪ ॥

कलजुग ते आदि जो भए महीप ॥

ਇਹਿ ਭਰਥ ਖੰਡਿ ਮਹਿ ਜੰਬੂ ਦੀਪ ॥

इहि भरथ खंडि महि ज्मबू दीप ॥

ਤ੍ਵ ਬਲ ਪ੍ਰਤਾਪ ਬਰਣੌ ਸੁ ਤ੍ਰੈਣ ॥

त्व बल प्रताप बरणौ सु त्रैण ॥

ਰਾਜਾ ਯੁਧਿਸਟ੍ਰ ਭੂ ਭਰਥ ਏਣ ॥੧੧॥੧੩੬॥

राजा युधिसट्र भू भरथ एण ॥११॥१३६॥

ਖੰਡੇ ਅਖੰਡ ਜਿਹ ਚਤੁਰ ਖੰਡ ॥

खंडे अखंड जिह चतुर खंड ॥

ਕੈਰੌ ਕੁਰਖੇਤ੍ਰ ਮਾਰੇ ਪ੍ਰਚੰਡ ॥

कैरौ कुरखेत्र मारे प्रचंड ॥

ਜਿਹ ਚਤੁਰ ਕੁੰਡ ਜਿਤਿਯੋ ਦੁਬਾਰ ॥

जिह चतुर कुंड जितियो दुबार ॥

ਅਰਜਨ ਭੀਮਾਦਿ ਭ੍ਰਾਤਾ ਜੁਝਾਰ ॥੧੨॥੧੩੭॥

अरजन भीमादि भ्राता जुझार ॥१२॥१३७॥

ਅਰਜਨ ਪਠਿਯੋ ਉਤਰ ਦਿਸਾਨ ॥

अरजन पठियो उतर दिसान ॥

ਭੀਮਹਿ ਕਰਾਇ ਪੂਰਬ ਪਯਾਨ ॥

भीमहि कराइ पूरब पयान ॥

ਸਹਿਦੇਵ ਪਠਿਯੋ ਦਛਣ ਸੁਦੇਸ ॥

सहिदेव पठियो दछण सुदेस ॥

ਨੁਕਲਹਿ ਪਠਾਇ ਪਛਮ ਪ੍ਰਵੇਸ ॥੧੩॥੧੩੮॥

नुकलहि पठाइ पछम प्रवेस ॥१३॥१३८॥

ਮੰਡੇ ਮਹੀਪ ਖੰਡਿਯੋ ਖਤ੍ਰਾਣ ॥

मंडे महीप खंडियो खत्राण ॥

ਜਿਤੇ ਅਜੀਤ ਮੰਡੇ ਮਹਾਨ ॥

जिते अजीत मंडे महान ॥

ਖੰਡਿਯੋ ਸੁ ਉਤ੍ਰ ਖੁਰਾਸਾਨ ਦੇਸ ॥

खंडियो सु उत्र खुरासान देस ॥

ਦਛਨ ਪੂਰਬ ਜੀਤੇ ਨਰੇਸ ॥੧੪॥੧੩੯॥

दछन पूरब जीते नरेस ॥१४॥१३९॥

ਖਗ ਖੰਡ ਖੰਡ ਜੀਤੇ ਮਹੀਪ ॥

खग खंड खंड जीते महीप ॥

ਬਜਿਯੋ ਨਿਸਾਨ ਇਹ ਜੰਬੂਦੀਪ ॥

बजियो निसान इह ज्मबूदीप ॥

ਇਕ ਠਉਰ ਕੀਏ ਸਬ ਦੇਸ ਰਾਉ ॥

इक ठउर कीए सब देस राउ ॥

ਮਖ ਰਾਜਸੂਅ ਕੋ ਕੀਓ ਚਾਉ ॥੧੫॥੧੪੦॥

मख राजसूअ को कीओ चाउ ॥१५॥१४०॥

ਸਬ ਦੇਸ ਦੇਸ ਪਠੇ ਸੁ ਪਤ੍ਰ ॥

सब देस देस पठे सु पत्र ॥

ਜਿਤ ਜਿਤ ਗੁਨਾਢ ਕੀਏ ਇਕਤ੍ਰ ॥

जित जित गुनाढ कीए इकत्र ॥

ਮਖ ਰਾਜਸੂਅ ਕੋ ਕੀਯੋ ਅਰੰਭ ॥

मख राजसूअ को कीयो अर्मभ ॥

ਨ੍ਰਿਪ ਬਹੁਤ ਬੁਲਾਇ ਜਿਤੇ ਅਸੰਭ ॥੧੬॥੧੪੧॥

न्रिप बहुत बुलाइ जिते अस्मभ ॥१६॥१४१॥

ਰੂਆਲ ਛੰਦ ॥

रूआल छंद ॥

ਕੋਟਿ ਕੋਟਿ ਬੁਲਾਇ ਰਿਤਜ; ਕੋਟਿ ਬ੍ਰਹਮ ਬੁਲਾਇ ॥

कोटि कोटि बुलाइ रितज; कोटि ब्रहम बुलाइ ॥

ਕੋਟਿ ਕੋਟਿ ਬਨਾਇ ਬਿੰਜਨ; ਭੋਗੀਅਹਿ ਬਹੁ ਭਾਇ ॥

कोटि कोटि बनाइ बिंजन; भोगीअहि बहु भाइ ॥

ਜਤ੍ਰ ਤਤ੍ਰ ਸਮਗ੍ਰਕਾ ਕਹੂੰ; ਲਾਗ ਹੈ ਨ੍ਰਿਪਰਾਇ ॥

जत्र तत्र समग्रका कहूं; लाग है न्रिपराइ ॥

ਰਾਜਸੂਇ ਕਰਹਿ ਲਗੇ ਸਭ; ਧਰਮ ਕੋ ਚਿਤ ਚਾਇ ॥੧॥੧੪੨॥

राजसूइ करहि लगे सभ; धरम को चित चाइ ॥१॥१४२॥

ਏਕ ਏਕ ਸੁਵਰਨ ਕੋ; ਦਿਜ ਏਕ ਦੀਜੈ ਭਾਰ ॥

एक एक सुवरन को; दिज एक दीजै भार ॥

ਏਕ ਸਉ ਗਜ ਏਕ ਸਉ ਰਥਿ; ਦੁਇ ਸਹੰਸ੍ਰ ਤੁਖਾਰ ॥

एक सउ गज एक सउ रथि; दुइ सहंस्र तुखार ॥

ਸਹੰਸ ਚਤੁਰ ਸੁਵਰਨ ਸਿੰਗੀ; ਮਹਿਖ ਦਾਨ ਅਪਾਰ ॥

सहंस चतुर सुवरन सिंगी; महिख दान अपार ॥

ਏਕ ਏਕਹਿ ਦੀਜੀਐ; ਸੁਨ, ਰਾਜ ਰਾਜ ਅਉਤਾਰ ! ॥੨॥੧੪੩॥

एक एकहि दीजीऐ; सुन, राज राज अउतार ! ॥२॥१४३॥

ਸੁਵਰਨ ਦਾਨ ਸੁ ਦਾਨ ਰੁਕਮ ਦਾਨ; ਸੁ ਤਾਂਬ੍ਰ ਦਾਨ ਅਨੰਤ ॥

सुवरन दान सु दान रुकम दान; सु तांब्र दान अनंत ॥

ਅੰਨ ਦਾਨ ਅਨੰਤ ਦੀਜਤ; ਦੇਖ ਦੀਨ ਦੁਰੰਤ ॥

अंन दान अनंत दीजत; देख दीन दुरंत ॥

ਬਸਤ੍ਰ ਦਾਨ ਪਟੰਬ੍ਰ ਦਾਨ; ਸੁ ਸਸਤ੍ਰ ਦਾਨ ਦਿਜੰਤ ॥

बसत्र दान पट्मब्र दान; सु ससत्र दान दिजंत ॥

ਭੂਪ ਭਿਛਕ ਹੁਇ ਗਏ ਸਬ; ਦੇਸ ਦੇਸ ਦੁਰੰਤ ॥੩॥੧੪੪॥

भूप भिछक हुइ गए सब; देस देस दुरंत ॥३॥१४४॥

ਚਤ੍ਰ ਕੋਸ ਬਨਾਹਿ ਕੁੰਡਕ; ਸਹਸ੍ਰ ਲਾਇ ਪਰਨਾਰ ॥

चत्र कोस बनाहि कुंडक; सहस्र लाइ परनार ॥

ਸਹੰਸ੍ਰ ਹੋਮ ਕਰੈ ਲਗੈ; ਦਿਜ ਬੇਦ ਬਿਆਸ ਅਉਤਾਰ ॥

सहंस्र होम करै लगै; दिज बेद बिआस अउतार ॥

ਹਸਤ ਸੁੰਡ ਪ੍ਰਮਾਨ ਘ੍ਰਿਤ ਕੀ; ਪਰਤ ਧਾਰ ਅਪਾਰ ॥

हसत सुंड प्रमान घ्रित की; परत धार अपार ॥

ਹੋਤ ਭਸਮ ਅਨੇਕ ਬਿੰਜਨ; ਲਪਟ ਝਪਟ ਕਰਾਲ ॥੪॥੧੪੫॥

होत भसम अनेक बिंजन; लपट झपट कराल ॥४॥१४५॥

ਮ੍ਰਿਤਕਾ ਸਭ ਤੀਰਥ ਕੀ; ਸਭ ਤੀਰਥ ਕੋ ਲੈ ਬਾਰ ॥

म्रितका सभ तीरथ की; सभ तीरथ को लै बार ॥

ਕਾਸਟਕਾ ਸਭ ਦੇਸ ਕੀ; ਸਭ ਦੇਸ ਕੀ ਜਿਉਨਾਰ ॥

कासटका सभ देस की; सभ देस की जिउनार ॥

ਭਾਂਤ ਭਾਤਨ ਕੇ ਮਹਾ ਰਸ; ਹੋਮੀਐ ਤਿਹ ਮਾਹਿ ॥

भांत भातन के महा रस; होमीऐ तिह माहि ॥

ਦੇਖ ਚਕ੍ਰਤ ਰਹੈ ਦਿਜੰਬਰ; ਰੀਝ ਹੀ ਨਰ ਨਾਹ ॥੫॥੧੪੬॥

देख चक्रत रहै दिज्मबर; रीझ ही नर नाह ॥५॥१४६॥

TOP OF PAGE

Dasam Granth